ਸਾਡੇ ਨਾਲ ਸ਼ਾਮਲ

Follow us

11.9 C
Chandigarh
Thursday, January 22, 2026
More
    Home Breaking News Punjab Pataka...

    Punjab Pataka Factory: ਫੈਕਟਰੀ ‘ਚ ਧਮਾਕਾ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੇ ਮੈਂਬਰ ਰਾਹਤ ਕਾਰਜਾਂ ‘ਚ ਜੁਟੇ

    Punjab Pataka Factory
    Punjab Pataka Factory: ਫੈਕਟਰੀ ‘ਚ ਧਮਾਕਾ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੇ ਮੈਂਬਰ ਰਾਹਤ ਕਾਰਜ 'ਚ ਜੁਟੇ

    Punjab Pataka Factory | ਕਈ ਜਖਮੀ ਤੇ ਕਈ ਮੌਤਾਂ ਦੀ ਖ਼ਬਰ, ਜਾਂਚ ‘ਚ ਜੁਟੀ ਪੁਲਿਸ

    Punjab Pataka Factory: ਲੰਬੀ (ਮੇਵਾ ਸਿੰਘ)। ਜਿਲਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਸਿੰਘੇਵਾਲਾ ਤੋਂ ਕੋਟਲੀ ਰੋਡ ‘ਤੇ ਇਕ ਪਟਾਕਿਆਂ ਵਾਲੀ ਫੈਕਟਰੀ ਵਿਚ ਧਮਾਕਾ ਹੋਣ ਦਾ ਸਮਾਚਾਰ ਹੈ। ਜਿਵੇਂ ਇਸ ਘਟਨਾ ਦਾ ਪਤਾ ਲੱਗਿਆ ਤਾਂ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੇ ਮੈਂਬਰ ਮੌਕੇ ‘ਤੇ ਪਹੁੰਚੇ ਤੇ ਡੇਰਾ ਸੱਚਾ ਸੌਦਾ ਤੋਂ ਮਿਲੀ ਸਿੱਖਿਆ ਅਨੁਸਾਰ ਬਚਾਅ ਤੇ ਰਾਹਤ ਕਰਜਾਂ ‘ਚ ਜੁਟ ਗਏ। ਘਟਨਾ ਦਾ ਪਤਾ ਲੱਗਦਿਆਂ ਹੀ ਜਗਤਾਰ ਸਿੰਘ ਇੰਸਾਂ 85 ਮੈਂਬਰ, ਕੁਲਵੀਰ ਸਿੰਘ ਇੰਸਾਂ ਕੋਟਲੀ, ਜੱਗਾ ਸਿੰਘ ਇੰਸਾਂ ਕੋਟਲੀ, ਚੰਨਾ ਸਿੰਘ ਇੰਸਾਂ ਤੇ ਗੁਰਜੀਤ ਸਿੰਘ ਇੰਸਾਂ ਸਿੰਘਵਾਲਾ ਤੋਂ ਇਲਾਵਾ ਭਾਰੀ ਗਿਣਤੀ ‘ਚ ਬਲਾਕ ਲੰਬੀ ਤੇ ਡੱਬਵਾਲੀ ਤੋਂ ਸੇਵਾਦਾਰ ਪਹੁੰਚੇ ਤੇ ਬਚਾਅ ਤੇ ਰਾਹਤ ਕਾਰਜਾਂ ‘ਚ ਜੁਟੇ ਹੋਏ ਹਨ।

    Read Also : House Built: ਕੱਖਾਂ ਕਾਨਿਆਂ ਦੀ ਕੁੱਲ੍ਹੀ ’ਚ ਰਹਿਣ ਵਾਲੀ ਪਾਰਵਤੀ ਹੁਣ ਰਹੇਗੀ ਆਪਣੇ ਨਵੇਂ ਮਕਾਨ ’ਚ

    Punjab Pataka Factory

    ਦੱਸਿਆ ਜਾ ਰਿਹਾ ਹੇੈ ਕਿ ਤਰਸੇਮ ਸਿੰਘ ਪੁੱਤਰ ਨਾਇਬ ਸਿੰਘ ਵਾਸੀ ਸਿੰਘੇਵਾਲਾ ਦੀ ਪਟਾਕਿਆਂ ਵਾਲੀ ਫੈਕਟਰੀ ਵਿਚ ਧਮਾਕੇ ਕਾਰਨ ਮਕਾਨ ਦੀ ਛੱਤ ਉਡਣ ਤੇ ਉਥੇ ਕੰਮ ਕਰਦੇ ਕੁਝ ਵਿਅਕਤੀਆਂ ਦੇ ਜਖ਼ਮੀ ਹੋਣ ਤੇ ਕੁਝ ਦੇ ਮਾਰੇ ਜਾਣ ਦਾ ਵੀ ਪਤਾ ਲੱਗਿਆ ਹੈ। ਪੁਲਿਸ ਸਾਰੇ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ। ਵੇਰਵੇ ਦੀ ਉਡੀਕ ਕਰੋ. Punjab Pataka Factory