ਖੂਹ ਦੀ ਪੁਟਾਈ ਦੌਰਾਨ ਮਿੱਟੀ ਧਸਣ ਨਾਲ ਰਾਜਮਿਸਤਰੀ ਦੀ ਮੌਤ

Death, Raj Misri, Soil Clogging During, Thoroughfare

24 ਘੰਟੇ ਬਾਅਦ ਮਸ਼ੀਨਾਂ ਦੀ ਮਦਦ ਨਾਲ ਕੱਢਿਆ ਸ਼ਰੀਰ

ਅਬੋਹਰ, ਨਰੇਸ਼ ਬਜਾਜ਼/ਸੱਚ ਕਹੂੰ ਨਿਊਜ

ਸੀਤਾਂ ਤੋਂ ਸੰਗਰਿਆ ਰੋੜ ਪੰਜਾਬ ਸੀਮਾ ‘ਤੇ ਕੁੱਝ ਦੂਰੀ ‘ਤੇ ਸਥਿਤ ਪਿੰਡ ਰਾਸੂਵਾਲਾ ਦੇ 11 ਕੇਐਸਡੀ ‘ਚ 40 ਫੁੱਟ ਡੂੰਘੇ ਖੂਹ ਦੀ ਚਿਣਾਈ ਕਰਨ ਲਈ ਉੱਤਰਿਆ ਮਿਸਤਰੀ ਮਿੱਟੀ ਧਸਣ ਨਾਲ ਦੱਬਿਆ ਗਿਆ, ਜਿਸ ਕਾਰਨ ਉਸਦੀ ਮੌਤ ਹੋ ਗਈ। ਅਰਥੀ ਨੂੰ ਬੁੱਧਵਾਰ ਲਗਭਗ 24 ਘੰਟੇ ਦੀ ਮਸ਼ਕਤ ਦੇ ਬਾਅਦ ਪ੍ਰਸ਼ਾਸਨ ਨੇ ਮਸ਼ੀਨਾਂ ਨਾਲ  ਕੱਢਿਆ।

ਸਾਦੁਲਸ਼ਹਿਰ ਖੇਤਰ ਦੇ ਪਿੰਡ ਧਿੰਗਤਾਨਿਆ ਨਿਵਾਸੀ ਮਿਸਤਰੀ ਰਾਜੇਸ਼ (37 ਸਾਲ) ਪੁੱਤਰ ਹਰਮੇਲ ਸਿੰਘ 11 ਕੇਐਸਡੀ ‘ਚ ਮੇਜਰ ਸਿੰਘ ਦੇ ਖੇਤ ‘ਚ ਖੂਹ ਅੰਦਰ ਚਿਣਾਈ ਲਈ ਉੱਤਰਿਆ ਸੀ। ਮਿਸਤਰੀ ਨੇ ਖੂਹ ਉਸਾਰੀ ਕਾਰਜ ਦਾ ਠੇਕਿਆ ਲਿਆ ਹੋਇਆ ਸੀ। ਖੂਹ ਨੂੰ ਕਰੀਬ 40 ਫੁੱਟ ਡੂੰਘਾ ਪੁੱਟਣ ਤੋਂ ਬਾਅਦ ਚਿਣਾਈ ਦਾ ਕੰਮ ਕਰਨਾ ਸੀ।

Death, Raj Misri, Soil Clogging During, Thoroughfare

ਮੰਗਲਵਾਰ ਦੁਪਹਿਰ ਨੂੰ ਜਿਵੇਂ ਹੀ ਡੂੰਘੇ ਖੂਹ ‘ਚ ਚਿਣਾਈ ਕਰਨ ਲਈ ਮਿਸਤਰੀ ਰਾਜੇਸ਼ ਉਤੱਰਿਆ ਤਾਂ ਅੰਦਰ ਦੀ ਮਿੱਟੀ ਜ਼ਿਆਦਾ ਰੇਤਲੀ ਹੋਣ ਦੇ ਕਾਰਨ ਚਾਰੇ ਪਾਸੇ ਤੋਂ ਉਸ ‘ਤੇ ਡਿੱਗ ਗਈ। ਮਿੱਟੀ ਧਸਣ ਦੀ ਜ਼ੋਰਦਾਰ ਅਵਾਜ਼ ਹੋਣ ‘ਤੇ ਕੋਲ ਖੜੇ ਮਜਦੂਰਾਂ ਨੇ ਰੌਲਾ ਪਾਇਆ ਤਾਂ ਉਸਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਖੂਹ ਜ਼ਿਆਦਾ ਡੂੰਘਾ ਸੀ।

