ਜਪਾਨ ਨਾਲ ਸਮੁੰਦਰੀ ਸੁਰੱਖਿਆ ਨਾਲ ਜੁੜੇ ਮੁੱਦਿਆਂ ‘ਤੇ ਚਰਚਾ

Discussion, Sea Safety, India, Japan, Australia

ਏਜੰਸੀ 
ਨਵੀਂ ਦਿੱਲੀ, 13 ਦਸੰਬਰ 

ਭਾਰਤ ਨੇ ਇੱਥੇ ਅਸਟਰੇਲੀਆ ਅਤੇ ਜਪਾਨ ਨਾਲ ਸਮੁੰਦਰੀ ਸੁਰੱਖਿਆ, ਅੱਤਵਾਦ ਰੋਕੂ ਅਤੇ ਆਰਥਿਕ ਸਹਿਯੋਗ ਜਿਹੇ ਮੁੱਦਿਆਂ ‘ਤੇ ਚਰਚਾ ਕੀਤੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਟਵੀਟ ਕੀਤਾ।

ਵਿਦੇਸ਼ ਸਕੱਤਰ ਅਤੇ ਜੈ ਸ਼ੰਕਰ ਨੇ ਅਸਟਰੇਲੀਆ ਅਤੇ ਜਪਾਨ ਦੇ ਆਪਣੇ ਹਮਰੁਤਬਾ ਨਾਲ ਚੌਥੇ ਭਾਰਤ-ਅਸਟਰੇਲੀਆ-ਜਪਾਨ ਤਿਕੋਣੀ ਮੀਟਿੰਗ ਦੀ ਮੇਜ਼ਬਾਨੀ ਕੀਤੀ।

ਮੀਟਿੰਗ ਦੌਰਾਨ ਹਿੰਦ-ਪ੍ਰਸ਼ਾਂਤ ਖੇਤਰ ‘ਚ ਸਮੁੰਦਰੀ ਸੁਰੱਖਿਆ, ਅੱਤਵਾਦ ਰੋਕੂ ਅਤੇ ਆਰਥਿਕ ਸਹਿਯੋਗ ਦੇ ਮੁੱਦਿਆਂ ‘ਤੇ ਚਰਚਾ ਕੀਤੀ ਗਈ। ਮੀਟਿੰਗ ‘ਚ ਸਾਮਰਿਕ ਰੂਪ ਨਾਲ ਮਹੱਤਵਪੂਰਨ ਖੇਤਰ ਹਿੰਦ ਮਹਾਸਾਗਰ ‘ਚ ਚੀਨ ਦੀ ਵਧਦੀ ਮੌਜ਼ੂਦਗੀ ਸਬੰਧੀ ਵੀ ਵਿਸ਼ੇਸ਼ ਰੂਪ ਨਾਲ ਚਰਚਾ ਕੀਤੀ ਗਈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।