ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦੀ ਫਾਇਦਾ ਚੁੱਕ ਰਹੀਆਂ ਹਨ ਬੀਮਾ ਕੰਪਨੀਆਂ : ਕਾਂਗਰਸ

ਨਵੀਂ ਦਿੱਲੀ। ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ ਦਾ ਲਾਭ ਕਿਸਾਨਾਂ ਦੀ ਬਜਾਇ ਬੀਮਾ ਕੰਪਨੀਆਂ ਨੂੰ ਮਿਲਣ ਦਾ ਹਵਾਲਾ ਦਿੰਦਿਆਂ ਇਸ ਦੀਆਂ ਕਮੀਆਂ ਨੂੰ ਦਰੁਸਤ ਕਰਨ ਦੀ ਮੰਗ ਅੱਜ ਲੋਕ ਸਭਾ ‘ਚ ਕੀਤੀ ਗਈ।
ਸਦਨ ‘ਚ ਸਿਫ਼ਰਕਾਲ ਦੌਰਾਨ ਇਹਮਾਮਲਾ ਚੁੱਕਦਿਆਂ ਕਾਂਗਰਸ ਦੇ ਦੀਪੇਂਦਰ ਹੁੱਡਾ ਨ ੇਕਿਹਾ ਕਿ ਕਿਸਾਨਾਂ ਨੂੰ ਟੀਚਾ ਬਣਾ ਕੇ ਲਿਆਂਦੀ ਗਈ ਇਸ ਯੋਜਨਾ ਦਾ ਲਾਹਾ ਬੀਮਾ ਕੰਪਨੀਆਂ ਦੇ ਖਾਤਿਆਂ ‘ਚ ਜਾ ਰਿਹਾ ਹੈ।
ਕਿਸਾਨਾਂ ਦੇ ਹੱਥ ਕੁਝ ਨਹੀਂ ਆ ਰਿਹਾ, ਉਲਟਾ ਉਨ੍ਹਾਂ ਨੂੰ ਬੀਮਾ ਦੀ ਮੋਟੀ ਪ੍ਰੀਮੀਅਮ ਰਾਸ਼ੀ ਬੇਵਜ੍ਹਾ ਦੇਣੀ ਪੈ ਰਹੀ ਹੈ।