ਭੁੱਖ ਨਾਲ ਮੌਤ ਅਤੇ ਅੰਨ ਦੀ ਬਰਬਾਦੀ

ਕੁਝ ਦਿਨ ਪਹਿਲਾਂ ਝਾਰਖੰਡ ਸੂਬੇ ਦੇ ਗਿਰੀਡੀਹ ਜਿਲ੍ਹੇ ਦੇ ਮੰਗਰਗੜ੍ਹੀ ਪਿੰਡ ਵਿਚ 58 ਸਾਲਾ ਔਰਤ ਸਵਿੱਤਰੀ ਦੇਵੀ ਅਤੇ ਚਤਰਾ ਜਿਲ੍ਹੇ ਵਿਚ 45 ਸਾਲਾਂ ਮੀਨਾ ਮੁਸਹਰ ਦੀ ਭੁੱਖ ਨਾਲ ਤੜਫ਼ ਕੇ ਮੌਤ ਇਹ ਦੱਸਣ ਲਈ ਕਾਫੀ ਹੈ ਕਿ ਖੁਰਾਕ ਵੰਡ ਪ੍ਰਣਾਲੀ ਵਿਚ ਸੁਧਾਰ ਅਤੇ ਵਧੇਰੇ ਪੈਦਾਵਾਰ ਦੇ ਬਾਵਜ਼ੂਦ ਵੀ ਭੁੱਖਮਰੀ ਦਾ ਸੰਕਟ ਟਲਿਆ ਨਹੀਂ ਹੈ ਬੀਤੇ ਸਾਲ ਸਤੰਬਰ ਮਹੀਨੇ ਵਿਚ ਵੀ ਇਸੇ ਸੂਬੇ ਦੇ ਸਿਮਡੇਗਾ ਜਿਲ੍ਹੇ ਦੇ ਕਰੀਮਤੀ ਪਿੰਡ ਵਿਚ 11 ਸਾਲਾ ਸੰਤੋਸ਼ੀ ਅਤੇ ਧਨਬਾਦ ਵਿਚ ਝਰੀਆ ਥਾਣਾ ਖੇਤਰ ਵਿਚ 40 ਸਾਲਾ ਰਿਕਸ਼ਾ ਚਾਲਕ ਦੀ ਭੁੱਖ ਨਾਲ ਮੌਤ ਹੋ ਗਈ ਸੀ।

ਉਦੋਂ ਉਮੀਦ ਪ੍ਰਗਟਾਈ ਗਈ ਸੀ ਕਿ ਅਜਿਹਾ ਹਿਰਦਾ ਵਲੂੰਧਰਣ ਵਾਲੀਆਂ ਘਟਨਾਵਾਂ ਤੋਂ ਸੂਬਾ ਸਰਕਾਰ ਸਬਕ ਲਵੇਗੀ ਅਤੇ ਭਵਿੱਖ ਵਿਚ ਕਿਸੇ ਦੀ ਭੁੱਖ ਨਾਲ ਮੌਤ ਨਾ ਹੋਵੇ ਇਸ ਲਈ ਠੋਸ ਪਹਿਲ ਕਰੇਗੀ ਪਰ ਸਵਿੱਤਰੀ ਦੇਵੀ ਅਤੇ ਮੀਨਾ ਮੁਸਹਰ ਦੀ ਮੌਤ ਨੇ ਮੁੜ ਉਜਾਗਰ ਕੀਤਾ ਹੈ ਕਿ ਸੂਬਾ ਸਰਕਾਰ ਭੁੱਖਮਰੀ ਸਬੰਧੀ ਗੰਭੀਰ ਨਹੀਂ ਹੈ ਹਾਲਾਂਕਿ ਸੂਬਾ ਸਰਕਾਰ ਦੁਆਰਾ ਕਿਹਾ ਗਿਆ ਹੈ ਕਿ ਭੁੱਖ ਨਾਲ ਕਿਸੇ ਵੀ ਵਿਅਕਤੀ ਦੀ ਮੌਤ ਨਹੀਂ ਹੋਈ ਹੈ ਫ਼ਿਲਹਾਲ ਸੱਚ ਕੀ ਹੈ, ਇਹ ਕਹਿਣਾ ਤਾਂ ਮੁਸ਼ਕਲ ਹੈ ਪਰ ਗੌਰ ਗਰੀਏ ਤਾਂ ਦੇਸ਼ ਵਿਚ ਭੁੱਖ ਨਾਲ ਮੌਤ ਦੀ ਇਹ ਕੋਈ ਪਹਿਲੀ ਜਾਂ ਆਖ਼ਰੀ ਘਟਨਾ ਨਹੀਂ ਹੈ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਪਹਿਲਾਂ ਵੀ ਭੁੱਖ ਨਾਲ ਹੋਣ ਵਾਲੀਆਂ ਮੌਤਾਂ ਸੱਤਾਂ ਅਤੇ ਸਿਸਟਮ ਦੀਆਂ ਖਾਮੀਆਂ-ਨਾਕਾਮੀਆਂ ਨੂੰ ਉਜਾਗਰ ਕਰ ਚੁੱਕੀਆਂ ਹਨ।

