ਕੋਰੋਨਾ ਨੇ ਵਧਾਈਆਂ ਚਿੰਤਾ ਦੀਆਂ ਲਕੀਰਾਂ, ਸਾਵਧਾਨੀ ਜ਼ਰੂਰੀ

Corona

ਦੇਸ਼ ’ਚ ਅਚਾਨਕ ਕੋਰੋਨਾ ਦੇ ਵਧਦੇ ਮਾਮਲੇ ਚਿੰਤਾ ਦਾ ਵਿਸ਼ਾ ਹਨ। ਹਸਪਤਾਲਾਂ ’ਚ ਬੁਖ਼ਾਰ, ਖੰਘ, ਜ਼ੁਕਾਮ ਦੇ ਮਰੀਜ਼ਾਂ ਦੀ ਭਰਮਾਰ ਹੈ। ਹਾਲਾਂਕਿ ਦੇਸ਼ ’ਚ ਕੋਰੋਨਾ ਦੇ ਲਾਗ ਦੀ ਦਰ 2.73 ਫੀਸਦੀ ਹੈ, ਪਰ ਦਿੱਲੀ ’ਚ ਅਚਾਨਕ ਕੋਰੋਨਾ ਦੇ ਮਾਮਲਿਆਂ ’ਚ ਉਛਾਲ ਨਾਲ ਸਿਹਤ ਵਿਭਾਗ ’ਚ ਹਲਚਲ ਹੈ। ਦਿੱਲੀ ’ਚ ਲਾਗ ਦਰ 40 ਫੀਸਦੀ ਉਛਾਲ ਨਾਲ 13.89 ਹੋ ਗਈ ਹੈ ਜੋ ਵਾਕਈ ਚਿੰਤਾ ਦਾ ਵਿਸ਼ਾ ਹੈ। ਦਿੱਲੀ ਦੇ ਸਿਹਤ ਮੰਤਰੀ ਨੇ ਸਿਹਤ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਅਤੇ ਸੂਬਾ ਸਰਕਾਰ ਵੱਲੋਂ ਚਲਾਏ ਜਾਂਦੇ ਹਸਪਤਾਲਾਂ ਦੇ ਮੈਡੀਕਲ ਅਫ਼ਸਰਾਂ ਅਤੇ ਵਾਇਰੋਲਾਜਿਸਟ ਨਾਲ ਬੈਠਕ ਤੋਂ ਬਾਅਦ ਕਿਹਾ ਹੈ ਕਿ ਕੋਰੋਨਾ ਸੈਂਪਲ ਦੀ ਜਿਨੋਮ ਸਿਕਵੈਂਸਿੰਗ ਵੀ ਕੀਤੀ ਜਾ ਰਹੀ ਹੈ ਜਿਸ ’ਚ ਹੁਣ ਤੱਕ ਕੁਝ ਵੀ ਚਿੰਤਾਜਨਕ ਨਹੀਂ ਹੈ।

Corona ਦੇ ਵਧਦੇ ਮਾਮਲੇ, ਰੱਖੋ ਸਾਵਧਾਨੀ

ਇਹ ਰਾਹਤ ਦੀ ਗੱਲ ਹੈ ਪਰ ਕੋਰੋਨਾ ਨਾਲ ਮਰੀਜ਼ਾਂ ਨੂੰ ਸਰੀਰਕ ਅਤੇ ਮਾਨਸਿਕ ਜੋ ਤਕਲੀਫ਼ ਝੱਲਣੀ ਪੈਂਦੀ ਹੈ ਉਹ ਤਕਲੀਫ਼ਦੇਹ ਹੈ। ਐਚ3 ਐਨ2 ਐਨਫਲੂਐਂਜਾ ਤੋਂ ਤੁਰੰਤ ਬਾਅਦ ਇੱਕ ਵਾਰ ਫ਼ਿਰ ਕੋਰੋਨਾ ਦੇ ਸਰਗਰਮ ਮਾਮਲਿਆਂ ’ਚ ਵਾਧਾ ਰੋਕਣ ਲਈ ਬੇਸ਼ੱਕ ਸਰਕਾਰਾਂ ਆਪਣੇ ਵੱਲੋਂ ਕਦਮ ਉਠਾ ਰਹੀਆਂ ਹਨ ਪਰ ਜਨਤਾ ਦੀ ਭਾਈਵਾਲੀ ਤੋਂ ਬਿਨਾਂ ਕੋਈ ਵੀ ਯਤਨ ਸਫਲ ਨਹੀਂ ਹੁੰਦਾ। ਕੋਰੋਨਾ ਦੀ ਜਦੋਂ ਪਹਿਲੀ, ਫ਼ਿਰ ਦੂਜੀ ਅਤੇ ਤੀਜੀ ਲਹਿਰ ਆਈ ਉਦੋਂ ਸਰਕਾਰ ਵੱਲੋਂ ਸਖ਼ਤ ਪਾਬੰਦੀਆਂ ਲਾਈਆਂ ਗਈਆਂ। ਲਾਕਡਾਊਨ ਵਰਗੇ ਸਖ਼ਤ ਫੈਸਲੇ ਲੈਣੇ ਪਏ।

