ਬਾਲ ਕਹਾਣੀ : ਰਾਖਸ਼ ਤੇ ਬੱਕਰੇ

bal kahann

Story ਬਾਲ ਕਹਾਣੀ : ਰਾਖਸ਼ ਤੇ ਬੱਕਰੇ

ਜੰਗਲ ਨੇੜੇ ਇੱਕ ਪਿੰਡ ਸੀ ਪਿੰਡ ਦੇ ਕੰਢੇ ਇੱਕ ਨਦੀ ਵਗਦੀ ਸੀ ਨਦੀ ’ਤੇ ਇੱਕ ਪੁਲ ਸੀ ਪੁਲ ਹੇਠਾਂ ਇੱਕ ਰਾਖ਼ਸ਼ ਰਹਿੰਦਾ ਸੀ ਜੰਗਲ ਵਿਚ ਤਿੰਨ ਬੱਕਰੇ ਘਾਹ ਚਰ ਰਹੇ ਸਨ ਸਭ ਤੋਂ ਵੱਡੇ ਬੱਕਰੇ ਨੇ ਸਭ ਤੋਂ ਛੋਟੇ ਬੱਕਰੇ ਨੂੰ ਕਿਹਾ, ‘‘ਨਦੀ ਦੇ ਪਾਰਲੇ ਪਿੰਡ ਦੇ ਖੇਤਾਂ ’ਚ ਖੂਬ ਫ਼ਲ-ਸਬਜ਼ੀਆਂ ਉੱਗੇ ਹੋਏ ਹਨ ਉਨ੍ਹਾਂ ਦੀ ਮਹਿਕ ਇੱਥੋਂ ਤੱਕ ਆ ਰਹੀ ਹੈ ਜਾ ਪੁਲ਼ ਰਾਹੀਂ ਨਦੀ ਪਾਰ ਕਰਕੇ ਉਨ੍ਹਾਂ ਨੂੰ ਖਾ ਆ’’ ਛੋਟਾ ਬੱਕਰਾ ਪੁਲ ਪਾਰ ਕਰਨ ਲੱਗਾ ਜਦੋਂ ਉਹ ਪੁਲ ਦੇ ਵਿਚਾਲੇ ਪਹੁੰਚ ਗਿਆ ਤਾਂ ਰਾਖਸ਼ ਪੁਲ ਦੇ ਉੱਪਚ ਚੜ੍ਹ ਆਇਆ ਤੇ ਆਪਣੇ ਵੱਡੇ-ਵੱਡੇ ਦੰਦ ਤੇ ਨਹੁੰ ਵਿਖਾ ਕੇ ਨੰਨ੍ਹੇ ਬੱਕਰੇ ਨੂੰ ਡਰਾਉਂਦਿਆਂ ਬੋਲਿਆ, ‘‘ਮੈਨੂੰ ਬਹੁਤ ਭੁੱਖ ਲੱਗੀ ਹੈ ਮੈਂ ਤੈਨੂੰ ਖਾ ਜਾਵਾਂਗਾ’’ ਡਰ ਨਾਲ ਕੰਬਦਾ ਹੋਇਆ। (Story)

ਨੰਨ੍ਹਾ ਬੱਕਰਾ ਬੋਲਿਆ, ‘‘ਮੈਨੂੰ ਨਾ ਖਾਓ ਰਾਖਸ਼ ਮੈਂ ਬਹੁਤ ਛੋਟਾ ਹਾਂ ਮੇਰੇ ਨਾਲ ਤੁਹਾਡੀ ਭੁੱਖ ਨਹੀਂ ਮਿਟੇਗੀ ਮੇਰੇ ਦੋ ਵੱਡੇ ਦੋਸਤ ਹਨ ਉਹ ਹੁਣੇ ਇਸ ਪਾਸੇ ਆਉਣ ਵਾਲੇ ਹਨ ਉਨ੍ਹਾਂ ਨੂੰ ਖਾ ਲਿਓ’’ ਰਾਖਸ਼ ਵੱਡੇ ਬੱਕਰਿਆਂ ਨੂੰ ਖਾਣ ਦੇ ਲਾਲਚ ਵਿਚ ਆ ਗਿਆ, ਬੋਲਿਆ, ‘‘ਚੰਗਾ ਤੂੰ ਜਾ ਮੈਂ ਵੱਡੇ ਬੱਕਰਿਆਂ ਦੀ ਉਡੀਕ ਕਰਾਂਗਾ’’ ਨੰਨ੍ਹਾ ਬੱਕਰਾ ਸਿਰ ’ਤੇ ਪੈਰ ਰੱਖ ਕੇ ਉੱਥੋਂ ਭੱਜਿਆ ਤੇ ਪਿੰਡ ਦੇ ਖੇਤ ’ਚ ਪਹੰੁਚ ਕੇ ਤਾਜ਼ਾ ਫਲ-ਸਬਜ਼ੀਆਂ ਖਾਣ ਲੱਗਾ ਸਭ ਤੋਂ ਵੱਡੇ ਬੱਕਰੇ ਨੇ ਉਦੋਂ ਵਿਚਕਾਰਲੇ ਬੱਕਰੇ ਨੂੰ ਕਿਹਾ, ‘‘ਹੁਣ ਤੂੰ ਪੁਲ ਰਾਹੀਂ ਪਿੰਡ ਵੱਲ ਜਾ’’ ਵਿਚਕਾਰਲਾ ਬੱਕਰਾ ਪੁਲ ਪਾਰ ਕਰਨ ਲੱਗਾ

