ਹਰਿਆਣਾ - Sach Kahoon Punjabi

Haryana Government: ਲਾਡੋ ਲਕਸ਼ਮੀ ਯੋਜਨਾ ਦੀ ਆਮਦਨ ਸੀਮਾ ਵਧਾ ਕੇ 1.80 ਲੱਖ ਰੁਪਏ ਕੀਤੀ ਜਾਵੇਗੀ: ਨਾਇਬ ਸਿੰਘ ਸੈਣੀ
Haryana Government: ਚੰਡੀਗੜ੍ਹ, (ਸੱਚ ਕਹੂੰ ਨਿਊਜ਼/ਹਿੰ.ਸ.)। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਹੈ ਕਿ ਦੀਨਦਿਆਲ ਲਾਡੋ ਲਕਸ਼ਮੀ ਯੋਜਨਾ ਤਹਿਤ ਔਰਤਾਂ ਨੂੰ ਆਰਥਿਕ ਤੌਰ ’ਤੇ ਮਜ਼ਬੂਤ ਬਣਾਉਣ ਲਈ ਸਰਕਾਰ ਵੱਲੋਂ ਯੋਜਨਾ ਦਾ ਦਾਇਰਾ ਵਧਾਇਆ ਜਾ ਰਿਹਾ ਹੈ। ਹੁਣ ਇਸ ਯੋਜਨਾ ਲਈ ਪਰਿਵਾਰ ਦੀ ਸਾਲਾਨਾ ਆਮਦਨ ਦੀ ਵੱਧ ਤੋਂ ਵੱਧ ਹੱਦ 1 ਲੱਖ ਤੋਂ ਵਧਾ ਕੇ 1.80 ਲੱਖ ਰੁਪਏ ਕੀਤੀ ਜਾਵੇਗੀ।

ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਲਾਡੋ ਲਕਸ਼ਮੀ ਯੋਜਨਾ ਲਈ ਰਜਿਸਟ੍ਰੇਸ਼ਨ ਕਰਵਾਉਣ ਜਾਂ ਇਸ ਦਾ ਲਾਭ ਲੈਣ ਵਾਲੀਆਂ ਔਰਤਾਂ ਨੂੰ ਕਿਸੇ ਹੋਰ ਸਰਕਾਰੀ ਯੋਜਨਾ ਦੇ ਲਾਭ ਤੋਂ ਵਾਂਝਾ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੁਝ ਵਿਰੋਧੀ ਆਗੂਆਂ ਵੱਲੋਂ ਔਰਤਾਂ ਵਿੱਚ ਇਹ ਭਰਮ ਫੈਲਾਇਆ ਜਾ ਰਿਹਾ ਹੈ ਕਿ ਇਸ ਯੋਜਨਾ ਨਾਲ ਜੁੜਨ ਤੋਂ ਬਾਅਦ ਹੋਰ ਪੈਨਸ਼ਨ ਜਾਂ ਸਰਕਾਰੀ ਸਹਾਇਤਾ ਬੰਦ ਹੋ ਜਾਵੇਗੀ, ਜਦਕਿ ਅਜਿਹੀ ਕੋਈ ਗੱਲ ਨਹੀਂ ਹੈ।

ਸੈਣੀ ਨੇ ਦੱਸਿਆ ਕਿ ਚੋਣਾਂ ਤੋਂ ਪਹਿਲਾਂ ਸਰਕਾਰ ਵੱਲੋਂ ਲਏ ਗਏ 217 ਸੰਕਲਪਾਂ ਵਿੱਚ ਗਰੀਬ ਪਰਿਵਾਰਾਂ ਦੀਆਂ ਔਰਤਾਂ ਨੂੰ ਹਰ ਮਹੀਨੇ 2100 ਰੁਪਏ ਦੀ ਸਹਾਇਤਾ ਦੇਣ ਦਾ ਵਾਅਦਾ ਵੀ ਸ਼ਾਮਲ ਸੀ। ਸਰਕਾਰ ਬਣਨ ਤੋਂ ਬਾਅਦ ਪਹਿਲੇ ਬਜਟ ਵਿੱਚ ਇਸ ਯੋਜਨਾ ਲਈ 5000 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ। ਹੁਣ ਤੱਕ ਕਰੀਬ 10 ਲੱਖ ਔਰਤਾਂ ਦੇ ਬੈਂਕ ਖਾਤਿਆਂ ਵਿੱਚ 2000 ਕਰੋੜ ਰੁਪਏ ਤੋਂ ਵੱਧ ਦੀ ਰਕਮ ਭੇਜੀ ਜਾ ਚੁੱਕੀ ਹੈ।

ਇਹ ਵੀ ਪੜ੍ਹੋ: Congress News: ਹੀਰਾ ਠਾਕੁਰ ਭਾਜਪਾ ਛੱਡ ਕੇ ਕਾਂਗਰਸ ਵਿੱਚ ਸ਼ਾਮਲ

ਉਨ੍ਹਾਂ ਦੱਸਿਆ ਕਿ ਸਰਕਾਰ ਨੇ ਦੂਜੇ ਬਜਟ ਵਿੱਚ ਵੀ ਇਸ ਯੋਜਨਾ ਲਈ 6500 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਹੈ। ਆਮਦਨ ਸੀਮਾ ਵਧਾਉਣ ਦੇ ਫ਼ੈਸਲੇ ਤੋਂ ਬਾਅਦ ਹੋਰ ਔਰਤਾਂ ਨੂੰ ਵੀ ਇਸ ਦਾ ਲਾਭ ਮਿਲ ਸਕੇਗਾ। ਇਸ ਸਬੰਧੀ ਜਲਦ ਹੀ ਰਜਿਸਟ੍ਰੇਸ਼ਨ ਪੋਰਟਲ ਖੋਲ੍ਹਿਆ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਯੋਜਨਾ ਦਾ ਉਦੇਸ਼ ਸਿਰਫ਼ ਆਰਥਿਕ ਸਹਾਇਤਾ ਦੇਣਾ ਨਹੀਂ, ਸਗੋਂ ਔਰਤਾਂ ਨੂੰ ਆਤਮਨਿਰਭਰ ਬਣਾਉਣਾ ਅਤੇ ਪਰਿਵਾਰ ਦੇ ਆਰਥਿਕ ਫ਼ੈਸਲਿਆਂ ਵਿੱਚ ਉਨ੍ਹਾਂ ਦੀ ਭੂਮਿਕਾ ਮਜ਼ਬੂਤ ਕਰਨਾ ਵੀ ਹੈ। ਉਨ੍ਹਾਂ ਕਿਹਾ ਕਿ ਔਰਤਾਂ ਦੇ ਆਰਥਿਕ ਤੌਰ ’ਤੇ ਸਸ਼ਕਤ ਹੋਣ ਨਾਲ ਪਰਿਵਾਰ ਅਤੇ ਸਮਾਜ ਦੀ ਮਜ਼ਬੂਤੀ ਵਿੱਚ ਵੀ ਵਾਧਾ ਹੁੰਦਾ ਹੈ।

Chief Justice of Punjab and Haryana High Court: ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਬਣੇ ਪੰਜਾਬ-ਹਰਿਆਣਾ ਹਾਈਕੋਰਟ ਦੇ ਚੀਫ ਜਸਟਿਸ
ਚੰਡੀਗੜ੍ਹ (ਹਿੰ.ਸ.) ਪੰਜਾਬ ਸਰਕਾਰ ਵੱਲੋਂ ਨਿਯੁਕਤੀ ਦਾ ਵਿਰੋਧ ਕੀਤੇ ਜਾਣ ਦੇ ਬਾਵਜੂਦ ਸੋਮਵਾਰ ਸਵੇਰੇ ਪੰਜਾਬ ਲੋਕ ਭਵਨ ਵਿਖੇ ਹੋਏ ਸਹੁੰ ਚੁੱਕ ਸਮਾਗਮ ਦੌਰਾਨ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ 37ਵੇਂ ਮੁੱਖ ਜੱਜ ਵਜੋਂ ਅਹੁਦਾ ਸੰਭਾਲ ਲਿਆ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਜਸਟਿਸ ਮਿਸ਼ਰਾ ਨੂੰ ਅਹੁਦੇ ਅਤੇ ਭੇਦ ਦੀ ਸਹੁੰ ਚੁਕਾਈ। ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਤੋਂ ਪਹਿਲਾਂ ਜਸਟਿਸ ਸ਼ੀਲ ਨਾਗੂ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਮੁੱਖ ਜੱਜ ਸਨ। ਜੂਨ 2026 ਵਿੱਚ ਜਸਟਿਸ ਸ਼ੀਲ ਨਾਗੂ ਦੀ ਸੁਪਰੀਮ ਕੋਰਟ ਦੇ ਜੱਜ ਵਜੋਂ ਨਿਯੁਕਤੀ ਹੋਣ ਤੋਂ ਬਾਅਦ ਹਾਈਕੋਰਟ ਦੇ ਚੀਫ ਜਸਟਿਸ ਦਾ ਅਹੁਦਾ ਖਾਲੀ ਹੋ ਗਿਆ ਸੀ। (Chief Justice of Punjab and Haryana High Court)

