ਸਾਡੇ ਨਾਲ ਸ਼ਾਮਲ

Follow us

15.3 C
Chandigarh
Thursday, January 22, 2026
More
    Home Breaking News Pataka Factor...

    Pataka Factory Blast: ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਬਚਾਅ ਕਾਰਜਾਂ ਦੌਰਾਨ ਦਿਖਾਈ ਇਨਸਾਨੀਅਤ, ਪ੍ਰਸ਼ਾਸਨ ਨੇ ਕੀਤੀ ਤਾਰੀਫ਼

    Pataka Factory Blast
    Pataka Factory Blast: ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਬਚਾਅ ਕਾਰਜਾਂ ਦੌਰਾਨ ਦਿਨ ਭਰ ਦਾ ਕੰਮ ਕੁਝ ਹੀ ਘੰਟਿਆਂ ’ਚ ਕੀਤਾ, ਮੀਡੀਆ ਤੇ ਪ੍ਰਸ਼ਾਸਨ ਨੇ ਸੇਵਾਦਾਰਾਂ ਦੀ ਕੀਤੀ ਸ਼ਲਾਘਾ

    Pataka Factory Blast: ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਮੈਂਬਰਾਂ ਚਲਾਇਆ ਰਾਹਤ ਤੇ ਬਚਾਅ ਅਭਿਆਨ

    • ਫੈਕਟਰੀ ’ਚ ਧਮਾਕੇ ’ਚ 5 ਦੀ ਮੌਤ ਤੇ ਕਰੀਬ 28 ਜਣੇ ਜਖਮੀ | Pataka Factory Blast

    Pataka Factory Blast: ਲੰਬੀ/ਕਿੱਲਿਆਂਵਾਲੀ ਮੰਡੀ (ਮੇਵਾ ਸਿੰਘ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਮਿਲੀ ਪ੍ਰੇਰਨਾ ਸਦਕਾ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੇ ਮੈਂਬਰ ਭਲਾਈ ਕਾਰਜਾਂ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਇਸੇ ਕੜੀ ਤਹਿਤ ਹੀ ਬੀਤੀ ਰਾਤ ਫੈਕਟਰੀ ’ਚ ਹੋਏ ਧਮਾਕੇ ਦੌਰਾਨ ਵੀ ਇਹ ਮਨੁੱਖਤਾ ਦੇ ਰਾਖੇ ਸੂਚਨਾ ਮਿਲਦਿਆਂ ਹੀ ਝੱਟ ਪਹੁੰਚ ਗਏ ਤੇ ਜੁਟ ਗਏ ਬਚਾਅ ਕਾਰਜਾਂ ’ਚ।

    ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਸਿੰਘੇਵਾਲਾ ਵਿੱਚ ਇੱਕ ਪਟਾਕਿਆਂ ਦੀ ਫੈਕਟਰੀ ਵਿੱਚ ਹੋਏ ਧਮਾਕੇ ਕਾਰਨ ਉਥੇ ਕੰਮ ਕਰਨ ਵਾਲੇ 5 ਮਜ਼ਦੂਰਾਂ ਦੀ ਦਰਦਨਾਕ ਮੌਤ ਤੇ ਲਗਭਗ 28 ਜਣੇ ਜਖ਼ਮੀ ਹੋ ਗਏ। ਇਨ੍ਹਾਂ ’ਚੋਂ ਕੁਝ ਜਖ਼ਮੀ ਏਮਜ਼ ਬਠਿੰਡਾ ਤੇ ਕੁਝ ਸਰਕਾਰੀ ਹਸਪਤਾਲ ਵਿਚ ਦਾਖਲ ਹਨ। ਡਾਕਟਰਾਂ ਅਨੁਸਾਰ ਜਖ਼ਮੀਆਂ ਵਿਚ 2 ਜਾਂ 3 ਨੂੰ ਛੱਡ ਕੇ ਲਗਭਗ ਬਾਕੀ ਸਾਰੇ ਖਤਰੇ ਤੋਂ ਬਾਹਰ ਦੱਸੇ ਜਾ ਰਹੇ ਹਨ।

