ਰੀਓ ਓਲੰਪਿਕ : ਜਿਮਨਾਸਨਿਕ ‘ਚ ਦੀਪਾ ਕਰਮਾਕਰ ਨੇ ਰਚਿਆ ਇਤਿਹਾਸ, ਫਾਇਨਲ ‘ਚ ਪੁੱਜੀ

ਰੀਓ ਡੀ ਜੇਨੇਰੀਓ। 52 ਵਰ੍ਹਿਆਂ ਬਾਅਦ ਓਲੰਪਿਕ ਖੇਡਾਂ ਦੇ ਜਿਮਨਾਸਟਿਕ ਮੁਕਾਬਲੇ ‘ਚ ਪਹਿਲੀ ਭਾਰਤੀ ਮਹਿਲਾ ਐਥਲੀਟ ਵਜੋਂ ਕਵਾਲੀਫਾਈ ਕਰਕੇ ਪਹਿਲਾਂ ਹੀ ਇਤਿਹਾਸ ਰਚ ਚੁੱਕੀ ਦੀਪਾ ਕੁਰਮਾਕਰ ਨੇ ਰੀਓ ਓਲੰਪਿਕ ਦੇ ਵਾਲਟ ਦੇ ਫਾਈਨਲ ‘ਚ ਦਾਖ਼ਲਾ ਕਰ ਕੇ ਇੱੱਕ ਹੋਰ ਇਤਿਹਾਸ ਰਚ ਦਿੱਤਾ। ਦੀਪਾ ਜਿਮਨਸਾਨਿਕ ਦੀਆਂ ਸਾਰੀਆਂ ਪੰਜ ਕਵਾਲੀਫਿਕੇਸ਼ਨ ਸਬਡਿਵੀਜਨ ਮੁਕਾਬਲੇ ਦੀ ਸਮਾਪਤੀ ਤੋਂ ਬਾਅਦ ਵਾਲਟ ‘ਚ ਅੱਠਵੇਂ ਸਥਾਨ ‘ਤੇਰਹੀ,ਜੋ ਫਾਈਨਲ ‘ਚ ਕੁਵਾਲੀਫਾਈ ਕਰਨ ਲਈ ਆਖ਼ਰੀ ਸਥਾਨ ਸੀ।
ਦੀਪਾ ਨੇ ਤੀਸਰੀ ਸਬਡਿਵਜਨ ਕਵਾਲੀਫਾਇੰਗ ਮੁਕਾਬਲੇ ਦੇ ਵਾਲਟ ‘ਚ 14.850 ਅੰਕ ਪ੍ਰਾਪਤ ਕੀਤੇ।
ਦੀਪਾ ਨੇ ਵਾਲਟ ‘ਚ ਬੇਹੱਦ ਮੁਸ਼ਕਲ ਮੰਨੇ ਜਾਣ ਵਾਲੇ ਪ੍ਰੋਦੁਨੋਵਾ ਨੂੰ ਸਫ਼ਲਤਾਪੂਰਵਕ ਅੰਜ਼ਾਮ ਦਿੱਤਾ ਅਤੇ ਰੀਓ 2016 ‘ਚ ਅਜਿਹਾ ਕਰਨ ਵਾਲੀ ਉਹ ਇੱਕ-ਇੱਕ ਜਿਮਨਾਸਟ ਰਹੀ, ਹਾਲਾਂਕਿ ਅਮਰੀਕਾ ਦੀ ਸੀਮੋਨ ਬਾਈਲਸ ਨੇ ਪ੍ਰੋਦੁਨੋਵਾ ਵਰਗਾ ਮੁਸ਼ਕਲ ਮਾਰਗ ਨਾ ਚੁਣ ਦੇ ਬਾਵਜ਼ੂਦ ਪ੍ਰਦਰਸ਼ਿਤ ਕਰ ਦਿੱਤਾ ਹੈ ਕਿ ਹੋਰ ਵਾਲਟ ਕਲਾਵਾਂ ਜਰੀਏ ਵੀ ਵੱਧ ਅੰਕ ਹਾਸਲ ਕੀਤੇ ਜਾ ਸਕਦੇ ਹਨ।