ਚੀਨ ਨੇ ਸਰਹੱਦ ‘ਤੇ ਗੋਲਾ-ਬਾਰੂਦ ਜੋੜਿਆ

ਸਰਕਾਰ ਨੇ ਮੰਨਿਆ ਕਿ ਚੀਨ ਪਿਛਲੇ ਕਈ ਮਹੀਨਿਆਂ ਤੋਂ ਕਰ ਰਿਹਾ ਹੈ ਘੁਸਪੈਠ

  • ਚੀਨ ਨਾਲ ਵਿਵਾਦ ਸ਼ਾਂਤੀ ਨਾਲ ਹੱਲ ਕਰਨ ਲਈ ਵਚਨਬੱਧ

ਨਵੀਂ ਦਿੱਲੀ, (ਏਜੰਸੀ/ਸੱਚ ਕਹੂੰ ਨਿਊਜ਼)। ਭਾਰਤ ਨੇ ਚੀਨ ਨੂੰ ਅੱਜ ਸੰਸਦ ਤੋਂ ਸਖ਼ਤ ਸੰਦੇਸ਼ ਦਿੰਦਿਆਂ ਕਿਹਾ ਕਿ ਪੂਰਬੀ ਲੱਦਾਖ ਦੇ ਸਰਹੱਦੀ ਖੇਤਰਾਂ ਦੀ ਸਥਿਤੀ ‘ਚ ਇਕਤਰਫੇ ਬਦਲਾਅ ਸਬੰਧੀ ਉਸ ਦੀਆਂ ਕੋਸ਼ਿਸ਼ਾਂ ਕਿਸੇ ਵੀ ਸੂਰਤ ‘ਚ ਮਨਜ਼ੂਰ ਨਹੀਂ ਹੈ ਭਾਰਤ ਇਸ ਮਾਮਲੇ ਦਾ ਹੱਲ ਗੱਲਬਾਤ ਰਾਹੀਂ ਕਰਨਾ ਚਾਹੁੰਦਾ ਹੈ ਪਰ ਆਪਣੀ ਖੁਦਮੁਖਤਿਆਰੀ ਅਤੇ ਪ੍ਰਾਦੇਸ਼ਿਕ ਅਖੰਡਤਾ ਦੀ ਰੱਖਿਆ ਕਰਨ ਲਈ ਹਰ ਸਥਿਤੀ ਲਈ ਤਿਆਰ ਵੀ ਹੈ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪੂਰਬੀ ਲੱਦਾਖ ‘ਚ ਅਸਲ ਕੰਟਰੋਲ ਲਾਈਨ ‘ਤੇ ਚੀਨੀ ਫੌਜ ਨਾਲ ਵਿਵਾਦ ‘ਤੇ ਲੋਕ ਸਭਾ ‘ਚ ਦਿੱਤੇ ਬਿਆਨ ‘ਚ ਚੀਨ ਅਤੇ ਕੌਮਾਂਤਰੀ ਭਾਈਚਾਰੇ ਨੂੰ ਦੋ ਟੂਕ ਸ਼ਬਦਾਂ ‘ਚ ਕਿਹਾ

