ਡੇਰਾ ਸ਼ਰਧਾਲੂਆਂ ਨੇ ਪਾਕਿਸਤਾਨ ਹੜ੍ਹ ਪੀੜਤਾਂ ਲਈ ਭੇਜੀ ਰਾਹਤ ਸਮੱਗਰੀ

ਡੇਰਾ ਸ਼ਰਧਾਲੂਆਂ ਨੇ ਪਾਕਿਸਤਾਨ ਹੜ੍ਹ ਪੀੜਤਾਂ ਲਈ ਭੇਜੀ ਰਾਹਤ ਸਮੱਗਰੀ

ਟਰੰਟੋ (ਸੱਚ ਕਹੂੰ ਨਿਊਜ਼)। 27 ਅਗਸਤ 2022 ਨੂੰ ਕੈਨੇਡਾ ਦੇ ਸ਼ਹਿਰ ਟਰੰਟੋ ’ਚ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਟੀਮ ਦੇ ਦਰਜਨਾਂ ਤੋਂ ਵੱਧ ਸੇਵਾਦਾਰਾਂ ਤੇ ਟਰੰਟੋ ਦੀ ਸਾਧ ਸੰਗਤ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚਲਦਿਆਂ ਜਿਵੇਂ ਕਿ ਦੂਜਿਆਂ ਦੇ ਦੁੱਖ ’ਚ ਸ਼ਰੀਕ ਹੋਣਾ ਜਾਂ ਮੁਸੀਬਤ ’ਚ ਇਨਸਾਨੀਅਤ ’ਚ ਸੇਵਾ ਕਾਰਜ ਹੀ ਸਰਵੋਤਮ ਸੇਵਾ ਮੰਨੀ ਜਾਂਦੀ ਹੈ, ਇਨ੍ਹਾਂ ਵਚਨਾਂ ਨੂੰ ਮੁੱਖ ਰੱਖਦੇ ਹੋਏ ਦੇ ਡੇਰਾ ਸ਼ਰਾਲੂਆਂ ਨੇ global medic ਨਾਲ ਮਿਲ ਕੇ ਪੂਰੀ ਦੂਨੀਆਂ ਵਿੱਚ ਅਤੇ ਬਚਾਅ ਕਾਰਜਾਂ ਵਿੱਚ ਇਸਤੇਮਾਲ ਹੋਣ ਵਾਲੀ ਐਮਰਜੈਂਸੀ ਕਿੱਟਾਂ ਨੂੰ ਪੈਕ ਕਰਨ ਦੀ ਸੇਵਾ ਕੀਤੀ ਗਈ। ਦੱਸ ਦਈਏ ਇਨ੍ਹਾਂ ਐਮਰਜੈਂਸੀ ਕਿੱਟਾਂ ਵਿੱਚ ਪਾਣੀ ਨੂੰ ਸਾਫ਼ ਕਰਨ ਵਾਲਾ ਫਿਲਟਰ, ਸੋਲਰ ਲਾਈਟ, ਟੂਥ ਪੇਸਟ, ਟੂਥ ਬ੍ਰਸ਼, ਨਹਾਉਣ ਵਾਲੀ ਸਾਬਣ ਸਮੇਤ ਹੋਰ ਚੀਜਾਂ ਪੈਕ ਕੀਤੀਆਂ ਗਈਆਂ ਹਨ।

ਇਨ੍ਹਾਂ ਐਮਰਜੈਂਸੀ ਕਿੱਟਾਂ ਨੂੰ ਗਲੋਬਲ ਮੈਡਿਕ (global medic) ਵੱਲੋਂ ਪਾਕਿਸਤਾਨ ਵਿੱਚ ਆਏ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਭੇਜਿਆ ਜਾਵੇਗਾ। ਸੇਵਾਦਾਰਾਂ ਵੱਲੋਂ ਇਸ ਰਾਹਤ ਕਾਰਜ ਦੀ ਸ਼ੁਰੂਵਾਤ ਮੌਕੇ ਪਾਕਿਸਤਾਨ ’ਚ ਆਏ ਹੜ੍ਹ ਦੀ ਚਪੇਟ ਲੋਕਾਂ ਦੀ ਸਲਾਮਤੀ ਲਈ ਦੁਆ ਕੀਤੀ। ਤਿੰਟ ਘੰਟੇ ਚੱਲੇ ਇਸ ਰਾਹਤ ਕਾਰਜ ਦੌਰਾਨ ਸੇਵਾਦਾਰਾਂ ਨੇ ਸੈਂਕੜੇ ਕਿੱਟਾਂ ਦੀ ਪੈਕਿੰਗ ਕੀਤੀ ਗਈ। ਇਸ ਮੌਕੇ ਗਲੋਬਲ ਟੈੱਕ ਦੇ ਡਾਇਰੈਕਟਰ ਰਾਹੁਲ ਸਿੰਘ ਨੇ ਦੱਸਿਆ ਕਿ ਆਮ ਤੌਰ ’ਤੇ 3 ਘੰਟਿਆਂ ’ਚ 300 ਕਿੱਟਾਂ ਦੇ ਕਰੀਬ ਪੈਕ ਹੁੰਦੀਆਂ ਹਨ ਪਰ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਤਿੰਨ ਘੰਟਿਆਂ ’ਚ 600 ਤੋਂ ਵੱਧ ਕਿੱਟਾਂ ਦੀ ਪੈਕਿੰਗ ਕਰਕੇ ਰਿਕਾਰਡ ਸਥਾਪਿਤ ਕਰ ਦਿੱਤਾ ਹੈ।

ਇਸ ਉਪਰੰਤ ਉਥੇ ਮੌਜੂਦ Pakistani Representative ਨੇ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦਾ ਧੰਨਵਾਦ ਕੀਤਾ ਅਤੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਬਾਰੇ ਹੋਰ ਜਾਣਕਾਰੀ ਲੈਣ ਦੀ ਇੱਛਾ ਵੀ ਜਾਹਰ ਕੀਤੀ। ਦੱਸਣਯੋਗ ਹੈ ਕਿ ਡੇਰਾ ਸ਼ਰਧਾਲੂਆਂ ਦੇ ਇਸ ਮਾਨਵਤਾ ਭਲਾਈ ਦੇ ਕਾਰਜ ਨੂੰ ਕੈਨੇਡੀਅਨ ਨਿਊਜ਼ ਚੈਨਲ ਸੀਬੀਸੀ ਨੇ ਵੀ ਆਪਣੀਆਂ ਮੁੱਖ ਸੁਰਖੀਆਂ ’ਚ ਸ਼ਾਮਲ ਕੀਤਾ। ਆਖਰ ਵਿੱਚ ਟਰੰਟੋ ਦੀ ਸਾਧ ਸੰਗਤ ਨੇ ਪੂਜਨੀਕ ਗੁਰੂ ਜੀ ਦੇ ਚਰਨਾਂ ’ਚ ਅਰਦਾਸ ਕੀਤੀ ਕਿ ਸਾਰੀ ਸਾਧ ਸੰਗਤ ਮਾਨਵਤਾ ਭਲਾਈ ਦੇ ਕਾਰਜਾਂ ’ਚ ਵੱਧ ਚੜ੍ਹ ਕੇ ਲੈਂਦੀ ਰਹੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