ਸ੍ਰੀ ਗੁਰੂਸਰ ਮੋਡੀਆ ’ਚ ਵਿਸ਼ਾਲ ਮੈਡੀਕਲ ਜਾਂਚ ਕੈਂਪ ’ਚ 1777 ਮਰੀਜ਼ਾਂ ਦੀ ਹੋਈ ਮੁਫਤ ਜਾਂਚ

camp

1777 ਮਰੀਜ਼ਾਂ ਦੀ ਮੁਫ਼ਤ ਜਾਂਚ

  • ਆਪ੍ਰੇਸ਼ਨ ਕਰਾਉਣ ’ਤੇ ਮਰੀਜ਼ ਨੂੰ ਵਿਸੇਸ਼ ਛੋਟ ਦਿੱਤੀ ਗਈ

(ਸੁਰਿੰਦਰ ਗੁੰਬਰ) ਗੋਲੂਵਾਲਾ। ਸ਼ਾਹ ਸਤਿਨਾਮ ਜੀ ਸਰਵਜਨਿਕ ਹਸਪਤਾਲ ਸ੍ਰੀ ਗੁਰੂਸਰ ਮੋਡੀਆ ’ਚ ਵਿਸ਼ਾਲ ਮੁਫ਼ਤ ਮੈਡੀਕਲ ਜਾਂਚ ਕੈਂਪ ਐਤਵਾਰ ਨੂੰ ਹਸਪਤਾਲ ਦੀ 27ਵੀਂ ਵਰ੍ਹੇਗੰਢ ਨੂੰ ਸਮਰਪਿਤ ਲਾਇਆ ਗਿਆ, ਜਿਸ ’ਚ ਵੱਖ-ਵੱਖ ਰੋਗਾਂ ਦੇ ਕੱਲ 1777 ਮਰੀਜ਼ਾਂ ਦੀ ਸੁਪਰ ਸਪੈਸ਼ਲਿਸਟ ਮਾਹਿਰ ਡਾਕਟਰਾਂ ਵੱਲੋਂ ਮੁਫ਼ਤ ਜਾਂਚ ਕੀਤੀ ਗਈ ਕੈਂਪ ਦੀ ਸ਼ੁਰੂਆਤ ਪਵਿੱਤਰ ਨਾਅਰਾ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਲਾਉਂਦਿਆਂ ਬੇਨਤੀ ਦਾ ਸ਼ਬਦ ਬੋਲ ਕੇ ਕੀਤੀ ਗਈ।

ra

ਗ੍ਰਾਂਮ ਪੰਚਾਇਤ ਸ੍ਰੀ ਗੁਰੂਸਰ ਮੋਡੀਆ ਦੇ ਸਰਪੰਚ ਗੁਰਖੇਤ ਸਿੰਘ ਅਤੇ ਪਿੰਡ ਦੇ ਪਤਵੰਤਿਆਂ ਅਤੇ ਡਾਕਟਰਾਂ ਵੱਲੋਂ ਪਹਿਲੀ ਪਰਚੀ ਕੱਟ ਕੇ ਕੈਂਪ ਦੀ ਸ਼ੁਰੂਆਤ ਕੀਤੀ ਗਈ ਕੈਂਪ ’ਚ ਨਿਓਰੋ ਸਰਜਨ ਡਾ. ਲਲਿਤ ਭਾਟੀਆ ਨੇ 88 ਮਰੀਜਾਂ, ਕੈਂਸਰ ਰੋਗ ਮਾਹਿਰ ਡਾ. ਲਵਨੀਸ਼ ਗੋਇਲ ਨੇ 17 ਮਰੀਜ਼ਾਂ, ਪੇਟ ਅਤੇ ਲੀਵਰ ਰੋਗ ਮਾਹਿਰ ਡਾ. ਜੁਬਿਨ ਸ਼ਰਮਾ ਨੇ 100 ਮਰੀਜ਼ਾਂ, ਇਸਤਰੀ ਰੋਗ ਮਾਹਿਰ ਡਾ. ਸਵਿਤਾ ਰਾਠੀ ਨੇ 100 ਮਰੀਜ਼ਾਂ, ਨੱਕ ਕੰਨ ਗਲਾ ਰੋਗ ਮਾਹਿਰ ਡਾ. ਸ਼ਰਲ ਆਹੁੂਜਾ ਨੇ 173 ਮਰੀਜ਼ਾਂ, ਦੰਦ ਰੋਗ ਮਾਹਿਰ ਡਾ. ਰਾਜਿੰਦਰ ਗਲਹੋਤਰਾ, ਡਾ. ਸੰਦੀਪ ਕੰਬੋਜ, ਡਾ. ਕਨਿਕਾ ਨੇ 87 ਮਰੀਜ਼ਾਂ, ਨੇਤਰ ਮਾਹਿਰ, ਡਾ. ਗੀਤਿਕਾ ਗੁਲਾਟੀ, ਡਾ. ਮੋਨਿਕਾ ਨੇ 490 ਮਰੀਜਾਂ, ਜਨਰਲ ਸਰਜਨ ਡਾ. ਐਮ. ਪੀ ਸਿੰਘ ਨੇ 105, ਦਿਲ ਰੋਗ ਮਾਹਿਰ ਡਾ. ਪੰਕਜ ਕਸੋਟੀਆ ਨੇ 69 ਮਰੀਜ਼ਾਂ, ਫ਼ਿਜੀਸ਼ੀਅਨ ਡਾ. ਗੌਰਵ , ਡਾ. ਆਸ਼ੀਸ ਡਾ. ਡੀਵੀ ਸਿੰਘ ਨੇ 264 ਮਰੀਜ਼ਾਂ, ਹੱਡੀ ਰੋਗ ਮਾਹਿਰ ਡਾ. ਓਮ ਸਿੰਘ ਮੀਲ, ਡਾ. ਸਰਬਜੀਤ ਕੌਰ ਨੇ 269 ਮਰੀਜ਼ਾਂ ਦੀ ਮੁਫ਼ਤ ਜਾਂਚ ਕਰਕੇ ਉਨ੍ਹਾਂ ਨੂੰ ਸਹੀ ਸਲਾਹ ਦਿੱਤੀ।

