ਕਰੰਟ ਲੱਗਣ ਨਾਲ ਕਿਸਾਨ ਦੀ ਮੌਤ 

Death, Farmer, Electric, Current

ਕ੍ਰਿਸ਼ਨ ਭੋਲਾ
ਬਰੇਟਾ 27 ਦਸੰਬਰ

ਪਿੰਡ ਕਿਸ਼ਨਗੜ੍ਹ ਵਿਖੇ ਕਰੰਟ ਲੱਗਣ ਨਾਲ ਇੱਕ ਕਿਸਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ ।ਬਰੇਟਾ ਪੁਲਿਸ ਅਨੁਸਾਰ ਪਿੰਡ ਕਿਸ਼ਨਗੜ੍ਹ ਦੇ ਕਿਸਾਨ ਬਘੇਲ ਸਿੰਘ (25) ਪੁੱਤਰ ਮੇਲਾ ਸਿੰਘ ਬੀਤੇ ਦਿਨ ਕਣਕ ਨੂੰ ਪਾਣੀ ਲਗਾਉਣ ਗਿਆ ਸੀ ।ਖੇਤ ਵਿੱਚ ਕੰਮ ਕਰਦੇ ਹੋਏ ਉਸਨੂੰ ਕਰੰਟ ਲੱਗਣ ਕਾਰਨ ਉਸਦੀ ਹਾਲਤ ਗੰਭੀਰ ਹੋਣ ਤੇ  ਸਿਵਲ ਹਸਪਤਾਲ ਬੁਢਲਾਡਾ ਵਿਖੇ ਇਲਾਜ ਲਈ ਲਿਜਾਇਆ ਗਿਆ ਜਿਸਦੀ ਹਸਪਤਾਲ ਪਹੁੰਚਦੇ ਸਮੇਂ ਮੌਤ ਹੋ ਗਈ ।

ਮ੍ਰਿਤਕ ਆਪਣੇ ਪਿਛੇ ਪਤਨੀ ਅਤੇ ਇੱਕ ਤਿੰਨ ਸਾਲ ਲੜਕਾ ਛੱਡ ਗਿਆ ਹੈ । ਮ੍ਰਿਤਕ ਦੇ ਚਾਚੇ ਹਾਕਮ ਸਿੰਘ ਦੇ ਬਿਆਨਾਂ ਦੇ ਅਧਾਰ ਤੇ 174 ਦੀ ਕਾਰਵਾਈ ਕਰਦਿਆਂ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਹੈ ।ਇਸ ਘਟਨਾ ਨਾਲ ਪਿੰਡ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।