Read Also ; ਤਿਉਹਾਰੀ ਸੀਜ਼ਨ 'ਚ ਰੇਲਵੇ ਨੇ ਦਿੱਤਾ ਤੋਹਫ਼ਾ, ਚੰਡੀਗੜ੍ਹ ਤੋਂ ਚੱਲਣਗੀਆਂ ਵਿਸ਼ੇਸ਼ ਟਰੇਨਾਂ

ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਦੀ ਨਿਯੁਕਤੀ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ ਇਤਰਾਜ਼ ਜਤਾਇਆ ਗਿਆ ਸੀ। ਸਰਕਾਰ ਨੇ ਐਤਵਾਰ ਸ਼ਾਮ ਨੂੰ ਐਮਰਜੈਂਸੀ ਕੈਬਨਿਟ ਮੀਟਿੰਗ ਸੱਦ ਕੇ ਨਿਯੁਕਤੀ ਸਬੰਧੀ ਆਪਣਾ ਵਿਰੋਧ ਦਰਜ ਦਰਸਾਇਆ ਸੀ। ਕੈਬਨਿਟ ਵੱਲੋਂ ਪਾਸ ਕੀਤੇ ਮਤੇ ਵਿੱਚ ਕਿਹਾ ਗਿਆ ਸੀ ਕਿ ਜਸਟਿਸ ਮਿਸ਼ਰਾ ਦੀ ਨਿਯੁਕਤੀ ਸਮੇਂ ਪੰਜਾਬ ਸਰਕਾਰ ਦੀ ਰਾਏ ਨਹੀਂ ਲਈ ਗਈ ਅਤੇ ਇਸ ਪ੍ਰਕਿਰਿਆ ਵਿੱਚ ਐੱਸ.ਓ.ਪੀ. ਦੀ ਉਲੰਘਣਾ ਹੋਈ ਹੈ। ਪੰਜਾਬ ਸਰਕਾਰ ਨੇ ਇਸ ਆਧਾਰ ’ਤੇ ਸਹੁੰ ਚੁੱਕ ਸਮਾਗਮ ਰੋਕਣ ਦੀ ਮੰਗ ਕੀਤੀ ਸੀ। (Chief Justice of Punjab and Haryana High Court)

ਹਾਲਾਂਕਿ, ਨਿਰਧਾਰਤ ਪ੍ਰੋਗਰਾਮ ਮੁਤਾਬਕ ਸਹੁੰ ਚੁੱਕ ਸਮਾਗਮ ਸੋਮਵਾਰ ਨੂੰ ਪੰਜਾਬ ਲੋਕ ਭਵਨ ਵਿਖੇ ਕਰਵਾਇਆ ਗਿਆ। ਪੰਜਾਬ ਸਰਕਾਰ ਵੱਲੋਂ ਕੀਤੇ ਐਲਾਨ ਅਨੁਸਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪੰਜਾਬ ਸਰਕਾਰ ਦੇ ਹੋਰ ਮੰਤਰੀ ਸਮਾਗਮ ਵਿੱਚ ਸ਼ਾਮਲ ਨਹੀਂ ਹੋਏ। ਸਮਾਗਮ ਦੌਰਾਨ ਮੰਚ ’ਤੇ ਪੰਜਾਬ ਦੇ ਮੁੱਖ ਮੰਤਰੀ ਲਈ ਰੱਖੀ ਕੁਰਸੀ ਵੀ ਖਾਲੀ ਰਹੀ।

ਸਹੁੰ ਚੁੱਕ ਸਮਾਗਮ ਦੌਰਾਨ ਸੁਰੱਖਿਆ ਦੇ ਵੀ ਸਖ਼ਤ ਪ੍ਰਬੰਧ ਕੀਤੇ ਗਏ ਸਨ। ਖੁਫੀਆ ਏਜੰਸੀਆਂ ਵੱਲੋਂ ਸਮਾਗਮ ਦੌਰਾਨ ਵਿਰੋਧ ਪ੍ਰਦਰਸ਼ਨ ਹੋਣ ਸਬੰਧੀ ਇਨਪੁਟ ਮਿਲਣ ਤੋਂ ਬਾਅਦ ਚੰਡੀਗੜ੍ਹ ਪੁਲਿਸ ਵੱਲੋਂ ਲੋਕ ਭਵਨ ਵੱਲ ਜਾਣ ਵਾਲੇ ਰਸਤਿਆਂ ’ਤੇ ਸੁਰੱਖਿਆ ਵਧਾਈ ਗਈ। ਕਈ ਰਸਤਿਆਂ ਨੂੰ ਸੀਲ ਕਰਕੇ ਟ੍ਰੈਫਿਕ ਨੂੰ ਬਦਲਵੇਂ ਰੂਟਾਂ ਰਾਹੀਂ ਭੇਜਿਆ ਗਿਆ। ਲੋਕ ਭਵਨ ਵੱਲ ਜਾਣ ਵਾਲੇ ਵਾਹਨਾਂ ਦੀ ਵੀ ਬਾਰੀਕੀ ਨਾਲ ਜਾਂਚ ਕੀਤੀ ਗਈ।

ਸਮਾਗਮ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਹਰਿਆਣਾ ਦੇ ਰਾਜਪਾਲ ਪ੍ਰੋ. ਅਸੀਮ ਕੁਮਾਰ ਘੋਸ਼ ਵੀ ਮੌਜੂਦ ਰਹੇ। ਇਸ ਤੋਂ ਇਲਾਵਾ ਹਰਿਆਣਾ ਦੇ ਖੇਤੀਬਾੜੀ ਮੰਤਰੀ ਸ਼ਿਆਮ ਸਿੰਘ ਰਾਣਾ ਸਮੇਤ ਕਈ ਅਧਿਕਾਰੀਆਂ ਨੇ ਵੀ ਸਹੁੰ ਚੁੱਕ ਸਮਾਗਮ ਵਿੱਚ ਸ਼ਿਰਕਤ ਕੀਤੀ।

Sirsa News: ਜੰਮੂ ਕਸ਼ਮੀਰ ’ਚ ਸ਼ਹੀਦੀ ਪਾਉਣ ਵਾਲੇ ਸੁਖਚੈਨ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ
ਸਰਸਾ (ਸੱਚ ਕਹੂੰ ਨਿਊਜ/ਸੁਨੀਲ ਵਰਮਾ)। ਜੰਮੂ-ਕਸ਼ਮੀਰ ’ਚ 3 ਸਤੰਬਰ ਨੂੰ ਸ਼ਹੀਦੀ ਪ੍ਰਾਪਤ ਕਰਦਿਆਂ ਪਿੰਡ ਕੁੱਤਾਵੱਢ ਨਿਵਾਸੀ ਕਰੀਬ 30 ਸਾਲਾ ਫੌਜੀ ਸੁਖਚੈਨ ਸਿੰਘ ਸ਼ਨਿੱਚਰਵਾਰ ਨੂੰ ਪੰਜ ਤੱਤਾਂ ’ਚ ਵਿਲੀਨ ਹੋ ਗਏ। ਫੌਜ ਅਤੇ ਪੁਲਿਸ ਦੀ ਟੁਕੜੀ ਨੇ ਉਨ੍ਹਾਂ ਨੂੰ ਸਰਕਾਰੀ ਸਨਮਾਨ ਲਾਲ ਅੰਤਿਮ ਸਲਾਮੀ ਦਿੱਤੀ। ਪੰਜ ਸਾਲਾ ਬੇਟੇ ਅਕਾਸ਼ਦੀਪ ਨੇ ਪਿਤਾ ਦੀ ਚਿਖਾ ਨੂੰ ਮੁੱਖ ਅਗਨੀ ਦਿੱਤੀ।

