FLAME Campaign : ‘ਰੂਹ ਦੀ’ ਹਨੀਪ੍ਰੀਤ ਇੰਸਾਂ ਨੇ ਇੰਸਟਾਗ੍ਰਾਮ ’ਤੇ ਪਾਈ ਨਵੀਂ ਰੀਲ

FLAME Campaign

ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਬੇਟੀ ‘ਰੂਹ ਦੀ’ ਹਨੀਪ੍ਰੀਤ ਇੰਸਾਂ ਨੇ ਇੰਸਟਾਗ੍ਰਾਮ ‘ਤੇ ਇੱਕ ਪੋਸਟ ਪਾਈ ਹੈ। ਜਿਸ ਵਿਚ ਰੂਹ ਦੀ ਨੇ ਪੂਜਨੀਕ ਗੁਰੂ ਜੀ ਵੱਲੋਂ ਸ਼ੁਰੂ ਕੀਤੀ ਮੁਹਿੰਮ Flame Campaign  ਨੂੰ ਜ਼ੋਰਾਂ ਸੋਰਾਂ ਨਾਲ ਚਲਾਉਣ ਲਈ ਪ੍ਰੇਰਿਤ ਕੀਤਾ ਹੈ। ਰੂਹ ਦੀ ਨੇ ਇੱਕ ਸ਼ਾਨਦਾਰ ਬਲਦੇ ਦੀਵੇ ਦੀ ਪੋਸਟ ਵੀ ਸਾਂਝੀ ਕੀਤੀ ਹੈ। ਆਓ ਵੇਖਦੇ ਹਾਂ ਇਹ ਸਟੋਰੀ…

https://www.instagram.com/stories/honeypreet_insan/3058142223271675190/

ਨੌਂ ਦੀਵੇ ਜਗਾ ਕੇ ਪੂਜਨੀਕ ਗੁਰੂ ਜੀ ਫਿਰ ਸ਼ੁਰੂ ਕੀਤੀ ਦੀਵੇ ਜਗਾਉਣ ਦੀ ਪਰੰਪਰਾ

145. ਘਿਓ ਜਾਂ ਤੇਲ ਦੇ ਦੀਵੇ ਬਾਲੋ, ਜੋ ਤੁਹਾਨੂੰ ਠੀਕ ਲੱਗੇ, ਸਵੇਰੇ ਤੇ ਸ਼ਾਮ, ਬਾਲੋ। (Flame Campaign।)

 ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ 131ਵੇਂ ਪਵਿੱਤਰ ਅਵਤਾਰ ਦਿਹਾੜੇ ’ਤੇ ਸੱਚੇ ਦਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਮਨੁੱਖਤਾ ਦੀ ਭਲਾਈ ਲਈ ਦੋ ਕਾਰਜ ਆਰੰਭੇ।

