ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ 20 ਤੋਂ, ਬਜਟ ਪੇਸ਼ ਹੋਵੇਗਾ 24 ਨੂੰ

Punjab Vidhan Sabha

20 ਮਾਰਚ ਤੋਂ ਲੈ ਕੇ 28 ਮਾਰਚ ਤੱਕ ਚੱਲੇਗਾ ਸੈਸ਼ਨ, 7 ਦਿਨਾਂ ਦਾ ਹੋਵੇਗਾ ਸੈਸ਼ਨ | Punjab Vidhan Sabha

  • ਅਮਰਿੰਦਰ ਸਰਕਾਰ ਨੇ ਰੱਖਿਆ ਕਾਫ਼ੀ ਛੋਟਾ ਬਜਟ ਸੈਸ਼ਨ

ਚੰਡੀਗੜ੍ਹ (ਅਸ਼ਵਨੀ ਚਾਵਲਾ)। ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ (Punjab Vidhan Sabha) ਦਾ ਬਜਟ ਸੈਸ਼ਨ 20 ਮਾਰਚ ਤੋਂ ਸ਼ੁਰੂ ਹੋਣ ਜਾ ਰਿਹਾ ਹੈ, ਜਿਹੜਾ ਕਿ ਸਿਰਫ਼ 7 ਦਿਨ ਹੀ ਚੱਲ ਕੇ 28 ਮਾਰਚ ਨੂੰ ਸਮਾਪਤ ਹੋ ਜਾਵੇਗਾ। ਕਾਂਗਰਸ ਸਰਕਾਰ ਵੱਲੋਂ ਇਹ ਕਾਫ਼ੀ ਜਿਆਦਾ ਛੋਟਾ ਬਜਟ ਸੈਸ਼ਨ ਕੀਤਾ ਜਾ ਰਿਹਾ ਹੈ। ਇਸ ਸੈਸ਼ਨ ਦੌਰਾਨ ਖਜਾਨਾ ਮੰਤਰੀ ਮਨਪ੍ਰੀਤ ਬਾਦਲ ਵੱਲੋਂ ਸਾਲ 2018-19 ਦਾ ਬਜਟ 24 ਮਾਰਚ ਨੂੰ ਸਦਨ ਵਿੱਚ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ।

ਮੰਤਰੀ ਮੰਡਲ ਦੇ ਇਸ ਫੈਸਲੇ ਅਨੁਸਾਰ ਭਾਰਤੀ (Punjab Vidhan Sabha) ਸੰਵਿਧਾਨ ਦੀ ਧਾਰਾ 174 ਦੀ ਕਲਾਜ਼ (1) ਦੇ ਅਨੁਸਾਰ 15ਵੀ ਪੰਜਾਬ ਵਿਧਾਨ ਸਭਾ ਦਾ ਚੌਥਾ ਸਮਾਗਮ ਸੱਦੇ ਜਾਣ ਲਈ ਪੰਜਾਬ ਦੇ ਰਾਜਪਾਲ ਨੂੰ ਅਧਿਕਾਰਿਤ ਕੀਤਾ ਗਿਆ ਹੈ। ਬਜਟ ਸਮਾਗਮ 20 ਮਾਰਚ ਨੂੰ ਸ਼ਰਧਾਂਜਲੀਆਂ ਨਾਲ ਸ਼ੁਰੂ ਹੋਵੇਗਾ ਅਤੇ ਉਸੇ ਦਿਨ ਸਵੇਰੇ 11 ਵਜੇ ਰਾਜਪਾਲ ਦਾ ਭਾਸ਼ਣ ਹੋਵੇਗਾ। ਪਹਿਲੇ ਦਿਨ ਦੋ ਸੈਸ਼ਨ ਹੋਣਗੇ। ਰਾਜਪਾਲ ਦੇ ਭਾਸ਼ਣ ‘ਤੇ ਧੰਨਵਾਦ ਦਾ ਮਤਾ 21 ਮਾਰਚ ਨੂੰ ਪੇਸ਼ ਕੀਤਾ ਜਾਵੇਗਾ, ਜਿਸ ਤੋਂ ਬਾਅਦ ਇਸ ‘ਤੇ ਚਰਚਾ ਹੋਵੇਗੀ। ਇਸ ਮਤੇ ‘ਤੇ ਬਹਿਸ ਅਗਲੇ ਦੋ ਦਿਨ ਤੱਕ ਚੱਲੇਗੀ। ਬੁਲਾਰੇ ਨੇ ਅੱਗੇ ਦੱਸਿਆ ਕਿ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਵਸ ਕਾਰਨ ਸਮਾਗਮ ਨਹੀਂ ਹੋਵੇਗਾ।

