ਪ੍ਰੈਸ ਕਾਨਫਰੰਸ ਦੌਰਾਨ ਪ੍ਰਤਾਪ ਬਾਜਵਾ ’ਤੇ ਜੰਮ ਕੇ ਵਰ੍ਹੇ ਹਰਪਾਲ ਚੀਮਾ

Press Conference Harpal Cheema
ਜਾਅਲੀ ਐਸ.ਸੀ. ਸਰਟੀਫਿਕੇਟ ਸਬੰਧੀ ਸ਼ਿਕਾਇਤਾਂ ਨੂੰ 15 ਦਿਨਾਂ ਅੰਦਰ ਨਿਬੇੜੇ ਵਿਭਾਗ : ਹਰਪਾਲ ਚੀਮਾ

ਕਿਹਾ, ਸੱਤ ਦਿਨਾਂ ਦੇ ਅੰਦਰ-ਅੰਦਰ ਬਾਜਵਾ ਮਾਫੀ ਮੰਗਣ ਨਹੀਂ ਤਾਂ ਕੀਤੀ ਜਾਵੇਗੀ ਕਾਨੂੰਨੀ ਕਾਰਵਾਈ

(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਦੇ ਵਿੱਤ ਹਰਪਾਲ ਸਿੰਘ ਚੀਮਾ ਨੇ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕੀਤੀ। ਉਨਾਂ ਪ੍ਰਤਾਪ ਸਿੰਘ ਬਾਜਵਾ ਵੱਲੋਂ ਕੀਤੀ ਬਿਆਨਾਬਾਜੀ ਦਾ ਕਰਾਰਾ ਜਵਾਬ ਦਿੱਤਾ। ਉਨਾਂ ਕਿਹਾ ਕਿ ਇਹ ਲੋਕ ਭੈੜੇ ਅਤੇ ਗੈਰਮਿਆਰੀ ਸ਼ਬਦਾਂ ਦੀ ਵਰਤੋਂ ਕਰ ਰਹੇ ਹਨ ਇਹ ਲੋਕ ਆਪਣੇ ਪਾਪ ਨੂੰ ਲੁਕਾਉਣ ਲਈ ਇਸ ਤਰਾਂ ਦੀ ਬਿਆਨ ਬਾਜੀ ਕਰ ਰਹੇ ਹਨ। ਇਹ ਲੋਕ ਵਿਧਾਇਕ ਲਾਭ ਸਿੰਘ ਉਘੇ ਕੇ ਨੂੰ ਗਲਤ ਬੋਲ ਰਹੇ ਹਨ ਜਿਨਾਂ ਨੇ ਚਰਨਜੀਤ ਚੰਨੀ ਨੂੰ ਹਾਰਾਇਆ ਹੈ। ਇਨਾਂ ਕੋਲੋ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਰਿਹਾ ਹੈ। ਇਹੋਂ ਜਿਹੇ ਬਿਆਨਾਂ ਨੂੰ ਦੇਖ ਇਨ੍ਹਾਂ ਦੀ ਸੋਚ ਬਾਰੇ ਪਤਾ ਚੱਲ ਰਿਹਾ ਹੈ। ਇਹ ਲੋਕ ਭੈੜੇ ਅਤੇ ਗੈਰਮਿਆਰੀ ਸ਼ਬਦਾਂ ਦੀ ਵਰਤੋਂ ਕਰ ਰਹੇ ਹਨ।

ਇਹ ਵੀ ਪੜ੍ਹੋ : Panjab University : ਮੁੱਖ ਮੰਤਰੀ ਭਗਵੰਤ ਮਾਨ ਦੀ ਹਰਿਆਣਾ ਦੇ ਮੁੱਖ ਮੰਤਰੀ ਨੂੰ ਕੋਰੀ ਨਾਂਹ