ਭਾਰਤ ਕਿਸ ਕਦਰ ਭੁੱਖਮਰੀ ਦਾ ਸ਼ਿਕਾਰ ਹੈ, ਇਸੇ ਤੋਂ ਸਮਝਿਆ ਜਾ ਸਕਦਾ ਹੈ ਕਿ 2015 ਦੇ ਗਲੋਬਲ ਹੰਗਰ ਇੰਡੈਕਸ ਮੁਤਾਬਿਕ ਭਾਰਤ ਵਿਚ ਹਰ ਸਾਲ 3000 ਤੋਂ ਜ਼ਿਆਦਾ ਲੋਕਾਂ ਦੀ ਮੌਤ ਭੁੱਖਮਰੀ ਨਾਲ ਹੁੰਦੀ ਹੈ ਮਰਨ ਵਾਲਿਆਂ ਵਿਚ ਸਭ ਤੋਂ ਜ਼ਿਆਦਾ ਗਿਣਤੀ ਬੱਚਿਆਂ ਦੀ ਹੁੰਦੀ ਹੈ ਯਾਦ ਹੋਵੇਗਾ ਕਿ ਪਿਛਲੇ ਸਾਲ ਦੁਨੀਆਂ ਭਰ ਦੇ ਦੇਸ਼ਾਂ ਵਿਚ ਭੁੱਖਮਰੀ ਦੇ ਹਾਲਾਤ ਦਾ ਵਿਸ਼ਲੇਸ਼ਣ ਕਰਨ ਵਾਲੀ ਗੈਰ-ਸਰਕਾਰੀ ਕੌਮਾਂਤਰੀ ਸੰਸਥਾ ‘ਇੰਟਰਨੈਸ਼ਨਲ ਫੂਡ ਪਾਲਿਸੀ ਰਿਸਰਚ ਇੰਸਟੀਚਿਊਟ (ਆਈਐਫ਼ਪੀਆਰਆਈ) ਦੀ ਇੱਕ ਰਿਪੋਰਟ ਤੋਂ ਸਾਹਮਣੇ ਆਇਆ ਕਿ ਏਸ਼ੀਆਈ ਦੇਸ਼ਾਂ ਵਿਚ ਭਾਰਤ ਦੀ ਸਥਿਤੀ ਬੱਸ ਪਾਕਿਸਤਾਨ ਅਤੇ ਬੰਗਲਾਦੇਸ਼ ਤੋਂ ਹੀ ਬਿਹਤਰ ਹੈ ਚੀਨ, ਨੇਪਾਲ ਅਤੇ ਮਿਆਂਮਾਰ ਵਰਗੇ ਗੁਆਂਢੀ ਦੇਸ਼ ਭਾਰਤ ਤੋਂ ਬਿਹਤਰ ਸਥਿਤੀ ਵਿਚ ਹਨ।

