ਆਈਐੱਸ ਲਈ ਫੰਡਿੰਗ ਕਰਨ ਵਾਲਾ ਅਬਦੁਲ ਰਹਿਮਾਨ ਅਲ ਇਨੇਜੀ ਗ੍ਰਿਫ਼ਤਾਰ

ਕੁਵੈਤ ਸਿਟੀ। ਐੱਨਆਈਏ ਦੀ ਖੁਫ਼ੀਆ ਸੂਚਨਾ ‘ਤੇ ਆਈਐੱਸ ‘ਚ ਸ਼ਾਮਲ ਹੋਣ ਲਈ ਅਰੀਬ ਮਜੀਦ ਤੇ ਉਸ ਦੇ ਸਾਥੀਆਂ ਨੂੰ ਆਰਥਿਕ ਮੱਦਦ ਮੁਹੱਈਆ ਕਰਾਉਣ ਦੇ ਦੋਸ਼ ‘ਚ ਇੱਕ ਵਿਅਕਤੀ ਨੂੰ ਕੁਵੈਤ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਅਰੀਬ ਮਹਾਰਾਸ਼ਟਰ ਦੇ ਕਲਿਆਣ ਦਾ ਰਹਿਣ ਵਾਲਾ ਹੈ। ਉਹ ਸ਼ਾਹੀਮ ਤਾਕੀ, ਫਹਦ ਸ਼ੇਖ ਤੇ ਮਬਨ ਟੰਡੇਲ ਨਾਲ ਆਈਐੱਸ ‘ਚ ਸ਼ਾਮਲ ਹੋਣ ਲਈ 2014 ‘ਚ ਇਰਾਕ ਗਿਆ ਸੀ।
ਆਪਸੀ ਕਾਨੂੰਨ ਸਹਾਇਤਾ ਸੰਧੀ ਤਹਿਤ ਐਨਆਈਏ ਦੀ ਅਪੀਲ ‘ਤੇ ਕੁਵੈਤ ਪ੍ਰਸ਼ਸਨ ਨ ੇਇਹ ਗ੍ਰਿਫ਼ਤਾਰੀ ਕੀਤੀ ਹੈ।