ਇਹ ਵੀ ਪੜ੍ਹੋ : ਸੀਐਮਸੀ ਡਕੈਤੀ : ਲੁਧਿਆਣਾ ਪੁਲਿਸ ਨੇ ਇੱਕ ਹੋਰ ਨੂੰ ਕਾਬੂ ਕਰਕੇ 75 ਲੱਖ ਕੀਤੇ ਬਰਾਮਦ

ਸਾਲ 2016-17 ਦੀ ਭਾਰਤ ਦੇ ਕੰਪਟਰੋਲਰ ਅਤੇ ਅਡੀਟਰ ਜਨਰਲ ਦੀਆਂ ਰਿਪੋਰਟਾਂ (ਸਿਵਲ, ਵਪਾਰਕ), ਸਾਲ 2016-17 ਦੇ ਪੰਜਾਬ ਸਰਕਾਰ ਦੇ ਵਿੱਤੀ ਲੇਖੇ ਅਤੇ ਸਾਲ 2016-17 ਦੀ ਨਮਿੱਤਣ ਲੇਖੇ ਦੀਆਂ ਰਿਪੋਰਟਾਂ 24 ਮਾਰਚ ਨੂੰ ਸਵੇਰੇ 10 ਵਜੇ ਸਦਨ ਵਿੱਚ ਰੱਖੇ ਜਾਣ ਦੀ ਸੰਭਾਵਨਾ ਹੈ। ਸਾਲ 2017-18 ਲਈ ਗਰਾਂਟਾਂ ਲਈ ਅਨੁਪੂਰਕ ਮੰਗਾਂ, ਸਾਲ 2017-18 ਦੀਆਂ ਗਰਾਂਟਾਂ ਲਈ ਅਨੁਪੂਰਕ ਮੰਗਾਂ ‘ਤੇ ਨਮਿੱਤਣ ਬਿਲ, ਸਾਲ 2018-19 ਦੇ ਬਜਟ ਅਨੁਮਾਨ ਵੀ 24 ਮਾਰਚ ਨੂੰ ਪੇਸ਼ ਕੀਤੇ ਜਾਣਗੇ।

ਬਜਟ ਅਨੁਮਾਨਾਂ ਬਾਰੇ ਬਹਿਸ 26 ਮਾਰਚ ਨੂੰ ਬਾਅਦ ਦੁਪਹਿਰ ਦੋ ਵਜੇ ਸ਼ੁਰੂ ਹੋਵੇਗੀ ਅਤੇ ਇਹ ਅਗਲੇ ਦਿਨ ਵੀ ਜਾਰੀ ਰਹੇਗੀ। ਸਾਲ 2018-19 ਦੇ ਬਜਟ ਅਨੁਮਾਨਾਂ ਸਬੰਧੀ ਮੰਗਾਂ ‘ਤੇ ਬਹਿਸ ਅਤੇ ਵੋਟਿੰਗ, ਸਾਲ 2018-19 ਲਈ ਬਜਟ ਅਨੁਮਾਨਾਂ ਬਾਰੇ ਨਮਿੱਤਣ ਬਿੱਲ ਅਤੇ ਵਿਧਾਨਿਕ ਕੰਮ-ਕਾਰ 28 ਮਾਰਚ ਨੂੰ ਹੋਣਗੇ। (Punjab Vidhan Sabha) ਇਸ ਤੋਂ ਬਾਅਦ ਸਦਨ ਨੂੰ ਅਣਮਿੱਥੇ ਸਮੇਂ ਲਈ ਮੁਅੱਤਲ ਕਰ ਦਿੱਤਾ ਜਾਵੇਗਾ।