ਏਜੰਸੀ
ਨਵੀਂ ਦਿੱਲੀ, 28 ਦਸੰਬਰ।
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਭਾਰਤੀ ਜਨਤਾ ਪਾਰਟੀ ‘ਤੇ ਫਾਇਦੇ ਲਈ ਝੂਠ ਬੋਲਣ ਦਾਦੋਸ਼ ਲਾਉਂਦੇ ਹੋਏ ਅੰਜ ਕਿਹਾ ਕਿ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਦਾ ਸੰਵਿਧਾਨ ਖਤਰੇ ਵਿੱਚ ਹੈ।
ਸ੍ਰੀ ਗਾਂਧੀ ਨੇ ਪਾਰਟੀ ਦੇ 133ਵੇਂ ਸਥਾਪਨਾ ਦਿਵਸ ਮੌਕੇ ਪਾਰਟੀ ਸਕੱਤਰੇਤ ਵਿੱਚ ਪ੍ਰਧਾਨ ਵਜੋਂ ਪਹਿਲੀ ਵਾਰ ਝੰਡਾ ਲਹਿਰਾਉਂਦੇ ਹੋਏ ਹਿਕਾ ਕਿ ਭਾਪਜਾ ਨੂੰ ਸਿਰਫ਼ ਫਾਇਦਾ ਦਿਸਦਾ ਹੈ ਅਤੇ ਇਸ ਲਈ ਉਹ ਝੂਠ ਬੋਲਣ ਤੋਂ ਵੀ ਗੁਰੇਜ਼ ਨਹੀਂ ਕਰਦੀ।
ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਅਨੰਤ ਕੁਮਾਰ ਹੇਗੜੇ ਦੇ ਸੰਵਿਧਾਨ ਬਦਲਣ ਸਬੰਧੀ ਬਿਆਨ ‘ਤੇ ਕਿਹਾ ਕਿ ਬਾਬਾ ਸਾਹਿਬ ਡਾ. ਅੰਬੇਦਕਰ ਨੇ ਦੇਸ਼ ਨੂੰ ਜੋ ਸੰਵਿਧਾਨ ਦਿੱਤਾ ਸੀ, ਉਸ ‘ਤੇ ਅੱਜ ਖ਼ਤਰਾ ਮੰਡਰਾਉਣ ਲੱਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।