ਰੁਜ਼ਗਾਰ ਪ੍ਰਬੰਧਾਂ ਦੀ ਨਾਕਾਮੀ

ਰੁਜ਼ਗਾਰ ਪ੍ਰਬੰਧਾਂ ਦੀ ਨਾਕਾਮੀ

ਹੌਲਦਾਰ ਦੇ ਅੱਖੜ ਵਿਹਾਰ ਕਰਕੇ ਕਾਨ੍ਹਪੁਰ ਰੇਲਵੇ ਸਟੇਸ਼ਨ ’ਤੇ ਇੱਕ ਲੜਕੇ ਦਾ ਪੈਰ ਕੱਟਿਆ ਗਿਆ, ਹਾਦਸਾ ਉਦੋਂ ਹੋਇਆ ਜਦੋਂ ਪੁਲਿਸ ਹੌਲਦਾਰ ਵੱਲੋਂ ਰੇਲਵੇ ਕੈਂਪਸ ’ਚ ਸਬਜ਼ੀ ਵੇਚ ਰਹੇ ਲੜਕੇ ਦੀ ਤੱਕੜੀ ਤੇ ਹੋਰ ਸਾਮਾਨ ਰੇਲਵੇ ਲਾਈਨ ’ਤੇ ਸੁੱਟ ਦਿੱਤਾ ਗਿਆ, ਲੜਕਾ ਆਪਣਾ ਸਾਮਾਨ ਚੁੱਕਣ ਲਈ ਪਟੜੀ ’ਤੇ ਗਿਆ ਤਾਂ ਰੇਲ ਦੀ ਲਪੇਟ ’ਚ ਆ ਗਿਆ ਆਏ ਦਿਨ ਪੁਲਿਸ ਪ੍ਰਸ਼ਾਸਨ ਅਤੇ ਰੇਹੜੀ-ਫੜੀ ਲਾਉਣ ਵਾਲਿਆਂ ਦੀਆਂ ਝੜਪਾਂ ਹੁੰਦੀਆਂ ਰਹਿੰਦੀਆਂ ਹਨ ਲਗਭਗ ਇਹ ਹਰ ਕਸਬੇ ਅਤੇ ਸ਼ਹਿਰ ਦੀ ਕਹਾਣੀ ਹੈ ਜਿੱਥੇ ਪੁਲਿਸ ਪ੍ਰਸ਼ਾਸਨ ਗੁੱਸੇ ਨਾਲ ਆਪਾ ਗੁਆ ਬੈਠਦਾ ਹੈ ਅਤੇ ਉਸ ਨਾਲ ਕਿਸੇ ਨਾ ਕਿਸੇ ਨੂੰ ਗੰਭੀਰ ਜਾਨ-ਮਾਲ ਦਾ ਨੁਕਸਾਨ ਹੋ ਜਾਂਦਾ ਹੈ

ਏਨਾ ਹੀ ਨਹੀਂ ਉਸ ’ਤੇ ਸਥਾਨਕ ਪੱਧਰ ਦੇ ਆਗੂ ਅਤੇ ਯੂਨੀਅਨ ਵਾਲੇ ਧਰਨਾ ਲਾ ਕੇ ਬੈਠ ਜਾਂਦੇ ਹਨ, ਪ੍ਰਸ਼ਾਸਨ ਤੋਂ ਹੱਥ ਜੁੜਵਾਉਂਦੇ ਹਨ, ਮਾਫ਼ੀ ਮੰਗਵਾਉਂਦੇ ਹਨ, ਸੱਤਾ ’ਚ ਬੈਠੇ ਆਗੂਆਂ ਦਾ ਦਬਾਅ ਬਣਾਉਂਦੇ ਹਨ ਅਤੇ ਕਿਸੇ ਨਾ ਕਿਸੇ ਨੂੰ ਬਰਖਾਸਤ ਕਰਵਾ ਕੇ ਹੀ ਸ਼ਾਂਤ ਹੁੰਦੇ ਹਨ ਉਕਤ ਸਮੱਸਿਆਵਾਂ ਦੀ ਜੜ੍ਹ ਤੱਕ ਬਹੁਤ ਘੱਟ ਲੋਕ-ਨੁਮਾਇੰਦੇ ਜਾਂਦੇ ਹਨ ਅਤੇ ਸਮੱਸਿਆ ਦੇ ਗੰਭੀਰ ਅਤੇ ਸਥਾਈ ਹੱਲ ਵੱਲ ਵਧਦੇ ਹਨ ਇੱਥੇ ਪੁਲਿਸ ਪ੍ਰਸ਼ਾਸਨ ’ਚ ਫੈਲਿਆ ਭ੍ਰਿਸ਼ਟਾਚਾਰ ਵੀ ਇੱਕ ਵੱਡੀ ਸਮੱਸਿਆ ਹੈ

