ਬਾਲ ਕਹਾਣੀ : ਲਾਲਚ ਦਾ ਨਤੀਜਾ

lion, Children's Story

 ਲਾਲਚ ਦਾ ਨਤੀਜਾ (Children’s Story)

ਸ਼ੇਰ ਸਿੰਘ ਇੱਕ ਕੰਪਨੀ ’ਚ ਕੰਮ ਕਰਦਾ ਸੀ ਅੱਜ ਉਹ ਉਸ ਕੰਪਨੀ ਤੋਂ ਰਿਟਾਇਰ ਹੋਣ ਜਾ ਰਿਹਾ ਸੀ ਉਸ ਕੰਪਨੀ ਤੋਂ ਰਿਟਾਇਰ ਹੋਣ ਸਬੰਧੀ ਕੰਪਨੀ ਦੇ ਦਫ਼ਤਰ ’ਚ ਤਿਆਰੀਆਂ ਚੱਲ ਰਹੀਆਂ ਸਨ ਦਫ਼ਤਰ ਨੂੰ ਖੂਬ ਸੁੰਦਰ ਢੰਗ ਨਾਲ ਸਜਾਇਆ ਗਿਆ ਸੀ ਦਫ਼ਤਰ ਦੇ ਕਰਮਚਾਰੀ ਸ਼ੇਰ ਸਿੰਘ ਨੂੰ ਤੋਹਫਾ ਦੇਣ ਲਈ ਇੱਕ ਤੋਂ ਵਧ ਕੇ ਇੱਕ ਚੀਜ਼ਾਂ ਲਿਆ ਰਹੇ ਸਨ। ((Children’s Story))

ਕੰਪਨੀ ਦਾ ਮੈਨੇਜ਼ਰ ਮਸਤਰਾਮ ਹਾਥੀ ਸ਼ੇਰ ਸਿੰਘ ਦੇ ਪ੍ਰੋਵੀਡੈਂਟ ਫੰਡ ਦਾ ਚੈੱਕ ਤਿਆਰ ਕਰ ਰਿਹਾ ਸੀ ਇੱਕ ਸਮਾਰੋਹ ’ਚ ਸ਼ੇਰ ਸਿੰਘ ਨੂੰ ਭਰੇ ਦਿਲ ਨਾਲ ਵਿਦਾਈ ਦਿੰਦਿਆਂ ਮੈਨੇਜ਼ਰ ਮਸਤਰਾਮ ਹਾਥੀ ਨੇ ਚੈੱਕ ਦੇ ਕੇ ਕਿਹਾ, ‘‘ਇਸ ਪੈਸੇ ਨੂੰ ਕਿਤੇ ਇਨਵੈਸਟ ਕਰ ਦਿਓ ਇਹ ਤੁਹਾਡੇ ਜੀਵਨ ਭਰ ਦੀ ਕਮਾਈ ਹੈ’’ ਸ਼ੇਰ ਸਿੰਘ ਚੈੱਕ ਪਾ ਕੇ ਬਹੁਤ ਖੁਸ਼ ਹੋਇਆ ਘਰ ਆ ਕੇ ਸ਼ੇਰ ਸਿੰਘ ਨੇ ਆਪਣੀ ਪਤਨੀ ਨੂੰ ਚੈੱਕ ਵਿਖਾਉਂਦੇ ਹੋਏ ਕਿਹਾ, ‘‘ਅੱਜ-ਕੱਲ੍ਹ ਸਾਰੇ ਲੋਕ ਆਪਣੀ ਬੱਚਤ ਨੂੰ ਸ਼ੇਅਰ ਬਜ਼ਾਰ ’ਚ ਲਾ ਕੇ ਰਾਤੋ-ਰਾਤ ਮਾਲਾਮਾਲ ਹੋ ਰਹੇ ਹਨ ਮੈਂ ਵੀ ਆਪਣੀ ਬੱਚਤ ਦੇ ਪੈਸਿਆਂ ਨੂੰ ਸ਼ੇਅਰ ਬਜ਼ਾਰ ’ਚ ਲਾਵਾਂਗਾ।’’

