ਦਲਿਤ ਮੁੱਦੇ ‘ਤੇ ਕਾਂਗਰਸ ਦਾ ਲੋਕ ਸਭਾ ਤੋਂ ਬਾਈਕਾਟ

ਨਵੀਂ ਦਿੱਲੀ। ਅਸਮ ਦੇ ਕੋਕਰਾਝਾਰ ‘ਚ ਪੰਜ ਅਗਸਤ ਨੂੰ ਹੋਏ ਅੱਤਵਾਦੀ ਹਮਲੇ ‘ਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਬਿਆਨ ਦਰਮਿਆਨ ਕਾਂਗਰਸ ਮੈਂਬਰਾਂ ਨੇ ਅੱਜ ਲੋਕ ਸਭਾ ‘ਚ ਦਲਿਤਾਂ ਦਾ ਮੁੱਦਾ ਚੁੱਕਿਆ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਮੁੱਦੇ ‘ਤੇ ਬਿਆਨ ਦੇਣ ਦੀ ਮੰਗ ਕਰਦਿਆਂ ਸਦਨ ਤੋਂ ਬਾਈਕਾਟ ਕੀਤਾ। ਸਪੀਕਰ ਸੁਮਿੱਤਰਾ ਮਹਾਜਨ ਨੇ ਸੰਵਿਧਾਨਕ ਕੰਮਕਾਜ ਨਿਪਟਾਉਣ ਤੋਂ ਬਾਅਦ ਸਿਫ਼ਰਕਾਲ ਸ਼ੁਰੂ ਕਰਨ ਤੋਂ ਪਹਿਲਾਂ ਗ੍ਰਹਿ ਮੰਤਰੀ ਨੂੰ ਬਿਆਨ ਪੜ੍ਹਨ ਲਈ ਕਿਹਾ।