ਕਿ ਚੀਨ ਨੇ ਅਸਲ ਕੰਟਰੋਲ ਲਾਈਨ ‘ਤੇ ਇਕਪਾਸੜ ਬਦਲਾਅ ਦੇ ਇਰਾਦੇ ਨਾਲ ਅਪਰੈਲ ਤੋਂ ਫੌਜ ਵਧਾਉਣਵ ਸ਼ੁਰੂ ਕੀਤੀ ਅਤੇ ਫਿਰ ਭਾਰਤੀ ਫੌਜ ਦੀ ਲਗਾਤਾਰ ਗਸ਼ਤ ਨੂੰ ਪ੍ਰਭਾਵਿਤ ਕੀਤਾ ਸਿੰਘ ਨੇ ਕਿਹਾ, ‘ਚੀਨੀ ਪੱਖ ਨੇ ਅਸਲ ਕੰਟਰੋਲ ਲਾਈਨ ‘ਤੇ ਅਤੇ ਅੰਦਰੂਨੀ ਇਲਾਕਿਆਂ ‘ਚ ਵੱਡੀ ਗਿਣਤੀ ‘ਚ ਫੌਜੀ ਟੁਕੜੀਆਂ ਅਤੇ ਗੋਲਾ ਬਾਰੂਦ ਇਕੱਠਾ ਕੀਤਾ ਹੋਇਆ ਹੈ ਪੂਰਬੀ ਲੱਦਾਖ ਅਤੇ ਗੋਗਰਾ, ਕੋਂਗਕਾ ਲਾਅ ਅਤੇ ਪੇਂਗਾਂਗ ਝੀਲ ਦਾ ਉੱਤਰੀ ਅਤੇ ਦੱਖਣੀ ਤੱਟਾਂ ‘ਤੇ ਕਈ ਟਕਰਾਅ ਦੇ ਬਿੰਦੂ ਹਨ ਚੀਨ ਦੀ ਕਾਰਵਾਈ ਦੇ ਜਵਾਬ ‘ਚ ਸਾਡੀ ਹਥਿਆਰਬੰਦ ਫੌਜਾਂ ਨੇ ਵੀ ਇਨ੍ਹਾਂ ਇਲਾਕਿਆਂ ‘ਚ ਭਰਪੂਰ ਜਵਾਬੀ ਤਾਇਨਾਤੀ ਕੀਤੇ ਹਨ ਤਾਂਕਿ ਭਾਰਤ ਦੇ ਸੁਰੱਖਿਆ ਹਿੱਤ ਪੂਰੀ ਤਰ੍ਹਾਂ ਸੁਰੱਖਿਅਤ ਰਹਿਣ।

ਪ੍ਰਧਾਨ ਮੰਤਰੀ ਨੇ ਚੀਨ ਮਾਮਲੇ ‘ਚ ਗੁਮਰਾਹ ਕੀਤਾ: ਰਾਹੁਲ

ਰੱਖਿਆ ਮੰਤਰੀ ਦੇ ਸੰਸਦ ‘ਚ ਬਿਆਨ ਤੋਂ ਬਾਅਦ ਕਾਂਗਰਸੀ ਆਗੂ ਰਾਹੁਲ ਗਾਂਧੀ ਪ੍ਰਧਾਨ ਮੰਤਰੀ ‘ਤੇ ਵਰ੍ਹੇ ਗਾਂਧੀ ਨੇ ਟਵੀਟ ਕਰਦਿਆਂ ਕਿਹਾ ਕਿ ਰੱਖਿਆ ਮੰਤਰੀ ਦੇ ਬਿਆਨ ਤੋਂ ਸਾਫ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮਾਮਲੇ ‘ਚ ਗੁਮਰਾਹ ਕੀਤਾ ਹੈ ਰਾਹੁਲ ਨੇ ਲਿਖਿਆ ਹੈ ਕਿ ਸਾਰਾ ਦੇਸ਼ ਫੌਜ ਨਾਲ ਖੜਾ ਹੈ ਪਰ ਮੋਦੀ ਜੀ ਕਦੋਂ ਖੜੇ ਹੋਣਗੇ? ਉਨ੍ਹਾਂ ਲਿਖਿਆ ਕਿ ਮੋਦੀ ਜੀ ਚੀਨ ਦਾ ਨਾਂਅ ਲੈਣ ਤੋਂ ਨਾ ਡਰਨ।

ਜਯਾ ਬੱਚਨ ਨੇ ਰਾਜ ਸਭਾ ‘ਚ ਕਿਹਾ, ‘ਜਿਸ ਥਾਲੀ ਮੇਂ ਖਾਤੇ ਹੈ, ਉਸੀ ਮੇਂ ਛੇਦ ਕਰਤੇ ਹੈ’