‘‘ਸ਼ੇਅਰ ’ਚ ਪੈਸੇ ਲਾਉਣ ਤੋਂ ਪਹਿਲਾਂ ਕਿਸੇ ਜਾਣਕਾਰ ਤੋਂ ਸਲਾਹ ਜ਼ਰੂਰ ਲੈ ਲੈਣਾ, ਅਜਿਹਾ ਨਾ ਹੋਵੇ ਕਿ ਆਪਣਾ ਪੈਸਾ ਡੁੱਬ ਜਾਵੇ’’ ਪਤਨੀ ਨੇ ਸਮਝਾਉਂਦਿਆਂ ਕਿਹਾ।:
‘‘ਮੇਰਾ ਇੱਕ ਦੋਸਤ ਲੰਬੂ ਜਿਰਾਫ ਮੇਰੇ ਤੋਂ ਕੁਝ ਦਿਨ ਪਹਿਲਾਂ ਰਿਟਾਇਰ ਹੋਇਆ ਸੀ ਉਸ ਨੇ ਆਪਣੇ ਸਾਰੇ ਪੈਸੇ ਸ਼ੇਅਰ ਬਜ਼ਾਰ ’ਚ ਲਾ ਦਿੱਤੇ ਸਨ ਉਸ ਨੂੰ ਬਹੁਤ ਮੁਨਾਫਾ ਹੋਇਆ, ਮੈਂ ਜਾਣਦਾ ਹਾਂ ਮੈਂ ਕੱਲ੍ਹ ਹੀ ਉਸ ਕੋਲ ਜਾਵਾਂਗਾ ਅਤੇ ਸ਼ੇਅਰ ਬਜ਼ਾਰ ਬਾਰੇ ਪੁੱਛਗਿੱਛ ਕਰਾਂਗਾ’’ ਸ਼ੇਰ ਸਿੰਘ ਨੇ ਕਿਹਾ ਅਗਲੇ ਦਿਨ ਸ਼ੇਰ ਸਿੰਘ ਲੰਬੂ ਜਿਰਾਫ ਦੇ ਘਰ ਗਿਆ।

 ਲਾਲਚ ਦਾ ਨਤੀਜਾ (Children’s Story)

‘‘ਆਓ ਦੋਸਤ! ਮੇਰੇ ਵਾਂਗ ਹੁਣ ਤੁਸੀਂ ਵੀ ਰਿਟਾਇਰ ਹੋ ਗਏ’’ ਲੰਬੂ ਜਿਰਾਫ ਸ਼ੇਰ ਸਿੰਘ ਨੂੰ ਵੇਖ ਕੇ ਖੁਸ਼ ਹੁੰਦਾ ਹੋਇਆ ਬੋਲਿਆ
ਸ਼ੇਰ ਸਿੰਘ ਨੇ ਸੋਫੇ ’ਤੇ ਬੈਠਦੇ ਹੋਏ ਕਿਹਾ, ‘‘ਹਾਂ, ਯਾਰ, ਰਿਟਾਇਰ ਤਾਂ ਹੋ ਗਿਆ ਹਾਂ ਪਰ ਹੁਣ ਮੈਂ ਵੀ ਤੁਹਾਡੇ ਵਾਂਗ ਪੈਸਾ ਸ਼ੇਅਰ ਬਜ਼ਾਰ ’ਚ ਲਾਉਣਾ ਚਾਹੁੰਦਾ ਹਾਂ ਮੈਂ ਇਸ ਬਾਰੇ ਤੇਰੇ ਤੋਂ ਸਲਾਹ ਲੈਣ ਆਇਆ ਹਾਂ’’ ਲੰਬੂ ਜਿਰਾਫ ਕੁਝ ਸੋਚਦਾ ਹੋਇਆ ਬੋਲਿਆ, ‘‘ਸਲਾਹ ਲੈਣ ਆਏ ਹੋ ਤਾਂ ਮੇਰੀ ਸਲਾਹ ਇਹੀ ਹੈ ਕਿ ਤੁਸੀਂ ਸ਼ੇਅਰ-ਵੇਅਰ ਦੇ ਚੱਕਰ ’ਚ ਨਾ ਪਓ ਮੈਂ ਇੱਕ ਬੋ੍ਰਕਰ ਦੇ ਚੱਕਰ ’ਚ ਆਪਣੀ ਸਾਰੀ ਕਮਾਈ ਸ਼ੇਅਰ ’ਚ ਲਾ ਦਿੱਤੀ ਮੇਰੀ ਮੱਤ ਮਾਰੀ ਗਈ ਸੀ ਮੇਰੀ ਸਾਰੀ ਕਮਾਈ ਡੁੱਬ ਗਈ ਤੁਸੀਂ ਆਪਣਾ ਪੈਸਾ ਬੈਂਕ ’ਚ ਫਿਕਸਡ ਡਿਪੋਜ਼ਿਟ ਕਰ ਦਿਓ, ਚੰਗਾ ਵਿਆਜ਼ ਮਿਲੇਗਾ’’ ਉਸ ਨੇ ਸਲਾਹ ਦਿੱਤੀ। (Children’s Story)

