ਨਵੀਂ ਦਿੱਲੀ, 13 ਦਸੰਬਰ
ਕੇਂਦਰੀ ਜਾਂਚ ਏਜੰਸੀ (ਸੀਬੀਆਈ) ਦੀ ਇੱਕ ਵਿਸ਼ੇਸ਼ ਅਦਾਲਤ ਨੇ ਅੱਜ ਕੋਲਾ ਘਪਲੇ ਦੇ ਇੱਕ ਮਾਮਲੇ ‘ਚ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਮਧੂ ਕੋੜਾ ਸਮੇਤ ਚਾਰ ਵਿਅਕਤੀਆਂ ਨੂੰ ਦੋਸ਼ੀ ਕਰਾਰ ਦਿੱਤਾ ਅਦਾਲਤ ਨੇ ਇਸ ਮਾਮਲੇ ‘ਚ ਸ੍ਰੀ ਕੋੜਾ, ਸਾਬਕਾ ਕੋਲਾ ਸਕੱਤਰ ਐਚਸੀ ਗੁਪਤਾ, ਸੂਬੇ ਦੇ ਸਾਬਕਾ ਮੁੱਖ ਸਕੱਤਰ ਅਸ਼ੋਕ ਕੁਮਾਰ ਬਸੁ ਤੇ ਇੱਕ ਹੋਰ ਨੂੰ ਸਾਜਿਸ਼ ਤੇ ਅਪਰਾਧਿਕ ਸਾਜਿਸ਼ ਘੜਨ ਦਾ ਦੋਸ਼ੀ ਪਾਇਆ ਹੈ
ਅਦਾਲਤ ਦੋਸ਼ੀਆਂ ਦੀ ਸਜ਼ਾ ‘ਤੇ ਫੈਸਲਾ ਅੱਜ ਸੁਣਾਏਗੀ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਜੱਜ ਭਰਤ ਪਰਾਸ਼ਰ ਨੇ ਇਸ ਤੋਂ ਪਹਿਲਾਂ ਸਾਰੇ ਦੋਸ਼ੀਆਂ ਨੂੰ ਫੈਸਲਾ ਸੁਣਾਉਣ ਸਮੇਂ ਅਦਾਲਤ ‘ਚ ਮੌਜ਼ੂਦ ਰਹਿਣ ਦਾ ਆਦੇਸ਼ ਦਿੱਤਾ ਸੀ ਇਹ ਮਾਮਲਾ ਝਾਰਖੰਡ ‘ਚ ਰਾਜਹਰਾ ਨਾਰਥ ਕੋਲਾ ਬਲਾਕ ਨੂੰ ਕੋਲਕਤਾ ਦੀ ਵਿਨੀ ਆਇਰਨ ਐਂਡ ਸਟੀਲ ਉਦਯੋਗ ਲਿਮਿਟਡ (ਵੀਆਈਐਸਯੂਐਲ) ਨੂੰ ਅਲਾਟ ਕਰਨ ‘ਚ ਕਥਿੱਤ ਬੇਨੇਮੀਆਂ ਨਾਲ ਸਬੰਧਿਤ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।