ਸੀਮੇਂਟ, ਏਸੀ ਵੀ ਹੋ ਸਕਦੇ ਹਨ ਸਸਤੇ

Cement, AC, May, Cheap

ਸੈਨਿਟਰੀ ਨੈਪਕਿਨ, ਵਾਸ਼ਿੰਗ ਮਸ਼ੀਨ, ਟੀਵੀ ਸ਼ੁੱਕਰਵਾਰ ਤੋਂ ਸਸਤਾ | Cement And Ac

ਨਵੀਂ ਦਿੱਲੀ (ਏਜੰਸੀ)। ਸੈਨਿਟਰੀ ਨੈਪਕਿਨ, ਵਾਸ਼ਿੰਗ ਮਸ਼ੀਨ, ਰੈਫ੍ਰੀਜਰੇਟਰ, 68 ਸੈਂਟੀਮੀਟਰ ਤੱਕ ਦਾ ਟੀਵੀ, ਰੱਖੜੀ, ਕਵਾਇਰ ਕੰਪੋਸਟ, ਹੱਥ ਨਾਲ ਬਣੀ ਦਰੀ ਤੇ ਇਥੇਨਾੱਲ ਸਮੇਤ 50 ਤੋਂ ਜ਼ਿਆਦਾ ਉਤਪਾਦ ਅੱਜ ਤੋਂ ਸਸਤੇ ਹੋ ਗਏ ਹਨ  ਵਸਤੂ ਤੇ ਸੇਵਾ ਟੈਕਸ ਤਹਿਤ ਇਨ੍ਹਾਂ ਉਤਪਾਦਾਂ ‘ਤੇ ਟੈਕਸ ਘਟਾਉਣ ਦੇ ਕਾਰਨ ਇਨ੍ਹਾਂ ਉਤਪਾਦਾਂ ਦੀਆਂ ਕੀਮਤਾਂ ‘ਚ ਕਮੀ ਆਈ ਹੈ ਜੀਐਸਟੀ ਪਰਿਸ਼ਦ ਨੇ 21 ਜੁਲਾਈ ਨੂੰ ਹੋਈ ਮੀਟਿੰਗ ‘ਚ ਇਨ੍ਹਾਂ ‘ਤੇ ਟੈਕਸਾਂ ‘ਚ ਬਦਲਾਅ ਦਾ ਐਲਾਨ ਕੀਤਾ ਸੀ।

ਜੋ ਅੱਜ ਤੋਂ ਲਾਗੂ ਹੋ ਗਿਆ ਜੇਕਰ ਕੋਈ ਵਿਕ੍ਰੇਤਾ ਇਸ ਦਾ ਲਾਭ ਆਪਣੇ ਗਾਹਕਾਂ ਨੂੰ ਨਹੀਂ ਦਿੰਦਾ ਤਾਂ ਗਾਹਕ ਇਸ ਦੀ ਸ਼ਿਕਾਇਤ ਕਰ ਸਕਦਾ ਹੈ ਪਰਿਸ਼ਦ ਨੇ ਸੈਨਿਟਰੀ ਨੇਪਕੀਨ, ਰੱਖਣੀ, ਕਵਾਇਰ, ਕੰਪੋਸਟ, ਫੁੱਲ ਝਾੜੂ, ਸਾਲ ਦੀਆਂ ਪੱਤੀਆਂ ਤੋਂ ਬਣੇ ਦੋਵੇਂ ਤੇ ਥਾਲੀਆਂ, ਵਾਧੂ ਪੋਸ਼ਕ ਤੱਤ ਮਿਕਸ ਦੁੱਧ, ਸਿੱਕਿਆਂ ਤੇ ਪੱਥਰ, ਸੰਗਮਰਮਰ ਤੇ ਲੱਕੜੀ ਦੀਆਂ ਮੂਰਤੀਆਂ ਨੂੰ ਟੈਕਸ ਮੁਕਤ ਕਰ ਦਿੱਤਾ ਹੈ ਹੱਥ ਨਾਲ ਬਣੀ ਦਰੀ ‘ਤੇ ਟੈਕਸ 12 ਫੀਸਦੀ ਤੋਂ ਘਟਾ ਕੇ ਪੰਜ ਫੀਸਦੀ, ਬਾਸ ਦੀ ਫਲੋਰਿੰਗ, ਕੋਰੋਸਿਨ ਦੇ ਪ੍ਰੇਸ਼ਰ ਸਟੋਵ, ਜਿਪ ਤੇ ਸਲਾਈਡ ਫਾਸਟਨਰ ‘ਤੇ 18 ਤੋਂ ਘਟਾ ਕੇ 12 ਫੀਸਦੀ, ਇਥੇਨਾੱਲ ‘ਤੇ 18 ਫੀਸਦੀ ਤੋਂ ਘਟਾ ਕੇ ਪੰਜ ਫੀਸਦੀ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਡਾਟਾ ਸੁਰੱਖਿਆ ਤੇ ਨਿੱਜਤਾ ਦੀ ਰੱਖਿਆ ਹੋਵੇ ਯਕੀਨੀ