ਜਵਾਨ ਦੀ ਮ੍ਰਿਤਕ ਦੇਹ ਪਿੰਡ ਪਹੁੰਚਦਿਆਂ ਹੀ ‘ਭਾਰਤ ਮਾਤਾ ਦੀ ਜੈ, ਵੰਦੇ ਮਾਤਰਮ ਅਤੇ ਸੁਖਚੈਨ ਫੌਜੀ ਅਮਰ ਰਹੇ’ ਦੇ ਨਾਅਰਿਆਂ ਨਾਲ ਮਾਹੌਲ ਗ਼ਮਗੀਨ ਹੋ ਗਿਆ। ਸੁਖਚੈਨ ਸਿੰਘ ਦੇ ਅੰਤਿਮ ਦਰਸ਼ਨ ਕਰਨ ਲਈ ਪਿੰਡ ਅਤੇ ਆਸ-ਪਾਸ ਦੇ ਪਿੰਡਾਂ ਦੇ ਸੈਂਕੜੇ ਲੋਕ ਪੁੱਜੇ। ਰਸਤੇ ’ਚ ਭੰਬੂਰ, ਮੰਗਾਲਾ, ਮੱਲੇਕਾਂ, ਮਾਧੋਸਿੰਘਾਨਾ ਅਤੇ ਢਾਣੀ ਚੰਡੀਗੜ੍ਹ ਸਮੇਤ ਕਈ ਥਾਵਾਂ ’ਤੇ ਪਿੰਡ ਵਾਸੀਆਂ ਨੇ ਸ਼ਹੀਦ ਨੂੰ ਸ਼ਰਧਾਂਜਲੀ ਦਿੱਤੀ। ਪਿੰਡ ਪਹੁੰਚਣ ’ਤੇ ਮ੍ਰਿਤਕ ਦੇਹ ਨੂੰ ਪਹਿਲਾਂ ਘਰ ਲਿਆਂਦਾ ਗਿਆ, ਜਿੱਥੇ ਪਰਵਿਾਰ ਅਤੇ ਪਿੰਡ ਵਾਸੀਆਂ ਨੇ ਅੰਤਿਮ ਦਰਸ਼ਨ ਕੀਤੇ।

Read Also : ਪੰਜਾਬ ਕੈਬਨਿਟ ਦਾ ਫੈਸਲਾ: ਸਿਹਤ ਵਿਭਾਗ ’ਚ 138 ਨਵੀਆਂ ਅਸਾਮੀਆਂ ਸਣੇ 80 ਖਾਲੀ ਅਸਾਮੀਆਂ ਭਰਨ ਨੂੰ ਮਨਜ਼ੂਰੀ

ਪ੍ਰਸ਼ਾਸਨ ਵੱਲੋਂ ਰਾਣੀਆਂ, ਤਹਿਸੀਲਦਾਰ ਸ਼ੁਭਮ ਸ਼ਰਮਾ ਨੇ ਪੁਸ਼ਪਚੱਕਰ ਭੇਂਟ ਕਰਕੇ ਸ਼ਰਧਾਂਜਲੀ ਦਿੱਤੀ। ਫੌਜ ਵੱਲੋਂ ਕਰਨਲ ਓਪੀ ਸੁਮੇਰਾ, ਕਰਨਲ ਇੰਦਰ ਸਿੰਘ, ਸੂਬੇਦਾਰ ਨਰਿੰਦਰ ਸਿੰਘ ਅਤੇ ਸੂਬੇਦਾਰ ਮਨਜਿੰਦਰ ਸਿੰਘ ਅਤੇ ਜ਼ਿਲ੍ਹਾ ਫੌਜੀ ਕਲਿਆਣ ਬੋਰਡ ਵੱਲੋਂ ਲਾਲ ਚੰਦ ਨੇ ਸ਼ਰਧਾਂਜਲੀ ਦਿੱਤੀ। ਐਲਨਾਬਾਦ ਵਿਧਾਇਕ ਭਰਤ ਸਿੰਘ ਬੈਨੀਵਾਲ, ਸੰਤ ਬ੍ਰਹਮਾਦਾਸ, ਸੰਤ ਹਰਿਨਾਮਦਾਸ, ਸੀਨੀਅਰ ਭਾਜਪਾ ਆਗੂ ਜਗਦੀਸ਼ ਚੋਪੜਾ, ਭਾਜਪਾ ਜ਼ਿਲ੍ਹਾ ਪ੍ਰਧਾਨ ਯਤਿੰਦਰ ਸਿੰਘ ਐਡਵੋਕੇਟ, ਸਰਪੰਚ ਬੇਅੰਤ ਸਿੰਘ ਸੰਧੂ, ਅਮੀਰ ਚੰਦ ਮਹਿਤਾ ਅਤੇ ਲਲਿਤ ਮੋਹਨ ਪੋਪਲੀ ਸਮੇਤ ਹੋਰ ਲੋਕਾਂ ਨੇ ਵੀ ਫੁੱੱਲ ਮਾਲਾਵਾਂ ਭੇਂਟ ਕੀਤੀਆਂ। ਏਐੱਸਪੀ ਆਦਰਸ਼ਦੀਪ ਸਿੰਘ ਅਤੇ ਡੀਐੱਸਪੀ ਸੁਭਾਸ਼ ਚੰਦਰ ਵੀ ਮੌਜ਼ੂਦ ਸਨ।

2015 ’ਚ ਹੋਏ ਸਨ ਭਰਤੀ

ਸੁਖਚੈਨ ਸਿੰਘ ਸਾਲ 2015 ’ਚ ਫੌਜ ’ਚ ਭਰਤੀ ਹੋਏ ਸਨ। ਕਰੀਬ 11 ਸਾਲ ਦੀ ਸੇਵਾ ਦੌਰਾਨ ਉਨ੍ਹਾਂ ਨੇ ਦੇਸ਼ ਦੀ ਰੱਖਿਆ ਨੂੰ ਆਪਣਾ ਫਰਜ਼ ਮੰਨਿਆ। ਪਰਿਵਾਰ ਅਨੁਸਾਰ ਉਨ੍ਹਾਂ ਨੇ 10 ਦਿਨਾਂ ਦੀ ਛੁੱਟੀ ’ਤੇ ਘਰ ਆਉਣਾ ਸੀ। ਬੇਟੇ ਅਕਾਸ਼ਦੀਪ ਦਾ ਜਨਮ ਦਿਨ 1 ਅਕਤੂਬਰ ਨੂੰ ਹੈ ਅਤੇ ਪਰਿਵਾਰ ਉਨ੍ਹਾਂ ਦੇ ਘਰ ਪਰਤਣ ਦਾ ਇੰਤਜ਼ਾਰ ਕਰ ਰਿਹਾ ਸੀ। ਪਰਿਵਾਰ ’ਚ ਪਤਨੀ ਨਿਰਮਲ ਕੌਰ, ਮਾਤਾ ਅਮਰ ਕੌਰ, ਭਾਈ ਸਰਬਜੀਤ ਸਿੰਘ ਅਤੇ ਪੁੱਤਰ ਅਕਾਸ਼ਦੀਪ ਹਨ।

Haryana News: ਫਤਿਹਾਬਾਦ ’ਚ 9.25 ਗ੍ਰਾਮ ਹੈਰੋਇਨ ਸਮੇਤ ਨੌਜਵਾਨ ਕਾਬੂ
Haryana News: ਫਤਿਹਾਬਾਦ, (ਹਿੰ.ਸ.)। ਫਤਿਹਾਬਾਦ ਜ਼ਿਲ੍ਹੇ ਵਿੱਚ ਪੁਲਿਸ ਚੌਕੀ ਬਾਹਮਣਵਾਲਾ ਦੀ ਟੀਮ ਨੇ ਪਿੰਡ ਨੰਗਲ ਨੇੜੇ ਰਜਵਾਹੇ ਦੇ ਕੱਚੇ ਰਸਤੇ ਤੋਂ ਇੱਕ ਨੌਜਵਾਨ ਨੂੰ 9.25 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਮੁਲਜ਼ਮ ਦੀ ਪਛਾਣ ਕਰਨ ਸਿੰਘ ਵਾਸੀ ਉਡਤ ਸਦੇਵਾਲਾ, ਜ਼ਿਲ੍ਹਾ ਮਾਨਸਾ, ਪੰਜਾਬ ਵਜੋਂ ਹੋਈ ਹੈ।

ਪੁਲਿਸ ਚੌਕੀ ਬਾਹਮਣਵਾਲਾ ਦੇ ਇੰਚਾਰਜ ਸਹਾਇਕ ਸਬ-ਇੰਸਪੈਕਟਰ ਅਮਰ ਸਿੰਘ ਨੇ ਦੱਸਿਆ ਕਿ 4 ਸਤੰਬਰ ਨੂੰ ਪੁਲਿਸ ਟੀਮ ਗਸ਼ਤ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਰੋਕਣ ਲਈ ਪਿੰਡ ਨੰਗਲ ਵੱਲ ਜਾ ਰਹੀ ਸੀ। ਇਸ ਦੌਰਾਨ ਰਜਵਾਹੇ ਨੇੜੇ ਕੱਚੇ ਰਸਤੇ ’ਤੇ ਇੱਕ ਨੌਜਵਾਨ ਪੁਲਿਸ ਦੀ ਗੱਡੀ ਨੂੰ ਦੇਖ ਕੇ ਅਚਾਨਕ ਪਿੱਛੇ ਮੁੜ ਕੇ ਤੇਜ਼ੀ ਨਾਲ ਜਾਣ ਲੱਗਾ।