ਬਾਲੀਵੁੱਡ ‘ਚ ਡਰੱਗ ਵਿਵਾਦ ‘ਤੇ ਹੁਣ ਸਮਾਜਵਾਦੀ ਪਾਰਟੀ ਦੀ ਸਾਂਸਦ ਜਯਾ ਬੱਚਨ ਅਤੇ ਭਾਜਪਾ ਸਾਂਸਦ ਰਵੀ ਕਿਸ਼ਨ ਅਤੇ ਅਦਾਕਾਰਾ ਕੰਗਨਾ ਰਣੌਤ ਆਹਮੋ-ਸਾਹਮਣੇ ਆ ਗਏ ਹਨ ਰਾਜ ਸਭਾ ਸਾਂਸਦ ਜਯਾ ਬੱਚਨ ਨੇ ਕਿਹਾ, ਜਿਨ੍ਹਾਂ ਵਿਅਕਤੀਆਂ ਨੇ ਫਿਲਮ ਇੰਡਸਟਰੀ ਤੋਂ ਨਾਂਅ ਕਮਾਇਆ, ਉਹ ਇਸ ਨੂੰ ਗਟਰ ਦੱਸ ਰਹੇ ਹਨ ਮੈਂ ਇਸ ਨਾਲ ਬਿਲਕੁਲ ਸਹਿਮਤ ਨਹੀਂ ਹਾਂ ਮੈਂ ਸਰਕਾਰ ਨੂੰ ਅਪੀਲ ਕਰਦੀ ਹਾਂ ਕਿ ਉਹ ਅਜਿਹੇ ਲੋਕਾਂ ਨੂੰ ਕਹੇ ਕਿ ਇਸ ਤਰ੍ਹਾਂ ਦੀ ਭਾਸ਼ਾ ਦੀ ਵਰਤੋਂ ਨਾ ਕਰਨ ਉਨ੍ਹਾਂ ਨੇ ਇੱਕ ਸਮੇਂ ਅਜਿਹੇ ਲੋਕਾਂ ਲਈ ਕਿਹਾ ਕਿ ‘ਜਿਸ ਥਾਲੀ ਮੇਂ ਖਾਤੇ ਹੈਂ, ਉਸੇ ਮੇਂ ਛੇਦ ਕਰਤੇ ਹੈਂ’।

ਜਯਾ ਬੱਚਨ ਦੇ ਬਿਆਨ ‘ਤੇ ਕੰਗਨਾ ਰਣੌਤ ਨੇ ਟਵੀਟ ਕਰਕੇ ਕਿਹਾ ਕਿ ‘ਜਯਾ ਜੀ ਕੀ ਤੁਸੀਂ ਉਦੋਂ ਵੀ ਇਹੀ ਕਹਿੰਦੀ, ਜੇਕਰ ਮੇਰੀ ਜਗ੍ਹਾ ਤੁਹਾਡੀ ਬੇਟੀ ਸਵੇਤਾ ਨੂੰ ਟੀਏਜ਼ ‘ਚ ਕੁੱਟਿਆ ਗਿਆ ਹੁੰਦਾ, ਡਰੱਗ ਦਿੱਤੇ ਗਏ ਹੁੰਦੇ ਅਤੇ ਸੋਸ਼ਣ ਹੁੰਦਾ ਕੀ ਤੁਸੀਂ ਉਦੋਂ ਵੀ ਇਹੀ ਕਹਿੰਦੀ ਜੇਕਰ ਅਭਿਸ਼ੇਕ ਲਗਾਤਾਰ ਬੁਲੀਂਗ ਅਤੇ ਸੋਸ਼ਣ ਦੀ ਗੱਲ ਕਰਦੇ ਵੇਖੇ ਅਤੇ ਇੱਕ ਦਿਨ ਫਾਂਸੀ ਨਾਲ ਝੂਲਦੇ ਪਾਏ ਜਾਂਦੇ? ਥੋੜੀ ਹਮਦਰਦੀ ਸਾਡੇ ਨਾਲ ਵੀ ਵਿਖਾਓ’।