CBSE Board ਨੇ 10ਵੀਂ ਦਾ ਨਤੀਜਾ ਐਲਾਨਿਆ

Results
ਮਈ 2023 ’ਚ ਹੋਈਆਂ ਪ੍ਰੀਖਿਆਵਾਂ ਦੇ ਨਤੀਜੇ ਐਲਾਨੇ। ਫਾਈਲ ਫੋਟੋ

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (CBSE) ਨੇ ਸ਼ੁੱਕਰਵਾਰ ਨੂੰ 10ਵੀਂ ਅਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਦੇ ਨਤੀਜੇ ਐਲਾਨ ਦਿੱਤੇ। ਸੀਬੀਐਸਈ 10ਵੀਂ ਜਮਾਤ ਦੀ ਪਾਸ ਫੀਸਦੀ 93.12 ਫੀਸਦੀ ਰਹੀ ਅਤੇ ਜਵਾਹਰ ਨਵੋਦਿਆ ਵਿਦਿਆਲਿਆ ਅਤੇ ਕੇਂਦਰੀ ਵਿਦਿਆਲਿਆ ਦੇ ਨਤੀਜੇ ਸਾਰੇ ਸਕੂਲਾਂ ਵਿੱਚੋਂ ਸਭ ਤੋਂ ਵਧੀਆ ਰਹੇ। (CBSE Board Result) ਸੀਬੀਐਸਈ ਦੇ ਅਨੁਸਾਰ, ਤ੍ਰਿਵੇਂਦਰਮ 99.91 ਪ੍ਰਤੀਸ਼ਤ ਦੇ ਨਾਲ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲਾ ਖੇਤਰ ਰਿਹਾ ਹੈ। ਇਸ ਤੋਂ ਬਾਅਦ ਬੈਂਗਲੁਰੂ 99.18 ਫੀਸਦੀ, ਚੇਨਈ 99.14 ਫੀਸਦੀ, ਅਜਮੇਰ 97.27 ਫੀਸਦੀ ਅਤੇ ਪੁਣੇ 96.92 ਫੀਸਦੀ ‘ਤੇ ਰਿਹਾ। 10ਵੀਂ ਦੇ ਨਤੀਜਿਆਂ ’ਚ ਇੱਕ ਵਾਰ ਫਿਰ ਕੁੜੀਆਂ ਨੇ ਬਾਜੀ਼ ਮਾਰ ਲਈ ਹੈ। ਕੁੜੀਆਂ ਨੇ ਮੁੰਡਿਆਂ ਨਾਲੋਂ ਵਧੀਆ ਪ੍ਰਦਰਸ਼ਨ ਕੀਤਾ ਹੈ। 94.25% ਲੜਕੀਆਂ, ਜਦਕਿ 92.72% ਲੜਕੇ ਸਫਲ ਹੋਏ।

ਕੁੱਲ 21,86,485 ਵਿਦਿਆਰਥੀਆਂ ਨੇ ਦਿੱਤੀ ਸੀ ਪ੍ਰੀਖਿਆ (CBSE Board Result)

14 ਫਰਵਰੀ ਤੋਂ ਸ਼ੁਰੂ ਹੋਈ ਅਤੇ 21 ਮਾਰਚ ਨੂੰ ਸਮਾਪਤ ਹੋਈ 10ਵੀਂ ਜਮਾਤ ਦੀ ਪ੍ਰੀਖਿਆ ਲਈ ਕੁੱਲ 21,86,485 ਵਿਦਿਆਰਥੀਆਂ ਨੇ ਰਜਿਸਟਰੇਸ਼ਨ ਕਰਵਾਈ ਸੀ। ਇਸ ਦੇ ਨਾਲ ਹੀ, ਸੀਬੀਐਸਈ ਨੇ 12ਵੀਂ ਜਮਾਤ ਦੇ ਨਤੀਜੇ ਵੀ ਜਾਰੀ ਕੀਤੇ, ਜਿਸ ਵਿੱਚ ਸਮੁੱਚੀ ਪਾਸ ਪ੍ਰਤੀਸ਼ਤਤਾ ਘਟ ਕੇ 87.33 ਪ੍ਰਤੀਸ਼ਤ ਰਹਿ ਗਈ। ਲੜਕੀਆਂ ਨੇ 90.68 ਫੀਸਦੀ ਦੀ ਪਾਸ ਪ੍ਰਤੀਸ਼ਤਤਾ ਨਾਲ ਲੜਕਿਆਂ ਨੂੰ ਪਛਾੜਿਆ।

