ਆਟੇ ਤੋਂ ਮਹਿੰਗਾ ਹੋਇਆ ਰੇਤ, ਲੁੱਟ ਰਿਹਾ ਐ ਪੰਜਾਬ, ਰੱਜ ਕੇ ਚੱਲ ਰਿਹੈ ਭ੍ਰਿਸ਼ਟਾਚਾਰ

Expensive, Dough, Spoiling, Punjab, Corruption, Corruption

ਨਿਯਮਾਂ ਨੂੰ ਛਿੱਕੇ ਟੰਗ ਸ਼ੁਰੂ ਕੀਤੀਆਂ ਰੇਤ ਬੱਜਰੀ ਦੀਆਂ ਖੱਡਾਂ, ਸਰਕਾਰ ਨੂੰ ਨਹੀਂ ਮਾਫੀਏ ਨੂੰ ਹੋਵੇਗਾ ਫਾਇਦਾ!

ਚੰਡੀਗੜ੍ਹ,(ਅਸ਼ਵਨੀ ਚਾਵਲਾ) | ਪੰਜਾਬ ਵਿੱਚ ਆਟੇ ਤੋਂ ਜ਼ਿਆਦਾ ਮਹਿੰਗਾ ਇਸ ਸਮੇਂ ਰੇਤਾ ਹੋਇਆ ਪਿਆ ਹੈ ਅਤੇ ਹਰੇਕ ਪੰਜਾਬੀ ਇਸ ਦੀ ਮਾਰ ਝੱਲਦਿਆਂ ਰੋਜ਼ਾਨਾ ਲੁੱਟ ਦਾ ਸ਼ਿਕਾਰ ਹੋ ਰਹੇ ਹਨ। ਇਸ ਲੁੱਟ ਵਿੱਚ ਸਿਰਫ਼ ਰੇਤ ਮਾਫ਼ੀਆ ਹੀ ਨਹੀਂ, ਸਗੋਂ ਇਸ ਮਾਮਲੇ ਨਾਲ ਜੁੜੇ ਹੋਏ ਕਰਮਚਾਰੀ ਤੇ ਅਧਿਕਾਰੀ ਵੀ ਸ਼ਾਮਲ ਹੋ ਕੇ ਭ੍ਰਿਸ਼ਟਾਚਾਰ ਕਰਨ ‘ੱਚ ਲੱਗੇ ਹੋਏ ਹਨ
ਸੱਤਾ ‘ਚ ਆਉਣ ਤੋਂ ਪਹਿਲਾਂ ਇਸੇ ਕਾਂਗਰਸ ਸਰਕਾਰ ਦਾ ਵਾਅਦਾ ਸੀ ਕਿ ਉਹ ਰੇਤ ਮਾਫ਼ੀਆ ਖ਼ਿਲਾਫ਼ ਕਾਰਵਾਈ ਕਰਕੇ 2 ਮਹੀਨਿਆਂ ਵਿੱਚ ਹੀ ਸੁਧਾਰ ਕਰੇਗੀ ਤੇ 10 ਰੁਪਏ ਤੋਂ ਹੇਠਾਂ ਰੇਤ ਨੂੰ ਲੈ ਕੇ ਆਏਗੀ ਪਰ ਹੁਣ ਕਾਂਗਰਸ ਸਰਕਾਰ ਨੇ ਵੀ ਇਸ ਰੇਤ ਮਾਫ਼ੀਆ ਅੱਗੇ ਗੋਡੇ ਟੇਕੇ ਹੋਏ ਹਨ ਤੇ ਕੋਈ ਕਾਰਵਾਈ ਕਰਨ ਦੀ ਬਜਾਇ ਪਿਛਲੇ 2 ਸਾਲਾਂ ਤੋਂ ਚੁੱਪ ਧਾਰੀ ਬੈਠੀ ਹੈ। ਇਸ ਲੁੱਟ ਨਾਲ ਸਰਕਾਰੀ ਖਜ਼ਾਨੇ ਨੂੰ ਵੀ ਖੂਬ ਰਗੜਾ ਲੱਗਾ ਹੈ ਪਿਛਲੇ ਸਾਲ ਪੰਜਾਬ ਸਰਕਾਰ ਨੂੰ ਰੇਤ ਤੇ ਬੱਜ਼ਰੀ ਤੋਂ ਸਿਰਫ਼ 50 ਕਰੋੜ ਰੁਪਏ ਦੇ ਲਗਭਗ ਹੀ ਆਮਦਨ ਹੋਈ ਹੈ, ਜਦੋਂ ਕਿ ਸਰਕਾਰ ਖ਼ੁਦ 300 ਕਰੋੜ ਰੁਪਏ ਦਾ ਟਾਰਗੈਟ ਲੈ ਕੇ ਚੱਲ ਰਹੀ ਸੀ, ਇਸ ਵਿੱਚ 250 ਕਰੋੜ ਰੁਪਏ ਦਾ ਫਾਇਦਾ ਕਿਹਨੂੰ ਹੋਇਆ ਤੇ ਕਿਹੜਾ 250 ਕਰੋੜ ਰੁਪਏ ਡਕਾਰ ਗਿਆ, ਇਸ ਸਬੰਧੀ ਕਿਸੇ ਵੀ ਤਰ੍ਹਾਂ ਦੀ ਕੋਈ ਗੱਲਬਾਤ ਕਰਨ ਲਈ ਸਰਕਾਰ ਤਿਆਰ ਹੀ ਨਹੀਂ ਹੈ, ਜਿਸ ਕਾਰਨ ਇਸ ਕਾਂਗਰਸ ਸਰਕਾਰ ਦੇ 2 ਸਾਲਾਂ ਦੇ ਰਾਜ ‘ਚ ਜਨਤਾ ਬੇਹਾਲ ਹੋਈ ਬੈਠੀ ਹੈ। ਆਮ ਜਨਤਾ ਦਾ ਆਪਣਾ ਘਰ ਬਣਾਉਣਾ ਦਾ ਸੁਫਨਾ ਇੰਨਾ ਜ਼ਿਆਦਾ ਮਹਿੰਗਾ ਹੋ ਗਿਆ ਹੈ ਕਿ ਹਰ ਕੋਈ ਆਪਣਾ ਘਰ ਬਣਾਉਣ ਬਾਰੇ ਹੁਣ ਸੋਚ ਤੱਕ ਨਹੀਂ ਰਿਹਾ ਹੈ।
ਰੇਤ ਮਾਫ਼ੀਆ ਨੂੰ ਖ਼ਤਮ ਕਰਨ ਦੇ ਮਕਸਦ ਨੂੰ ਭੁੱਲੀ ਪੰਜਾਬ ਸਰਕਾਰ ਹੁਣ ਉਸ ਰੇਤ ਮਾਫ਼ੀਆ ਦੀ ਮਦਦ ਤੱਕ ਕਰਨ ਲੱਗ ਪਈ ਹੈ। ਪੰਜਾਬ ਸਰਕਾਰ ਨੇ ਪਿਛਲੇ 2 ਹਫ਼ਤੇ ਦੌਰਾਨ ਕਈ ਇਹੋ ਜਿਹੀਆਂ ਖੱਡਾਂ ਨੂੰ ਚਲਾਉਣ ਦੀ ਇਜਾਜ਼ਤ ਦੇ ਦਿੱਤੀ ਹੈ, ਜਿਹੜੀਆਂ ਕਿ ਨਿਯਮਾਂ ਅਨੁਸਾਰ ਚੱਲ ਹੀ ਨਹੀਂ ਸਕਦੀਆਂ ਹਨ ਸਿਆਸੀ ਜ਼ੋਰ ਤੇ ਭ੍ਰਿਸ਼ਟਾਚਾਰ ਕਾਰਨ ਸਖ਼ਤ ਨਿਯਮ ਵੀ ਝੁਕਦੇ ਨਜ਼ਰ ਆ ਰਹੇ ਹਨ। ਹਾਲਾਂਕਿ ਇਨ੍ਹਾਂ ਖੱਡਾਂ ਦੇ ਚੱਲਣ ਨਾਲ ਸਰਕਾਰ ਨੂੰ ਕੁਝ ਲੱਖ ਰੁਪਏ ਦੀ ਰਾਇਲਟੀ ਜਰੂਰ ਆਏਗੀ ਪਰ ਸਰਕਾਰ ਨੂੰ ਲੱਖਾਂ ਰੁਪਏ ਦੇਣ ਵਾਲੇ ਰੇਤ ਮਾਫ਼ੀਆ ਆਪ ਖ਼ੁਦ ਕਰੋੜਾਂ ਰੁਪਏ ਵਿੱਚ ਕਮਾਈ ਕਰੇਗਾ। ਇਸ ਨਾਲ ਆਮ ਜਨਤਾ ਨੂੰ ਕੋਈ ਫਾਇਦਾ ਨਹੀਂ ਹੋਣ ਵਾਲਾ ਹੈ। ਆਮ ਜਨਤਾ ਨੂੰ ਪਹਿਲਾਂ ਵਾਂਗ ਹੀ ਮਹਿੰਗਾ ਰੇਤ ਬਜਰੀ ਮਿਲਦਾ ਰਹੇਗਾ।
ਪੰਜਾਬ ਦੇ ਮੋਹਾਲੀ, ਰੋਪੜ, ਫਿਰੋਜ਼ਪੁਰ, ਹੁਸ਼ਿਆਰਪੁਰ ਇਲਾਕੇ ‘ਚ ਸਭ ਤੋਂ ਜ਼ਿਆਦਾ ਖੱਡਾਂ ਨੂੰ ਨਿਯਮਾਂ ਤੋਂ ਉਲਟ ਚੱਲਣ ਦੀ ਇਜਾਜ਼ਤ ਕੁਝ ਦਿਨ ਪਹਿਲਾਂ ਹੀ ਦਿੱਤੀ ਗਈ ਹੈ, ਜਿਹਨੂੰ ਚਲਾਉਣ ਤੋਂ ਬਾਅਦ ਰੇਤ ਮਾਫ਼ੀਆ ਵੀ ਸਰਗਰਮ ਹੋ ਗਿਆ ਹੈ
ਇੱਥੇ ਹੀ ਬਸ ਨਹੀਂ ਹੈ ਪੰਜਾਬ ਸਰਕਾਰ ਅਗਲੇ ਕੁਝ ਦਿਨਾਂ ‘ਚ ਅੱਧੀ ਦਰਜਨ ਤੋਂ ਜ਼ਿਆਦਾ ਹੋਰ ਖੱਡਾਂ ਨੂੰ ਨਿਯਮਾਂ ਤੋਂ ਉਲਟ ਸ਼ੁਰੂ ਕਰਨ ਦੀ ਇਜਾਜ਼ਤ ਦੇਣ ਜਾ ਰਿਹਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।