ਮੌਕੇ ‘ਤੇ ਮੌਜੂਦ ਲੋਕਾਂ ਨੇ ਪੁਲਿਸ-ਪ੍ਰਸ਼ਾਸਨ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦੇ ਮੌਕੇ ‘ਤੇ ਪੁੱਜੇ ਤਹਿਸੀਲਦਾਰ ਐਸਐਨ ਸੁਥਾਰ, ਡੀਐਸਪੀ ਦੇਵਾਨੰਦ, ਮਾਲਾਰਾਮਪੁਰਾ ਚੌਂਕੀ ਪ੍ਰਭਾਰੀ ਸ਼ਾਹ ਰਸੂਲ, ਸਭ ਇੰਸਪੈਕਟਰ ਰਾਏ ਸਿੰਘ, ਸਰਪੰਚ ਪਾਂਡੂਰਾਮ, ਵਰਿੰਦਰ ਲਾਂਬਾ ਆਦਿ ਨੇ ਬਚਾਅ ਲਈ ਕੋਸ਼ਿਸ਼ ਸ਼ੁਰੂ ਕੀਤੀ। ਪਿੰਡ ਵਾਸੀਆਂ ਨੂੰ ਨਾਲ ਲੈ ਕੇ ਮਿਸਤਰੀ ਲਈ ਬਚਾਅ ਕਾਰਜ ਸ਼ੁਰੂ ਕਰਵਾਇਆ ਗਿਆ। ਪਰ ਉਸਨੂੰ ਬਚਾਇਆ ਨਹੀਂ ਜਾ ਸਕਿਆ। ਬੁੱਧਵਾਰ 12 ਵਜੇ ਅਰਥੀ ਨੂੰ ਕੱਢਿਆ ਗਿਆ, ਹਾਲਾਂਕਿ ਐਂਬੁਲੈਂਸ ਅਤੇ ਡਾਕਟਰਾਂ ਦੀ ਟੀਮ ਪਹਿਲਾਂ ਤੋਂ ਹੀ ਮੌਜੂਦ ਸੀ। ਅਰਥੀ ਨੂੰ ਪੋਸਟਮਾਰਟਮ ਲਈ ਸੰਗਰੀਆ ਦੇ ਸਰਕਾਰੀ ਹਸਪਤਾਲ ਭੇਜ ਦਿੱਤਾ ਗਿਆ ਹੈ ।

ਲਾਪਰਵਾਹੀ ਦੀ ਵਜ੍ਹਾ ਨਾਲ ਹੋਇਆ ਹਾਦਸਾ

ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇੱਥੇ ਮਿੱਟੀ ਰੇਤਲੀ ਅਤੇ ਬਰੇਤੀ ਵਾਲੀ ਹੈ ਅਕਸਰ ਅਜਿਹੇ ਸਥਾਨ ‘ਤੇ ਖੂਹ ਪੁੱਟਦੇ ਹੋਏ ਨਾਲ-ਨਾਲ ਹੀ ਚਿਣਾਈ ਕੀਤੀ ਜਾਂਦੀ ਹੈ ਪਰ ਇਸਦੇ ਉਲਟ ਲਾਪਰਵਾਹੀ ਵਰਤਦੇ ਹੋਏ ਸੋਮਵਾਰ ਨੂੰ ਉਨ੍ਹਾਂ ਨੇ ਖੂਹ ਪੁੱਟਿਆ ਅਤੇ ਮੰਗਲਵਾਰ ਸਵੇਰੇ ਹੇਠੋਂ ਚਿਣਾਈ ਕਾਰਜ ਸ਼ੁਰੂ ਕਰ ਦਿੱਤਾ। ਜੇਕਰ ਨਾਲ-ਨਾਲ ਚਿਣਾਈ ਕੀਤੀ ਜਾਂਦੀ ਤਾਂ ਇੰਨੀ ਵੱਡੀ ਦੁਰਘਟਨਾ ਨਹੀਂ ਘਟਦੀ।