‘‘ਲੱਗਦਾ ਹੈ ਕਿ ਮੈਨੂੰ ਸ਼ੇਅਰ ਬਜ਼ਾਰ ਬਾਰੇ ਇਹ ਕੁਝ ਦੱਸਣਾ ਨਹੀਂ ਚਾਹੁੰਦਾ, ਮੈਨੂੰ ਕਿਸੇ ਬ੍ਰੋਕਰ ਕੋਲ ਜਾਣਾ ਚਾਹੀਦਾ ਹੈ’’ ਸ਼ੇਰ ਸਿੰਘ ਨੇ ਸੋਚਿਆ ਇਹ ਸੋਚ ਕੇ ਸ਼ੇਰ ਸਿੰਘ ਉੱਥੋਂ ਉੱਠ ਕੇ ਤੁਰ ਪਿਆ
ਬਜ਼ਾਰ ’ਚ ਸ਼ੇਅਰ ਬ੍ਰੋਕਰ ਦਾ ਇੱਕ ਥਾਂ ਬੋਰਡ ਲੱਗਾ ਹੋਇਆ ਸੀ ਬੋਰਡ ਵੇਖ ਕੇ ਉਹ ਆਫਿਸ ਦੇ ਅੰਦਰ ਗਿਆ ਆਫਿਸ ’ਚ ਇੱਕ ਭੇੜੀਆ ਬੈਠਾ ਹੋਇਆ ਸੀ।
ਸ਼ੇਰ ਸਿੰਘ ਨੇ ਉਸ ਨੂੰ ਪੈਸੇ ਇਨਵੈਸਟ ਕਰਨ ਦੀ ਗੱਲ ਆਖੀ ਅਤੇ ਸ਼ੇਅਰ ਬਜ਼ਾਰ ਬਾਰੇ ਪੁੱਛਿਆ
‘‘ਭਾਈ ਸ਼ੇਅਰ, ਬਜ਼ਾਰ ਬਾਰੇ ਕੀ ਪੁੱਛਦੇ ਹੋ’’ ਭੇੜੀਏ ਦੀਆਂ ਅੱਖਾਂ ’ਚ ਚਮਕ ਆ ਗਈ, ‘‘ਅਰੇ, ਇਸ ’ਚ ਪੈਸ ਲਾਓਗੇ ਤਾਂ ਕੁਝ ਹੀ ਦਿਨਾਂ ’ਚ ਮਾਲਾਮਾਲ ਹੋ ਜਾਓਗੇ’’ ‘‘ਕਿੰਨਾ ਪੈਸਾ ਲਾਉਣਾ ਪਵੇਗਾ?’’ ਸ਼ੇਰ ਸਿੰਘ ਨੇ ਕਾਹਲੀ ਨਾਲ ਪੁੱਛਿਆ ‘‘ਜਿੰਨਾ ਲਾਓਗੇ, ਓਨਾ ਮੁਨਾਫਾ ਕਮਾਓਗੇ’’ ਭੇੜੀਏ ਨੇ ਉਸ ਨੂੰ ਲਾਲਚ ਦਿੰਦਿਆਂ ਕਿਹਾ
‘‘ਮੇਰੇ ਕੋਲ 2 ਲੱਖ ਰੁਪਏ ਹਨ।’’

 ਲਾਲਚ ਦਾ ਨਤੀਜਾ (Children’s Story)

‘‘ਸਭ ਦੇ ਸ਼ੇਅਰ ਖਰੀਦ ਲਓ!’’ ਭੇੜੀਏ ਨੇ ਉਸ ਨੂੰ ਸਮਝਾਉਂਦੇ ਹੋਏ ਕਿਹਾ, ‘‘ਹੁਣ ਬਜ਼ਾਰ ’ਚ ਬਹੁਤ ਚੰਗਾ ਸ਼ੇਅਰ ਆਇਆ ਹੋਇਆ ਹੈ’’ ਇਹ ਕਹਿ ਕੇ ਉਸ ਨੇ ਕੁਝ ਫਾਰਮ ਕੱਢੇ ਅਤੇ ਉਨ੍ਹਾਂ ਨੂੰ ਭਰਨ ਲੱਗਾ ਫਾਰਮ ਭਰਨ ਤੋਂ ਬਾਅਦ ਉਸ ਨੇ ਸ਼ੇਰ ਸਿੰਘ ਨੂੰ ਕਿਹਾ, ‘‘ਤੁਸੀਂ ਕੱਲ੍ਹ ਪੈਸੇ ਲੈ ਕੇ ਆ ਜਾਣਾ ਤੁਹਾਨੂੰ ਸ਼ੇਅਰ ਮਿਲ ਜਾਣਗੇ’’
ਸ਼ੇਰ ਸਿੰਘ ਨੇ ਜਦੋਂ ਇਹ ਗੱਲ ਆਪਣੀ ਪਤਨੀ ਨੂੰ ਦੱਸੀ ਤਾਂ ਉਹ ਤੁਣਕ ਕੇ ਬੋਲੀ, ‘‘ਤੁਹਾਡਾ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ ਸਾਰੇ ਪੈਸੇ ਸ਼ੇਅਰ ’ਚ ਲਾਓਗੇ ਜੇਕਰ ਲਾਉਣੇ ਹੀ ਹਨ ਤਾਂ 25-50 ਹਜ਼ਾਰ ਰੁਪਏ ਲਾਓ।’’