    Pataka Factory Blast

    Pataka Factory Blast

    ਇਸ ਮੌਕੇ ਘਟਨਾ ਵਾਲੀ ਜਗਾ ’ਤੇ ਮੌਜੂਦ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੇ ਜ਼ਿੰਮੇਵਾਰ ਜਤਿੰਦਰ ਕੁਮਾਰ ਇੰਸਾਂ 85 ਮੈਂਬਰ ਪੰਜਾਬ ਨੇ ਦੱਸਿਆ ਕਿ ਉਨ੍ਹਾਂ ਨੂੰ ਬੀਤੀ ਰਾਤ ਪੰਜਾਬ ਦੇ ਜ਼ਿੰਮੇਵਾਰ ਸੇਵਾਦਾਰਾਂ ਵੱਲੋਂ ਸਨੇਹਾ ਮਿਲਿਆ ਕਿ ਡੱਬਵਾਲੀ ਮੰਡੀ ਦੇ ਕੋਲ ਪਿੰਡ ਸਿੰਘੇਵਾਲਾ ਦੀ ਕੋਟਲੀ ਰੋਡ ’ਤੇ ਇੱਕ ਫੈਕਟਰੀ ਵਿਚ ਹੋਏ ਧਮਾਕੇ ਕਾਰਨ ਕੁਝ ਮੌਤਾਂ ਤੇ ਕੁਝ ਜਣੇ ਜਖ਼ਮੀ ਹੋਏ ਹਨ। ਇਸ ਦੇ ਨਾਲ ਬਲਾਕ ਡੱਬਵਾਲੀ, ਲੰਬੀ ਤੇ ਹੋਰ ਨੇੜਲੇ ਬਲਾਕ ਦੇ ਸੇਵਾਦਾਰਾਂ ਨੂੰ ਸਨੇਹਾ ਲਾਇਆ ਗਿਆ ਤੇ ਜੋ ਕਰੀਬ ਅੱਧੇ ਘੰਟੇ ਦੇ ਵਿਚ ਘਟਨਾ ਵਾਲੀ ਸਥਾਨ ਤੇ ਪਹੁੰਚ ਗਏ ਤੇ ਨਾਲੋ-ਨਾਲ ਬਚਾਅ ਕਾਰਜਾਂ ਵਿਚ ਜੁਟ ਗਏ।

    Read Also : Body Donation: ਪਿੰਡ ਬਾਂਡੀ ਦੀ ਮਾਤਾ ਜੰਗੀਰ ਕੌਰ ਇੰਸਾਂ ਬਣੀ ਪਿੰਡ ਦੀ ਚੌਥੀ ਸਰੀਰਦਾਨੀ

    ਇੱਕ ਸਵਾਲ ਦੇ ਜਵਾਬ ਵਿਚ ਜਤਿੰਦਰ ਕੁਮਾਰ ਇੰਸਾਂ ਨੇ ਕਿਹਾ ਉਹ ਸਾਰੇ ਪੂਜਨੀਕ ਗੁਰੂ ਜੀ ਵੱਲੋਂ ਇਨਸਾਨੀਅਤ ਦੀ ਨਿਹਸਵਾਰਥ ਸੇਵਾ ਤਹਿਤ ਮਿਲੀ ਸਿੱਖਿਆ ਨੂੰ ਅਮਲੀ ਜਾਮਾ ਪਹਿਨਾਉਂਦੇ ਹੋਏ ਇਥੇ ਬਚਾਅ ਕਾਰਜਾਂ ਵਿਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਸਾਰੀ ਸੇਵਾ ਦੌਰਾਨ 5 ਮ੍ਰਿਤਕਾਂ ਅਤੇ ਲਗਭਗ 30 ਜਖ਼ਮੀਆਂ ਨੂੰ ਬਾਹਰ ਕੱਢਿਆ ਗਿਆ ਮ੍ਰਿਤਕਾਂ ਦੀਆਂ ਜੋ ਵੀ ਆਈਡੀਜ਼ ਵਗੈਰਾ ਮਿਲੀਆਂ, ਉਹ ਮੌਕੇ ਤੇ ਮੌਜ਼ੂਦ ਸਿਵਲ ਤੇ ਪੁਲਿਸ ਪ੍ਰਸਾਸਨ ਦੇ ਅਫਸਰਾਂ ਨੁੂੰ ਸੌਂਪ ਦਿੱਤੀਆਂ ਗਈਆਂ।

