ਨਵੀਂ ਦਿੱਲੀ। ਕੇਂਦਰੀ ਮੰਤਰੀ ਮੰਡਲ ਨੇ ਜਣੇਪਾ ਲਾਭ ਕਾਨੂੰਨ ‘ਚ ਸਧ ਕਰਕੇ ਜਣੇਪੇ ਤੋਂ ਬਾਅਦ ਕੰਮਕਾਜੀ ਮਹਿਲਾਵਾਂ ਦੀ ਛੁੱਟੀ ਨੂੰ ਤਿੰਨ ਮਹੀਨਿਆਂ ਤੋਂ ਵਧਾ ਕੇ ਸਾਢੇ 6 ਮਹੀਨੇ ਕਰ ਦਿੱਤਾ ਹੈ।
ਸਰਕਾਰ ਨੇ ਅੱਜ ਬੁੱਧਵਾਰ ਨੂੰ ਕਾਰਖਾਨਾ ਕਾਨੂੰਨ ‘ਚ ਬਦਲਾਵਾਂ ਨੂੰ ਵੀ ਮਨਜ਼ੂਰੀ ਦੇ ਦਿੱਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ‘ਚ ਮੰਤਰੀ ਮੰਡਲ ਨੇ ਇਹ ਫ਼ੈਸਲੇ ਲਏ।
ਸਰਕਾਰ ਨੇ ਜਣੇਪਾ ਲਾਭ ਕਾਨੂੰਨ ਦੇ 1961 ਦੀ ਜਗ੍ਹਾ ਜਣੇਪਾ ਲਾਭ ਸੋਧ ਬਿੱਲ ਸੰਸਦ ‘ਚ ਪੇਸ਼ ਕਰਨ ਦੇ ਨਾਲ ਇਨ੍ਹਾਂ ਬਦਲਾਵਾਂ ਨੂੰ ਮਨਜ਼ੂਰੀ ਦੇ ਦਿੱਤੀ। ਇਹ ਸਰੇ ਨਿਯਮ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ।