ਵਿਦੇਸ਼ ਜਾਣ ਦੇ ਮਾੜੇ ਤਰੀਕੇ ਨਾ ਵਰਤੋ

Abroad

ਸਮਾਜ ਅੰਦਰ ਵਾਪਰ ਰਹੀਆਂ ਅਜੀਬੋ-ਗਰੀਬ ਘਟਨਾਵਾਂ ਦੇਸ਼ ਅੰਦਰ ਆ ਰਹੀ ਬੌਧਿਕ ਤੇ ਸੱਭਿਆਚਾਰਕ ਗਿਰਾਵਟ ਦੀ ਤਸਵੀਰ ਪੇਸ਼ ਕਰ ਰਹੀਆਂ ਹਨ ਬਠਿੰਡਾ ’ਚ ਵਾਪਰੀ ਘਟਨਾ ਚਰਚਾ ਦਾ ਵਿਸ਼ਾ ਬਣ ਗਈ ਹੈ ਜਿਸ ਵਿੱਚ ਇੱਕ ਐੱਨਆਰਆਈ ਸੁੰਦਰਤਾ ਮੁਕਾਬਲੇ ਦੇ ਪਹਿਲੇ ਸਥਾਨ ’ਤੇ ਆਉਣ ਵਾਲੀ ਲੜਕੀ ਨੂੰ ਐੱਨਆਈਆਰ ਮੁੰਡੇ ਨਾਲ ਵਿਆਹ ਕਰਵਾਉਣ ਦੀ ਪੇਸ਼ਕਸ਼ ਕੀਤੀ ਸੀ ਦਰਅਸਲ ਪੈਸਾ ਕਮਾਉਣ ਦੇ ਲੋਭੀ ਪੰਜਾਬੀਆਂ ਦੀ ਨਬਜ਼ ਨੂੰ ਪਛਾਣਦੇ ਹਨ l

ਉਹ ਕਿਸੇ ਨਾ ਕਿਸੇ ਤਰੀਕੇ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਂਅ ’ਤੇ ਪੈਸਾ ਕਮਾਉਣਾ ਚਾਹੁੰਦੇ ਹਨ ਇਹ ਸੋਚ ਤਾਂ ਪੈਸੇ ਦੇ ਲੋਭੀ ਲੋਕਾਂ ਦੀ ਹੈ ਪਰ ਜਿਹੜੇ ਲੋਕ ਅਜਿਹੇ ਚੱਕਰਾਂ ’ਚ ਪੈ ਕੇ ਆਪਣੀਆਂ ਬੇਟੀਆਂ ਨੂੰ ਭੇਜਣ ਤੋਂ ਗੁਰੇਜ਼ ਨਹੀਂ ਕਰਦੇ ਉਨ੍ਹਾਂ ਦੀ ਸੋਚ ’ਤੇ ਵੀ ਹੈਰਾਨੀ ਹੁੰਦੀ ਹੈ ਵਿਦੇਸ਼ ਜਾਣਾ ਚਾਹੀਦਾ ਹੈ ਪਰ ਵਿਦੇਸ਼ ਜਾਣ ਦਾ ਅਜਿਹਾ ਭੂਤ ਵੀ ਸਵਾਰ ਨਹੀਂ ਹੋਣਾ ਚਾਹੀਦਾ ਕਿ ਆਪਣਾ ਸਭ ਕੁੱਝ ਦਾਅ ’ਤੇ ਲਾ ਦਿੱਤਾ ਜਾਵੇ ਕਿਸੇ ਕਾਨੂੰਨ, ਨਿਯਮ, ਸਮਾਜਿਕ ਮਰਿਆਦਾ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ l

ਪੈਸਾ ਹੀ ਸਭ ਕੁਝ ਨਹੀਂ ਚਰਿੱਤਰ ਅਤੇ ਜ਼ਿੰਦਗੀ ਪੈਸੇ ਤੋਂ ਕਿਤੇ ਉੱਪਰ ਹਨ ਅਸਲ ’ਚ ਵਿਦੇਸ਼ ਜਾਣ ਦੀ ਇੱਛਾ ਨੂੰ ਵੇਖ ਕੇ ਫਰਜ਼ੀ ਏਜੰਟਾਂ ਨੇ ਅਜਿਹਾ ਜਾਲ ਵਿਛਾਇਆ ਹੈ ਕਿ ਏਜੰਟ ਕੋਲ ਨਾ ਤਾਂ ਲਾਇਸੰਸ ਹੁੰਦਾ ਹੈ ਤੇ ਨਾ ਹੀ ਉਸ ਦਾ ਕੋਈ ਦਫ਼ਤਰ ਮੋਬਾਇਲ ਫੋਨ ਹੀ ਏਜੰਟ ਦਾ ਸਭ ਕੁਝ ਹੰੁਦਾ ਹੈ ਜਦੋਂ ਏਜੰਟ ਧੋਖਾਧੜੀ ਕਰਕੇ ਨਿੱਕਲ ਜਾਂਦਾ ਹੈ ਤਾਂ ਲੋਕਾਂ ਕੋਲ ਐੱਫਆਈਆਰ ਕਰਵਾਉਣ ਜੋਗੇ ਵੀ ਸਬੂਤ ਨਹੀਂ ਹੰੁਦੇ ਪਹਿਲਾਂ ਵੀ ਪੰਜਾਬ ’ਚ ਵਿਦੇਸ਼ ਜਾਣ ਦੇ ਚੱਕਰ ’ਚ ਫਰਜ਼ੀ ਵਿਆਹਾਂ ਦਾ ਜੁਗਾੜ ਚੱਲਦਾ ਰਿਹਾ ਹੈ ਜਿਸ ਸਬੰਧੀ ਹਾਈ ਕੋਰਟ ਨੂੰ ਸਖ਼ਤ ਆਦੇਸ਼ ਕਰਨੇ ਪਏ ਇਸ ਦੇ ਬਾਵਜੂਦ ਫਰਜੀਵਾੜਾ ਕਰਨ ਵਾਲੇ ਚੁੱਪ ਬੈਠਣ ਲਈ ਤਿਆਰ ਨਹੀਂ ਅਤੇ ਨਾ ਹੀ ਉਨ੍ਹਾਂ ਨੂੰ ਕਾਨੂੰਨ ਦਾ ਕੋਈ ਡਰ ਹੁੰਦਾ ਹੈ l