ਹਰਪਾਲ ਚੀਮਾ ਨੇ ਕਿਹਾ ਕਿ ਖ਼ਜ਼ਾਨੇ ’ਚ ਜਾਣ ਵਾਲਾ ਪੈਸਾ ਇਹਨਾਂ ਦੀ ਜੇਬ ’ਚ ਜਾਂਦਾ ਸੀ ਪਰ ਹੁਣ ਖ਼ਜ਼ਾਨੇ ’ਚ ਜਾ ਰਿਹਾ ਹੈ ਜੋ ਇਨ੍ਹਾਂ ਨੂੰ ਬਰਦਾਸ਼ਤ ਨਹੀਂ ਹੋ ਰਿਹਾ। ਕਿਸ ਤਰਾਂ ਇਨ੍ਹਾਂ ਦੇ ਲੀਡਰਾਂ ਦੇ ਘਰੋਂ ਨੋਟ ਦੀ ਮਸ਼ੀਨਾਂ ਮਿਲ ਰਹੀਆਂ ਹਨ। ਸੋਚੋ ਕਿਵੇਂ ਇਨ੍ਹਾਂ ਨੇ ਲੁੱਟਿਆ ਹੋਣਾ। ਉਨਾਂ ਕਿਹਾ ਕਿ ਇਹ ਕਿਸੇ ਨੂੰ ਬਰਦਾਸ਼ਤ ਨਹੀਂ ਹੋ ਰਿਹਾ ਕਿ ਭਗਵੰਤ ਮਾਨ ਸੀਐਮ ਕਿਵੇਂ ਬਣ ਗਏ ਕਿਉਂਕਿ ਆਮ ਆਦਮੀ ਪਾਰਟੀ ਨੇ ਸਾਰੀਆਂ ਵਿਰੋਧੀ ਪਾਰਟੀਆਂ ਦੀ ਨੀਂਦ ਉੱਡਾ ਰੱਖੀ ਹੈ।

ਹਰਪਾਲ ਸਿੰਘ ਚੀਮਾ ਕਾਨਫਰੰਸ ਦੌਰਾਨ ਪ੍ਰਤਾਪ ਸਿੰਘ ਬਾਜਵਾ ’ਤੇ ਜੰਮ ਵ੍ਹਰਦਿਆਂ ਕਿਹਾ ਕਿ ਬਾਜਵਾ ਦਿਮਾਗ ਤੋਂ ਪੈਦਲ ਹਨ। ਬਾਜਵਾ ਸਾਹਿਬ ਇਹ ਵਿਧਾਇਕ ਮੈਟੀਰੀਅਲ ਨਹੀਂ ਬਲਕਿ ਲੱਖਾਂ ਲੋਕਾਂ ਰਾਹੀ ਚੁਣ ਕੇ ਆਏ ਹਨ। ਤੁਹਾਡੀ ਪਾਰਟੀ ਗਰੀਬਾਂ ਨੂੰ ਸਿਰਫ ਮੈਟੀਰੀਅਲ ਹੀ ਸਮਝਦੀ ਆਈ ਹੈ, ਇਸੇ ਮਾਨਸਿਕਤਾ ਕਰਕੇ ਹੀ ਤੁਹਾਡੀ ਜ਼ੁਬਾਨ ’ਤੇ ਇਹ ਸ਼ਬਦ ਆਏ ਹਨ। ਉਨਾਂ ਸੋਨੀਆ ਗਾਂਧੀ ਤੇ ਖੜਗੇ ਨੂੰ ਅਪੀਲ, ਪ੍ਰਤਾਪ ਬਾਜਵਾ ਨੂੰ ਪਾਰਟੀ ’ਚੋਂ ਕੱਢੋ। ਉਨਾਂ ਨੇ ਪ੍ਰਤਾਪ ਬਾਜਵਾ ਨੂੰ ਸੱਤ ਦਿਨਾਂ ਦਾ ਸਮਾਂ ਦਿੱਤਾ ਹੈ ਜੇਕਰ ਉਹ ਮੁਆਫੀ ਮੰਗਣ, ਨਹੀਂ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।