ਚੇਸ ਦਾ ਸੈਂਕੜਾ, ਵੈਸਟਇੰਡੀਜ਼ ਨੇ ਡਰਾਅ ਕਰਵਾਇਆ ਮੈਚ

ਕਿੰਗਸਟਨ। ਆਲਰਾਊਂਡਰ ਮੈਨ ਆਫ਼ ਦ ਮੈਚ ਰੋਸਟਨ ਚੇਸ (ਨਾਬਾਦ 137) ਦੇ ਸ਼ਾਨਦਾਰ ਸੈਂਕੜੇ ਅਤੇ ਸ਼ੇਨ ਡਾਵਰਿਚ (74) ਦੇ ਬਿਹਤਰੀਨ ਅਰਧਸੈਂਕੜੇ ਦੀ ਬਦੌਲਤ ਮੇਜਬਾਨ ਵੈਸਟਇੰਡੀਜ਼ ਨੇ ਭਾਰਤ ਖਿਲਾਫ਼ ਦੂਜੇ ਕ੍ਰਿਕਟ ਟੈਸਟ ਦੇਪੰਜਵੇਂ ਅਤੇ ਆਖ਼ਰੀ ਦਿਨ ਬੁੱਧਵਾਰ ਨੂੰ ਆਪਣੀ ਦੂਜੀ ਪਾਰੀ ‘ਚ 104 ਓਵਰਾਂ ‘ਚ ਛੇ ਵਿਕਟਾਂ ਦੇ ਨੁਕਸਾਨ ‘ਤੇ 388 ਦੌੜਾਂ ਬਣਾ ਕੇ ਮੈਚ ਡਰਾਅ ਕਰਵਾ ਲਿਆ।
ਵੈਸਟ ਇੰਡੀਜ਼ ਨੇ ਮੈਚ ਦੇ ਚੌਥੇ ਦਿਨ ਆਪਣੀ ਪਾਰੀ ‘ਚ ਸਿਰਫ਼ 48 ਦੌੜਾਂ ‘ਤੇ ਆਪਣੀਆਂ ਚਾਰ ਵਿਕਟਾਂ ਗਵਾ ਦਿੱਤੀਆਂ ਸਨ ਅਤੇ ਮੈਚ ਦੇ ਪੰਜਵੇਂ ਦਿਨ ਉਸੇ ਸੀਰੀਜ਼ ‘ਚ ਉਸ ਨੂੰ ਅਪਾਣੀ ਦੂਜੀ ਹਾਰ ਟਾਲਣ ਲਈ ਇੱਕ ਵੱਡੀ ਪਾਰੀ ਦੀ ਲੋੜ ਸੀ ਅਤੇ ਆਲਰਾਊਂਡਰ ਚੇਸ ਕਿੰਗਸਟਨ ਦੇ ਇਸ ਮੈਦਾਨ ‘ਤੇ ਸਭ ਤੋਂ ਵੱਡੇ ਕਿੰਗ ਬਣ ਕੇ ਉਭਰੇ।
ਉਨ੍ਹਾਂ ਨੇ ਗੇਂਦਬਾਜੀ ‘ਚ ਪੰਜ ਵਿਕਟਾਂ ਝਟਕਣ ਤੋਂਇਲਾਵਾ ਬੱਲੇਬਾਜੀ ‘ਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 269 ਗੇਂਦਾਂ ‘ਚ 15 ਚੌਕਿਆਂ ਅਤੇ ਇੱਕ ਛੱਕੇ ਦੀ ਬਦੌਲਤ ਨਾਬਾਦ 137 ਦੌੜਾਂ ਬਣਾਈਆਂ ਅਤੇ ਆਪਣੀ ਟੀਮ ਨੂੰ ਦੂਜੀ ਹਾਰ ਦਾ ਮੂੰਹ ਵੇਖਣ ਤੋਂ ਬਚਾ ਲਿਆ।