ਏਜੰਸੀ
ਪੀਟਰਸਬਰਗ, 27 ਦਸੰਬਰ।
ਰੂਸ ‘ਚ ਸੇਂਟ ਪੀਟਰਸਬਰਗ ਸ਼ਹਿਰ ਦੀ ਇੱਕ ਸੁਪਰ ਮਾਰਕੀਟ ਵਿੱਚ ਧਮਾਕਾ ਹੋ ਗਿਆ। ਧਮਾਕੇ ਵਿੱਚ ਕਰੀਬ 10 ਜਣਿਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ।
ਏਐਫ਼ਪੀ ਅਨੁਸਾਰ ਜਾਂਚ ਏਜੰਸੀ ਦੇ ਬੁਲਾਰੇ ਸਵੇਤਲਾਨਾ ਪੇਟ੍ਰੋਨਕੋ ਨੇ ਦੱਸਿਆ ਕਿ ਧਮਾਕਾ ਇੱਥ ਦੁਕਾਨ ਵਿੱਚ ਰੱਖੀ ਕਿਸੇ ਅਣਜਾਣ ਚੀਜ਼ ਵਿੱਚ ਹੋਇਆ ਹੈ। ਇਹ ਧਮਾਕਾ ਉਸ ਜਗ੍ਹਾ ਹੋਇਆ ਜਿੱਥੇ ਸਮਾਨ ਰੱਖਿਆ ਜਾਂਦਾ ਸੀ।
ਖ਼ਬਰ ਏਜੰਸੀ ਅਨੁਸਾਰ ਅਜੇ ਤੱਕ ਕਿਸੇ ਦੇ ਮਾਰੇ ਜਾਣ ਦੀ ਕੋਈ ਖ਼ਬਰ ਨਹੀਂ ਮਿਲੀ ਪਰ ਅਸਪੱਸ਼ਟ ਖ਼ਬਰਾਂ ਅਨੁਸਾਰ ਦਸ ਜਣੇ ਧਮਾਕੇ ਵਿੱਚ ਜ਼ਖ਼ਮੀ ਹੋਏ ਹਨ। ਖ਼ਬਰ ਏਜੰਸੀ ਅਨੁਸਾਰ ਜਾਂਚਕਰਤਾਵਾਂ ਨੇ ਇਸ ਮਾਮਲੇ ਨੂੰ ਕਤਲ ਦੇ ਇਰਾਦੇ ਨਾਲ ਕੀਤਾ ਗਿਆ ਧਮਾਕਾ ਮੰਨਦੇ ਹੋਏ ਇਸ ਦੀ ਅਪਰਾਧਿਕ ਜਾਂਚ ਸ਼ੁਰੂ ਕਰ ਦਿੱਤੀ ਹੈ।