NSG ਦੇ ਕੌੜੇ ਤਜ਼ਰਬਿਆਂ ਦਰਮਿਆਨ ਮੋਦੀ ਤੇ ਸੁਸ਼ਮਾ ਨੂੰ ਮਿਲੇ ਚੀਨੀ ਵਿਦੇਸ਼ ਮੰਤਰੀ

ਨਵੀਂ ਦਿੱਲੀ। ਤਿੰਨ ਰੋਜ਼ਾ ਦੌਰੇ ‘ਤੇ ਭਾਰਤ ਆਏ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਕੀਤੀ। ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਦੁਪਹਿਰੇ ਗੋਆ ਦੀ ਰਾਜਧਾਨੀ ਪਣਜੀ ਪੁੱਜੇ ਵਾਂਗ ਯੀ ਨੇ ਸੀਐੱਮ ਲਕਸ਼ਮੀਕਾਂਡ ਪਾਰਸੇਕਰ ਤੇ ਰਾਜਪਾਲ ਮੁਦ੍ਰੁਲਾ ਸਿਨਹਾ ਨਾਲ ਮੁਲਾਕਾਤ ਕੀਤੀ। ਸੁਸ਼ਮਾ ਤੇ ਪੀਐੱਮ ਨਾਲ ਮੁਲਾਕਾਤ ਤੋਂ ਬਾਅਦ ਚੀਨਂ ਤੇ ਭਾਰਤ ਦਰਮਿਆਨ ਦੋਵੱਲੀ ਬੈਠਕ ਸ਼ੁਰੂ ਹੋ ਗਈ। ਮੰਨਿਆ ਜਾ ਰਿਹਾ ਹੈ ਕਿ ਇਸ ਬੈਠਕ ‘ਚ ਭਾਰਤ ਤੇ ਚੀਨ ਖੇਤੀ ਤੇ ਦੋਵੱਲੇ ਮਾਮਲਿਆਂ ‘ਤੇ ਗੱਲਬਾਤ ਕਰਨਗੇ।