100 ਕਰੋੜ ਦੇ ਨਿਵੇਸ਼ ਨਾਲ ਹੋਵੇਗਾ ਫ੍ਰੇਸਕਾ ਦਾ ਵਿਸਥਾਰ

ਨਵੀਂ ਦਿੱਲੀ। ਪੈਕੇਜਡ ਖ਼ੁਰਾਕੀ ਉਤਪਾਦਾਂ ਦਾ ਕਾਰੋਬਾਰ ਕਰਨ ਵਾਲੀ ਕੰਪਨੀ ਸ੍ਰੀ ਬਾੱਕੇ ਬਿਹਾਰੀ ਫੂਡਸ ਆਪਣੇ ਫਰੂਟ ਜੂਸ ਬ੍ਰਾਂਡ ਫ੍ਰੇਸਕਾ ਦੇ ਵਿਸਥਾਰ ‘ਤੇ 100 ਕਰੋੜ ਦਾ ਨਿਵੇਸ਼ ਕਰੇਗੀ।
ਕੰਪਨੀ ਦੇ ਐੱਮਡੀ ਅਖਿਲ ਗੁਪਤਾ ਨੇ ਇੱਥੇ ਕਿਹਾ ਕਿ ਪੂਰੇ ਦੇਸ਼ ‘ਚ ਫ੍ਰੇਸਕਾ ਦੇ ਵਿਸਥਾਰ ਦੀ ਯੋਜਨਾ ਬਣਾਈ ਗਈ ਹੈ। ਹਾਲੇ ਫ੍ਰੇਸਕਾ ਦੇ ਉਤਪਾਦ ਉੱਤਰ ਤੇ ਪੂਰਬੀ ਭਾਰਤ ‘ਚ ਉਪਲੱਬਧ ਹੈ। ਉਨ੍ਹਾਂ ਕਿਹਾ ਕਿ ਮੱਧ, ਦੱਖਣੀ ਤੇ ਪੱਛਮੀ ਭਾਰਤ ‘ਚ ਇਸਨੂੰ ਪਹੁੰਚਾਉਣ ਦੇ ਉਦੇਸ ਨਾਲ ਤਿੰਨ ਨਵੇਂ ਪਲਾਂਟ ਲਾਉਣ ਦੀ ਯੋਜਨਾ ਹੈ।