ਰੇਲਵੇ ਸਟੇਸ਼ਨ ਦੀ ਚੈਕਿੰਗ ਦੌਰਾਨ ਸ਼ੱਕੀ ਬੰਦੇ ਕੋਲੋਂ ਫੌਜ ਦੀ ਵਰਦੀ ਬਰਾਮਦ

During, Railway, Station, Army, Uniform, Exported

ਬਠਿੰਡਾ, (ਅਸ਼ੋਕ ਵਰਮਾ) ਰੇਲਵੇ ਪੁਲਿਸ ਅਤੇ ਬਠਿੰਡਾ ਪੁਲਿਸ ਨੇ  ਸਟੇਸ਼ਨ ਦੀ ਚੈਕਿੰਗ ਦੌਰਾਨ ਇੱਕ ਸ਼ੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਕੋਲੋਂ ਫੌਜ ਦੀ ਵਰਦੀ ਬਰਾਮਦ ਹੋਈ ਹੈ ਏਸ਼ੀਆ ਦੇ ਸਭ ਤੋਂ ਵੱਡੇ ਰੇਲ ਜੰਕਸ਼ਨ ਮੰਨੇ ਜਾਂਦੇ ਬਠਿੰਡਾ ‘ਚ ਇਹ ਮਾਮਲਾ ਸਾਹਮਣੇ ਆਉਣ ਉਪਰੰਤ ਪੁਲਿਸ ‘ਚ ਤਰਥੱਲੀ ਮੱਚ ਗਈ ਹੈ।

ਪੁਲਿਸ ਨੇ ਸਬੰਧਤ ਵਿਅਕਤੀ ਨੂੰ ਹਿਰਾਸਤ ‘ਚ ਲੈਕੇ ਪੁੱਛ ਪੜਤਾਲ ਸ਼ੁਰੂ ਕਰ ਦਿੱਤੀ ਹੈ ਦੂਜੇ ਪਾਸੇ ਦੀਵਾਲੀ ਮੌਕੇ ਸਾਹਮਣੇ ਆਏ ਵਰਦੀ ਕਾਂਡ ਨੇ ਪੁਲਿਸ ਦੇ ਫਿਕਰ ਵਧਾ ਦਿੱਤੇ ਹਨ ਪ੍ਰਾਪਤ ਜਾਣਕਾਰੀ ਮੁਤਾਬਕ ਜੀ.ਆਰ.ਪੀ. ਅਤੇ ਪੰਜਾਬ ਪੁਲਿਸ ਵੱਲੋਂ ਤਿਉਹਾਰਾਂ ਦੇ ਮੌਸਮ ਦੌਰਾਨ ਸੁਰੱਖਿਆ ਦੇ ਮੱਦੇਨਜ਼ਰ ਕਿਸੇ ਮਾੜੀ ਵਾਰਦਾਤ ਨੂੰ ਰੋਕਣ ਲਈ ਅੱਜ ਰੇਲਵੇ ਸਟੇਸ਼ਨ ਦੀ ਚੈਕਿੰਗ ਕੀਤੀ ਜਾ ਰਹੀ ਸੀ ਇਸ ਮੌਕੇ ਸ਼ੱਕੀ ਮੁਸਾਫਰਾਂ ਤੋਂ ਪੁੱਛਗਿਛ ਵੀ ਕੀਤੀ ਜਾ ਰਹੀ ਸੀ।

ਤਾਂ ਅਚਾਨਕ ਉੱਥੇ ਬੈਠੇ ਇੱਕ ਸ਼ੱਕੀ ਵਿਅਕਤੀ ਦਾ ਬੈਗ ਖੋਲ੍ਹਿਆ ਗਿਆ ਤਾਂ ਪੁਲਿਸ ਮੁਲਾਜ਼ਮ ਦੰਗ ਰਹਿ ਗਏ ਕਿਉਂਕਿ ਬੈਗ ‘ਚ ਭਾਰਤੀ ਫੌਜ ਦੀ ਵਰਦੀ ਸੀ ਇਸੇ ਦੌਰਾਨ ਜਦੋਂ ਅਧਿਕਾਰੀਆਂ ਨੇ ਪੁੱਛ ਪੜਤਾਲ ਸ਼ੁਰੂ ਕੀਤੀ ਤਾਂ ਸ਼ੱਕੀ ਬੰਦਾ ਵਾਰ-ਵਾਰ ਬਿਆਨ ਬਦਲਣ ਲੱਗ ਪਿਆ, ਜਿਸ ਕਰਕੇ ਪੁਲਿਸ ਦਾ ਸ਼ੱਕ ਹੋਰ ਵੀ ਡੂੰਘਾ ਹੋ ਗਿਆ ਪੁਲਿਸ ਉਸ ਨੂੰ ਜੀਆਰਪੀ ਥਾਣੇ ਲੈ ਗਈ ਅਤੇ ਬਰੀਕੀ ਨਾਲ ਪੁੱਛਗਿਛ ਸ਼ੁਰੂ ਕਰ ਦਿੱਤੀ ਪੁਲਿਸ ਵੱਲੋਂ ਪਤਾ ਲਾਇਆ ਜਾ ਰਿਹਾ ਹੈ।

ਕਿ ਆਖਰ ਵਰਦੀ ਕਿਸਦੀ ਹੈ ਤੇ ਉਹ ਸ਼ੱਕੀ ਸਟੇਸ਼ਨ ‘ਤੇ ਬੈਠਾ ਕੀ ਕਰ ਰਿਹਾ ਸੀ ਥਾਣਾ ਜੀਆਰਪੀ ਦੇ ਥਾਣਾ ਅਫਸਰ ਸ਼ਿਵਰਾਜ ਸਿੰਘ ਦਾ ਕਹਿਣਾ ਸੀ ਕਿ ਪੁਲਿਸ ਹਿਰਾਸਤ ‘ਚ ਲਏ ਵਿਅਕਤੀ ਨੇ ਦੱਸਿਆ ਕਿ ਵਰਦੀ ਆਪਣੇ ਭਰਾ ਦੀ ਹੈ, ਜੋ ਬੈਗ ‘ਚ ਆ ਗਈ ਹੈ ਉਨ੍ਹਾਂ ਦੱਸਿਆ ਕਿ ਲਗਾਤਾਰ ਬਿਆਨ ਬਦਲਣ ਕਰਕੇ ਪੁਲਿਸ ਥਾਣੇ ‘ਚ ਲਿਜਾਕੇ ਵਰਦੀ ਦਾ ਭੇਦ ਜਾਨਣ ਅਤੇ ਸ਼ੱਕੀ ਦੀ ਪਛਾਣ ਕਰਨ ‘ਚ ਜੁਟੀ ਹੋਈ ਹੈ।