ਲਾਲੂ ਵੱਲੋਂ ਭਾਜਪਾ ‘ਤੇ ਵਾਰ, ਕਿਹਾ ਗਊ ਮਤਾ ਦੁੱਧ ਦਿੰਦੀ ਐ, ਵੋਟਾਂ ਨਹੀਂ

ਪਟਨਾ। ਭਾਜਪਾ ਸ਼ਾਸਿਤ ਰਾਜਸਥਾਨ ਦੀ ਸਭ ਤੋਂ ਵੱਡੀ ਗਊਸ਼ਾਲਾ ‘ਚ ਗਾਵਾਂ ਦੀ ਬਦਹਾਲ ਸਥਿਤੀ ਨੂੰ ਲੈ ਕੇ ਰਾਸ਼ਟਰੀ ਜਨਤਾ ਦਲ (ਰਾਜਦ) ਸੁਪਰੀਮੋ ਲਾਲੂ ਪ੍ਰਸਾਦ ਨੇ ਰਾਸ਼ਟਰੀ ਸਵੈ ਸੇਵਕ ਸੰਘ (ਆਰਐੱਸਐੱਸ) ਅਤੇ ਭਾਜਪਾ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਸਵੈਘੋਸ਼ਿਤ ਰਾਸ਼ਟਰਵਾਦੀ ਰੱਖਿਅਕਾਂ ਨੇ ਗਊ ਮਾਤਾ ਦਾ ਜੋ ਹਾਲ ਕੀਤਾ ਹੈ ਉਹੀ ਹਾਲ ਇਹ ਗੰਗਾ ਮਤਾਦਾ ਵੀ ਕਰਨਗੇ।
ਸ੍ਰੀ ਯਾਦਵ ਨੇ ਮਾਈਕ੍ਰੋ ਬਲਾਗਿੰਗ ਸਾਈਟ ਟਵਿੱਟਰ ‘ਤੇ ਅੱਜ ਲਿਖਿਆ ਕਿ ਗਊ ਮਾਤਾ ਦੁੱਧ ਦਿੰਦੀ ਹੈ, ਵੋਟ ਨਹੀਂ ਪਰ ਇਨ੍ਹਾਂ ਨੂੰ ਲਗਦਾ ਹੈ ਗਊ ਮਾਤਾ ਵੋਟ ਦਿੰਦੀ ਹੈ।