ਘਰੇਲੂ ਉਪਯੋਗ ਦੇ ਇਲੈਕਟ੍ਰਾਨਿਕ ਉਪਕਰਨ ਜਿਵੇਂ ਵਾਸ਼ਿੰਗ ਮਸ਼ੀਨ, ਵੈਕਿਊਮ ਕਲੀਨਰ, ਮਿਕਸਰ, ਵਾਟਰ ਕੂਲਰ, ਮਿਲਕ ਕੂਲਰ, ਆਇਸਕ੍ਰੀਮ ਫ੍ਰੀਜਰ, ਲਿਥੀਅਮ ਆਇਨ ਬੈਟਰੀ, ਪੇਂਟ ਤੇ ਵਾਰਨਿਸ਼ ਆਦਿ ‘ਤੇ ਟੈਕਸ ਦੀ ਦਰ 28 ਫੀਸਦੀ ਤੋਂ ਘਟਾ ਕੇ 18 ਫੀਸਦੀ ਕੀਤੀ ਗਈ ਹੈ ਬਿਨਾ ਪਾਲਸ਼ ਦੇ ਪੱਥਰਾਂ ‘ਤੇ ਟੈਕਸ ਦੀ ਦਰ ਪੰਜ ਫੀਸਦੀ ਕਰ ਦਿੱਤੀ ਗਈ ਹੈ ਸੇਵਾਵਾਂ ‘ਚ ਈ-ਬੁਕਸ ਨੂੰ 18 ਫੀਸਦੀ ਦੀ ਜਗ੍ਹਾ ਪੰਜ ਫੀਸਦੀ ਦੇ ਸਲੈਬ ‘ਚ ਕਰ ਦਿੱਤਾ ਗਿਆ ਹੈ ਆਯੁਸ਼ਮਾਨ ਭਾਰਤ ਤਹਿਤ ਦਿੱਤੇ ਜਾਣ ਵਾਲੇ ਪ੍ਰੀਮੀਅਮ ‘ਤੇ ਜ਼ੀਰੋ ਫੀਸਦੀ ਜੀਐਸਟੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਫੇਸਬੁੱਕ ‘ਤੇ ਇਕ ਬਲਾੱਗ ਪੋਸਟ ਜੀਐਸਟੀ ਨੂੰ ਲੈ ਕੇ ਲਿਖਿਆ ਹੈ ਅੱਜ ਉਨ੍ਹਾਂ ਆਪਣੇ ਇਸ ਬਲਾਕ ਪੋਸਟ ‘ਚ 28 ਫੀਸਦੀ ‘ਚ ਸ਼ਾਮਲ ਕੁਝ ਹੋਰ ਉਤਪਾਦਾਂ ਦਾ ਜੀਐਸਟ ਰੇਟ ਘਟਾਏ ਜਾਣ ਦੇ ਸੰਕੇਤ ਦਿੱਤੇ ਹਨ ਇਹ ਛੂਟ ਸੀਮੇਂਟ, ਏਅਰ ਕੰਡੀਸ਼ਨਰ (ਏਸੀ, ਵੱਡੀ ਸਕਰੀਨ ਵਾਲੇ ਟੀਵੀ ਸੇਟਸ ‘ਤੇ ਮਿਲ ਸਕਦੀ ਹੈ।