ਇਹ ਵੀ ਪੜ੍ਹੋ: Free LPG Cylinder Scheme: ਸਰਕਾਰ ਨੇ 'ਗੋਆ ਉੱਜਵਲਾ ਯੋਜਨਾ' ਸ਼ੁਰੂ ਕੀਤੀ, ਹਰ ਸਾਲ 3 ਐਲਪੀਜੀ ਸਿਲੰਡਰਾਂ ਦੇ ਦਿੱਤੇ ਜਾਣਗੇ ਪੈਸੇ

ਪੁਲਿਸ ਟੀਮ ਨੇ ਸ਼ੱਕ ਦੇ ਆਧਾਰ ’ਤੇ ਨੌਜਵਾਨ ਨੂੰ ਰੋਕ ਕੇ ਪੁੱਛਗਿੱਛ ਕੀਤੀ। ਨਿਯਮਾਂ ਅਨੁਸਾਰ ਤਲਾਸ਼ੀ ਲੈਣ ’ਤੇ ਉਸ ਦੇ ਕਬਜ਼ੇ ਵਿੱਚੋਂ ਕਾਲੇ ਰੰਗ ਦੇ ਪੌਲੀਥੀਨ ਪਾਊਚ ਵਿੱਚੋਂ 9.25 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਨੇ ਬਰਾਮਦ ਹੈਰੋਇਨ ਨੂੰ ਕਬਜ਼ੇ ਵਿੱਚ ਲੈ ਕੇ ਮੁਲਜ਼ਮ ਖ਼ਿਲਾਫ਼ ਥਾਣਾ ਸਦਰ ਰਤੀਆ ਵਿੱਚ ਐੱਨਡੀਪੀਐੱਸ ਐਕਟ ਦੀ ਧਾਰਾ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਮੁਤਾਬਕ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਪੁਲਿਸ ਵੱਲੋਂ ਨਸ਼ੀਲੇ ਪਦਾਰਥਾਂ ਦੀ ਸਪਲਾਈ ਨਾਲ ਜੁੜੇ ਹੋਰ ਪੱਖਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

Hathnikund Barrage Accident: ਹਥਿਨੀਕੁੰਡ ਬੈਰਾਜ਼ ਹਾਦਸਾ, ਇੱਕ ਜਵਾਨ ਦੀ ਲਾਸ਼ ਬਰਾਮਦ, ਦੂਜੇ ਦੀ ਭਾਲ ਜਾਰੀ
ਯਮੁਨਾਨਗਰ (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਯਮੁਨਾਨਗਰ ਦੇ ਹਥਿਨੀਕੁੰਡ ਬੈਰਾਜ ’ਤੇ ਡੁੱਬਣ ਵਾਲੇ ਦੋ ਫੌਜੀਆਂ ਚੋੋਂ ਇੱਕ ਦੀ ਲਾਸ਼ ਬਰਾਮਦ ਕਰ ਲਈ ਗਈ ਹੈ। ਲਾਸ਼ ਬੁੱਧਵਾਰ ਰਾਤ ਨੂੰ ਬੈਰਾਜ ਤੋਂ ਲਗਭਗ 15 ਕਿਲੋਮੀਟਰ ਦੂਰ ਉੱਤਰ ਪ੍ਰਦੇਸ਼ ਦੇ ਬਰਥਾ ਕੋਰਸੀ ਪਿੰਡ ਨੇੜੇ ਯਮੁਨਾ ਨਦੀ ਤੋਂ ਬਰਾਮਦ ਕੀਤੀ ਗਈ ਸੀ। ਹਾਲਾਂਕਿ, ਫੌਜ ਨੇ ਅਜੇ ਤੱਕ ਲਾਸ਼ ਦੀ ਪਛਾਣ ਨਹੀਂ ਕੀਤੀ ਹੈ। ਦੂਜੇ ਫੌਜੀ ਦੀ ਭਾਲ ਜਾਰੀ ਹੈ। ਮੰਗਲਵਾਰ ਸ਼ਾਮ ਨੂੰ ਇੱਕ ਅਭਿਆਸ ਸੈਸ਼ਨ ਦੌਰਾਨ, ਪੰਜ ਸੈਨਿਕਾਂ ਨੇ ਇੱਕ ਚਿਨੂਕ ਹੈਲੀਕਾਪਟਰ ਤੋਂ ਯਮੁਨਾ ’ਚ ਛਾਲ ਲਾਈ। ਕਿਸ਼ਤੀ ਅਚਾਨਕ ਡੁੱਬ ਗਈ। ਤਿੰਨ ਸੈਨਿਕ ਤੈਰ ਕੇ ਸੁਰੱਖਿਅਤ ਸਥਾਨ ’ਤੇ ਚਲੇ ਗਏ, ਜਦੋਂ ਕਿ ਦੋ ਲਾਪਤਾ ਹੋ ਗਏ। ਫੌਜ ਦੀਆਂ ਟੀਮਾਂ ਨੇ ਪਹਿਲਾਂ ਪੱਛਮੀ ਯਮੁਨਾ ਨਹਿਰ ਤੇ ਹਰਿਆਣਾ ਵਾਲੇ ਪਾਸੇ ਇਸਦੇ ਬਾਹਰੀ ਵਹਾਅ ਵਿੱਚ ਇੱਕ ਖੋਜ ਮੁਹਿੰਮ ਚਲਾਈ ਸੀ। ਹੁਣ, ਉੱਤਰ ਪ੍ਰਦੇਸ਼ ਵਾਲੇ ਪਾਸੇ ਇੱਕ ਸੈਨਿਕ ਦੀ ਲਾਸ਼ ਮਿਲਣ ਤੋਂ ਬਾਅਦ, ਪੂਰਬੀ ਯਮੁਨਾ ਨਹਿਰ ’ਚ ਵੀ ਇੱਕ ਖੋਜ ਮੁਹਿੰਮ ਚਲਾਈ ਜਾਵੇਗੀ।

ਇਹ ਵੀ ਪੜ੍ਹੋ : ED Punjab Police Dispute: ਈਡੀ ਬਨਾਮ ਪੰਜਾਬ ਪੁਲਿਸ! ਸਬੂਤਾਂ ਨੂੰ ਲੈ ਕੇ ਮੁੜ ਆਹਮੋ-ਸਾਹਮਣੇ, ਈਡੀ ਨੂੰ ਪੁਲਿਸ ਦੀ ਚਿੱਠੀ

ਜਾਣੋ ਪੂਰਾ ਮਾਮਲਾ | Hathnikund Barrage Accident

1 ਸਤੰਬਰ ਨੂੰ ਸ਼ਾਮ 5 ਵਜੇ ਪੰਜ ਸੈਨਿਕ ਡੁੱਬ ਗਏ

ਮੰਗਲਵਾਰ ਸ਼ਾਮ ਨੂੰ, ਲਗਭਗ 5 ਵਜੇ, ਪਹਿਲੀ ਪੈਰਾ ਸਪੈਸ਼ਲ ਫੋਰਸ ਦੇ ਪੰਜ ਸੈਨਿਕਾਂ ਨੇ ਹਥਿਨੀਕੁੰਡ ਬੈਰਾਜ ਦੇ ਨੇੜੇ ਅਭਿਆਸ ਕਰਦੇ ਸਮੇਂ ਯਮੁਨਾ ਵਿੱਚ ਹੈਲੀਕਾਪਟਰ ਤੋਂ ਛਾਲ ਮਾਰ ਦਿੱਤੀ। ਜਦੋਂ ਸੈਨਿਕ ਕਿਸ਼ਤੀ ਤੱਕ ਪਹੁੰਚੇ, ਤਾਂ ਇਹ ਸ਼ੁਰੂ ਨਹੀਂ ਹੋ ਸਕੀ ਤੇ ਅਚਾਨਕ ਡੁੱਬਣ ਲੱਗੀ। ਇਸ ਤੋਂ ਬਾਅਦ, ਪੰਜੇ ਸੈਨਿਕ ਡਾਈਵਿੰਗ ਕਿੱਟਾਂ ਤੇ ਲਾਈਫ ਜੈਕਟਾਂ ਪਹਿਨ ਕੇ ਨਦੀ ’ਚ ਛਾਲ ਮਾਰ ਗਏ। ਉਨ੍ਹਾਂ ਵਿੱਚੋਂ ਤਿੰਨ ਪੱਛਮੀ ਯਮੁਨਾ ਨਹਿਰ ਦੇ ਗੇਟ ਤੋਂ ਤੈਰ ਕੇ ਬਾਹਰ ਨਿਕਲ ਆਏ, ਜਦੋਂ ਕਿ ਮਹਾਰਾਸ਼ਟਰ ਤੋਂ ਆਰੀਅਨ ਪਾਟਿਲ ਤੇ ਜੰਮੂ-ਕਸ਼ਮੀਰ ਦੇ ਅਖਨੂਰ ਦੇ ਰਹਿਣ ਵਾਲੇ ਅਜੈ ਲਾਪਤਾ ਹੋ ਗਏ। ਫੌਜ ਅਤੇ ਸਥਾਨਕ ਡਾਈਵਿੰਗ ਟੀਮਾਂ ਨੇ ਉਸ ਰਾਤ ਇੱਕ ਖੋਜ ਮੁਹਿੰਮ ਸ਼ੁਰੂ ਕੀਤੀ। Hathnikund Barrage Accident