ਜੋ ਵਿਕ੍ਰੇਤਾ ਆਸ-ਪਾਸ ਦੇ ਪੁਲਿਸ ਵਾਲਿਆਂ ਨੂੰ ਹਫ਼ਤਾ ਜਾਂ ਵੱਢੀ ਦਿੰਦਾ ਹੈ ਉਸ ਨੂੰ ਕੋਈ ਨਹੀਂ ਰੋਕਦਾ ਬੇਸ਼ੱਕ ਉਹ ਪੂਰਾ ਰਸਤਾ, ਪੂਰਾ ਫੁੱਟਪਾਥ ਘੇਰ ਕੇ ਬੈਠ ਜਾਵੇ, ਜਿਸ ਕੋਲ ਦੇਣ ਨੂੰ ਕੁਝ ਨਹੀਂ ਹੁੰਦਾ ਉਸ ਨੂੰ ਦੂਰ ਕੋਨੇ ’ਚ ਵੀ ਨਹੀਂ ਬੈਠਣ ਦਿੱਤਾ ਜਾਂਦਾ ਅਤੇ ਵਾਰ-ਵਾਰ ਡੰਡੇ ਨਾਲ ਉਸ ਨੂੰ ਦੂਰ ਭਜਾਇਆ ਜਾਂਦਾ ਹੈ ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ, ਬਜ਼ਾਰਾਂ ’ਚ ਇਹ ਪਲ-ਪਲ ਦਾ ਘਟਨਾਕ੍ਰਮ ਹੈ ਜੋ ਦਿਨ-ਰਾਤ ਚੱਲਦਾ ਹੀ ਰਹਿੰਦਾ ਹੈ ਇਸ ਸਭ ਦੇ ਪਿੱਛੇ ਸਰਕਾਰ, ਸਥਾਨਕ ਪ੍ਰਸ਼ਾਸਨ ਦੀ ਵੀ ਨਾਕਾਮੀ ਹੈ ਜੋ ਵਧ ਰਹੀ ਅਬਾਦੀ ਅਤੇ ਘਟ ਰਹੇ ਰੁਜ਼ਗਾਰ ਨੂੰ ਸਥਾਪਿਤ ਕਰਨ ਲਈ ਸੁਰੱਖਿਅਤ ਥਾਂ ਨਹੀਂ ਬਣਾ ਸਕਦਾ ਪੁਲਿਸ ਪ੍ਰਸ਼ਾਸਨ ਇਸ ਤਰ੍ਹਾਂ ਦੇ ਝਗੜੇ-ਫਸਾਦ ’ਚ ਬਹੁਤ ਵਾਰ ਸਹੀ ਹੁੰਦਿਆਂ ਹੋਇਆਂ ਵੀ ਪਿਸ ਜਾਂਦਾ ਹੈ ਕਾਨ੍ਹਪੁਰ ਰੇਲਵੇ ਸਟੇਸ਼ਨ ਦੀ ਜੇਕਰ ਗੱਲ ਕੀਤੀ ਜਾਵੇ ਉਦੋਂ ਉੱਥੇ ਹੌਲਦਾਰ ਆਪਣੀ ਡਿਊਟੀ ’ਤੇ ਸੀ, ਪੀੜਤ ਲੜਕੇ ਨੂੰ ਰੇਲਵੇ ਕੰਪਲੈਕਸ ’ਚ ਸਬਜ਼ੀ ਵੇਚਣ ਦਾ ਕੋਈ ਅਧਿਕਾਰ ਨਹੀਂ ਸੀ,

