ਭ੍ਰਿਸ਼ਟਾਚਾਰ ਅਤੇ ਲਾਪਰਵਾਹੀ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕਰਾਂਗੇ : ਭਾਰਤ ਭੂਸ਼ਣ ਆਸ਼ੂ

Corruption, Carelessness, Tolerated, Cost, Bharat Bhushan Ashu

ਅਧਿਕਾਰੀ ਆਪਣੇ ਕੰਮ ਪ੍ਰਤੀ ਹੋਣਗੇ ਜਵਾਬਦੇਹ | Bharat Bhushan Ashu

  • 127.13 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਅਤੇ 19209 ਕਰੋੜ ਰੁਪਏ ਦੀ ਕੀਤੀ ਅਦਾਇਗੀ | Bharat Bhushan Ashu

ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਸ੍ਰੀ ਭਾਰਤ (Bharat Bhushan Ashu) ਭੂਸ਼ਣ ਆਸ਼ੂ ਨੇ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਵਿਭਾਗ ਵਿੱਚ ਕਿਸੇ ਵੀ ਤਰਾਂ ਦਾ ਭ੍ਰਿਸ਼ਟਾਚਾਰ ਅਤੇ ਲਾਪਰਵਾਹੀ ਸਹਿਣ ਨਹੀਂ ਕੀਤੀ ਜਾਵੇਗੀ। ਹਰ ਅਧਿਕਾਰੀ ਅਤੇ ਕਰਮਚਾਰੀ ਆਪਣੇ ਕੰਮ ਪ੍ਰਤੀ ਜਵਾਬਦੇਹ ਹੋਵੇਗਾ ਅਤੇ ਇਸ ਮਾਮਲੇ ਵਿੱਚ ਕਿਸੇ ਤਰਾਂ ਦੀ ਕੁਤਾਹੀ ਦੀ ਸੰਭਾਵਨਾ ਨਹੀਂ ਹੋਣੀ ਚਾਹੀਦੀ। ਇਹ ਗੱਲ ਸ੍ਰੀ ਆਸ਼ੂ ਨੇ ਅਨਾਜ ਭਵਨ ਚੰਡੀਗੜ ਵਿਖੇ ਪੰਜਾਬ ਵਿੱਚ ਕਣਕ ਦੀ ਖਰੀਦ ਨੂੰ ਲੈ ਕੇ ਫੂਡ ਸਪਲਾਈ ਵਿਭਾਗ ਦੇ ਰਾਜ ਅਤੇ ਜਿਲਾ ਪੱਧਰ ਦੇ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਕਹੀ। ਮੀਟਿੰਗ ਦੇ ਸ਼ੁਰੂਆਤ ਵਿੱਚ ਹੀ ਉਨਾਂ ਨੇ ਜਨਤਾ ਦੇ ਇੱਕ ਇੱਕ ਪੈਸੇ ਅਤੇ ਖਰੀਦੇ ਗਏ ਅਨਾਜ ਦੇ ਇੱਕ ਇੱਕ ਦਾਣੇ ਦੇ ਹਿਸਾਬ ਨੂੰ ਬਣਾਏ ਰੱਖਣ ਦਾ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ।

ਉਨਾਂ ਦੱਸਿਆ ਕਿ ਹੁਣ ਤੱਕ ਪੰਜਾਬ ਵਿੱਚ 127.13 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਹੋ ਚੁੱਕੀ ਹੈ ਜਦ ਕਿ ਪਿਛਲੇ ਸਾਲ ਇਹ ਖਰੀਦ 119.26 ਲੱਖ ਮੀਟ੍ਰਿਕ ਟਨ ਸੀ।ਇਸ ਵਾਰ ਸੂਬੇ ਵਿੱਚ ਕਣਕ ਦੀ ਜ਼ਿਆਦਾ ਆਮਦ ਦੇ ਬਾਵਜੂਦ ਲਿਫਟਿੰਗ ਸੁਚਾਰੂ ਰਹੀ ਹੈ। ਉਨਾਂ ਕਿਹਾ ਕਿ ਹੁਣ ਤੱਕ ਮੰਡੀਆਂ ਵਿੱਚ ਪਹੁੰਚੀ 99 ਫੀਸਦੀ ਕਣਕ ਦੀ ਲਿਫਟਿੰਗ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਕਿਸਾਨਾਂ ਨੂੰ 19209.16 ਕਰੋੜ ਰੁਪਏ ਦੀ ਅਦਾਇਗੀ ਵੀ ਹੋ ਚੁੱਕੀ ਹੈ। ਉਨਾਂ ਸਪੱਸ਼ਟ ਕੀਤਾ ਕਿ ਜਿਸ ਤਰਾਂ ਮੰਡੀਆਂ ਵਿੱਚ ਕਣਕ ਦੀ ਆਮਦ ਹੋਈ ਤੁਰੰਤ ਹੀ ਉਸਦੀ ਖਰੀਦ ਕਰ ਲਈ ਗਈ।

