ਮਹਾਂਗਠਜੋੜ ਲਈ ਠੋਸ ਸ਼ੁਰੂਆਤ

Concrete, Startup, Alliance

ਕੋਲਕਾਤਾ ‘ਚ ਕਾਂਗਰਸ ਸਮੇਤ 22 ਪਾਰਟੀਆਂ ਨੇ ਰੈਲੀ ‘ਚ ਸ਼ਮੂਲੀਅਤ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਖਿਲਾਫ਼ ਚੋਣਾਂ ਦਾ ਬਿਗ਼ਲ ਵਜਾ ਦਿੱਤਾ ਹੈ ਭਾਵੇਂ ਅਜੇ ਸੱਤਾਧਿਰ ਭਾਜਪਾ ਨਾ ਐਨਡੀਏ ਖਿਲਾਫ਼ ਰਸਮੀ ਤੌਰ ‘ਤੇ ਮਹਾਂਗਠਜੋੜ ਦਾ ਐਲਾਨ ਨਹੀਂ ਹੋ ਸਕਿਆ ਪਰ ਆਗੂਆਂ ਦੀ ਸ਼ਬਦਾਵਲੀ ਤੇ ਇਕੱਠ ਤੋਂ ਇਹ ਗੱਲ ਤੈਅ ਹੋ ਗਈ ਹੈ ਕਿ ਇਹ ਸਾਰੀਆਂ ਪਾਰਟੀਆਂ ਇੱਕਜੁਟ ਹਨ ਤੇ ਮਹਾਂਗਠਜੋੜ ਬਣਨ ਦੇ ਨੇੜੇ ਤੇੜੇ ਹੀ ਹੈ ਉੱਤਰ ਪ੍ਰਦੇਸ਼ ‘ਚ ਕਾਂਗਰਸ ਨੂੰ ਨਕਾਰਨ ਵਾਲੀ ਸਪਾ-ਬਸਪਾ ਗਠਜੋੜ ਨੂੰ ਮਹਾਂਗਠਜੋੜ ‘ਚ ਕਾਂਗਰਸ ਦੇ ਆਉਣ ‘ਤੇ ਕੋਈ ਇਤਰਾਜ਼ ਨਹੀਂ ਅਖਿਲੇਸ਼ ਯਾਦਵ ਨੇ ਆਪਣੇ ਭਾਸ਼ਣ ‘ਚ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਮਹਾਂਗਠਜੋੜ ਦੁਲ੍ਹੇ (ਪ੍ਰਧਾਨ ਮੰਤਰੀ ਅਹੁਦੇ ਦੇ ਦਾਅਵੇਦਾਰ) ਦੀ ਵੀ ਕੋਈ ਸਮੱਸਿਆ ਨਹੀਂ  ਕੋਲਕਾਤਾ ਦੀ ਰੈਲੀ ‘ਚ ਤ੍ਰਿਣਮੂਲ ਕਾਂਗਰਸ ਮੁਖੀ ਮਮਤਾ ਬੈਨਰਜੀ ਵੱਲੋਂ ਕਰਵਾਈ ਗਈ ਹੈ ਤੇ ਜਿਸ ਤਰ੍ਹਾਂ ਪਾਰਟੀਆਂ ਦੀ ਨੁਮਾਇੰਦੇ ਪਹੁੰਚੇ ਹਨ।

ਉਸ ਤੋਂ ਲੱਗਦਾ ਹੈ ਮਹਾਂਗਠਜੋੜ ਸਾਰੀਆਂ ਪਾਰਟੀਆਂ ਭਾਜਪਾ ਨੂੰ ਸੱਤਾ ‘ਚੋਂ ਬਾਹਰ ਕਰਨ ਲਈ ਗਠਜੋੜ  ਬਣਾਉਣ ਤਿਆਰ ਹਨ ਇਹ ਗੱਲ ਮਹਾਂਰੈਲੀ ਦੇ ਭਾਰੀ ਇਕੱਠ ਤੋਂ ਵੀ ਵੱਧ ਰੱਖਦੀ ਹੈ ਪਾਰਟੀਆਂ ਦੀ ਗਿਣਤੀ ਰੈਲੀ ‘ਚ ਇਹ ਪ੍ਰਭਾਵ ਦੇਣ ‘ਚ ਕਾਮਯਾਬ ਹੋਈ ਹੈ ਕਿ ਸਿਆਸੀ ਲੜਾਈ ਨਰਿੰਦਰ ਮੋਦੀ ਬਨਾਮ ਰਾਹੁਲ ਦੀ ਨਿਜੀ ਸ਼ਬਦੀ ਲੜਾਈ ਨਹੀਂ ਸਗੋਂ ਇਹ ਸੱਤਾ ਧਿਰ ਖਿਲਾਫ਼ ਵਿਰੋਧੀ ਧਿਰ ਦੀ ਸਿਆਸੀ ਲੜਾਈ ਹੈ ਵਿਰੋਧੀ ਆਗੂਆਂ ਨੇ ਭਾਜਪਾ ਨੂੰ ਸੱਤਾ ਤੋਂ ਹਟਾਉਣ ਦੇ ਨਾਲ ਨਾਲ ਨੋਟਬੰਦੀ, ਕਿਸਾਨਾਂ, ਮਜ਼ਦੂਰਾਂ ਦੀ ਦੁਰਦਸ਼ਾ, ਬੇਰੁਜ਼ਗਾਰੀ, ਸੰਪ੍ਰਦਾਇਕ ਸੰਕੀਰਣਤਾ ਤੇ ਜਾਤੀਵਾਦ ਦੇ ਮੁੱਦਿਆਂ ‘ਤੇ ਸਰਕਾਰ ਦੀ ਘੇਰਾਬੰਦੀ ਕੀਤੀ ਜੇਕਰ ਪਿਛਲੇ ਸਿਆਸੀ ਦ੍ਰਿਸ਼ ਵੱਲ ਝਾਤ ਮਾਰੀਏ ਤਾਂ ਭਾਜਪਾ ਨੂੰ ਪਿਛਲੀ ਯੂਪੀਏ ਸਰਕਾਰ ਖਿਲਾਫ਼ ਭ੍ਰਿਸ਼ਟਾਚਾਰ, ਮਹਿੰਗਾਈ ਤੇ ਔਰਤਾਂ ਨਾਲ ਦੁਰਾਚਾਰ ਜਿਹੇ ਵੱਡੇ ਮੁੱਦੇ ਹੱਥ ਲੱਗੇ ਸਨ ਉਸ ਸਮੇਂ ਯਕੀਨੀ ਹੀ ਸੀ ਕਾਂਗਰਸ ਜਾਂ ਯੂਪੀਏ ਸਰਕਾਰ ਵਾਪਸੀ ਨਹੀਂ ਕਰੇਗੀ ਜਿੱਥੋਂ ਤੱਕ ਹੁਣ ਐਨਡੀਏ ਦਾ ਸਬੰਧ ਹੈ।