ਲਾਲਚ ਦਾ ਨਤੀਜਾ

‘‘ਤੂੰ ਸਮਝਦੀ ਨਹੀਂ ਹੈ!’’ ਸ਼ੇਰ ਸਿੰਘ ਨੇ ਕਿਹਾ, ‘‘ਘੱਟ ਪੈਸੇ ਲਾਉਣ ਨਾਲ ਘੱਟ ਮੁਨਾਫਾ ਹੋਵੇਗਾ ਇਸ ਲਈ ਮੈਂ ਪੂਰਾ ਪੈਸਾ ਲਾਉਣਾ ਚਾਹੁੰਦਾ ਹਾਂ ਤੂੰ ਵੇਖੀਂ ਕੁਝ ਹੀ ਦਿਨਾਂ ’ਚ ਸਾਨੂੰ ਲੱਖਾਂ ਦਾ ਮੁਨਾਫਾ ਹੋਵੇਗਾ’’ ਸ਼ੇਰ ਸਿੰਘ ਨੇ ਸ਼ੇਅਰ ਖਰੀਦਣ ’ਚ ਸਾਰੇ ਰੁਪਏ ਲਾ ਦਿੱਤੇ
ਹੁਣ ਉਹ ਰੋਜ਼ਾਨਾ ਲੱਖਾਂ ਰੁਪਏ ਮੁਨਾਫਾ ਕਮਾਉਣ ਦੇ ਸੁਫਨੇ ਵੇਖਣ ਲੱਗਾ ਸ਼ੇਰ ਸਿੰਘ ਭੇੜੀਏ ਦੇ ਆਫਿਸ ’ਚ ਰੋਜ਼ਾਨਾ ਘੰਟਿਆਂ ਜਾ ਕੇ ਬੈਠਦਾ ਇੱਕ ਦਿਨ ਭੇੜੀਆ ਇੰਟਰਨੈਟ ’ਤੇ ਕੁਝ ਕੰਮ ਕਰ ਰਿਹਾ ਸੀ ਉਦੋਂ ਉਸ ਨੇ ਸ਼ੇਰ ਸਿੰਘ ਨੂੰ ਦੱਸਿਆ, ‘‘ਸ਼ੇਅਰਾਂ ਦਾ ਭਾਅ ਬਹੁਤ ਡਿੱਗ ਗਿਆ ਹੈ ਤੁਹਾਨੂੰ ਜ਼ਿਆਦਾ ਨੁਕਸਾਨ ਨਾ ਹੋਵੇ ਇਸ ਲਈ ਤੁਸੀਂ ਆਪਣੇ ਸ਼ੇਅਰ ਵੇਚ ਦਿਓ’’

ਸ਼ੇਰ ਸਿੰਘ ਕੁਝ ਸਮਝ ਨਹੀਂ ਸਕਿਆ ਉਸ ਨੇ ਸ਼ੇਅਰ ਵੇਚਣ ਲਈ ਹਾਂ ਕਹਿ ਦਿੱਤੀ 2 ਲੱਖ ਰੁਪਏ ਦੇ ਸ਼ੇਅਰ ਵੇਚ ਕੇ ਉਸ ਨੂੰ ਸਿਰਫ 50 ਹਜ਼ਾਰ ਰੁਪਏ ਹੀ ਮਿਲੇ ਸ਼ੇਰ ਸਿੰਘ ਆਪਣਾ ਸਿਰ ਫੜ ਕੇ ਬੈਠ ਗਿਆ। ‘‘ਸ਼ੇਅਰ ਬਜ਼ਾਰ ’ਚ ਨਫਾ-ਨੁਕਸਾਨ ਤਾਂ ਹੁੰਦਾ ਹੀ ਰਹਿੰਦ ਹੈ’’ ਭੇੜੀਏ ਨੇ ਸਮਝਾਇਆ ਤੇ ਆਪਣੇ ਕੰਮ ’ਚ ਲੱਗ ਗਿਆ ਸ਼ੇਰ ਸਿੰਘ ਹੁਣ ਕਰ ਵੀ ਕੀ ਸਕਦਾ ਸੀ ਜ਼ਿਆਦਾ ਮੁਨਾਫੇ ਦੇ ਲਾਲਚ ’ਚ ਉਸ ਨੂੰ ਆਪਣੀ ਕਮਾਈ ਦੇ ਪੈਸਿਆਂ ਤੋਂ ਹੱਥ ਧੋਣਾ ਪਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