ਇਸ ਦੌਰਾਨ ਪੂਜਨੀਕ ਗੁਰੂ ਜੀ ਨੇ ਕਿਹਾ ਕਿ ਪੁਰਾਤਨ ਸਮਿਆਂ ਵਿੱਚ ਹਵਨ ਸਮੱਗਰੀ ਜਾਂ ਘਿਓ ਦੀ ਮਦਦ ਨਾਲ ਵਾਤਾਵਰਣ ਨੂੰ ਸ਼ੁੱਧ ਕੀਤਾ ਜਾਂਦਾ ਸੀ। ਸਾਡੇ ਉਸ ਮਹਾਨ ਸੱਭਿਆਚਾਰ ਨੂੰ ਅਪਣਾਉਂਦੇ ਹੋਏ, ਤੁਸੀਂ ਆਪਣੇ ਘਰਾਂ ਵਿੱਚ ਸਵੇਰੇ, ਸ਼ਾਮ, ਜਿੰਨੀ ਦੇਰ ਹੋ ਸਕੇ, ਘੱਟੋ-ਘੱਟ 17 ਤੇਲ ਜਾਂ ਘਿਓ ਦੇ ਦੀਵੇ ਜ਼ਰੂਰ ਜਗਾਓ, ਤਾਂ ਜੋ ਸਾਰਾ ਵਾਤਾਵਰਨ ਸ਼ੁੱਧ ਹੋ ਸਕੇ। ਇਸ ਮੌਕੇ ਕਰੋੜਾਂ ਦੀ ਗਿਣਤੀ ਵਿੱਚ ਬੈਠੀ ਸਾਧ-ਸੰਗਤ ਨੇ ਹੱਥ ਖੜੇ ਕਰਕੇ ਪ੍ਰਣ ਲਿਆ। ਪੂਜਨੀਕ ਗੁਰੂ ਜੀ ਨੇ ਇਸ ਕਾਰਜ ਦਾ ਪ੍ਰਣ ਕਰਵਾਉਣ ਤੋਂ ਬਾਅਦ ਆਪਣੇ ਕਰ ਕਮਲਾਂ ਨਾਲ 9 ਦੀਵੇ ਜਗਾ ਕੇ ਇਸ ਦਾ ਆਰੰਭ ਕੀਤਾ। ਤੁਹਾਨੂੰ ਦੱਸ ਦੇਈਏ ਕਿ ਸਰਸਾ ਵਿੱਚ ਤਿੰਨ ਦੀਪਕ ਸ਼ਾਹ ਮਸਤਾਨਾ ਜੀ ਧਾਮ, ਤਿੰਨ ਯੂਪੀ ਦਰਬਾਰ ਅਤੇ ਤਿੰਨ ਦੀਪਕ ਸ਼ਾਹ ਸਤਿਨਾਮ ਜੀ ਧਾਮ ਸਰਸਾ ਵਿੱਚ ਸਥਾਪਿਤ ਕੀਤੇ ਜਾਣਗੇ ਅਤੇ ਜਿਸਦੀ ਜੋਤ ਹਮੇਸ਼ਾ ਜਗਦੀ ਰਹੇਗੀ।

ਪੂਜਨੀਕ ਗੁਰੂ ਜੀ ਦੀਵੇ ਜਗਾਉਣ ਸਬੰਧੀ ਸੰਦੇਸ਼ ਦੇ ਰਹੇ ਹਨ। ਪੂਜਨੀਕ ਗੁਰੂ ਜੀ ਨੇ ਫਰਮਾਇਆ ’ਕਮ ਸੇ ਕਮ ਏਕ ਦੀਵਾ ਸੁਬ੍ਹਾ ਜਲਾਇਆ ਕਰੋ, ਔਰ ਘਰ ਸੇ ਵੈਕਟੀਰੀਆਂ ਵਾਇਰਸ ਭਗਾਇਆ ਕਰੋ, ਰੋਜ਼ਾਨਾ ਕਾ ਯਗ ਮਾਲਕ ਮਨਜੂਰ ਕਰੇਗੇ, ਅਗਰ ਆਪ ਦਿਲ ਸੇ ਸਿਮਰਨ ਕਰਕੇ ਪ੍ਰਾਥਨਾ ਔਰ ਅਰਦਾਸ ਕਰੇਗੇ। ਪੂਜਨੀਕ ਗੁਰੂ ਜੀ ਨੇ ਇਸ ਮੁਹਿੰਮ ਦਾ ਨਾਂਅ ਵੀ ਦਿੱਤਾ।

 FLAME
145ਵਾਂ ਮਾਨਵਤਾ ਭਲਾਈ ਕਾਰਜ : FLAME
F- Fixing Life & air by
L- Lighting oil lamps
A- Aimed at M- Making E- Environment clean