ਸਰਕਾਰ ਜਨਤਕ ਮੁੱਦਿਆਂ ‘ਤੇ  ਘਿਰੀ ਹੋਈ ਹੈ ਦੇਸ਼ ਅੰਦਰ ਕਿਸਾਨਾਂ -ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਦੇ ਨਾਲ ਨਾਲ ਆੜ੍ਹਤੀ, ਵਪਾਰੀ ਤੇ ਉਦਯੋਗਪਤੀਆਂ ਵੱਲੋਂ ਵੀ ਖੁਦਕੁਸ਼ੀਆਂ ਦੀ ਖ਼ਬਰਾਂ ਆ ਰਹੀਆਂ ਹਨ ਨਿਆਂਪਾਲਿਕਾ, ਸੀਬੀਆਈ , ਪੁਲਿਸ ਪ੍ਰਬੰਧ ‘ਚ ਸਰਕਾਰੀ ਦਖਲ ਦੇ ਦੋਸ਼ਾਂ ਨੂੰ ਨਿਰੇ ਵਿਰੋਧੀਆਂਂ ਦੇ ਦੋਸ਼ ਕਹਿ ਕੇ ਨਹੀਂ ਨਕਾਰਿਆ ਜਾ ਸਕਦਾ ਉੱਤਰੀ ਭਾਰਤ ਦੇ ਤਿੰਨ ਰਾਜਾਂ ‘ਚ ਭਾਜਪਾ ਦੇ ਕਿਲ੍ਹੇ ਟੁੱਟਣ ਦਾ ਵੱਡਾ ਕਾਰਨ ਵੀ ਉਕਤ ਮੁੱਦੇ ਰਹੇ ਹਨ ਤੇ ਭਾਜਪਾ ਇਹਨਾਂ ਗਲਤੀਆਂ ਨੂੰ ਸੁਧਾਰਨ ਦਾ ਯਤਨ ਕਰ ਰਹੀ ਹੈ ਜੀਐਸਟੀ ‘ਚ ਧੜਾਧੜ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ ਆਰਿਥਕ ਭਗੌੜਿਆਂ ਦੀ ਸੰਪਤੀ ਵੀ ਕੁਰਕ ਕੀਤੀ ਜਾ ਰਹੀ ਹੈ ਪਰ ਲੋਕ ਸਭਾ ਚੋਣਾਂ ‘ਚ ਜਿਨ੍ਹਾਂ ਥੋੜ੍ਹਾ ਸਮਾਂ ਰਹਿ ਗਿਆ ਹੈ, ਉਸ ਦੇ ਮੁਤਾਬਿਕ ਸਰਕਾਰ ਲਈ ਡੈਮੇਜ਼ ਕੰਟਰੋਲ ਦੀ ਕਹਾਣੀ ਕਾਫ਼ੀ ਔਖੀ ਹੈ ਹੁਣ ਵੇਖਣਾ ਇਹ ਹੈ ਕਿ ਕੀ ਵਿਰੋਧੀ ਪਾਰਟੀਆਂ ਮੁੱਦਿਆਂ ‘ਤੇ ਕੋਈ ਸਾਂਝਾ ਪ੍ਰੋਗਰਾਮ ਬਣਾਉਣ ਤੇ ਮਹਾਂਗਠਜੋੜ ਨੂੰ ਹਕੀਕਤ ‘ਚ ਬਦਲਣ ਲਈ ਕਿੰਨਾ ਸਮਾਂ ਲਾਉਂਦੀਆਂ ਹਨ ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।