ਸੰਯੁਕਤ ਰਾਸ਼ਟਰ ਦੀ ਹਾਲੀਆ ਰਿਪੋਰਟ ਤੋਂ ਵੀ ਇਹ ਸਾਹਮਣੇ ਆਇਆ ਹੈ ਕਿ ਸੰਸਾਰ ਵਿਚ ਭੁੱਖਮਰੀ ਦੇ ਸ਼ਿਕਾਰ ਲੋਕਾਂ ਦੀ ਗਿਣਤੀ ਘੱਟ ਹੋਣ ਦੀ ਬਜ਼ਾਏ ਲਗਾਤਾਰ ਵਧ ਰਹੀ ਹੈ ਰਿਪੋਰਟ ਮੁਤਾਬਿਕ ਸਾਲ 2015 ਵਿਚ 77 ਕਰੋੜ ਲੋਕ ਭੁੱਖ ਨਾਲ ਪੀੜਤ ਸਨ ਜੋ 2016 ਵਿਚ ਵਧ ਕੇ 81 ਕਰੋੜ ਹੋ ਗਏ ਇਸੇ ਤਰ੍ਹਾਂ 2015 ਵਿਚ ਵਧੇਰੇ ਭੁੱਖ ਪੀੜਤ ਲੋਕਾਂ ਦੀ ਗਿਣਤੀ 8 ਕਰੋੜ ਅਤੇ 2016 ਵਿਚ 10 ਕਰੋੜ ਸੀ, ਉਹ 2017 ਵਿਚ ਵਧ ਕੇ 12.4 ਕਰੋੜ ਹੋ ਗਈ ਹੈ ਇਹ ਅੰਕੜਾ ਦੱਸਣ ਲਈ ਲੋੜੀਂਦਾ ਹੈ ਕਿ ਸੰਯੁਕਤ ਰਾਸ਼ਟਰ ਸਮੇਤ ਹੋ ਸੰਸਾਰਿਕ ਸੰਸਥਾਵਾਂ ਕੋਲ ਭੁੱਖਮਰੀ ਨਾਲ ਨਜਿੱਠਣ ਦਾ ਕੋਈ ਠੋਸ ਰੋਡਮੈਪ ਨਹੀਂ ਹੈ

ਸੰਯੁਕਤ ਰਾਸ਼ਟਰ ਦੀ ਮੰਨੀਏ ਤਾਂ ਸੰਵੇਦਨਹੀਣਤਾ ਕਾਰਨ ਭੁੱਖ ਅਤੇ ਕੁਪੋਸ਼ਣ ਦੀ ਸਮੱਸਿਆ ਲਗਾਤਾਰ ਗੰਭੀਰ ਹੋ ਰਹੀ ਹੈ ਵਿਡੰਬਨਾ ਇਹ ਹੈ ਕਿ ਜੇਕਰ ਇਸ ‘ਤੇ ਕਾਬੂ ਨਾ ਪਾਇਆ ਗਿਆ ਤਾਂ 2035 ਤੱਕ ਦੁਨੀਆਂ ਦੀ ਅੱਧੀ ਅਬਾਦੀ ਭੁੱਖ ਅਤੇ ਕੁਪੋਸ਼ਣ ਦੀ ਲਪੇਟ ਵਿਚ ਹੋਵੇਗੀ ਸੰਯੁਕਤ ਰਾਸ਼ਟਰ ਦੀ ਰਿਪੋਰਟ ਮੁਤਾਬਿਕ ਭੁੱਖਮਰੀ ਦੇ ਸ਼ਿਕਾਰ ਜ਼ਿਆਦਾਤਰ ਲੋਕ ਵਿਕਾਸਸ਼ੀਲ ਦੇਸ਼ਾਂ ਵਿਚ ਰਹਿੰਦੇ ਹਨ ਅਤੇ ਇਨ੍ਹਾਂ ਵਿਚ ਵੀ ਸਭ ਤੋਂ ਜ਼ਿਆਦਾ ਏਸ਼ੀਆ ਅਤੇ ਅਫ਼ਰੀਕਾ ਵਿਚ ਰਹਿੰਦੇ ਹਨ ਅਤੇ ਇਸ ਵਿਚ ਸਭ ਤੋਂ ਜ਼ਿਆਦਾ ਗਿਣਤੀ ਭਾਰਤੀਆਂ ਦੀ ਹੈ ਗੌਰ ਕਰੀਏ ਤਾਂ ਭੁੱਖਮਰੀ ਲਈ ਢੇਰ ਸਾਰੇ ਕਾਰਨ ਹਨ।

