”ਗ਼ੈਰਕਨੂੰਨੀ” ਨਿਕਲੀ ਚੱਢਾ ਸ਼ੁਗਰ ਮਿੱਲ, ਬਿਨ ਇਜਾਜ਼ਤ ਕਰ ਰਹੀ ਸੀ ਸ਼ੀਰਾ ਸਟੋਰ

Chadha, Sugar Mill, Out, Unlawful, Without, Permission, Sherra, Store

ਰਿਪੋਰਟ ਰਾਹੀਂ ਸੱਚ ਆਇਆ ਸਾਹਮਣੇ, ਰਿਪੋਰਟ ਦੇਖ ਅਧਿਕਾਰੀ ਹੋਏ ਹੈਰਾਨ | Chadha Sugar Mill

  • ਚੱਢਾ ਸ਼ੁਗਰ ਮਿਲ ਕੋਲ ਸਿਰਫ਼ ਗੰਨਾ ਪੀਸਣ ਦੀ ਇਜਾਜ਼ਤ, ਸ਼ੀਰਾ ਸਟੋਰ ਕਰਨ ਦੀ ਨਹੀਂ ਲਈ ਸੀ ਇਜਾਜ਼ਤ | Chadha Sugar Mill
  • ਸਟੀਲ ਦਾ ਟੈਂਕ ਬਣਾਉਣ ਦੀ ਥਾਂ ‘ਤੇ ਗੈਰ ਕਾਨੂੰਨੀ ਢੰਗ ਨਾਲ ਬਣਾਇਆ ਹੋਇਆ ਸੀ ਸੀਮੈਂਟ ਦਾ ਟੈਂਕ | Chadha Sugar Mill

ਚੰਡੀਗੜ੍ਹ, (ਅਸ਼ਵਨੀ ਚਾਵਲਾ)। ਬਿਆਸ ਦਰਿਆ ਨੂੰ ਬੁਰੀ ਤਰਾਂ ਦੂਸ਼ਿਤ ਕਰਨ ਵਾਲੀ ਚੱਢਾ ਸ਼ੂਗਰ ਮਿੱਲ ਹੀ ‘ਗ਼ੈਰਕਨੂੰਨੀ’ ਨਿਕਲੀ ਹੈ, ਜਿਸ ਦੇ ਕੋਲ ਗੰਨੇ ਨੂੰ ਪੀੜਨ ਦੀ ਇਜਾਜ਼ਤ ਤਾਂ ਸੀ ਪਰ ਗੰਨੇ ਨੂੰ ਪੀੜਨ ਤੋਂ ਬਾਅਦ ਤਿਆਰ ਹੋਣ ਵਾਲੇ ਸੀਰੇ ਨੂੰ ਰੱਖਣ ਦੀ ਇਜਾਜ਼ਤ ਹੀ ਨਹੀਂ ਸੀ, ਜਿਸ ਕਾਰਨ ਚੱਢਾ ਸ਼ੂਗਰ ਮਿੱਲ ਨੇ ਬਿਨਾਂ ਕਿਸੇ ਇਜਾਜ਼ਤ ਤੋਂ ਹੀ ਨਾ ਸਿਰਫ਼ ਸੀਰੇ ਨੂੰ ਸਟੋਰ ਕਰਨ ਲਈ ਸੀਮੈਂਟ ਦਾ ਟੈਂਕ ਬਣਾਇਆ, ਸਗੋਂ ਉਸ ਗੈਰ ਤਰੀਕੇ ਨਾਲ ਬਣੇ ਸੀਮੈਂਟ ਦੇ ਟੈਂਕ ਵਿੱਚ ਸਮਰੱਥਾ ਤੋਂ 50 ਫੀਸਦੀ ਜ਼ਿਆਦਾ ਸੀਰਾ ਵੀ ਸਟੋਰ ਕਰਨ ਦੀ ਕੋਸ਼ਸ਼ ਕੀਤੀ, ਜਿਸ ਕਾਰਨ ਹੀ ਸੀਰੇ ਦੇ ਟੈਂਕ ਬਲਾਸਟ ਕਰਨ ਨਾਲ ਸੀਰਾ ਬਿਆਸ ਦਰਿਆ ਵਿੱਚ ਜਾ ਡਿੱਗਿਆ।

ਇਸ ਸਾਰਾ ਕੁਝ ਉੱਚ ਪੱਧਰੀ ਕਮੇਟੀ ਵੱਲੋਂ ਸੌਂਪੀ ਗਈ ਰਿਪੋਰਟ ਵਿੱਚ ਖ਼ੁਲਾਸਾ ਹੋ ਰਿਹਾ ਹੈ। ਇਸ ਰਿਪੋਰਟ ਦੇ ਆਧਾਰ ਹੀ ਕਈ ਵਿਭਾਗ ਆਪਣੀ ਆਪਣੀ ਰਿਪੋਰਟ ਤਿਆਰ ਕਰਨ ਵਿੱਚ ਲੱਗੇ ਹੋਏ ਹਨ, ਜਿਸ ਨੂੰ ਕਿ ਅੱਜ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਸੌਂਪਿਆ ਜਾਏਗਾ।