ਮਾਲੇਗਾਂਵ ਬਲਾਸਟ: ਕਰਨਲ ਪੁਰੋਹਿਤ ਜ਼ਮਾਨਤ ‘ਤੇ ਰਿਹਾਅ

bail, Colonel Purohit, Malegaon Blast Case, Supreme Court

ਮੁੰਬਈ: ਮਾਲੇਗਾਂਵ ਧਮਾਕੇ ਮਾਲੇ ਵਿੱਚ ਮੁਲਜ਼ਮ ਲੈਫ਼ਟੀਨੈਂਟ ਕਰਨਲ ਸ੍ਰੀਕਾਂਤ ਪ੍ਰਸਾਦ ਪੁਰੋਹਿਤ ਨੌ ਸਾਲ ਬਾਅਦ ਬੁੱਧਵਾਰ ਨੂੰ ਜੇਲ੍ਹ ‘ਚੋਂ ਬਾਹਰ ਆ ਗਏ। ਉਨ੍ਹਾਂ ਨੂੰ ਸੋਮਵਾਰ ਨੂੰ ਸੁਪਰੀਮ ਕੋਰਟ ਤੋਂ ਜਮਾਨਤ ਮਿਲ ਗਈ ਸੀ। ਜਿਸ ਤੋਂ ਬਾਅਦ ਉਹ ਮੰਗਲਵਾਰ ਨੂੰ ਜੇਲ੍ਹ ‘ਚੋਂ ਰਿਹਾਅ ਹੋਣ ਵਾਲੇ ਸਨ ਪਰ ਦੇਰ ਰਾਤ ਤੱਕ ਕਾਗਜ਼ੀ ਕਾਰਵਾਈ ਪੂਰੀ ਨਾ ਹੋਣ ਕਾਰਨ ਉਨ੍ਹਾਂ ਨੂੰ ਰਿਹਾਅ ਨਹੀਂ ਕੀਤਾ ਜਾ ਸਕਿਆ। ਰਿਹਾਈ ਤੋਂਬਾਅਦ ਬੁੱਧਵਾਰ ਨੂੰ ਉਹ ਸਿੱਧਾ ਆਪਣੇ ਘਰ ਪੂਣੇ ਆਉਣਗੇ।

ਕਰਨਲ ਪੁਰੋਹਿਤ ਨੇ ਕਿਹਾ ਸੀ ਕਿ ਉਹ ਬਾਹਰ ਆਉਣ ‘ਤੇ ਕਾਫ਼ੀ ਖੁਸ਼ ਹਨ। ਉਹ ਅੱਗੇ ਵੀ ਦੇਸ਼ ਦੀ ਸੇਵਾ ਕਰਨਾ ਚਾਹੁੰਦੇ ਹਨ। ਬਾਹਰ ਆਉਣ ਤੋਂਬਾਅਦ ਉਹ ਪੂਣੇ ਆਪਣੇ ਘਰ ਜਾਣਗੇ, ਜਿੱਥੇ ਉਹ ਆਪਣੇ ਪਰਿਵਾਰ ਅਤੇ ਪਾਲਤੂ ਕੁੱਤੇ ਨੂੰ ਮਿਲਣਗੇ।

ਏਟੀਐਸ ਕਰ ਰਹੀ ਸੀ ਜਾਂਚ

ਇਯ ਮਾਲਮੇ ਦੀ ਜਾਂਚ ਪਹਿਲਾਂ ਏਟੀਐਸ ਕੋਲ ਸੀ, ਜਿਸ ਤੀਬਾਅਦ ਜਾਂਚ ਕੌਮੀ ਜਾਂਚ ਏਜਸੰੀ ਨੂੰ ਸੌਂਪੀ ਗਈ। ਐਨਆਈਏ ਨੇ ਸਾਧਵੀ ਪ੍ਰਗਿੱਆ ਨੂੰ ਕਲੀਨ ਚਿੱਟ ਦਿੱਤੀ ਸੀ, ਜਦੋਂਕਿ ਕਰਨਲ ਪੁਰੋਹਿਤ ਦੀ ਜ਼ਮਾਨ ਦਾ ਵਿਰੋਧ ਕੀਤਾ ਸੀ। ਐਨਆਈਏ ਦਾ ਮੰਨਣਾ ਹੈ ਕਿ ਜੋ ਦੋਸ਼ ਪੁਰੋਹਿਤ ਦੇ ਖਿਲਾਫ਼ ਹਨ, ਉਹ ਗੰਭੀਰ ਪ੍ਰਕਿਰਤੀ ਦੇ ਹਨ। ਐਨਆਈਏ ਦਾ ਮੰਨਣਾ ਸੀ ਕਿ ਕਰਨਲ ਪੁਰੋਹਿਤ ਨੂੰ ਜ਼ਮਾਨਤ ਮਿਲਣ ਦਾ ਇਹ ਸਹੀ ਸਮਾਂ ਨਹੀਂ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।