ਪਰ ਸਭ ਤੋਂ ਮਹੱਤਵਪੂਰਨ ਕਾਰਨ ਅੰਨ ਦੀ ਬਰਬਾਦੀ ਹੈ ਭਾਰਤ ਦੀ ਹੀ ਗੱਲ ਕਰੀਏ ਤਾਂ ਅੰਨ ਬਰਬਾਦੀ ਕਰਨ ਦੇ ਮਾਮਲੇ ਵਿਚ ਇਹ ਦੁਨੀਆਂ ਦੇ ਸੰਪੰਨ ਦੇਸ਼ਾਂ ਤੋਂ ਵੀ ਅੱਗੇ ਹੈ ਅੰਕੜਿਆਂ ਮੁਤਾਬਿਕ ਦੇਸ਼ ਵਿਚ ਹਰ ਸਾਲ ਓਨਾ ਅੰਨ ਬਰਬਾਦ ਹੁੰਦਾ ਹੈ ਜਿਨਾ ਬ੍ਰਿਟੇਨ ਖ਼ਪਤ ਕਰਦਾ ਹੈ ਭਾਰਤ ਵਿਚ ਕੁੱਲ ਪੈਦਾ ਕੀਤੇ ਜਾਣ ਵਾਲੇ ਭੋਜਨ ਪਦਾਰਥ ਦਾ 40 ਪ੍ਰਤੀਸ਼ਤ ਬਰਬਾਦ ਹੁੰਦਾ ਹੈ ਅਰਥਾਤ ਹਰ ਸਾਲ ਭਾਰਤ ਨੂੰ ਅੰਨ ਦੀ ਬਰਬਾਦੀ ਨਾਲ ਤਕਰੀਬਨ 50 ਹਜ਼ਾਰ ਕਰੋੜ ਰੁਪਏ ਦਾ ਨੁਕਸਾਲ ਹੁੰਦਾ ਹੈ ਨਾਲ ਹੀ ਬਰਬਾਦ ਭੋਜਨ ਨੂੰ ਪੈਦਾ ਕਰਨ ਵਿਚ 25 ਪ੍ਰਤੀਸ਼ਤ ਸਾਫ਼ ਪਾਣੀ ਦਾ ਇਸਤੇਮਾਲ ਹੁੰਦਾ ਹੈ ਅਤੇ ਨਾਲ ਹੀ ਖੇਤੀ ਲਈ ਜੰਗਲਾਂ ਨੂੰ ਵੀ ਤਬਾਹ ਕੀਤਾ ਜਾਂਦਾਹੈ ਇਸ ਤੋਂ ਇਲਾਵਾ ਬਰਬਾਦ ਹੋ ਰਹੇ ਭੋਜਨ ਨੂੰ ਉਗਾਉਣ ਵਿਚ 30 ਕਰੋੜ ਬੈਰਲ ਤੇਲ ਦੀ ਵੀ ਖ਼ਪਤ ਹੁੰਦੀ ਹੈ।

ਇਹ ਵੀ ਪੜ੍ਹੋ : ਉਡੀਸਾ : ਬਾਲਾਸੋਰ ’ਚ ਹੋਏ ਵੱਡੇ ਟਰੇਨ ਹਾਦਸੇ ’ਚ ਮਰਨ ਵਾਲਿਆਂ ਦੀ ਗਿਣਤੀ 233 ਪਹੁੰਚੀ