ਹਾਲਾਂਕਿ ਗਰੀਬ, ਮਜ਼ਦੂਰਾਂ ਨੂੰ ਇਨ੍ਹਾਂ ਹਾਲਾਤਾਂ ਦਾ ਵੱਡਾ ਖਮਿਆਜ਼ਾ ਭੁਗਤਣਾ ਪਿਆ। ਜੇਕਰ ਜਨਤਾ ਜਾਗਰੂਕ ਅਤੇ ਸੁਚੇਤ ਰਹੇ ਤਾਂ ਇਸ ਤਰ੍ਹਾਂ ਦੀਆਂ ਸਖ਼ਤ ਪਾਬੰਦੀਆਂ ਦੀ ਲੋੜ ਹੀ ਨਾ ਪਵੇ। ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਧਿਆਨ ’ਚ ਰੱਖਦਿਆਂ ਹਰ ਕਿਸੇ ਨੂੰ ਕੁਝ ਸਾਵਧਾਨੀਆਂ ਜ਼ਰੂਰ ਰੱਖਣੀਆਂ ਹੋਣਗੀਆਂ। ਹਸਪਤਾਲ ’ਚ ਜਾਂਦੇ ਸਮੇਂ ਮਾਸਕ ਦੀ ਵਰਤੋਂ ਕਰੋ, ਕੁਝ ਵੀ ਖਾਣ ਤੋਂ ਪਹਿਲਾਂ ਜਾਂ ਚਿਹਰੇ ਨੂੰ ਛੂਹਣ ਤੋਂ ਪਹਿਲਾਂ ਚੰਗੀ ਤਰ੍ਹਾਂ ਹੱਥ ਧੋਵੋ, ਖੰਘਦੇ-ਛਿੱਕਦੇ ਸਮੇਂ ਮੂੰਹ ਢੱਕਣਾ, ਹੱਥ ਮਿਲਾਉਣ ਦੀ ਬਜਾਇ ਹੱਥ ਜੋੜ ਕੇ ਸਵਾਗਤ ਕਰਨਾ ਆਦਿ। ਜੇਕਰ ਇਸ ਤਰ੍ਹਾਂ ਦੀਆਂ ਆਮ ਸਾਵਧਾਨੀਆਂ ਵਰਤੀਆਂ ਜਾਣ ਤਾਂ ਵੀ ਕੋਰੋਨਾ ਦੀ ਚਾਲ ਨੂੰ ਕਾਫ਼ੀ ਹੱਦ ਤੱਕ ਰੋਕਿਆ ਜਾ ਸਕਦਾ ਹੈ। ਇਮਿਊਨਿਟੀ ਵਧਾਉਣ ਲਈ ਸਾਡੇ ਆਯੁਰਵੈਦ ਅਨੁਸਾਰ ਕਾੜ੍ਹਾ ਵੀ ਕੋਰੋਨਾ ’ਚ ਬਹੁਤ ਕਾਰਗਰ ਸਾਬਤ ਹੋਇਆ ਹੈ। ਇਸ ਤਰ੍ਹਾਂ ਦੇ ਤਮਾਮ ਉਪਾਵਾਂ ਅਤੇ ਸਾਵਧਾਨੀਆਂ ਨਾਲ ਅਸੀਂ ਕਾਫ਼ੀ ਹੱਦ ਤੱਕ ਇਨ੍ਹਾਂ ਲਾਗ ਦੀਆਂ ਬਿਮਾਰੀਆਂ ਤੋਂ ਬਚ ਸਕਦੇ ਹਾਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