ਇਹ ਵੀ ਪੜ੍ਹੋ : RBI New Guidelines : RBI ਦੀ ਨਵੀਂ ਗਾਈਡਲਾਈਨ! 500 ਅਤੇ 2000 ਦੇ ਨੋਟਾਂ ‘ਤੇ 2 ਨਵੇਂ ਨਿਯਮ ਜਾਣਨਾ ਬਹੁਤ ਜ਼…

ਸ੍ਰੀ ਆਸ਼ੂ ਨੇ ਕਿਹਾ ਕਿ ਜਿਸ ਸਟਾਕ ਦੀ ਲਿਫਟਿੰਗ ਹੋ ਚੁੱਕੀ ਹੈ ਉਸਦੇ ਸੁਰੱਖਿਅਤ ਭੰਡਾਰਨ ਨੂੰ ਲੈ ਕੇ ਵਿਭਾਗ ਯਤਨਸ਼ੀਲ ਹੈ। ਸਾਡਾ ਪੂਰਾ ਯਤਨ ਹੈ ਕਿ ਜਿੰਨੀ ਵੀ ਕਣਕ ਦੀ ਖਰੀਦ ਕੀਤੀ ਗਈ ਹੈ ਉਸਦਾ ਭੰਡਾਰਨ ਢੱਕੇ ਹੋਏ ਅਤੇ ਸੁਰੱਖਿਅਤ ਸਥਾਨ ਤੇ ਕੀਤਾ ਜਾਵੇ। ਜਿੰਨੀ ਵੀ ਕਣਕ ਦਾ ਭੰਡਾਰਨ ਹਾਲੇ ਖੁੱਲ ਵਿੱਚ ਹੈ ਉਸਦੇ ਵੀ ਸੁਰੱਖਿਅਤ ਭੰਡਾਰਨ ਲਈ ਵਿਭਾਗ ਜਾਗਰੂਕ ਹੈ। ਉਨਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਝੋਨੇ ਦੀ ਮਿਲਿੰਗ ਨੂੰ ਯਕੀਨੀ ਕਰ 30 ਮਈ ਤੱਕ ਐਫ.ਸੀ.ਆਈ. ਦੇ ਸਪੁਰਦ ਕਰ ਦਿੱਤੀ ਜਾਵੇ।

ਇਸ ਦੌਰਾਨ ਵਿਭਾਗ ਦੇ ਪ੍ਰਮੱਖ ਸਕੱਤਰ ਸ੍ਰੀ ਕੇ.ਏ.ਪੀ. ਸਿਨਹਾ ਨੇ ਮੀਟਿੰਗ ਵਿੱਚ ਮੌਜੂਦ ਸਾਰੇ ਜਿਲਾ ਖੁਰਾਕ ਅਤੇ ਸਿਵਲ ਸਪਲਾਈ ਕੰਟਰੋਲਰਾਂ ਨੂੰ ਹਦਾਇਤ ਦਿੱਤੀ ਕਿ ਉਹ ਆਪਣੇ ਆਪਣੇ ਖਾਤਿਆਂ ਨੂੰ ਸਹੀ ਰੱਖਣ ਅਤੇ ਜਲਦ ਤੋਂ ਜਲਦ ਬਿਲ ਭੇਜ ਕੇ ਮੁੱਖ ਦਫ਼ਤਰ ਤੋਂ ਇਨਾਂ ਦੀ ਅਦਾਇਗੀ ਨੂੰ ਯਕੀਨੀ ਬਣਾਉਣ। ਉਨਾਂ ਕਿਹਾ ਕਿ ਮਈ ਤੱਕ ਹੀ ਸੀ.ਸੀ.ਐੱਲ. ਲਿਮਟ ਦੀ ਮਿਆਦ ਹੈ, ਇਸ ਲਈ ਕਿਸੇ ਤਰਾਂ ਦੀ ਅਦਾਇਗੀ ਲੰਬਿਤ ਨਾ ਰਹੇ।