ਇਹੀ ਨਹੀਂ ਬਰਬਾਦ ਹੋ ਰਹੇ ਭੋਜਨ ਨਾਲ ਜਲਵਾਯੂ ਪ੍ਰਦੂਸ਼ਣ ਦਾ ਖ਼ਤਰਾ ਵੀ ਵਧ ਰਿਹਾ ਹੈ ਉਸੇ ਦਾ ਨਤੀਜਾ ਹੈ ਕਿ ਖੁਰਾਕਾਂ ਵਿਚ ਪ੍ਰੋਟੀਨ ਅਤੇ ਆਇਰਨ ਦੀ ਮਾਤਰਾ ਲਗਾਤਾਰ ਘੱਟ ਹੋ ਰਹੀ ਹੈ ਖੁਰਾਕ ਵਿਗਿਆਨੀਆਂ ਦੀ ਮੰਨੀਏ ਤਾਂ ਕਾਰਬਨ ਡਾਈ ਆਕਸਾਈਡ ਨਿਕਾਸੀ ਦੀ ਬਹੁਤਾਤ ਨਾਲ ਭੋਜਨ ‘ਚੋਂ ਪੋਸ਼ਕ ਤੱਤ ਨਸ਼ਟ ਹੋ ਰਹੇ ਹਨ ਜਿਸ ਕਾਰਨ ਚੌਲ, ਕਣਕ, ਜੌਂ ਵਰਗੀਆਂ ਮੁੱਖ ਖੁਰਾਕਾਂ ਵਿਚ ਪ੍ਰੋਟੀਨ ਦੀ ਕਮੀ ਹੋਣ ਲੱਗੀ ਹੈ ਅੰਕੜਿਆਂ ਮੁਤਾਬਿਕ ਚੌਲ ਵਿਚ 7.6 ਪ੍ਰਤੀਸ਼ਤ, ਜੌਂ ਵਿਚ 14.1 ਪ੍ਰਤੀਸ਼ਤ, ਕਣਕ ਵਿਚ 7.8 ਪ੍ਰਤੀਸ਼ਤ ਅਤੇ ਆਲੂ ਵਿਚ 6.4 ਪ੍ਰਤੀਸ਼ਤ ਪ੍ਰੋਟੀਨ ਦੀ ਕਮੀ ਦਰਜ ਕੀਤੀ ਗਈ ਹੈ ਜੇਕਰ ਕਾਰਬਨ ਦੀ ਨਿਕਾਸੀ ਦੀ ਇਹੀ ਸਥਿਤੀ ਰਹੀ ਤਾਂ 2050 ਤੱਕ ਦੁਨੀਆਂ ਭਰ ਵਿਚ 15 ਕਰੋੜ ਲੋਕ ਇਸ ਨਵੀਂ ਵਜ੍ਹਾ ਨਾਲ ਚਲਦੇ ਪ੍ਰੋਟੀਨ ਦੀ ਕਮੀ ਦਾ ਸ਼ਿਕਾਰ ਹੋ ਜਾਣਗੇ।

ਜ਼ਿਕਰਯੋਗ ਹੈ ਕਿ ਇਹ ਦਾਅਵਾ ਹਾਰਵਰਡ ਟੀਐਚ ਚਾਨ ਸਕੂਲ ਆਫ਼ ਪਬਲਿਕ ਹੈਲਥ ਨੇ ਆਪਣੀ ਰਿਪੋਰਟ ਵਿਚ ਕੀਤਾ ਅਤੇ ਇਹ ਐਨਵਾਇਰਮੈਂਟਲ ਹੈਲਥ ਪ੍ਰਸਪੈਕਟਿਵ ਜਰਨਲ ਵਿਚ ਛਪਿਆ ਹੈ ਇੱਕ ਅੰਦਾਜੇ ਮੁਤਾਬਿਕ 2050 ਤੱਕ ਭਾਰਤੀਆਂ ਦੀ ਮੁੱਖ ਖੁਰਾਕ ‘ਚੋਂ 5.3 ਪ੍ਰਤੀਸ਼ਤ ਪ੍ਰੋਟੀਨ ਗਾਇਬ ਹੋ ਜਾਵੇਗਾ ਇਸੇ ਕਾਰਨ 5.3 ਕਰੋੜ ਭਾਰਤੀ ਪ੍ਰੋਟੀਨ ਦੀ ਕਮੀ ਨਾਲ ਜੂਝਣਗੇ ਜੇਕਰ ਭੋਜਨ ਪਦਾਰਥਾਂ ਵਿਚ ਪ੍ਰੋਟੀਨ ਦੀ ਮਾਤਰਾ ਵਿਚ ਕਮੀ ਆਈ ਤਾਂ ਭਾਰਤ ਤੋਂ ਇਲਾਵਾ ਉਪ ਸਹਾਰਾ ਅਫ਼ਰੀਕਾ ਦੇ ਦੇਸ਼ਾਂ ਲਈ ਵੀ ਇਹ ਸਥਿਤੀ ਭਿਆਨਕ ਹੋਵੇਗੀ ਵਧਦੇ ਕਾਰਬਨ ਡਾਈ ਆਕਸਾਈਡ ਦੇ ਪ੍ਰਭਾਵ ਨਾਲ ਸਿਰਫ਼ ਪ੍ਰੋਟੀਨ ਹੀ ਨਹੀਂ।

