ਪੂਜਨੀਕ ਗੁਰੂ ਜੀ ਬਰਨਾਵਾ ਪਧਾਰੇ

ਬਰਨਾਵਾ, ਉੱਤਰ ਪ੍ਰਦੇਸ਼ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਐਤਵਾਰ ਨੂੰ ਹੋਣ ਵਾਲੇ ਰੂਹਾਨੀ ਸਤਿਸੰਗ ਲਈ ਅੱਜ ਬਰਨਾਵਾ, ਉੱਤਰ ਪ੍ਰਦੇਸ਼ ਆਸ਼ਰਮ ਪਧਾਰੇ। ਪੂਜਨੀਕ ਗੁਰੂ ਜੀ ਦੇ ਆਗਮਨ ਦੀ ਖ਼ਬਰ ਮਿਲਦਿਆਂ ਹੀ ਸਥਾਨਕ ਆਸ਼ਰਮ ‘ਚ ਹਜ਼ਾਰਾਂ ਦੀ ਗਿਣਤੀ ‘ਚ ਸਾਧ-ਸੰਗਤ ਹੁੰਮਹੁਮਾ ਕੇ ਪੁੱਜੀ। ਆਸ਼ਰਮ ‘ਚ ਸਾਧ-ਸੰਗਤ ਨੇ ਨੱਚ-ਗਾ ਕੇ, ਦੀਵੇ ਬਾਲ ਕੇ ਪੂਜਨੀਕ ਗੁਰੂ ਜੀ ਦਾ ਸਵਾਗਤ ਕੀਤਾ। ਪੂਜਨੀਕ ਗੁਰੂ ਜੀ ਐਤਵਾਰ ਨੂੰ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ (ਉੱਤਰ ਪ੍ਰਦੇਸ਼) ਵਿਖੇ ਰੂਹਾਨੀ ਸਤਿਸੰਗ ਫ਼ਰਮਾਉਣਗੇ।

_5250
ਪੂਜਨੀਕ ਗੁਰੂ ਜੀ ਅੱਜ ਦੁਪਹਿਰੇ 2 ਵਜੇ ਬਰਨਾਵਾ ਆਸ਼ਰਮ ਪੁੱਜੇ। ਆਪ ਜੀ ਨੇ ਪੁੱਜੀ ਹੋਈ ਸਾਧ-ਸੰਗਤ ਨੂੰ ਭਰਪੂਰ ਪਿਆਰ, ਅਸ਼ੀਰਵਾਦ ਨਾਲ ਨਿਵਾਜਿਆ ਤੇ ਉਨ੍ਹਾਂ ਦੀ ਸੁੱਖ ਸਾਂਦ ਪੁੱਛੀ। ਇਸ ਮੌਕੇ ਪੂਜਨੀਕ ਗੁਰੂ ਜੀ ਨੇ ਰੂਹਾਨੀ ਮਜਲਸ ਫ਼ਰਮਾਈ। ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਸਤਿਸੰਗ ‘ਚ ਜਦੋਂ ਤੁਸੀਂ ਪਧਾਰਦੇ ਹੋ ਤਾਂ ਤੁਹਾਡੇ ਜਨਮਾਂ-ਜਨਮਾਂ ਦੇ ਕਰਮ ਕਟ ਜਾਂਦੇ ਹਨ ਇਹ ਹੀ ਨਹੀਂ ਇਸ ਜਨਮ ਦੇ ਪਾਪ ਕਰਮ ਵੀ ਕਟ ਜਾਂਦੇ ਹਨ।

ਸਤਿਸੰਗ ਇੱਕ ਅਜਿਹੀ ਨਿਆਮਤ ਹੈ ਜਿਸ ਦੀ ਰਹਿਮਤ ਲਿਖ-ਬੋਲ ਕੇ ਦੱਸੀ ਨਹੀਂ ਜਾ ਸਕਦੀ। ਸਤਿਸੰਗ ‘ਚ ਬਚਨ ਸੁਣ ਕੇ ਅਮਲ ਕਰਦੇ ਹੋ ਤਾਂ ਇਨਸਾਨੀਅਤ ਦੀ ਭਾਵਨਾ ਪ੍ਰਬਲ ਹੁੰਦੀ ਹੈ। ਕੌਣ ਨਹੀਂ ਚਾਹੁੰਦਾ ਸੁਖੀ ਰਹਿਣਾ, ਸਿਰਫ਼ ਚਾਹੁਣ ਨਾਲ ਅਜਿਹਾ ਨਹੀਂ ਹੁੰਦਾ, ਇਸ ਲਈ ਤੁਹਾਨੂੰ ਬਚਨਾਂ ‘ਤੇ 100 ਪ੍ਰਸੈਂਟ ਪਹਿਰਾ ਦੇਣਾ ਪੈਂਦਾ ਹੈ। ਥੋੜ੍ਹਾ ਸਮਾਂ ਸਿਮਰਨ ‘ਚ ਲਗਾਓ ਜੋ ਸਾਰਿਆਂ ਤੋਂ ਸੌਖਾ ਕਾਰਜ ਹੈ, ਪਤਾ ਨਹੀਂ ਕਿਉਂ ਤੁਹਾਨੂੰ ਇੰਨਾ ਮੁਸ਼ਕਲ ਲਗਦਾ ਹੈ ਸਿਮਰਨ ਕਰਨਾ।

_5285 copy
ਪੂਜਨੀਕ ਗੁਰੂ ਜੀ ਨੇ ਅੱਗੇ ਫ਼ਰਮਾਇਆ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਜਦੋਂ ਤੁਸੀਂ ਮਾਲਕ ਦਾ ਨਾਮ ਲੈਣ ਤੋਂ ਕੰਨੀ ਕਤਰਾ ਜਾਂਦੇ ਹੋ। ਇਸ ਲਈ ਤੁਸੀਂ ਪਰੇਸ਼ਾਨ ਹੋ। ਜੇਕਰ ਦਿਲੋਂ ਮਾਲਕ ਦਾ ਨਾਮ ਲਿਆ ਜਾਵੇਤ ਾਂ ਤੁਹਾਨੂੰ ਕਦੇ ਕੋਈ ਪਰੇਸ਼ਾਨੀ ਆਵੇ ਹੀ ਨਾ। ਬਚਨਾਂ ‘ਤੇ ਪੱਕੇ ਰਹੋ। ਸਤਿਸੰਗ ਆਉਣਾ ਅਤਿ ਜਰੂਰੀ ਹੈ ਦੁਨੀਆਦਾਰੀ ‘ਚ ਮਨ ਹਾਵੀ ਰਹਿੰਦਾ ਹੈ। ਸੇਵਾ ਕਰਦੇ ਹੋਏ ਕਦੇ ਵੀ ਮਰਿਆਦਾ ਦਾ ਉਲੰਘਣ ਨਹੀਂ ਕਰਨਾ ਚਾਹੀਦਾ।

ਇਸ ਨਾਲ ਖੁਸ਼ੀਆਂ ਬਹੁਤ ਪਿੱਛੇ ਚਲੀਆਂ ਜਾਂਦੀਆਂ ਹਨ। ਵਿਚਾਰਾਂ ਨੂੰ ਸ਼ੁੱਧੀਕਰਨ ਕਰਨ ਲਈ ਸਤਿਸੰਗ ਸੁਣ ਕੇ ਅਮਲ ਕਰਨਾ ਜ਼ਰੂਰੀ ਹੈ। ਮਨ ਬੜਾ ਸ਼ਾਤਰ ਹੈ, ਇੱਕ ਪਲ ‘ਚ ਇੱਥੇ ਅਤੇ ਦੂਜੇ ਪਲ ਪਤਾ ਨਹੀਂ ਕਿੱਥੇ ਮਨ ਦੇ ਲਗਾਮ ਕਸਣਾ ਅਤੀ ਲਾਜ਼ਮੀ ਹੈ। ਸੇਵਾ ਕਰਨ ਨਾਲ ਸਿਮਰਨ ‘ਚ ਮਨ ਲਗਦਾ ਹੈ ਜਿਸ ਨਾਲ ਤੁਹਾਡੇ ਦੁੱਖ, ਦਰਦ, ਪਰੇਸ਼ਾਨੀਆਂ ਦੂਰ ਹੋਣਗੀਆਂ। ਮਾਲਕ ਦੇ ਬਚਨਾਂ  ‘ਤੇ ਅਮਲ ਕਰਿਆ ਕਰੋ।