ਮਹਾਂਮਾਰੀ : ਦੁਨੀਆਂ ‘ਚ ਕੋਰੋਨਾ ਨਾਲ 2.94 ਕਰੋੜ ਪ੍ਰਭਾਵਿਤ, 9.27 ਲੱਖ ਮੌਤਾਂ

ਪਾਕਿਸਤਾਨ ‘ਚ ਛੇ ਮਹੀਨੇ ਬਾਦਅ ਖੁੱਲ੍ਹੇ ਸਿੱਖਿਆ ਸੰਸਥਾਨ

  • ਦੁਨੀਆਂ ‘ਚ 2 ਕਰੋੜ 12 ਲੱਖ ਤੋਂ ਜ਼ਿਆਦਾ ਹੋਏ ਠੀਕ

ਵਾਸ਼ਿੰਗਟਨ, (ਏਜੰਸੀ/ਸੱਚ ਕਹੂੰ ਨਿਊਜ਼)। ਦੁਨੀਆਂ ਭਰ ‘ਚ ਕੋਰੋਨਾ ਵਾਇਰਸ ਮਹਾਂਮਾਰੀ ਨਾਲ ਦੋ ਕਰੋੜ 94 ਲੱਖ ਤੋਂ ਜ਼ਿਆਦਾ ਲੋਕ ਕੋਰੋਨਾ ਪ੍ਰਭਾਵਿਤ ਹੋਏ ਅਤੇ 9.27 ਲੱਖ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ ਦੁਨੀਆਂ ‘ਚ ਹੁਣ ਕੋਰੋਨਾ ਮਰੀਜ਼ਾਂ ਦਾ ਅੰਕੜਾ 2 ਕਰੋੜ 94 ਲੱਖ 34 ਹਜ਼ਾਰ 21 ਹੋ ਚੁੱਕਾ ਹੈ ਵਧੀਆ ਖਬਰ ਇਹ ਹੈ ਕਿ ਠੀਕ ਹੋਣ ਵਾਲਿਆਂ ਦੀ ਗਿਣਤੀ ਵੀ ਹੁਣ 2 ਕਰੋੜ 12 ਲੱਖ ਤੋਂ ਜ਼ਿਆਦਾ ਹੋ ਚੁੱਕੀ ਹੈ ਉੱਥੇ ਹੀ ਪਾਕਿਸਤਾਨ ‘ਚ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਪਿਛਲੇ ਛੇ ਮਹੀਨਿਆਂ ਤੋਂ ਬੰਦ ਸਿੱਖਿਆ ਸੰਸਥਾਨ ਮੰਗਲਵਾਰ ਨੂੰ ਖੁੱਲ੍ਹ ਗਏ ਡਾਨ ਅਖਬਾਰ ਅਨੁਸਾਰ ਅੰਤਰ-ਸੂਬਾਈ ਸਿੱਖਿਆ ਮੰਤਰੀਆਂ (ਆਈਪੀਈਐੱਮਸੀ) ਦੇ ਪਿਛਲੇ ਹਫਤੇ ਦੇ ਸੰਮੇਲਨ ‘ਚ ਇਹ ਫੈਸਲਾ ਲਿਆ ਗਿਆ ਸੀ ਕਿ 15 ਸਤੰਬਰ ਤੋਂ ਆਪਣੇ-ਆਪਣੇ ਸੂਬਿਆਂ ‘ਚ ਸਿੱਖਿਆ ਸੰਸਥਾਨਾਂ ਨੂੰ ਫਿਰ ਤੋਂ ਖੋਲ੍ਹਿਆ ਜਾਵੇਗਾ।

ਸਕੂਲ (ਕਲਾਸ 9ਵੀਂ ਤੋਂ 10ਵੀਂ ਕਲਾਸ), ਕਾਲਜਾਂ ਤੇ ਯੂਨੀਵਰਸਿਟੀਆਂ ਨੂੰ ਕੋਰੋਨਾ ਵਾਇਰਸ ਦੇ ਪ੍ਰਸਾਰ ਤੋਂ ਬਚਾਉਣ ਲਈ ਸਟੈਂਡਰਡ ਓਪਰੇਟਿੰਗ ਪ੍ਰਕਿਰਿਆਵਾਂ (ਐੱਸਓਪੀ) ਦੀ ਪਾਲਣਾ ਸਖਤੀ ਨਾਲ ਕਰਦੇ ਹੋਏ ਸੂਚੀਬੱਧ ਤਰੀਕੇ ਨਾਲ ਫਿਰ ਤੋਂ ਖੋਲ੍ਹਿਆ ਜਾ ਰਿਹਾ ਹੈ ਇਹ ਵੀ ਤੈਅ ਕੀਤਾ ਗਿਆ ਹੈ ਕਿ ਇਸ ਮਹੀਨੇ ਦੇ ਅੰਤ ‘ਚ ਸੈਕੰਡਰੀ ਤੇ ਪ੍ਰਾਇਮਰੀ ਕਲਾਸਾਂ ਫਿਰ ਤੋਂ ਖੁੱਲ੍ਹ ਜਾਣਗੀਆਂ ਅਮਰੀਕਾ ‘ਚ 67.49 ਲੱਖ ਲੋਕ ਕੋਰੋਨਾ ਪ੍ਰਭਾਵਿਤ ਹੋਏ, 1.98 ਲੱਖ ਲੋਕ ਜਾਨ ਗਵਾ ਚੁੱਕੇ ਹਨ।

ਤੁਰਕੀ ਸਰਕਾਰ ਨੇ ਮੰਨਿਆ, ਵਾਇਰਸ ਦੀ ਰਫਤਾਰ ਤੇਜ

ਤੁਰਕੀ ਸਰਕਾਰ ਨੇ ਮੰਨਿਆ ਹੈ ਕਿ ਵਾਇਰਸ ਦੀ ਰਫਤਾਰ ਦੇਸ਼ ‘ਚ ਕਾਫੀ ਤੇਜ ਹੋ ਗਈ ਹੈ ਹੈਲਥ ਮਨਿਸਟਰ ਫੈਹਰਿਟੇਨ ਕੋਕਾ ਨੇ ਸੋਮਵਾਰ ਰਾਤ ਇੱਕ ਪ੍ਰੈੱਸ ਕਾਨਫਰੰਸ ‘ਚ ਕਿਹਾ, ਇਸ ਵਿੱਚ ਕੋਈ ਸ਼ੱਕ ਨਹੀਂ ਕਿ ਦੇਸ਼ ‘ਚ ਕੋਰੋਨਾ ਵਾਇਰਸ ਦੇ ਮਾਮਲੇ ਬੇਹੱਦ ਤੇਜੀ ਨਾਲ ਵਧ ਰਹੇ ਹਨ ਤੇ ਅਸੀਂ ਇਸ ਰਫਤਾਰ ਨੂੰ ਬਹੁਤ ਕਾਮਯਾਬੀ ਨਾਲ ਨਹੀਂ ਰੋਕ ਸਕੇ ਸਿਰਫ ਸੋਮਵਾਰ ਨੂੰ ਹੀ ਦੇਸ਼ ‘ਚ 1716 ਮਾਮਲੇ ਸਾਹਮਣੇ ਆਏ।