FLAME Campaign : ਘਰ ਘਰ ਜਗੇ ਦੀਵੇ, ਸੁੱਧ ਹੋਇਆ ਵਾਤਾਵਰਨ, ਸ਼ੁੱਧ ਹੋਏ ਵਿਚਾਰ

 ਦੀਵਾ ਜਗਾਉਣ ਨਾਲ ਰੋਗ ਮੁਕਤ ਹੁੰਦੇ ਹਨ, ਵਾਤਾਵਰਨ ਸ਼ੁੱਧ ਹੁੰਦਾ ਹੈ, ਹਵਾ ਹਲਕੀ ਹੁੰਦੀ ਹੈ। ਇਹ ਸਾਡੇ ਪ੍ਰਾਚੀਨ ਗਿਆਨ ਹੀ ਨਹੀਂ, ਦੇਸ਼ ਦੀਆਂ ਬਿਹਤਰੀਨ ਵਿਗਿਆਨ ਸੰਸਥਾਵਾਂ ਦੇ ਕੈਮੀਕਲ ਇੰਜੀਨੀਅਰ ਵੀ ਇਹੀ ਕਹਿੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਰ੍ਹੋਂ ਦੇ ਤੇਲ ਵਿੱਚ ਮੈਗਨੀਸ਼ੀਅਮ, ਟ੍ਰਾਈਗਲਿਸਰਾਈਡ ਅਤੇ ਏਲਾਇਲ ਆਈਸੋਥਿਓਸਾਈਨੇਟ ਹੁੰਦਾ ਹੈ। ਏਲਾਈ ਬਲਣ ‘ਤੇ ਕੀਟ ਪਤੰਗਿਆਂ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਹੈ। ਉਹ ਅੱਗ ਦੀ ਲਪੇਟ ਵਿਚ ਆ ਕੇ ਸੜ ਜਾਂਦੇ ਹਨ। ਤੇਲ ਵਿੱਚ ਮੌਜੂਦ ਮੈਗਨੀਸ਼ੀਅਮ ਹਵਾ ਵਿੱਚ ਮੌਜੂਦ ਸਲਫਰ ਅਤੇ ਕਾਰਬਨ ਦੇ ਆਕਸਾਈਡਾਂ ਨਾਲ ਪ੍ਰਤੀਕਿਰਿਆ ਕਰਦਾ ਹੈ ਅਤੇ ਸਲਫੇਟ ਅਤੇ ਕਾਰਬੋਨੇਟ ਬਣਾਉਂਦਾ ਹੈ।

ਇਹ ਜ਼ਹਿਰੀਲੇ ਭਾਰੀ ਤੱਤ ਜ਼ਮੀਨ ‘ਤੇ ਇਸ ਤਰ੍ਹਾਂ ਡਿੱਗਦੇ ਹਨ। ਇਸੇ ਲਈ ਜਗਦੇ ਦੀਵੇ ਦੇ ਆਲੇ-ਦੁਆਲੇ ਹਲਕੀ ਚਿੱਟੀ ਸੁਆਹ ਦਿਖਾਈ ਦਿੰਦੀ ਹੈ। ਜਿਵੇਂ ਹੀ ਭਾਰੀ ਤੱਤ ਜ਼ਮੀਨ ‘ਤੇ ਡਿੱਗਦੇ ਹਨ, ਹਵਾ ਹਲਕੀ ਹੋ ਜਾਂਦੀ ਹੈ ਅਤੇ ਸਾਹ ਲੈਣਾ ਆਸਾਨ ਹੋ ਜਾਂਦਾ ਹੈ। ਜਦੋਂ ਘਿਓ ਦਾ ਦੀਵਾ ਬਾਲਣ ’ਤੇ ਅਜਿਹਾ ਹੁੰਦਾ ਹੈ।

ਦੇਸੀ ਗਾਂ ਦੇ ਦੁੱਧ ਤੋਂ ਬਣਿਆ ਘਿਓ ਦਾ ਦੀਵਾ ਕੀਟਾਣੂਆਂ ਨੂੰ ਮਾਰਦਾ ਹੈ। ਡਾਕਟਰਾਂ ਦਾ ਮੰਨਣਾ ਹੈ ਕਿ ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਣ ਨਾਲ ਇਮਿਊਨ ਸਿਸਟਮ ਵਧੀਆ ਰਹਿੰਦਾ ਹੈ ਅਤੇ ਵਿਅਕਤੀ ਸਿਹਤਮੰਦ ਰਹਿੰਦਾ ਹੈ। ਜੇਕਰ ਤਿਓਹਾਰਾਂ ਦੀ ਗੱਲ ਕਰੀਏ ਤਾਂ ਨਰਕ ਚਤੁਦਰਸ਼ੀ ਵਾਲੇ ਦਿਨ ਘਰਾਂ ਦੇ ਅੰਦਰ-ਬਾਹਰ, ਕੂੜਾ-ਕਰਕਟ ਅਤੇ ਨਾਲੀ ਦੇ ਕਿਨਾਰਿਆਂ ‘ਤੇ ਅਤੇ ਦੀਵਾਲੀ ਵਾਲੇ ਦਿਨ ਘਰ ਦੇ ਅੰਦਰ ਬਾਹਰ ਹਰ ਥਾਂ ਦੀਵੇ ਰੱਖੇ ਜਾਂਦੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।