Haryana Corruption News: ਹਰਿਆਣਾ ਦੇ 504 ਕਰੋੜ ਰੁਪਏ ਦੇ ਘੁਟਾਲੇ ਵਿੱਚ ਸੀਬੀਆਈ ਨੇ ਦਾਇਰ ਕੀਤੀ ਤੀਜੀ ਚਾਰਜਸ਼ੀਟ
Haryana Corruption News: ਪੰਚਕੂਲਾ,(ਆਈਏਐਨਐਸ)। ਕੇਂਦਰੀ ਜਾਂਚ ਬਿਊਰੋ ਨੇ ਬੁੱਧਵਾਰ ਨੂੰ ਹਰਿਆਣਾ ਸਰਕਾਰ ਦੇ ਫੰਡਾਂ ਦੇ 504 ਕਰੋੜ ਰੁਪਏ ਦੇ ਗਬਨ ਦੇ ਸਬੰਧ ਵਿੱਚ ਪੰਚਕੂਲਾ ਦੀ ਵਿਸ਼ੇਸ਼ ਸੀਬੀਆਈ ਅਦਾਲਤ ਵਿੱਚ ਆਪਣੀ ਤੀਜੀ ਚਾਰਜਸ਼ੀਟ ਦਾਇਰ ਕੀਤੀ। ਰਜਸ਼ੀਟ ਵਿੱਚ 19 ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਸਰਕਾਰੀ ਪੈਸਾ ਆਈਡੀਐਫਸੀ ਫਸਟ ਬੈਂਕ ਅਤੇ ਏਯੂ ਸਮਾਲ ਫਾਈਨੈਂਸ ਬੈਂਕ ਵਿੱਚ ਜਮ੍ਹਾ ਕੀਤਾ ਗਿਆ ਸੀ। ਨਵੀਂ ਚਾਰਜਸ਼ੀਟ ਵਿੱਚ ਹਰਿਆਣਾ ਕੇਡਰ ਦੇ ਛੇ ਆਈਏਐਸ ਅਧਿਕਾਰੀ, ਆਈਡੀਐਫਸੀ ਫਸਟ ਬੈਂਕ ਦੇ ਤਿੰਨ ਅਧਿਕਾਰੀ, ਏਯੂ ਸਮਾਲ ਫਾਈਨੈਂਸ ਬੈਂਕ ਦੇ ਇੱਕ ਅਧਿਕਾਰੀ ਅਤੇ ਨੌਂ ਹੋਰ ਰਾਜ ਸਰਕਾਰ ਦੇ ਅਧਿਕਾਰੀਆਂ ਨੂੰ ਦੋਸ਼ੀ ਨਾਮਜ਼ਦ ਕੀਤਾ ਗਿਆ ਹੈ। ਉਨ੍ਹਾਂ 'ਤੇ ਅਪਰਾਧਿਕ ਸਾਜ਼ਿਸ਼, ਧੋਖਾਧੜੀ, ਸਬੂਤਾਂ ਨੂੰ ਨਸ਼ਟ ਕਰਨ, ਜਾਅਲਸਾਜ਼ੀ, ਜਾਅਲੀ ਦਸਤਾਵੇਜ਼ਾਂ ਦੀ ਵਰਤੋਂ, ਖਾਤਿਆਂ ਵਿੱਚ ਹੇਰਾਫੇਰੀ, ਵਿਸ਼ਵਾਸ ਦੀ ਅਪਰਾਧਿਕ ਉਲੰਘਣਾ, ਰਿਸ਼ਵਤਖੋਰੀ ਅਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ ਗਏ ਹਨ।

ਸੀਬੀਆਈ ਦੇ ਅਨੁਸਾਰ, ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਸਰਕਾਰੀ ਅਧਿਕਾਰੀਆਂ ਨੇ ਬੈਂਕ ਅਧਿਕਾਰੀਆਂ ਨਾਲ ਮਿਲ ਕੇ ਧੋਖਾਧੜੀ ਨੂੰ ਅੰਜਾਮ ਦਿੱਤਾ। ਸਾਜ਼ਿਸ਼ ਦੇ ਹਿੱਸੇ ਵਜੋਂ, ਅੱਠ ਰਾਜ ਸਰਕਾਰੀ ਵਿਭਾਗਾਂ ਨਾਲ ਸਬੰਧਤ ਫੰਡ ਵੱਖ-ਵੱਖ ਅਧਿਕਾਰਤ ਬੈਂਕਾਂ ਤੋਂ ਕਢਵਾਏ ਗਏ ਅਤੇ ਆਈਡੀਐਫਸੀ ਫਸਟ ਬੈਂਕ ਅਤੇ ਏਯੂ ਸਮਾਲ ਫਾਈਨੈਂਸ ਬੈਂਕ ਦੀਆਂ ਕੁਝ ਸ਼ਾਖਾਵਾਂ ਵਿੱਚ ਖੋਲ੍ਹੇ ਗਏ ਖਾਤਿਆਂ ਵਿੱਚ ਟ੍ਰਾਂਸਫਰ ਕੀਤੇ ਗਏ, ਜੋ ਕਿ ਰਾਜ ਵਿੱਤ ਵਿਭਾਗ ਦੇ ਵਿੱਤੀ ਅਨੁਸ਼ਾਸਨ ਅਤੇ ਧੋਖਾਧੜੀ ਰੋਕਥਾਮ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਹੈ। ਸੀਬੀਆਈ ਨੇ ਕਿਹਾ ਕਿ ਇਨ੍ਹਾਂ ਖਾਤਿਆਂ ਤੋਂ ਧੋਖਾਧੜੀ ਨਾਲ ਕੀਤੀ ਗਈ ਨਿਕਾਸੀ ਸਰਕਾਰੀ ਵਿਭਾਗਾਂ ਨਾਲ ਸਬੰਧਤ ਤੀਜੀ ਧਿਰ ਦੇ ਖਾਤਿਆਂ ਵਿੱਚ ਟ੍ਰਾਂਸਫਰ ਕੀਤੀ ਗਈ ਸੀ। ਇਸ ਰਕਮ ਨੂੰ ਬਾਅਦ ਵਿੱਚ ਕਈ ਬੈਂਕ ਖਾਤਿਆਂ ਰਾਹੀਂ ਟ੍ਰਾਂਸਫਰ ਕੀਤਾ ਗਿਆ ਅਤੇ ਨਕਦੀ ਵਿੱਚ ਬਦਲ ਦਿੱਤਾ ਗਿਆ।

ਇਹ ਵੀ ਪੜ੍ਹੋ: Moga Local News: ਮੋਗਾ ਪੁਲਿਸ ਵੱਲੋਂ ਨਸ਼ਾ ਤਸਕਰੀ ਖ਼ਿਲਾਫ਼ ਕਾਰਵਾਈ, 7 ਮੁਲਜ਼ਮ ਗ੍ਰਿਫ਼ਤਾਰ

