ਦਿੱਲੀ ‘ਚ ਸੀਤ ਲਹਿਰ ਜਾਰੀ, ਠੰਢ ਵਧੀ

Cold Wave

ਦਿੱਲੀ ‘ਚ ਸੀਤ ਲਹਿਰ, ਠੰਢ ਵਧੀ

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਰਾਜਧਾਨੀ ਦਿੱਲੀ ’ਚ ਐਤਵਾਰ ਨੂੰ ਪਏ ਮੀਂਹ ਤੋਂ ਬਾਅਦ ਠੰਢ ਵਧ ਗਈ ਹੈ। ਬਰਫੀਲੀਆਂ ਹਵਾਵਾਂ (Cold Wave )ਵੱਗ ਰਹੀਆਂ ਹਨ। ਵੱਧ ਤੋਂ ਵੱਧ ਤਾਪਮਾਨ 10.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅੱਜ ਵੀ ਰਾਜਧਾਨੀ ’ਚ ਬੱਦਲਵਾਈ ਹੈ, ਦਿੱਲੀ-ਐਨਸੀਆਰ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਮੀਂਹ ਦੀ ਸੰਭਾਵਨਾ ਹੈ। ਪਿਛਲੇ 24 ਘੰਟਿਆਂ ਵਿੱਚ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਹੋਇਆ ਹੈ। ਦੱਸਣਯੋਗ ਹੈ ਕਿ 29 ਜਨਵਰੀ ਨੂੰ ਬੀਟਿੰਗ ਦਿ ਰਿਟਰੀਟ ਸਮਾਰੋਹ ਵੀ ਮੀਂਹ ਦੇ ਵਿਚਕਾਰ ਹੋਇਆ ਸੀ। ਮੀਂਹ ਕਾਰਨ ਇੱਥੇ ਡਰੋਨ ਸ਼ੋਅ ਰੱਦ ਕਰਨਾ ਪਿਆ ਸੀ।

ਹਿਮਾਚਲ ’ਚ ਭਾਰੀ ਬਰਫਬਾਰੀ

ਹਿਮਾਚਲ ਦੇ ਪਹਾੜ ਇੱਕ ਵਾਰ ਫਿਰ ਬਰਫ਼ ਦੀ ਸਫ਼ੈਦ ਚਾਦਰ ਨਾਲ ਢਕ ਗਏ ਹਨ। ਕੁੱਲੂ, ਸ਼ਿਮਲਾ, ਲਾਹੌਲ ਸਪਿਤੀ, ਕਾਂਗੜਾ, ਮੰਡੀ ਅਤੇ ਕਿਨੌਰ ਦੀਆਂ ਉੱਚੀਆਂ ਚੋਟੀਆਂ ‘ਤੇ ਬਰਫਬਾਰੀ ਹੋਈ।

ਰਾਜਸਥਾਨ ’ਚ ਪਿਆ ਮੀਂਹ

ਰਾਜਸਥਾਨ ਵਿੱਚ ਐਤਵਾਰ ਦੇਰ ਰਾਤ ਮੀਂਹ ਨਾਲ ਗੜੇ ਪਏ। ਜਿਸ ਕਾਰਨ ਫਸਲਾਂ ਤਬਾਹ ਹੋ ਗਈਂ ਹਨ।  ਉਦੈਪੁਰ, ਸਿਰੋਹੀ ਸਮੇਤ ਸੂਬੇ ਦੇ ਕਈ ਇਲਾਕਿਆਂ ‘ਚ ਭਾਰੀ ਗੜੇਮਾਰੀ ਹੋਈ ਹੈ। ਗੜਿਆਂ ਕਾਰਨ ਸੜਕਾਂ ‘ਤੇ ਚਿੱਟੀ ਚਾਦਰ ਵਿੱਛ ਗਈ ਹੈ। ਜੈਪੁਰ ‘ਚ ਸੋਮਵਾਰ ਨੂੰ ਵੀ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