ਲਾਇਵ: ਮੇਰੇ ਸਾਹਮਣੇ ਹੀ ਪੁੱਤਰ ‘ਤੇ ਮਿੱਟੀ ਧਸੀ, ਮੈਂ ਕੁੱਝ ਨਹੀਂ ਕਰ ਸਕਿਆ

ਦੁਪਹਿਰ 2 ਵਜੇ ਦਾ ਸਮਾਂ ਸੀ। ਮੈਂ ਤੇ ਮੇਰਾ ਪੁੱਤਰ ਇੱਕ ਕਿਸਾਨ ਦੇ ਖੇਤ ‘ਚ ਖੂਹ ‘ਚ ਟਿਊਬਵੈਲ ਲਾਉਣ ਲਈ ਗਏ ਹੋਏ ਸਨ। ਪੁੱਤਰ ਖੂਹ ਨੂੰ ਪੱਕਾ ਕਰਨ ਲਈ ਉੱਤਰਿਆ। ਫਿਰ ਮੈਂ ਇੱਟਾਂ ਅਤੇ ਬਜਰੀ-ਗਰਿਟ ਦਾ ਮਸਾਲਾ ਇੱਕ ਟੋਕਰੀ ਵਿੱਚ ਭਰੇ ਖੂਹ ਵਿੱਚ ਦੇਣ ਲੱਗਿਆ। ਇਨ੍ਹੇ ‘ਚ ਖੂਹ ਦੀ ਰੇਤਲੀ ਮਿੱਟੀ ਹੋਣ ਦੇ ਕਾਰਨ ਮਿੱਟੀ ਧਸਣ ਲੱਗ ਗਈ ਅਤੇ ਇੱਟਾਂ ਅਤੇ ਬਜਰੀ ਦੀ ਟੋਕਰੀ ਦਾ ਭਾਰ ਵੱਧ ਹੋ ਗਿਆ ਅਤੇ ਉਹ ਟੁੱਟ ਗਈ।

ਜਦੋਂ ਮੈਂ ਖੂਹ ਦੇ ਅੰਦਰ ਝਾਂਕ ਕੇ ਦੇਖਿਆ, ਤਾਂ ਮਿੱਟੀ ਧਸ ਰਹੀ ਸੀ। ਮੇਰੀਆਂ ਅੱਖਾਂ ਸਾਹਮਣੇ ਪੁੱਤਰ ਖੂਹ ‘ਚ ਦੱਬਿਆ ਰਹਿ ਗਿਆ। ਮੇਰੇ ਕੁੱਝ ਸਮਝ ‘ਚ ਨਹੀਂ ਆ ਰਿਹਾ ਸੀ ਕਿ ਮੈਂ ਕੀ ਕਰਾਂ। ਬੇਟੇ ਦਾ ਫੋਨ ਮੇਰੇ ਕੋਲ ਸੀ, ਪਰ ਫੋਨ ਲਾੱਕ ਹੋਣ ਦੇ ਕਾਰਨ ਮੈਂ ਕਿਸੇ ਨੂੰ ਮੱਦਦ ਲਈ ਫੋਨ ਤੱਕ ਨਹੀਂ ਕਰ ਸਕਿਆ, ਫਿਰ ਮੈਂ ਭੱਜਕੇ ਪਿੰਡ ‘ਚ ਆ ਗਿਆ ਅਤੇ ਇਸਦੀ ਸੂਚਨਾ ਪਿੰਡ ਵਾਲਿਆਂ ਨੂੰ ਦਿੱਤੀ। ਤਾਂ ਸਾਰੇ ਮੱਦਦ ਲਈ ਆਏ। ਜਿਵੇਂ ਕਿ ਖੂਹ ‘ਚ ਦੱਬਣ ਵਾਲੇ ਮਿਸਤਰੀ ਦੇ ਪਿਤਾ ਹਰਮੇਲ ਸਿੰਘ ਨੇ ਦੱਸਿਆ।

ਇਸ ਲਈ ਪਰੇਸ਼ਾਨੀ: ਜਿੰਨੀ ਮਿੱਟੀ ਬਾਹਰ ਕੱਢਦੇ , ਓਨੀ ਧਸ ਜਾਂਦੀ

ਹਰਮੇਲ ਸਿੰਘ ਨੇ ਦੱਸਿਆ ਕਿ ਪਹਿਲਾਂ 27 ਫੁੱਟ ਡੂੰਘਾਈ ਤੇ 8 ਫੁੱਟ ਚੁੜਾਈ ਪੁਟਾਈ ਕੀਤੀ ਤਾਂ ਰੇਤਲੀ ਮਿੱਟੀ ਅੰਦਰ ਤੱਕ ਧਸਣ ਲੱਗੀ। ਫਿਰ ਪਿੰਡ ਵਾਲੇ 15 ਫੁੱਟ ਚੁੜਾਈ ‘ਚ ਰੈਂਪ ਬਣਾਉਣ ਵਿੱਚ ਲੱਗੇ ਹੋਏ ਸਨ। ਮੰਗਲਵਾਰ ਦੀ ਰਾਤ 10 ਵਜੇ 30 ਫੁੱਟ ‘ਤੇ ਪੁੱਜੇ ਤਾਂ ਮਿੱਟੀ ਫਿਰ ਧਸਣ ਲੱਗ ਗਈ। ਡੀਐਸਪੀ ਨੇ ਦੱਸਿਆ ਕਿ ਮਿੱਟੀ ਲਗਾਤਾਰ ਧਸਦੀ ਰਹੀ ਹੈ, ਇਸ ਨਾਲ ਰਾਹਤ ਕਾਰਜਾਂ ‘ਚ ਵੀ ਪ੍ਰੇਸ਼ਾਨੀ ਆ ਰਹੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।