ਇਹੀ ਕਾਰਨ ਹੈ ਕਿ ਫਰਜ਼ੀ ਏਜੰਟਾਂ ਦੇ ਚੱਟੇ ਲੋਕ ਖੁਦਕੁਸ਼ੀਆਂ ਕਰਨ ਲਈ ਮਜ਼ਬੂਰ ਹੋ ਜਾਂਦੇ ਹਨ ਇਸ ਮਾਮਲੇ ’ਚ ਵਿਦੇਸ਼ ਮੰਤਰਾਲੇ ਤੇ ਸੂੁਬਾ ਸਰਕਾਰਾਂ ਨੂੰ ਸਖ਼ਤੀ ਵਰਤਣ ਦੀ ਜ਼ਰੂਰਤ ਹੈ ਹਰ ਸ਼ਹਿਰ ਦੇ ਸਰਕਾਰੀ ਦਫ਼ਤਰਾਂ ’ਚ ਸਰਕਾਰ ਵੱਲੋਂ ਮਨਜ਼ੂਰਸ਼ੁਦਾ ਇੰਮੀਗ੍ਰੇਸ਼ਨ ਸੈਂਟਰਾਂ ਦੀ ਸੂਚੀ ਲੱਗੀ ਹੋਣੀ ਚਾਹੀਦੀ ਹੈ ਇਸ ਦੇ ਨਾਲ ਹੀ ਲੋਕਾਂ ਨੂੰ ਫਰਜ਼ੀ ਏਜੰਟ ਤੋਂ ਬਚਣ ਲਈ ਸਾਰੀ ਜਾਣਕਾਰੀ ਦਿੱਤੀ ਜਾਵੇ ਤਾਂ ਕਿ ਆਮ ਲੋਕ ਅਸਲੀ ਤੇ ਫਰਜ਼ੀ ਏਜੰਟਾਂ ’ਚ ਫਰਕ ਕਰ ਸਕਣ ਹਾਲ ਦੀ ਘੜੀ ਲੋਕ ਆਪਣੇ ਜਾਣਕਾਰਾਂ ਜਾਂ ਰਿਸ਼ਤੇਦਾਰਾਂ ਦੀ ਅੱਧੀ-ਅਧੂਰੀ ਜਾਣਕਾਰੀ ਦੇ ਆਧਾਰ ’ਤੇ ਹੀ ਇੰਮੀਗ੍ਰੇਸ਼ਨ ਸੈਂਟਰ ਜਾਂਦੇ ਹਨ l

ਜੇਕਰ ਸਰਕਾਰ ਇਸ ਸਬੰਧੀ ਠੋਸ ਪ੍ਰਚਾਰ ਕਰੇ ਤਾਂ ਬਠਿੰਡਾ ਦੇ ਸੁੰਦਰਤਾ ਮੁਕਾਬਲੇ ਵਰਗੀਆਂ ਘਟਨਾਵਾਂ ਦਾ ਦੁਹਰਾਅ ਰੋਕਿਆ ਜਾ ਸਕਦਾ ਹੈ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਬੱਚਿਆਂ ਨੂੰ ਵਿਦੇਸ਼ ਭੇਜਣ ਦੀ ਦੌੜ ’ਚ ਗੈਰ-ਕਾਨੂੰਨੀ ਚੀਜ਼ਾਂ ਨੂੰ ਅੱਖੋਂ ਓਹਲੇ ਨਾ ਕਰਨ ਸੰਜਮ ਤੇ ਸਿਆਣਪ ਨਾਲ ਨੁਕਸਾਨ ਤੋਂ?ਬਚਿਆ ਜਾ ਸਕਦਾ ਹੈ l

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