ਰਾਜਸਥਾਨ ‘ਚ ਕਾਂਗਰਸ ਨੂੰ ਬਹੁਮਤ

Congress majority in Rajasthan

ਚੋਣ ਸਰਵੇਖਣਾਂ ‘ਚ ਕਾਂਗਰਸ ਦਾ ਦਬਦਬਾ ਤੇ ਭਾਜਪਾ ਨੂੰ ਮੁਸ਼ਕਲਾਂ

ਤੇਲੰਗਾਨਾ ‘ਚ ਟੀਆਰਐੱਸ ਨੂੰ ਬਹੁਮਤ ਮਿਲਣ ਦੇ ਅਸਾਰ

ਨਵੀਂ ਦਿੱਲੀ | ਪੰਜ ਸੂਬਿਆ ‘ਚ ਵਿਧਾਨ ਸਭਾ ਚੋਣਾਂ ਸ਼ੁੱਕਰਵਾਰ ਨੂੰ ਸੰਪਨ ਹੋਣ ਤੋਂ ਬਾਅਦ ਵੱਖ-ਵੱਖ ਚੈੱਨਲਾਂ ਤੇ ਸਰਵੇਖਣ ਏਜੰਸੀਆਂ ਦੇ ਐਗਜ਼ਿਟ ਪੋਲ ਦੇ ਅਨੁਸਾਰ ਰਾਜਸਥਾਨ ‘ਚ ਕਾਂਗਰਸ ਨੂੰ ਸਪੱਸ਼ਟ ਜਿੱਤ ਮਿਲਦੀ ਦਿਖਾਈ ਦੇ ਰਹੀ ਹੈ ਜਦੋਂਕਿ ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ‘ਚ ਭਾਜਪਾ ਦੇ ਨਾਲ ਇਸ ਦੀ ਫਸਵੀਂ ਟੱਕਰ ਨਜ਼ਰ ਆ ਰਹੀ ਹੈ

 Congress,
ਟਾਈਮਜ਼ ਨਾਓ ਦੇ ਸਰਵੇ ‘ਚ 199 ਮੈਂਬਰ ਰਾਜਸਥਾਨ ਵਿਧਾਨ ਸਭਾ ‘ਚ ਕਾਂਗਰਸ ਨੂੰ 105 ਸੀਟਾਂ ਮਿਲਣ ਦੀ ਉਮੀਦ ਪ੍ਰਗਟ ਕੀਤੀ ਗਈ ਹੈ ਜਦੋਂਕਿ ਭਾਜਪਾ ਨੂੰ 85 ਸੀਟਾਂ ਮਿਲਣ ਦੇ ਅਸਾਰ ਹਨ ਨਿਊਜ਼ 24 ਅਨੁਸਾਰ ਰਾਜਸਥਾਨ ‘ਚ ਕਾਂਗਰਸ ਨੂੰ 110 ਤੋਂ 120 ਸੀਟਾਂ ਮਿਲਣ ਦੀ ਸੰਭਾਵਨਾ ਹੈ ਜਦੋਂਕਿ ਭਾਜਪਾ ਨੂੰ 70 ਤੋਂ 80 ਵਿਚਾਲੇ ਤੇ ਹੋਰ ਪਾਰਟੀਆਂ ਨੂੰ 05 ਤੋਂ 15 ਦਰਮਿਆਨ ਸੀਟਾਂ ਮਿਲਣ ਦੀ ਉਮੀਦ ਹੈ ਜੀ ਨਿਊਜ਼ ਨੇ ਵੀ ਰਾਜਸਥਾਨ ‘ਚ ਕਾਂਗਰਸ ਦੀ ਜਿੱਤ ਦੀ ਭਵਿੱਖਬਾਣੀ ਕੀਤੀ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Congress, Majority, Rajasthan