ਇਹ ਵੀ ਪੜ੍ਹੋ : ਨਿੰਮ ਦੇ ਪੱਤੇ (ਬਾਲ ਕਹਾਣੀ)

ਆਇਰਨ ਦੀ ਸਮੱਸਿਆ ਵੀ ਵਧੇਗੀ ਦੱਖਣੀ ਏਸ਼ੀਆ ਅਤੇ ਉੱਤਰੀ ਅਫ਼ਰੀਕਾ ਸਮੇਤ ਦੁਨੀਆਂ ਭਰ ਵਿਚ 5 ਸਾਲ ਤੋਂ ਘੱਟ ਉਮਰ ਦੇ  35.4 ਕਰੋੜ ਬੱਚਿਆਂ ਅਤੇ 1.06 ਔਰਤਾਂ ਦੇ ਇਸ ਖ਼ਤਰੇ ਤੋਂ ਗ੍ਰਸਤ ਹੋਣ ਦੀ ਸੰਭਾਵਨਾ ਹੈ ਇਸ ਕਾਰਨ ਉਨ੍ਹਾਂ ਦੇ ਭੋਜਨ ਵਿਚ 3.8 ਪ੍ਰਤੀਸ਼ਤ ਆਇਰਨ ਘੱਟ ਹੋ ਜਾਵੇਗਾ ਫ਼ਿਰ ਐਨੀਮੀਆ ਤੋਂ ਪੀੜਤ ਹੋਣ ਵਾਲੇ ਲੋਕਾਂ ਦੀ ਗਿਣਤੀ ਵਧੇਗੀ ਯੂਨਾਈਟਿਡ ਨੈਸ਼ਨ ਦੇ ਫੂਡ ਐਗਰੀਕਲਚਰ ਆਰਗੇਨਾਈਜੇਸ਼ਨ ਦੀ ਰਿਪੋਰਟ ਤੋਂ ਸਾਫ਼ ਹੋ ਚੁੱਕਾ ਹੈ ਕਿ ਸਰਕਾਰ ਦੀਆਂ ਕਈ ਕਲਿਆਣਕਾਰੀ ਯੋਜਨਾਵਾਂ ਦੇ ਬਾਵਜੂਦ ਵੀ ਭਾਰਤ ਵਿਚ ਪਿਛਲੇ ਇੱਕ ਦਹਾਕੇ ਤੋਂ ਭੁੱਖਮਰੀ ਦੀ ਸਮੱਸਿਆ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ।

