ਪੰਜਵੀਂ ਫ਼ਿਲਮ ਹੋਵੇਗੀ ਕਮੇਡੀ : ਪੂਜਨੀਕ ਗੁਰੂ ਜੀ

ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਦੋ ਹੋਰ ਫ਼ਿਲਮਾਂ ਐੱਮਐੱਸਜੀ ਵਾਰਿਅਰਜ਼ ਲਾਇਨਹਾਰਟ ਤੇ ਐੱਮਐੱਸਜੀ ਆਨਲਾਈਨ ਗੁਰੂਕੁਲ ਬਣ ਚੁੱਕੀ ਹੈ। ਲਾਇਨ ਹਾਰਟ ਫ਼ਿਲਮ 300 ਸਾਲ ਪਹਿਲਾਂ ਦੇ ਇੱਕ ਯੋਧਾ ਦੀ ਕਹਾਣੀ ਹੈ, ਇਸ ‘ਚ ਕਾਲਪਨਿਕਤਾ ਵੀ ਹੈ। ਯੋਧਾ ਏਲੀਅੰਜ਼ ਨਾਲ ਲੜਦਾ ਹੈ ਤੇ ਭੈਣ-ਬੇਟੀਆਂ ਦੀ ਇੱਜ਼ਤ ਬਚਾਉਂਦਾ ਹੈ।
ਆਪ ਜੀ ਨੇ ਫ਼ਰਮਾਇਆ ਕਿ ਆਪ ਜੀ ਦੀ ਪੰਜਵੀਂ ਫ਼ਿਲਮ ਕਮੇਡੀ ਫ਼ਿਲਮ ਹੋਵੇਗੀ, ਜਿਸ ਦੇ ਸੈੱਟ ਬਣ ਕੇ ਤਿਆਰ ਹੋ ਚੁੱਕੇ ਹਨ। ਆਪ ਜੀ ਨੇ ਫ਼ਰਮਾਇਆ ਕਿ ਸਰਸਾ ਵੀ ਫ਼ਿਲਮ ਸਿਟੀ ਹੱਬ ਬਣ ਸਕਦਾ ਹੈ। ਉਥੇ ਵੀਐੱਫਐਕਸ ਵਰਲਡ, ਸ਼ੂਟਿੰਗ ਹਾਲ ਬਣ ਚੁੱੇਕ ਹਨ। ਸ਼ੂਟਿੰਗ ਦਾ ਏਰੀਆ ਵੀ ਬਹੁਤ ਵੱਡਾ ਹੈ ਤੇ ਸਾਰੀਆਂ ਸਹੂਲਤਾਂ ਉਪਲੱਬਧ ਹਨ।