ਨੈਸ਼ਨਲ ਹਾਈਵੇ 9 ‘ਤੇ ਟ੍ਰਾਲੀ ਨੂੰ ਟਰੱਕ ਨੇ ਮਾਰੀ ਟੱਕਰ, 1 ਕਿਸਾਨ ਦੀ ਮੌਤ, 3 ਜਖ਼ਮੀ

ਨੈਸ਼ਨਲ ਹਾਈਵੇ 9 ‘ਤੇ ਟ੍ਰਾਲੀ ਨੂੰ ਟਰੱਕ ਨੇ ਮਾਰੀ ਟੱਕਰ, 1 ਕਿਸਾਨ ਦੀ ਮੌਤ, 3 ਜਖ਼ਮੀ

ਹਿਸਾਰ : ਟਿੱਕਰੀ ਬਾਰਡਰ ਤੋਂ ਅੰਦੋਲਨ ਸਮੇਟ ਕੇ ਘਰ ਪਰਤ ਰਹੇ ਪੰਜਾਬ ਦੇ ਕਿਸਾਨਾਂ ਨਾਲ ਹਿਸਾਰ ਵਿੱਚ ਹਾਦਸਾ ਵਾਪਰ ਗਿਆ। ਇਹ ਹਾਦਸਾ ਸ਼ਨੀਵਾਰ ਸਵੇਰੇ ਕਰੀਬ 7 ਵਜੇ ਨੈਸ਼ਨਲ ਹਾਈਵੇਅ 9 ‘ਤੇ ਹਿਸਾਰ ‘ਚ ਵਾਪਰਿਆ। ਅੰਦੋਲਨ ਤੋਂ ਪਰਤ ਰਹੇ ਕਿਸਾਨਾਂ ਦੀ ਟਰਾਲੀ ਨੂੰ ਪਿੰਡ ਢੰਡੂਰ ਨੇੜੇ ਇੱਕ ਟਰੱਕ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ‘ਚ ਪੰਜਾਬ ਦੇ ਮੁਕਤਸਰ ਸਾਹਿਬ ਦੇ ਰਹਿਣ ਵਾਲੇ ਕਿਸਾਨ ਸੁਖਦੇਵ ਤੇ ਅਜੇਪ੍ਰੀਤ ਦੀ ਮੌਤ ਹੋ ਗਈ, ਜਦਕਿ ਦੋ ਹੋਰ ਕਿਸਾਨ ਜ਼ਖਮੀ ਹੋ ਗਏ। ਪੁਲਿਸ ਟੀਮ ਨੇ ਮੌਕੇ ‘ਤੇ ਪਹੁੰਚ ਕੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ।

ਪ੍ਰਾਪਤ ਜਾਣਕਾਰੀ ਅਨੁਸਾਰ ਅੰਦੋਲਨ ਦੀ ਸਮਾਪਤੀ ਤੋਂ ਬਾਅਦ ਪੰਜਾਬ ਦੇ ਕਿਸਾਨ ਨੈਸ਼ਨਲ ਹਾਈਵੇਅ 9 ਰਾਹੀਂ ਪੰਜਾਬ ਵੱਲ ਜਾ ਰਹੇ ਸਨ। ਜਦੋਂ ਕਿਸਾਨਾਂ ਦਾ ਕਾਫ਼ਲਾ ਹਿਸਾਰ ਦੇ ਬਗਲਾ ਰੋਡ ਮੋੜ ਨੇੜੇ ਪਹੁੰਚਿਆ ਤਾਂ ਪਿੱਛੇ ਤੋਂ ਆ ਰਹੇ ਇੱਕ ਤੇਜ਼ ਰਫ਼ਤਾਰ ਟਰੱਕ PB22K8852 ਨੇ ਟਰਾਲੀ ਨੂੰ ਟੱਕਰ ਮਾਰ ਦਿੱਤੀ। ਟਰੱਕ ਦੀ ਟੱਕਰ ਕਾਰਨ ਟਰਾਲੀ ਮੌਕੇ ‘ਤੇ ਹੀ ਪਲਟ ਗਈ, ਜਿਸ ਕਾਰਨ ਮੁਕਤਸਰ ਸਾਹਿਬ ਦੇ ਕਿਸਾਨ ਸੁਖਦੇਵ ਸਿੰਘ ਪੁੱਤਰ ਜੀਤਾ ਸਿੰਘ ਉਮਰ 38 ਸਾਲ ਦੀ ਮੌਤ ਹੋ ਗਈ। ਜ਼ਖ਼ਮੀਆਂ ਵਿੱਚ ਗੁੱਗ ਉਮਰ 60 ਤੋਂ 65 ਸਾਲ ਅਤੇ ਦਾਰਾ ਸਿੰਘ ਉਮਰ 55 ਸਾਲ ਸ਼ਾਮਲ ਹਨ। ਜ਼ਖਮੀਆਂ ਨੂੰ ਹਿਸਾਰ ਦੇ ਚੂਡਾਮਨੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