ਦੋਸ਼ ਹੈ ਕਿ ਮੁਲਜ਼ਮਾਂ ਨੇ ਇਸ ਪ੍ਰਕਿਰਿਆ ਰਾਹੀਂ ਗੈਰ-ਕਾਨੂੰਨੀ ਵਿੱਤੀ ਲਾਭ ਕਮਾਇਆ। ਇਸ ਘੁਟਾਲੇ ਤੋਂ ਪ੍ਰਭਾਵਿਤ ਵਿਭਾਗਾਂ ਅਤੇ ਸੰਸਥਾਵਾਂ ਵਿੱਚ ਪੰਚਾਇਤ ਵਿਭਾਗ, ਪੰਚਕੂਲਾ ਨਗਰ ਨਿਗਮ, ਕਾਲਕਾ ਨਗਰ ਨਿਗਮ, ਹਰਿਆਣਾ ਸਕੂਲ ਸਿੱਖਿਆ ਪ੍ਰੋਜੈਕਟ ਕੌਂਸਲ, ਹਰਿਆਣਾ ਕਿਰਤ ਭਲਾਈ ਬੋਰਡ, ਹਰਿਆਣਾ ਰਾਜ ਖੇਤੀਬਾੜੀ ਮਾਰਕੀਟਿੰਗ ਬੋਰਡ, ਹਰਿਆਣਾ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਹਰਿਆਣਾ ਪਾਵਰ ਜਨਰੇਸ਼ਨ ਕਾਰਪੋਰੇਸ਼ਨ ਲਿਮਟਿਡ ਸ਼ਾਮਲ ਹਨ। ਸੀਬੀਆਈ ਨੇ ਹਰਿਆਣਾ ਸਰਕਾਰ ਦੀ ਬੇਨਤੀ 'ਤੇ ਰਾਜ ਦੇ ਵਿਜੀਲੈਂਸ ਅਤੇ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ ਤੋਂ ਜਾਂਚ ਆਪਣੇ ਹੱਥ ਵਿੱਚ ਲੈ ਲਈ। ਪਹਿਲਾਂ, ਸੀਬੀਆਈ ਨੇ ਇਸ ਮਾਮਲੇ ਵਿੱਚ 18 ਹੋਰ ਮੁਲਜ਼ਮਾਂ ਵਿਰੁੱਧ ਚਾਰਜਸ਼ੀਟ ਦਾਇਰ ਕੀਤੀ ਸੀ, ਜਿਨ੍ਹਾਂ ਵਿੱਚ ਬੈਂਕ ਅਧਿਕਾਰੀ, ਸਰਕਾਰੀ ਕਰਮਚਾਰੀ, ਨਿੱਜੀ ਵਿਅਕਤੀ ਅਤੇ ਨਿੱਜੀ ਕੰਪਨੀਆਂ ਸ਼ਾਮਲ ਸਨ।

ਬੁੱਧਵਾਰ ਨੂੰ ਦਾਇਰ ਕੀਤੀ ਗਈ ਨਵੀਂ ਚਾਰਜਸ਼ੀਟ ਦੇ ਨਾਲ, ਇਸ ਮਾਮਲੇ ’ਚ ਕੁੱਲ ਮੁਲਜ਼ਮਾਂ ਦੀ ਗਿਣਤੀ 37 ਹੋ ਗਈ ਹੈ। ਜਾਂਚ ਏਜੰਸੀ ਨੇ ਹੁਣ ਤੱਕ 54 ਥਾਵਾਂ 'ਤੇ ਛਾਪੇਮਾਰੀ ਕੀਤੀ ਹੈ ਅਤੇ ਇਸ ਮਾਮਲੇ ਨਾਲ ਸਬੰਧਤ ਮਹੱਤਵਪੂਰਨ ਸਬੂਤ ਬਰਾਮਦ ਕੀਤੇ ਹਨ, ਜਿਸ ਵਿੱਚ ਲਗਭਗ 20 ਕਰੋੜ ਰੁਪਏ ਦਾ ਸੋਨਾ ਵੀ ਸ਼ਾਮਲ ਹੈ। ਸੀਬੀਆਈ ਨੇ ਹੁਣ ਤੱਕ ਇਸ ਮਾਮਲੇ ਵਿੱਚ 26 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਇਲਾਵਾ, ਸੀਬੀਆਈ ਨੇ ਚੰਡੀਗੜ੍ਹ ਨਾਲ ਸਬੰਧਤ ਦੋ ਹੋਰ ਮਾਮਲਿਆਂ ਦੀ ਜਾਂਚ ਵੀ ਆਪਣੇ ਹੱਥਾਂ ਵਿੱਚ ਲੈ ਲਈ ਹੈ। ਇੱਕ ਵਿੱਚ ਚੰਡੀਗੜ੍ਹ ਸਮਾਰਟ ਸਿਟੀ ਲਿਮਟਿਡ ਸ਼ਾਮਲ ਹੈ, ਅਤੇ ਦੂਜੇ ਵਿੱਚ ਚੰਡੀਗੜ੍ਹ ਨਗਰ ਨਿਗਮ ਅਤੇ ਚੰਡੀਗੜ੍ਹ ਨਵਿਆਉਣਯੋਗ ਊਰਜਾ ਅਤੇ ਵਿਗਿਆਨ ਅਤੇ ਤਕਨਾਲੋਜੀ ਪ੍ਰਮੋਸ਼ਨ ਸੁਸਾਇਟੀ ਸ਼ਾਮਲ ਹੈ। ਦੋਵਾਂ ਮਾਮਲਿਆਂ ਵਿੱਚ ਚਾਰਜਸ਼ੀਟ ਦਾਇਰ ਕੀਤੀਆਂ ਗਈਆਂ ਹਨ। ਸੀਬੀਆਈ ਨੇ ਕਿਹਾ ਕਿ ਤਿੰਨਾਂ ਮਾਮਲਿਆਂ ਵਿੱਚ ਹੋਰ ਸ਼ੱਕੀਆਂ ਅਤੇ ਮੁਲਜ਼ਮਾਂ ਵਿਰੁੱਧ ਜਾਂਚ ਜਾਰੀ ਰਹੇਗੀ।

Drone Didi Yojana: ਫਤਿਹਾਬਾਦ ’ਚ ਹੁਣ ‘ਡਰੋਨ ਦੀਦੀ’ ਕਰੇਗੀ ਖੇਤਾਂ ’ਚ ਸਪਰੇਅ, 7000 ਏਕੜ ਦਾ ਟੀਚਾ
ਫਤਿਹਾਬਾਦ (ਵਿਨੋਦ ਸ਼ਰਮਾ)। ਖੇਤੀਬਾੜੀ ’ਚ ਆਧੁਨਿਕ ਤਕਨਾਲੋਜੀ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ, ਫਤਿਹਾਬਾਦ ਜ਼ਿਲ੍ਹੇ ’ਚ ਹੁਣ ਖੇਤੀਬਾੜੀ ਡਰੋਨਾਂ ਦੀ ਵਰਤੋਂ ਕਰਕੇ ਕੀਟਨਾਸ਼ਕਾਂ ਤੇ ਖਾਦਾਂ ਦਾ ਛਿੜਕਾਅ ਕੀਤਾ ਜਾਵੇਗਾ। ਇਸ ਉਦੇਸ਼ ਲਈ, ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੇ ‘ਖੇਤੀ ਸ਼ਕਤੀ ਨਮੋ ਡਰੋਨ ਦੀਦੀ ਯੋਜਨਾ’ ਤਹਿਤ 2026-27 ਤੱਕ ਜ਼ਿਲ੍ਹੇ ਵਿੱਚ 7,000 ਏਕੜ ਰਕਬੇ ’ਚ ਡਰੋਨ ਛਿੜਕਾਅ ਦਾ ਟੀਚਾ ਰੱਖਿਆ ਹੈ। ਇਸ ਯੋਜਨਾ ਤਹਿਤ, ਜ਼ਿਲ੍ਹੇ ਵਿੱਚ ਸੱਤ ਸਿਖਲਾਈ ਪ੍ਰਾਪਤ ਔਰਤਾਂ ਦੀ ਪਛਾਣ ‘ਡਰੋਨ ਦੀਦੀ’ ਵਜੋਂ ਕੀਤੀ ਗਈ ਹੈ। ਇਹ ਔਰਤਾਂ ਖੇਤੀਬਾੜੀ ਡਰੋਨਾਂ ਦੀ ਵਰਤੋਂ ਕਰਕੇ ਕਿਸਾਨਾਂ ਦੇ ਖੇਤਾਂ ’ਚ ਕੀਟਨਾਸ਼ਕਾਂ ਤੇ ਖਾਦਾਂ ਦਾ ਛਿੜਕਾਅ ਕਰਨਗੀਆਂ। ਉਨ੍ਹਾਂ ਕੋਲ ਡੀਜੀਸੀਏ ਨਿਯਮਾਂ ਅਨੁਸਾਰ ਡਰੋਨ ਸੰਚਾਲਨ ਲਈ ਲੋੜੀਂਦੀ ਸਿਖਲਾਈ ਤੇ ਪ੍ਰਮਾਣੀਕਰਣ ਹੋਣਾ ਚਾਹੀਦਾ ਹੈ।