    ਉਨ੍ਹਾਂ ਆਖਰ ਵਿੱਚ ਕਿਹਾ ਇਹ ਬਹੁਤ ਹੀ ਦੁਖਦਾਈ ਘਟਨਾ ਹੈ, ਕਿਉਂਕਿ ਇਸ ਘਟਨਾ ਵਿਚ ਮਰਨ ਵਾਲੇ ਸਾਰੇ ਦਿਹਾੜੀਦਾਰ ਗਰੀਬ ਮਜ਼ਦੂਰ ਹਨ, ਇਸ ਘਟਨਾ ਨਾਲ ਉਨ੍ਹਾਂ ਦੇ ਪਰਿਵਾਰਾਂ ਨੂੰ ਬਹੁਤ ਹੀ ਡੂੰਘਾ ਸਦਮਾ ਲੱਗਿਆ। ਇਸ ਮੌਕੇ ਮੌਜ਼ੂਦ ਜਸਪਾਲ ਸਿੰਘ ਧਾਲੀਵਾਲ ਡੀਐਸਪੀ ਸਬ ਡਵੀਜ਼ਨ ਲੰਬੀ ਤੇ ਐਸਐਚਓ ਗੁਰਵਿੰਦਰ ਸਿੰਘ ਲੰਬੀ ਨੇ ਸ਼ਲਾਘਾ ਕਰਦਿਆਂ ਕਿਹਾ ਕਿ ਬਚਾਅ ਕਾਰਜਾਂ ਸਬੰਧੀ ਜੋ ਕੰਮ ਪ੍ਰਸਾਸਨ ਪੂਰੇ ਦਿਨ ਵਿਚ ਪੂਰਾ ਨਹੀਂ ਕਰ ਸਕਦਾ ਸੀ, ਉਹ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਮੈਂਬਰਾਂ ਵੱਲੋਂ ਕੁਝ ਘੰਟਿਆਂ ਵਿਚ ਹੀ ਮੁਕੰਮਲ ਕਰਕੇ ਇਨਸਾਨੀਅਤ ਦੀ ਸੇਵਾ ਨਿਭਾਈ ਹੈ।

    Pataka Factory Blast

    ਇਸ ਮੌਕੇ ਮੌਜ਼ੂਦ ਸੇਵਾਦਾਰਾਂ ਵਿਚ ਪੰਜਾਬ ਦੇ 85 ਮੈਂਬਰ ਅਮਨਦੀਪ ਸਿੰਘ ਇੰਸਾਂ, ਚਮਕੌਰ ਸਿੰਘ ਇੰਸਾਂ, ਜਗਤਾਰ ਸਿੰਘ ਇੰਸਾਂ ਤੋਂ ਇਲਾਵਾ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੇ ਮੈਂਬਰਾਂ ਵਿੱਚ ਚੰਨਾ ਸਿੰਘ ਇੰਸਾਂ, ਕੁਲਵੀਰ ਸਿੰਘ ਇੰਸਾਂ, ਤੇਜਾ ਸਿੰਘ ਇੰਸਾਂ, ਬੂਟਾ ਸਿੰਘ ਇੰਸਾਂ, ਕੁਲਵੀਰ ਸਿੰਘ ਇੰਸਾਂ ਜੱਗਾ ਸਿੰਘ ਇੰਸਾਂ, ਗੁਰਜੀਤ ਸਿੰਘ ਇੰਸਾਂ, ਗੁਰਪ੍ਰੀਤ ਸਿੰਘ ਇੰਸਾਂ, ਹਰਪ੍ਰੀਤ ਸਿੰਘ ਇੰਸਾਂ, ਧੀਰਾ ਸਿੰਘ ਇੰਸਾਂ, ਪਿੰਡ ਦੇ ਮੋਹਤਬਾਰਾਂ ਵਿਚ ਨੰਬਰਦਾਰ ਪ੍ਰੀਤਮ ਸਿੰਘ ਸਿੰਘੇਵਾਲਾ, ਕਸ਼ਮੀਰ ਸਿੰਘ ਅਤੇ ਰਛਪਾਲ ਸਿੰਘ ਨੰਬਰਦਾਰ ਫਤੂਹੀਵਾਲਾ ਆਦਿ ਮੌਜ਼ੂਦ ਸਨ। ਘਟਨਾ ਸਬੰਧੀ ਥਾਣਾ ਕਿੱਲਿਆਂਵਾਲੀ ਪੁਲਿਸ ਵੱਲੋਂ ਤਰਸੇਮ ਸਿੰਘ ਪੁੱਤਰ ਨਾਇਬ ਸਿੰਘ ਤੇ ਸੁਖਚੈਨ ਕੌਰ ਪਤਨੀ ਤਰਸੇਮ ਸਿੰਘ ਵਾਸੀ ਸਿੰਘੇਵਾਲਾ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।