ਪਾਕਿ ‘ਚ ਜੋ ਵਿਵਹਾਰ ਹੋਇਆ ਉਸ ਦੀ ਸ਼ਿਕਾਇਤ ਨਹੀਂ : ਰਾਜਨਾਥ

ਨਵੀਂ ਦਿੱਲੀ। ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਪਾਕਿਸਤਾਨ ਦੀ ਕੱਲ੍ਹ ਦੀ ਯਾਤਰਾ ਦੌਰਾਨ ਉਥੇ ਉਨ੍ਹਾਂ ਦੇ ਨਾਲ ਜੋ ਵਿਵਹਾਰ ਹੋਇਆ ਉਹ ਦੱਸਣ ‘ਚ ਉਨ੍ਹਾਂ ਨੂੰ ਸੰਕੋਚ ਨਹੀਂ ਹੈ ਪਰ ਉਸ ਨੂੰ ਲੈ ਕੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਸ਼ਿਕਾਇਤ ਨਹੀਂ ਹੈ। ਸ੍ਰੀ ਸਿੰਘ ਨੇ ਪਾਕਿਸਤਾਨ ‘ਚ ਸਾਰਕ ਦੇਸ਼ਾਂ ਦੇ ਗ੍ਰਹਿ ਮੰਤਰੀਆਂ ਦੀ ਸੱਤਵੀਂ ਬੈਠਕ ‘ਚ ਪਰਤਣ ਤੋਂ ਬਾਅਦ ਅੱਜ ਰਾਜ ਸਭਾ ‘ਚ ਦਿੱਤੇ ਆਪਣੇ ਬਿਆਨ ‘ਤੇ ਮੈਂਬਰਾਂ ਦੇ ਸਪੱਸ਼ਟੀਕਰਨ ਦਾ ਜਵਾਬ ਦਿੰਦਿਆਂ ਕਿਹਾ ਕਿ ਉਨ੍ਹਾਂ ਨਾਲ ਜੋ ਵਿਵਹਾਰ ਕੀਤਾ ਗਿਆ ਉਸ ਨੂੰ ਲੈ ਕੇ ਉਨ੍ਹਾਂ ਨੇ ਜੋ ਕਰਨਾ ਸੀ ਉਹ ਕੀਤਾ। ਇਸ ਦੀ ਉਨ੍ਹਾਂ ਨੂੰ ਕੋਈ ਸ਼ਿਕਾਇਤ ਨਹੀ ਹੈ।