ਨਵੀਂ ਦਿੱਲੀ। ਭਾਰਤ ਨੇ ਨਾ ਸਿਰਫ਼ ਅੱਤਵਾਦੀਆਂ ਵਿਰੁੱਧ ਸਗੋਂ ਉਨ੍ਹਾਂ ਨੂੰ ਸਮਰਥਨ ਦੇਣ ਵਾਲਿਆਂ, ਸੰਸਥਾਵਾਂ, ਸੰਗਠਨਾਂ ਤੇ ਰਾਸ਼ਟਰਾਂ ਦੇ ਵਿਰੁੱਧ ਵੀ ਸਖ਼ਤ ਤੋਂ ਸਖ਼ਤ ਕਦਮ ਚੁੱਕੇ ਜਾਣ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਅੱਤਵਾਦ ਪੂਰੀ ਦੁਨੀਆ ਵਿਸ਼ੇਸ਼ ਕਰਕੇ ਦੱਖਣੀ ਏਸ਼ੀਆ ‘ਚ ਸ਼ਾਂਤੀ ਤੇ ਖੁਸ਼ਹਾਲੀ ਲਈ ਸਭ ਤੋਂ ਵੱਡੀ ਚੁਣੌਤੀ ਅਤੇ ਸਭ ਤੋਂ ਵੱਡਾ ਖ਼ਤਰਾ ਹੈ।
੍ਰਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਪਾਕਿਸਤਾਨ ਦੇ ਇਸਲਾਮਾਬਾਦ ‘ਚ ਕੱਲ੍ਹ ਹੋÂ ਸਾਰਕ ਦੇਸ਼ਾਂ ਦੇ ਗ੍ਰਹਿ ਮੰਤਰੀਆਂ ਦੀ ਸੱਤਵੀਂ ਮੀਟਿੰਗ ‘ਚ ਹਿੱਸਾ ਲੈ ਕੇ ਪਰਤਣ ਤੋਂ ਬਾਅਦ ਅੱਜ ਰਾਜ ਸਭਾ ‘ਚ ਆਪਣਾ ਬਿਆਨ ਦਿੰਦਿਆਂ ਕਿਹਾ ਕਿ ਇਸ ਬੈਠਕ ਦਾ ਏਜੰਡਾ ਅੱਤਵਾਦ, ਨਸ਼ੀਲੇ ਪਦਾਰਥਾਂ ਦੀ ਤਸਕੀਰ, ਸਾਇਬਰ ਅਪਰਾਧ ਅਤੇ ਮਨੁੱਖੀ ਤਸਕਰੀ ਸਨ।