ਜਦੋਂ ਉਹ ਪੁਲ ਦੇ ਵਿਚਾਲੇ ਪਹੰੁਚਿਆ ਤਾਂ ਰਾਖ਼ਸ ਉੱਪਰ ਚੜ੍ਹ ਆਇਆ ਤੇ ਆਪਣੇ ਦੰਦ ਤੇ ਨਹੁੰਆਂ ਨਾਲ ਉਸਨੂੰ ਡਰਾਉਂਦਿਆਂ ਬੋਲਿਆ, ‘‘ਮੈਨੂੰ ਬਹੁਤ ਭੁੱਖ ਲੱਗੀ ਹੈ ਮੈਂ ਤੈਨੂੰ ਖਾ ਜਾਵਾਂਗਾ’’ ਵਿਚਕਾਰਲੇ ਬੱਕਰੇ ਨੇ ਕਿਹਾ, ‘‘ਮੈਨੂੰ ਜਾਣ ਦਿਓ ਰਾਖ਼ਸ਼ ਮੈਂ ਹਾਲੇ ਛੋਟਾ ਹੀ ਹਾਂ ਮੈਨੂੰ ਖਾਣ ਨਾਲ ਤੁਹਾਡੀ ਭੁੱਖ ਨਹੀਂ ਮਿਟੇਗੀ ਹੁਣੇ ਮੇਰਾ ਇੱਕ ਦੋਸਤ ਆਉਣ ਵਾਲਾ ਹੈ ਉਹ ਮੇਰੇ ਤੋਂ ਬਹੁਤ ਵੱਡਾ ਹੈ ਉਸਨੂੰ ਖਾ ਲਿਓ’’ ਰਾਖ਼ਸ਼ ਬੋਲਿਆ, ‘‘ਚੰਗਾ ਤੂੰ ਜਾ ਫੇਰ’’ ਵਿਚਕਾਰਲਾ ਬੱਕਰਾ ਉੱਥੋਂ ਭੱਜ ਕੇ ਨੰਨ੍ਹੇ ਬੱਕਰੇ ਕੋਲ ਪਹੁੰਚ ਗਿਆ

ਬਾਲ ਕਹਾਣੀ : ਰਾਖਸ਼ ਤੇ ਬੱਕਰੇ

 ਹੁਣ ਵੱਡਾ ਬੱਕਰਾ ਪੁਲ ਪਾਰ ਕਰਨ ਲੱਗਾ ਉਹ ਬਹੁਤ ਮੋਟਾ ਤੇ ਤਕੜਾ ਸੀ ਉਸਦੇ ਚੱਲਣ ਨਾਲ ਪੁਲ ਹਿੱਲਣ ਲੱਗਾ ਉਸਦੇ ਸਿੰਗ ਲੰਮੇ ਤੇ ਕਾਫੀ ਤਿੱਖੇ ਸਨ ਜਦੋਂ ਉਹ ਪੁਲ ਦੇ ਵਿਚਾਲੇ ਪਹੰੁਚਿਆ ਤਾਂ ਰਾਖ਼ਸ਼ ਇੱਕ ਵਾਰ ਫਿਰ ਪੁਲ ’ਤੇ ਚੜ੍ਹ ਆਇਆ ਤੇ ਆਪਣੇ ਦੰਦਾਂ ਤੇ ਨਹੁੰਆਂ ਨਾਲ ਬੱਕਰੇ ਨੂੰ ਡਰਾਉਂਦਿਆਂ ਬੋਲਿਆ, ‘‘ਮੈਨੂੰ ਬਹੁਤ ਭੁੱਖ ਲੱਗੀ ਹੈ ਮੈਂ ਤੈਨੂੰ ਹੁਣੇ ਖਾ ਜਾਵਾਂਗਾ’’ ਪਰ ਵੱਡਾ ਬੱਕਰਾ ਥੋੜ੍ਹਾ ਜਿਹਾ ਵੀ ਨਾ ਡਰਿਆ ਉਸਨੇ ਆਪਣੇ ਅਗਲੇ ਪੈਰਾਂ ਨਾਲ ਜ਼ਮੀਨ ਖੁਰਚਦਿਆਂ ਹੰੁਕਾਰ ਭਰੀ ਤੇ ਸਿਰ ਨੀਂਵਾਂ ਕਰਕੇ ਰਾਖਸ਼ ਦੇ ਢਿੱਡ ’ਤੇ ਆਪਣੇ ਸਿੰਗਾਂ ਨਾਲ ਹਮਲਾ ਕਰ ਦਿੱਤਾ ਰਾਖਸ਼ ਦੂਰ ਨਦੀ ’ਚ ਜਾ ਡਿੱਗਾ ਹੁਣ ਵੱਡਾ ਬੱਕਰਾ ਅਰਾਮ ਨਾਲ ਪੁਲ ਪਾਰ ਕਰ ਗਿਆ ਤੇ ਆਪਣੇ ਦੋਵਾਂ ਸਾਥੀਆਂ ਕੋਲ ਪਹੁੰਚ ਕੇ ਮਨਪਸੰਦ ਭੋਜਨ ਕਰਨ ਲੱਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