camp

ਗੋਲੂਵਾਲਾ : ਕੈਂਪ ਦੀ ਪਰਚੀ ਕੱਟ ਕੇ ਸ਼ੁਰੂਆਤ ਕਰਦੇ ਹੋਏ ਪਿੰਡ ਦੇ ਮੋਹਤਬਰ ਤੇ ਮਾਹਿਰ ਡਾਕਟਰ, ਕੈਂਪ ਦੌਰਾਨ ਜਾਂਚ ਕਰਦੇ ਹੋਏ

ਜਾਂਚ ਕੈਂਪ ’ਚ ਸ੍ਰੀ ਗੁਰੂਸਰ ਮੋਡੀਆ ਅਤੇ ਸਰਸਾ ਸਮੇਤ ਹੋਰ ਨਰਸਿੰਗ ਸਟਾਫ਼ ਨੇ ਵੀ ਪੂਰਾ ਸਹਿਯੋਗ ਦਿੱਤਾ

ਉਥੇ ਮਰੀਜਾਂ ਵੱਲੋਂ ਕਿਸੇ ਵੀ ਤਰ੍ਹਾਂ ਦੀ ਜਾਂਚ ਕਰਵਾਉਣ ਅਤੇ ਆਪ੍ਰੇਸ਼ਨ ਕਰਾਉਣ ’ਤੇ ਮਰੀਜ਼ ਨੂੰ ਵਿਸੇਸ਼ ਛੋਟ ਵੀ ਦਿੱਤੀ ਗਈ ਇਸ ਮੁਫ਼ਤ ਮੈਡੀਕਲ ਜਾਂਚ ਕੈਂਪ ਦੌਰਾਨ ਹੱਡੀਆਂ ਦੀ ਕਮਜ਼ੋਰੀ ਦੀ, ਸੂਗਰ ਕਾਰਨ ਨਾੜਾਂ ਦੀ ਕਮਜ਼ੋਰੀ ਅਤੇ ਕੰਨ ਨਾਲ ਸੁਣਨ ਦੀ ਜਾਂਚ ਵੀ ਮੁਫ਼ਤ ਕੀਤੀ ਗਈ। ਨੌ ਮਰੀਜ਼ਾਂ ਨੂੰ ਸੁਣਨ ਦੀ ਮਸ਼ੀਨ ਖਰੀਦਣ ’ਤੇ ਵਿਸੇਸ਼ ਛੋਟ ਦਿੱਤੀ ਵੀ ਦਿੱਤੀ ਗਈ।

ਇਸ ਜਾਂਚ ਕੈਂਪ ’ਚ ਸ੍ਰੀ ਗੁਰੂਸਰ ਮੋਡੀਆ ਅਤੇ ਸਰਸਾ ਸਮੇਤ ਹੋਰ ਨਰਸਿੰਗ ਸਟਾਫ਼ ਨੇ ਵੀ ਆਪਣਾ ਮਹੱਤਵਪੂਰਨ ਸਹਿਯੋਗ ਦਿੱਤਾ ਇਧਰ ਕੈਂਪ ਸਬੰਧੀ ਆਮ ਜਨਤਾ ’ਚ ਭਾਰੀ ਉਤਸ਼ਾਹ ਰਿਹਾ ਜਿਸ ਦੇ ਚੱਲਦਿਆਂ ਸਵੇਰੇ ਤੋਂ ਹੀ ਪਰਚੀ ਕਟਵਾਉਣ ਲਈ ਮਰੀਜ਼ਾਂ ਦੀਆਂ ਲਾਈਨਾਂ ਲੱਗ ਗਈਆਂ ਇਸ ਕੈਂਪ ’ਚ ਡੇਰਾ ਸੱਚਾ ਸੌਦਾ ਨਾਲ ਜੁੜੀਆਂ ਵੱਖ ਵੱਖ ਸੰਮਤੀਆਂ ਦੇ ਸੇਵਾਦਾਰਾਂ ਅਤੇ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਆਪਣਾ ਪੂਰਨ ਸਹਿਯੋਗ ਦਿੱਤਾ।

ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