ਸ੍ਰੀਨਗਰ। ਕਸ਼ਮੀਰ ਘਾਟੀ ‘ਚ ਕਰਫਿਊ ਤੇ ਪਾਬੰਦੀਆਂ ਦੇ ਕਾਰਨ ਅੱਜ ਲਗਾਤਾਰ 47ਵੇਂ ਦਿਨ ਜਨਜੀਵਨ ਪ੍ਰਭਾਵਿਤ ਰਿਹਾ।
ਵੱਖਵਾਦੀਆਂ ਨੇ ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ‘ਚ ਹਿਜਬੁਲ ਮੁਜਾਹਿਦੀਨ ਦੇ ਉੱਚ ਕਮਾਂਡਰ ਬੁਰਹਾਨ ਵਾਣੀ ਅਤੇ ਦੋ ਹੋਰ ਅੱਤਵਾਦੀਆਂ ਦੇ ਮਾਰੇ ਜਾਣ ਤੋਂ ਬਾਅਦ 9 ਜੁਲਾਈ ਤੋਂ ਜਾਰੀ ਹਿੰਸਾ ‘ਚ ਸੁਰੱਖਿਆ ਬਲਾਂ ਦੀ ਕਾਰਵਾਈ ‘ਚ 67 ਵਿਅਕਤੀਆਂ ਦੇ ਮਾਰੇ ਜਾਣ ਦੇ ਵਿਰੋਧ ‘ਚ ਪ੍ਰਦਸ਼ਨ ਦਾ ਸੱਦਾ ਦਿੱਤਾ ਗਿਆ ਸੀ।