ਇਹ ਵੀ ਪੜ੍ਹੋ : CBSE 12ਵੀਂ ਦਾ ਨਤੀਜਾ ਜਾਰੀ : 87.33 ਫ਼ੀਸਦੀ ਵਿਦਿਆਰਥੀ ਪਾਸ, ਮੈਰਿਟ ਲਿਸਟ ਨਹੀਂ ਹੋਈ ਜਾਰੀ

ਵਿਦਿਆਰਥੀਆਂ ਦੀ ਪਾਸ ਫੀਸਦੀ 84.67 ਫੀਸਦੀ ਰਹੀ ਹੈ। 12ਵੀਂ ਜਮਾਤ ਦੇ ਨਤੀਜਿਆਂ ਵਿੱਚ ਤ੍ਰਿਵੇਂਦਰਮ 99.91 ਪ੍ਰਤੀਸ਼ਤ ਦੇ ਨਾਲ ਸਿਖਰ ‘ਤੇ ਰਿਹਾ ਜਦੋਂਕਿ ਬੈਂਗਲੁਰੂ 98.64 ਪ੍ਰਤੀਸ਼ਤ ਅਤੇ ਚੇਨਈ 97.40 ਪ੍ਰਤੀਸ਼ਤ ਦੇ ਨਾਲ ਦੂਜੇ ਅਤੇ ਤੀਜੇ ਸਥਾਨ ‘ਤੇ ਰਿਹਾ। ਦਿੱਲੀ ਪੱਛਮੀ 93.24 ਫੀਸਦੀ ਨਾਲ ਚੌਥੇ ਸਥਾਨ ‘ਤੇ ਰਿਹਾ। ਬੋਰਡ ਪ੍ਰੀਖਿਆਵਾਂ ਦੇ ਨਤੀਜੇ CBSE ਦੀ ਅਧਿਕਾਰਤ ਵੈੱਬਸਾਈਟ ‘ਤੇ ਉਪਲਬਧ ਹਨ।

ਇੰਜ ਵੇਖੋ ਨਤੀਜਾ

  • CBSE ਦੀ ਅਧਿਕਾਰਤ ਵੈੱਬਸਾਈਟ cbse.gov.in, cbseresults.nic.in ‘ਤੇ ਜਾਓ।
  • ਵੈੱਬਸਾਈਟ ਦੇ ਹੋਮਪੇਜ ‘ਤੇ CBSE ਜਮਾਤ 10ਵੀਂ ਦੇ ਨਤੀਜੇ ਲਿੰਕ ‘ਤੇ ਕਲਿੱਕ ਕਰੋ।
  • ਸਕ੍ਰੀਨ ‘ਤੇ ਇੱਕ ਲੌਗਇਨ ਵਿੰਡੋ ਦਿਖਾਈ ਦੇਵੇਗੀ।
  • CBSE 10ਵੀਂ ਜਮਾਤ ਦਾ ਰੋਲ ਨੰਬਰ ਭਰੋ।
  • ਸਕਰੀਨ ‘ਤੇ 10ਵਾਂ ਸਕੋਰਕਾਰਡ ਦਿਖਾਈ ਦੇਵੇਗਾ।
  • ਨਤੀਜਾ ਡਾਉਨਲੋਡ ਕਰੋ ।