ਫਿਰ ਵੀ ਨੁਕਸਾਨ ਦੋਵਾਂ ਨੂੰ ਝੱਲਣਾ ਪਿਆ, ਇੱਕ ਦੀ ਨੌਕਰੀ ’ਤੇ ਖਤਰੇ ’ਚ ਪੈ ਗਈ ਅਤੇ ਦੂਜੇ ਦੇ ਪੈਰ ਚਲੇ ਗਏ ਪੁਲਿਸ ਕਰਮੀ ਦਾ ਕਸੂਰ ਐਨਾ ਹੈ ਕਿ ਉਸ ਨੇ ਬਲ ਦੀ ਲੋੜ ਤੋਂ ਵੱਧ ਵਰਤੋਂ ਕੀਤੀ , ਲੜਕੇ ਦਾ ਕਸੂਰ ਐਨਾ ਸੀ ਕਿ ਉਹ ਕੋਈ ਨਾ ਕੋਈ ਕੰਮ ਕਰਕੇ ਆਪਣਾ ਅਤੇ ਪਰਿਵਾਰ ਦਾ ਢਿੱਡ ਭਰਨਾ ਚਾਹੁੰਦਾ ਸੀ ਅਤੇ ਗਲਤ ਜਗ੍ਹਾ ਦੀ ਚੋਣ ਕਰ ਬੈਠਾ ਦੇਸ਼ ਭਰ ’ਚ ਸੜਕ ਕਿਨਾਰੇ, ਬਜ਼ਾਰਾਂ ਦੀਆਂ ਜਨਤਕ ਥਾਵਾਂ ’ਤੇ, ਰੇਲਵੇ ਕੈਂਪਸਾਂ ਦੇ ਆਸ-ਪਾਸ ਬੈਠੇ ਲੋਕਾਂ ਲਈ ਜਿਆਦਾ ਤੋਂ ਜਿਆਦਾ ਸਥਾਨਾਂ ਦਾ ਪ੍ਰਬੰਧ ਹੋਵੇ,

ਪੁਲਿਸ ਪ੍ਰਸ਼ਾਸਨ ਨੂੰ ਵੀ ਹਫ਼ਤਾ ਵਸੂਲੀ ਜਾਂ ਵੱਢੀ ਦਾ ਲਾਲਚ ਛੱਡ ਕੇ ਕਾਨੂੰਨ ਅਤੇ ਵਿਵਸਥਾ ’ਤੇ ਹੀ ਪੂਰਾ ਧਿਆਨ ਰੱਖਣਾ ਚਾਹੀਦਾ ਹੈ ਤਾਂ ਕਿ ਜਨਤਾ ਵੀ ਪੇ੍ਰਸ਼ਾਨ ਨਾ ਹੋਵੇ ਅਤੇ ਪ੍ਰਸ਼ਾਸਨ ਵੀ ਰੋਜ਼-ਰੋਜ਼ ਦੇ ਝਗੜਿਆਂ ਤੋਂ ਬਚੇ ਇੱਥੇ ਸਥਾਨਕ ਲੋਕ-ਨੁਮਾਇੰਦਿਆਂ ਅਤੇ ਸਰਕਾਰ ਦੀ ਆਖਰੀ ਜਿੰਮੇਵਾਰੀ ਹੈ ਕਿ ਉਹ ਆਪਣੇ ਲੋਕਾਂ ਦੇ ਜੀਵਨ ਨਿਰਵਾਹ, ਸ਼ਾਂਤੀ, ਸੁਰੱਖਿਆ, ਸੁਚੱਜੇ ਪ੍ਰਸ਼ਾਸਨ ਨੂੰ ਕਿਵੇਂ ਕਾਇਮ ਰੱਖਦੀ ਹੈ ਨਹੀਂ ਤਾਂ ਵਧ ਰਹੀ ਅਬਾਦੀ ਅਤੇ ਘਟ ਰਹੇ ਰੁਜ਼ਗਾਰ ਅਤੇ ਥਾਂ ਦੇ ਚੱਲਦਿਆਂ ਕਾਨ੍ਹਪੁਰ ਵਰਗੇ ਹਾਦਸੇ ਘਟਣ ਦੀ ਬਜਾਇ ਵਧਦੇ ਰਹਿਣਗੇ ਅਤੇ ਨਿੱਤ ਨਵੇਂ ਸਿਪਾਹੀ ਅਤੇ ਲੜਕੇ ਪਿਸਦੇ ਰਹਿਣਗੇ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