ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਸਾਧ ਸੰਗਤ ਨੂੰ ਇਨਸਾਫ਼ ਦੁਆਉਣ ਅਤੇ ਡੇਰਾ ਪ੍ਰੇਮੀਆਂ ਤੇ ਹੋ ਰਹੀ ਧੱਕੇਸ਼ਾਹੀ ਨੂੰ ਰੋਕਣ ਸਬੰਧੀ ਡੀਸੀ ਨੂੰ ਸੋਂਪਿਆ ਮੰਗ ਪੱਤਰ

Dera Sacha Sauda, Devotees, Demand, Justice, Sadh-Sangat, Stop, Hostility

ਫਾਜ਼ਿਲਕਾ, (ਰਜਨੀਸ਼ ਰਵੀ/ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਸਰਸਾ ਦੇ ਜ਼ਿਲਾ ਫਾਜ਼ਿਲਕਾ ਦੇ ਸ਼ਰਧਾਲੂਆਂ ਵੱਲੋਂ ਪੰਜਾਬ ਵਿਚ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਨੂੰ ਇਨਸਾਫ਼ ਦੁਆਉਣ ਅਤੇ ਡੇਰਾ ਪ੍ਰੇਮੀਆਂ ਤੇ ਹੋ ਰਹੀ ਧੱਕੇਸ਼ਾਹੀ ਨੂੰ ਰੋਕਣ ਲਈ ਪੰਜਾਬ ਦੇ ਮੁੱਖ ਮੰਤਰੀ, ਰਾਜਪਾਲ ਅਤੇ ਡੀ.ਜੀ.ਪੀ. ਨੂੰ ਭੇਜਣ ਸਬੰਧੀ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੂੰ ਮੰਗ ਪੱਤਰ ਸੋਂਪਿਆ ਗਿਆ। ਦਿੱਤੇ ਗਏ ਮੰਗ ਪੱਤਰ ਵਿਚ ਡੇਰਾ ਪ੍ਰੇਮੀਆਂ ਨੇ ਮੰਗ ਕੀਤੀ ਕਿ ਡੇਰਾ ਪ੍ਰੇਮੀਆਂ ਦੇ ਨਾਲ ਹੋ ਰਹੀ ਧੱਕੇਸ਼ਾਹੀ ਨੂੰ ਬੰਦ ਕੀਤਾ ਜਾਵੇ ਅਤੇ ਕੋਟਕਪੂਰਾ ਦੇ ਸੇਵਾਦਾਰ ਮਹਿੰਦਰਪਾਲ ਬਿੱਟੂ ਅਤੇ ਹੋਰਨਾਂ ਸੇਵਾਦਾਰਾਂ ਨੂੰ ਬਿਨਾਂ ਕਾਰਨ ਪ੍ਰੇਸ਼ਾਨ ਕਰਨਾ ਬੰਦ ਕੀਤਾ ਜਾਵੇ।

ਇਸ ਮੌਕੇ ਜ਼ਿਲਾ 25 ਮੈਂਬਰ ਸੁਭਾਸ਼ ਸੁਖੀਜਾ, ਸੁਭਾਸ਼ ਛਾਬੜਾ ਅਤੇ ਬਲਵੰਤ ਰਾਏ ਨੇ ਦੱਸਿਆ ਕਿ ਬੀਤੇ ਕੁਝ ਦਿਨਾਂ ਤੋਂ ਡੇਰਾ ਸ਼ਰਧਾਲੂਆਂ ਨੂੰ ਨਿਸ਼ਾਨਾ ਬਣਾਕੇ ਇਹ ਦੋਸ਼ ਲਗਾਇਆ ਜਾ ਰਿਹਾ ਹੈ ਕਿ ਸ਼੍ਰੀ ਗੁਰੂ ਗੰਥ ਸਾਹਿਬ ਜੀ ਦੀ ਬੇਅਦਬੀ ਡੇਰਾ ਪ੍ਰੇਮੀਆਂ ਦੇ ਕਾਰਨ ਹੋਈ ਹੈ। ਜਦਕਿ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਉਕਤ ਦੁਖਦਾਈ ਘਟਨਾਵਾਂ ਦੀ ਨਿੰਦਾ ਕਰਦੀ ਆ ਰਹੀ ਹੈ । ਉਨਾਂ ਕਿਹਾ ਕਿ ਡੇਰਾ ਸੱਚਾ ਸੌਦਾ ਵਿਚ ਸ਼ਰਧਾਲੂਆਂ ਨੂੰ ਸਾਰਿਆਂ ਧਰਮਾਂ ਦਾ ਸਤਿਕਾਰ ਕਰਨਾ ਸਿਖਾਇਆ ਜਾਦਾ ਹੈ ਅਤੇ ਸਾਧ ਸੰਗਤ ਸਾਰਿਆਂ ਧਰਮਾਂ ਦਾ ਆਦਰ ਸਤਿਕਾਰ ਕਰਦੀ ਹੈ।

ਉਨਾਂ ਕਿਹਾ ਕਿ ਡੇਰਾ ਸੱਚਾ ਸੌਦਾ ਦੀਆਂ ਸਿੱਖਿਆਵਾਂ ਤੇ ਚਲਦੇ ਹੋਏ ਡੇਰਾ ਪ੍ਰੇਮੀ 133 ਮਾਨਵਤਾ ਭਲਾਈ ਦੇ ਕੰਮ ਕਰ ਰਹੇ ਹਨ। ਜਿਨਾਂ ਵਿਚ ਖੂਨਦਾਨ ਕਰਨਾ, ਜ਼ਰੂਰਤਮੰਦ ਮਰੀਜ਼ਾਂ ਦਾ ਇਲਾਜ ਕਰਵਾਉਣਾ, ਜਿਉਂਦੇ ਜੀ ਗੁਰਦਾ ਦਾਨ ਕਰਨਾ, ਮਰਨ ਮਗਰੋਂ ਅੱਖਾਂ ਦਾਨ ਅਤੇ ਸਰੀਰਦਾਨ ਕਰਨਾ ਮੁੱਖ ਰੂਪ ਨਾਲ ਸ਼ਾਮਲ ਹਨ। ਇਸ ਮੌਕੇ ਗੁਰਸੇਵਕ ਸਿੰਘ, ਰਾਜ ਸਚਦੇਵਾ, ਸਤੀਸ਼ ਬਜਾਜ, ਉਡੀਕ ਚੰਦ, ਰਾਮ ਪ੍ਰਤਾਪ, ਗਿਆਨ ਸਿੰਘ, ਜਗਦੀਸ਼ ਸਿੰਘ, ਵਿੱਕੀ ਮੱਕੜ, ਰਾਜ ਕੁਮਾਰ, ਸ਼ੇਖਰ ਬੱਬਰ, ਬੰਟੀ, ਬਿਟੂ ਰਹੇਜਾ, ਅਰਜੁਨ ਦਾਸ, ਅਸ਼ਵਨੀ ਵਰਮਾ, ਗੋਪਾਲ ਦਾਸ ਅਤੇ ਹੋਰ ਹਾਜ਼ਰ ਸਨ।