ਕਿਸਾਨਾਂ ਨੂੰ ਪ੍ਰਤੀ ਏਕੜ 150 ਰੁਪਏ ਦੇਣੇ ਹੋਣਗੇ

ਡਰੋਨ ਛਿੜਕਾਅ ਦੀ ਕੁੱਲ ਲਾਗਤ 400 ਰੁਪਏ ਪ੍ਰਤੀ ਏਕੜ ਨਿਰਧਾਰਤ ਕੀਤੀ ਗਈ ਹੈ। ਸਰਕਾਰ ਪ੍ਰਤੀ ਏਕੜ 250 ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕਰੇਗੀ, ਜੋ ਸਿੱਧੇ ਤੌਰ ’ਤੇ ਸਬੰਧਤ ਡਰੋਨ ਦੀਦੀ ਦੇ ਖਾਤੇ ’ਚ ਟ੍ਰਾਂਸਫਰ ਕੀਤੀ ਜਾਵੇਗੀ। ਬਾਕੀ 150 ਰੁਪਏ ਪ੍ਰਤੀ ਏਕੜ ਕਿਸਾਨ ਵੱਲੋਂ ਅਦਾ ਕੀਤਾ ਜਾਵੇਗਾ। ਹਾਲਾਂਕਿ, ਇਸ ਰਕਮ ’ਚ ਕੀਟਨਾਸ਼ਕਾਂ, ਖਾਦਾਂ, ਜਾਂ ਛਿੜਕਾਅ ਲਈ ਵਰਤੇ ਜਾਣ ਵਾਲੇ ਹੋਰ ਖੇਤੀਬਾੜੀ ਰਸਾਇਣਾਂ ਦੀ ਲਾਗਤ ਸ਼ਾਮਲ ਨਹੀਂ ਹੈ। ਕਿਸਾਨ ਨੂੰ ਇਨ੍ਹਾਂ ਖੇਤੀਬਾੜੀ ਲਾਗਤਾਂ ਦੀ ਖਰੀਦ ਤੇ ਲਾਗਤ ਖੁਦ ਸਹਿਣ ਕਰਨੀ ਪਵੇਗੀ।

ਇਹ ਵੀ ਪੜ੍ਹੋ : Chandigarh City: ਚੰਡੀਗੜ੍ਹ, ਸੁਪਨਿਆਂ ਦੇ ਸ਼ਹਿਰ ਤੋਂ ਆਧੁਨਿਕ ਪੰਜਾਬ ਦੀ ਪਹਿਚਾਣ ਤੱਕ

ਖੇਤੀਬਾੜੀ ’ਚ ਤਕਨਾਲੋਜੀ ਤੇ ਔਰਤਾਂ ਲਈ ਰੁਜ਼ਗਾਰ ਦੇ ਮੌਕੇ | Drone Didi Yojana

ਖੇਤੀਬਾੜੀ ਵਿਭਾਗ ਅਨੁਸਾਰ, ਡਰੋਨ ਦੀ ਵਰਤੋਂ ਖੇਤਾਂ ’ਚ ਆਧੁਨਿਕ ਛਿੜਕਾਅ ਤਕਨੀਕਾਂ ਨੂੰ ਉਤਸ਼ਾਹਿਤ ਕਰੇਗੀ। ਇਸ ਨਾਲ ਕਿਸਾਨ ਘੱਟ ਸਮੇਂ ’ਚ ਵੱਡੇ ਖੇਤਰਾਂ ’ਚ ਛਿੜਕਾਅ ਕਰ ਸਕਣਗੇ। ਇਸ ਤੋਂ ਇਲਾਵਾ, ਇਸ ਪਹਿਲਕਦਮੀ ਨੂੰ ਡਰੋਨ ਸੰਚਾਲਨ ਰਾਹੀਂ ਪੇਂਡੂ ਔਰਤਾਂ ਨੂੰ ਨਵੇਂ ਰੁਜ਼ਗਾਰ ਤੇ ਸਵੈ-ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ’ਚ ਮਹੱਤਵਪੂਰਨ ਮੰਨਿਆ ਜਾਂਦਾ ਹੈ। ‘ਡਰੋਨ ਦੀਦੀ’ ਯੋਜਨਾ ਖੇਤੀਬਾੜੀ ’ਚ ਔਰਤਾਂ ਨੂੰ ਤਕਨੀਕੀ ਤੌਰ ’ਤੇ ਸਸ਼ਕਤ ਬਣਾਉਣ ਤੇ ਉਨ੍ਹਾਂ ਨੂੰ ਖੇਤੀਬਾੜੀ ਸੇਵਾਵਾਂ ਨਾਲ ਜੋੜਨ ’ਤੇ ਕੇਂਦ੍ਰਿਤ ਕਰ ਰਹੀ ਹੈ। ਫਤਿਹਾਬਾਦ ’ਚ 7,000 ਏਕੜ ਦੇ ਟੀਚੇ ਨੂੰ ਪ੍ਰਾਪਤ ਕਰਨ ’ਤੇ, ਵੱਡੀ ਗਿਣਤੀ ਵਿੱਚ ਕਿਸਾਨ ਇਸ ਤਕਨਾਲੋਜੀ ਤੋਂ ਲਾਭ ਉਠਾ ਸਕਣਗੇ। Drone Didi Yojana

ਫਤਿਹਾਬਾਦ ’ਚ ਡਰੋਨ ਸਪਰੇਅ ਯੋਜਨਾ ਦੀਆਂ ਮੁੱਖ ਗੱਲਾਂ

ਯੋਜਨਾ : ਖੇਤੀਬਾੜੀ ਸ਼ਕਤੀ ਨਮੋ ਡਰੋਨ ਦੀਦੀ ਯੋਜਨਾ

ਸਾਲ : 2026-27

ਜ਼ਿਲ੍ਹਾ ਟੀਚਾ : 7,000 ਏਕੜ

ਪਛਾਣੀਆਂ ਗਈਆਂ ਡਰੋਨ ਦੀਦੀਆਂ : 7 ਸਿਖਲਾਈ ਪ੍ਰਾਪਤ ਔਰਤਾਂ

ਡਰੋਨ ਸਪਰੇਅ ਦੀ ਕੁੱਲ ਲਾਗਤ : 400 ਰੁਪਏ ਪ੍ਰਤੀ ਏਕੜ

ਸਰਕਾਰੀ ਸਹਾਇਤਾ : 250 ਰੁਪਏ ਪ੍ਰਤੀ ਏਕੜ

ਕਿਸਾਨ ਦਾ ਹਿੱਸਾ : 150 ਰੁਪਏ ਪ੍ਰਤੀ ਏਕੜ

ਕੀਟਨਾਸ਼ਕ/ਖਾਦ ਦੀ ਲਾਗਤ : ਕਿਸਾਨ ਨਿੱਜੀ ਤੌਰ ’ਤੇ ਸਹਿਣ ਕਰੇਗਾ

ਡਰੋਨ ਸੰਚਾਲਨ : ਡੀਜੀਸੀਏ ਨਿਯਮਾਂ ਅਨੁਸਾਰ ਸਿਖਲਾਈ ਤੇ ਪ੍ਰਮਾਣੀਕਰਣ ਦੀ ਲੋੜ ਹੈ।

Haryana News: ਸਫਾਈ ਕਰਮਚਾਰੀਆਂ ਦੀ ਹੜਤਾਲ ’ਤੇ ਹਰਿਆਣਾ ਵਿਧਾਨ ਸਭਾ ’ਚ ਹੰਗਾਮਾ
ਚੰਡੀਗੜ੍ਹ (ਸੱਚ ਕਹੂੰ  ਨਿਊਜ਼)। ਹਰਿਆਣਾ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੇ ਤੀਜੇ ਦਿਨ ਸੂਬੇ ’ਚ ਸਫਾਈ ਕਰਮਚਾਰੀਆਂ ਦੀ ਹੜਤਾਲ ’ਤੇ ਖੂਬ ਹੰਗਾਮਾ ਹੋਇਆ ਇਸ ਦੌਰਾਨ ਕੈਬਿਨੇਟ ਮੰਤਰੀ ਕ੍ਰਿਸ਼ਨ ਬੇਦੀ ਨੇ ਸਰਕਾਰ ਵੱਲੋਂ ਪੱਖ ਰੱਖਿਆ ਅਤੇ ਵਿਰੋਧੀ ਧਿਰ ’ਤੇ ਦੋਸ਼ ਲਾਇਆ ਕਿ ਉਹ ਮੇਰੇ ਸਮਾਜ ਨੂੰ ਸੜਕਾਂ ’ਤੇ ਅਤੇ ਕੋਰਟ ’ਚ ਲੈ ਜਾਣਾ ਚਾਹੁੰਦੇ ਹਨ।

