ਭਾਰਤ ਤੋਂ ਗਈ ਇਮੀਰੇਟਸ ਦੀ ਫਲਾਇਟ ਦੁਬਈ ‘ਚ ਕ੍ਰੈਸ਼ ਲੈਂਡਿੰਗ , ਵਾਲ ਵਾਲ ਬਚੇ 275 ਯਾਤਰੀ

ਦੁਬਈ। ਭਾਰਤ ਦੇ ਤਿਰੂਅਨੰਤਪੁਰ ਤੋਂ ਗਈ ਏਮਰੇਟਸ ਏਅਰਲਾਇੰਸ ਦੀ ਫਲਾਈਨ ਨੰਬਰ ਈਕੇ521 ਦੀ ਦੁਬਈ ਏਅਰਪੋਰਟ ‘ਤੇ ਕ੍ਰੈਸ਼ ਲੈਂਡਿਗ ਹੋ ਗਈ, ਜਿਸ ਕਾਰਨ ਉਸ ‘ਚ ਅੱਗ ਲੱਗ ਗਈ। ਹਾਲਾਂਕਿ ਇਸ ਹਾਦਸੇ ‘ਚ ਕਿਸੇ ਵੀ ਯਾਤਰੀ ਨੂੰ ਨੁਕਸਾਨ ਨਹੀਂ ਪੁੱਜਿਆ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ।
ਦੁਬਈ ਮੀਡੀਆ ਆਫਿਸ ਨੇ ਟਵਿੱਟ ਰਹੀਂ ਇਸ ਘਟਨਾ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਘਟਨਾ ਤੋਂ ਬਾਅਦ ਸਬੰਧਿਤ ਅਧਿਕਾਰੀ ਏਅਰਪੋਰਟ ‘ਤੇ ਮੌਜ਼ੂਦ ਸਨ ਤੇ ਸਾਰਰਿਆਂ ਦੀ ਸੁਰੱਖਿਆ ਯਕੀਨੀ ਬਣਾ ਰਹੇ ਹਨ। ਜ਼ਿਕਰਯੋਗ ਹੈ ਕਿ ਇਸ ਫਲਾਈਟ ‘ਚ 275 ਯਾਤਰੀ ਅਤੇ ਕਰੂ ਮੈਂਬਰ ਸਵਾਰ ਸਨ।