ਦੇਸ਼ ਵਿਚ ਅੱਜ ਵੀ 30 ਕਰੋੜ ਲੋਕ ਹਰ ਰੋਜ਼ ਭੁੱਖੇ ਢਿੱਡ ਸੌਣ ਲਈ ਮਜ਼ਬੂਰ ਹਨ ਜਦੋਂਕਿ ਸਰਕਾਰੀ ਗੋਦਾਮਾਂ ਵਿਚ ਹਰ ਸਾਲ ਹਜ਼ਾਰਾਂ ਕਰੋੜ ਰੁਪਏ ਦਾ ਅਨਾਜ ਸੜ ਜਾਂਦਾ ਹੈ ਜੇਕਰ ਗੋਦਾਮਾਂ ਦੇ ਅਨਾਜਾਂ ਨੂੰ ਗਰੀਬਾਂ ਵਿਚ ਵੰਡ ਦਿੱਤਾ ਜਾਵੇ ਤਾਂ ਭੁੱਖ ਅਤੇ ਕੁਪੋਸ਼ਣ ਨਾਲ ਨਜਿੱਠਣ ਵਿਚ ਮੱਦਦ ਮਿਲੇਗੀ ਜ਼ਿਕਰਯੋਗ ਹੈ ਕਿ ਸੰਸਾਰ ਬੈਂਕ ਨੇ ਕੁਪੋਸ਼ਣ ਦੀ ਤੁਲਨਾ ‘ਬਲੈਕ ਡੈੱਥ’ ਨਾਮਕ ਉਸ ਮਹਾਂਮਾਰੀ ਨਾਲ ਕੀਤੀ ਹੈ ਜਿਸ ਨੇ 18ਵੀਂ ਸਦੀ ਵਿਚ ਯੂਰਪ ਦੀ ਅਬਾਦੀ ਦੇ ਇੱਕ ਵੱਡੇ ਹਿੱਸੇ ਨੂੰ ਨਿਗਲ ਲਿਆ ਸੀ ਸੰਸਾਰ ਬੈਂਕ ਦੇ ਅੰਕੜਿਆਂ ‘ਤੇ ਗੌਰ ਕਰੀਏ ਤਾਂ ਭਾਰਤ ਵਿਚ ਕੁਪੋਸ਼ਣ ਦੀ ਦਰ ਲਗਭਗ 55 ਪ੍ਰਤੀਸ਼ਤ ਹੈ।

ਜਦੋਂਕਿ ਉੱਪ ਸਹਾਰਾ ਅਫ਼ਰੀਕਾ ਵਿਚ ਇਹ 27 ਪ੍ਰਤੀਸ਼ਤ ਦੇ ਨੇੜੇ-ਤੇੜੇ ਹੈ ਸੰਯੁਕਤ ਰਾਸ਼ਟਰ  ਦਾ ਕਹਿਣਾ ਹੈ ਕਿ ਭਾਰਤ ਵਿਚ ਹਰ ਸਾਲ ਭੁੱਖ ਅਤੇ ਕੁਪੋਸ਼ਣ ਕਾਰਨ ਮਰਨ ਵਾਲੇ ਪੰਜ ਸਾਲ ਤੋਂ ਘੱਟ ਉਮਰ ਵਾਲੇ ਬੱਚਿਆਂ ਦੀ ਗਿਣਤੀ ਦਸ ਲੱਖ ਤੋਂ ਵੀ ਜ਼ਿਆਦਾ ਹੈ ਦੱਖਣੀ ਏਸ਼ੀਆ ਵਿਚ ਭਾਰਤ ਕੁਪੋਸ਼ਣ ਦੇ ਮਾਮਲੇ ਵਿਚ ਸਭ ਤੋਂ ਮਾੜੀ ਹਾਲਤ ਵਿਚ ਹੈ ਏਸੀਐਫ਼ ਦੀ ਰਿਪੋਰਟ ਦੱਸਦੀ ਹੈ ਕਿ ਭਾਰਤ ਵਿਚ ਕੁਪੋਸ਼ਣ ਜਿੰਨੀ ਵੱਡੀ ਸਮੱਸਿਆ ਹੈ ਉਂਜ ਪੂਰੇ ਦੱਖਣੀ ਏਸ਼ੀਆਂ ਵਿਚ ਹੋਰ ਕਿਤੇ ਦੇਖਣ ਨੂੰ ਨਹੀਂ ਮਿਲੀ ਚੰਗੀ ਗੱਲ ਇਹ ਹੈ ਕਿ ਕੇਂਦਰ ਸਰਕਾਰ ਭੁੱਖ ਅਤੇ ਕੁਪੋਸ਼ਣ ਨਾਲ ਨਜਿੱਠਣ ਲਈ ਰਾਸ਼ਟਰੀ ਪੋਸ਼ਣ ਮਿਸ਼ਨ ਦਾ ਖਰੜਾ ਤਿਆਰ ਕਰ ਚੁੱਕੀ ਹੈ ਜਿਸਦੇ ਤਹਿਤ ਔਰਤਾਂ ਅਤੇ ਬੱਚਿਆਂ ਨੂੰ ਪੂਰਨ ਪੋਸ਼ਣ ਦਿੱਤਾ ਜਾਣਾ ਯਕੀਨੀ ਹੋਇਆ ਹੈ।