ਇਸ ’ਚ ਵਿਧਾਇਕ ਅਸ਼ੋਕ ਅਰੋੜਾ ਨੇ ਕਿਹਾ ਕਿ ਸਫਾਈ ਕਰਮਚਾਰੀਆਂ ਨੂੰ ਪੱਕਾ ਕਰ ਦਿਓ ਵਿਰੋਧੀ ਧਿਰ ਤੁਹਾਡੇ ਨਾਲ ਹੈ ਇਸ ’ਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬਾ ਸਰਕਾਰ ਸਫਾਈ ਕਰਮਚਾਰੀਆਂ ਨਾਲ ਜੁੜੀਆਂ ਸਮੱਸਿਆਵਾਂ ਦੇ ਹੱਲ ਲਈ ਲਗਾਤਾਰ ਕੰਮ ਕਰ ਰਹੀ ਹੈ ਕਰਮਚਾਰੀਆਂ ਦੀਆਂ 12 ਮੰਗਾਂ ਮੰਨੀਆਂ ਜਾ ਚੁੱਕੀਆਂ ਹਨ ਜੋ ਮਾਮਲੇ ਅਦਾਲਤ ’ਚ ਵਿਚਾਰ ਅਧੀਨ ਹੈ, ਉਨ੍ਹਾਂ ਦਾ ਜਲਦ ਹੱਲ ਸਰਕਾਰ ਦੇ ਪੱਧਰ ’ਤੇ ਸੰਭਵ ਨਹੀਂ ਹੈ ਅਦਾਲਤ ਵੱਲੋਂ ਜੋ ਵੀ ਨਿਰਦੇਸ਼ ਆਉਣਗੇ, ਸਰਕਾਰ ਉਨ੍ਹਾਂ ਦੇ ਅਨੁਸਾਰ ਕਾਰਵਾਈ ਕਰੇਗੀ ਮੁੱਖ ਮੰਤਰੀ ਸੈਣੀ ਮੰਗਲਵਾਰ ਨੂੰ ਹਰਿਆਣਾ ਵਿਧਾਨ ਸਭਾ ’ਚ ਵਿਧਾਇਕ ਵਿਕਾਸ ਸਹਾਰਨ ਵੱਲੋਂ ਸਫਾਈ ਕਰਮਚਾਰੀਆਂ ਨਾਲ ਸਬੰਧਿਤ ਪੁੱਛੇ ਗਏ ਇੱਕ ਸਵਾਲ ਦੇ ਸਬੰਧੀ ਸਦਨ ’ਚ ਜਵਾਬ ਦੇ ਰਹੇ ਸਨ।

Read Also :  ਇਰਾਨ ’ਤੇ ਅਮਰੀਕੀ ਪਾਬੰਦੀਆਂ ਵਿਚਕਾਰ ਭਾਰਤ ਦੀ ਨਵੀਂ ਰਣਨੀਤੀ

ਮੁੱਖ ਮੰਤਰੀ ਸੈਣੀ ਨੇ ਕਿਹਾ ਕਿ ਮਾਲੀਆ ਅਤੇ ਆਫਤ ਪ੍ਰਬੰਧਨ ਮੰਤਰੀ ਵਿਪੁਲ ਗੋਇਲ ਨੇ ਇਸ ਵਿਸ਼ੇ ’ਤੇ ਸਦਨ ’ਚ ਵਿਸਥਾਰ ਪੂਰਵਕ ਬਿਆਨ ਦੇ ਕੇ ਵਿਰੋਧੀ ਧਿਰ ਅਤੇ ਸੂਬੇ ਦੀ ਜਨਤਾ ਨੂੰ ਪੂਰੀ ਸਥਿਤੀ ਤੋਂ ਜਾਣੂ ਕਰਵਾਇਆ ਹੈ ਮੁੱਖ ਮੰਤਰੀ ਸੈਣੀ ਨੇ ਕਿਹਾ ਕਿ ਵਿਰੋਧੀ ਧਿਰ ਨੂੰ ਕਿਸੇ ਵੀ ਵਿਸ਼ੇ ਨੂੰ ਸਦਨ ’ਚ ਚੁੱਕਣ ਦਾ ਪੂਰਾ ਅਧਿਕਾਰ ਹੈ ਅਤੇ ਉਹ ਆਪਣੀ ਗੱਲ ਸਦਨ ਦੇ ਸਾਹਮਣੇ ਰੱਖ ਸਕਦਾ ਹੈ ਸਰਕਾਰ ਹਰ ਸਹੀ ਵਿਸ਼ੇ ਦਾ ਜਵਾਬ ਦੇਣ ਅਤੇ ਉਸ ਦਾ ਹੱਲ ਕੱਢਣ ਲਈ ਤਿਆਰ ਹੈ।

ਸਦਨ ’ਚ ਕਾਂਗਰਸ ਦੇ ਇੱਕ ਵਿਧਾਇਕ ਵੱਲੋਂ ਮੋਬਾਇਲ ਫੋਨ ’ਤੇ ਸਫਾਈ ਕਰਮਚਾਰੀ ਨਾਲ ਗੱਲਬਾਤ ਕਰਨ ਦੇ ਵਿਸ਼ੇ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਸਦਨ ਦੇ ਅੰਦਰ ਫੋਨ ’ਤੇ ਗੱਲ ਕਰਨਾ ਨਿਯਮਾਂ ਦੇ ਅਨੁਸਾਰ ਨਹੀਂ ਹੈ ਜੇਕਰ ਕਿਸੇ ਮੈਂਬਰ ਨੂੰ ਫੋਨ ’ਤੇ ਗੱਲ ਕਰਨੀ ਹੈ ਤਾਂ ਉਹ ਸਦਨ ਤੋਂ ਬਾਹਰ ਜਾ ਕੇ ਕਰ ਸਕਦਾ ਹੈ ਸਦਨ ਦੀ ਕਾਰਵਾਈ ਅਤੇ ਮਰਿਆਦਾ ਦੀ ਪਾਲਣਾ ਸਾਰੇ ਮੈਂਬਰਾਂ ਨੂੰ ਕਰਨੀ ਚਾਹੀਦੀ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਸਫਾਈ ਕਰਮਚਾਰੀਆਂ ਦੀ ਹਰ ਸਮੱਸਿਆ ’ਤੇ ਤੀਬਰਤਾ ਨਾਲ ਕੰਮ ਕਰ ਰਹੀ ਹੈ ਕਾਂਗਰਸ ਨੂੰ ਇਸ ’ਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ।

ਮੁੱਖ ਮੰਤਰੀ ਸੈਣੀ ਨੇ ਕਿਹਾ ਕਿ ਸਰਕਾਰ ਸਫਾਈ ਕਰਮਚਾਰੀਆਂ ਦੀ ਹਰ ਸਮੱਸਿਆ ’ਤੇ ਤੀਬਰਤਾ ਨਾਲ ਕੰਮ ਕਰ ਰਹੀ ਹੈ ਕਾਂਗਰਸ ਨੂੰ ਇਸ ’ਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ।

Gulstick Game: ਬਚਪਨ ’ਚ ‘ਗੁੱਲੀ ਡੰਡਾ’ ਖੇਡਣ ਦੇ ਸ਼ੌਕੀਨ ਹੁਣ ਬਣੇ ‘ਗੁਲਸਟਿੱਕ’ ਦੇ ਖਿਡਾਰੀ
ਸਰਸਾ (ਸੁਖਜੀਤ ਮਾਨ)। ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ‘ਗਰਵ ਦਿਵਸ’ ਮੌਕੇ ਹੋਈਆਂ ਖੇਡਾਂ ’ਚ ਖਿਡਾਰੀਆਂ ਅਤੇ ਦਰਸ਼ਕਾਂ ਨੂੰ ਬਚਪਨ ਚੇਤੇ ਆਇਆ ਜੋ ਖੇਡਾਂ ਕਦੇ ਪਿੰਡਾਂ ਦੀਆਂ ਗਲੀਆਂ ’ਚ ਖੇਡੀਆਂ ਜਾਂਦੀਆਂ ਸੀ ਉਹ ਅੱਜ ਨਵੇਂ ਨਿਯਮਾਂ ’ਚ ਬੱਝ ਕੇ ਸਟੇਡੀਅਮ ਦਾ ਸ਼ਿੰਗਾਰ ਬਣੀਆਂ ਖੇਡਦੇ ਖਿਡਾਰੀ ਸੀ ਪਰ ਪੱਬਾਂ ਭਾਰ ਦਰਸ਼ਕ ਵੀ ਹੋ ਰਹੇ ਸਨ ਖਾਸ ਕਰਕੇ ਜਦੋਂ ਪੰਜਾਬ ਤੇ ਯੂਪੀ ਦਾ ਗੁਲਸਟਿੱਕ ਦਾ ਫਾਈਨਲ ਮੈਚ ਖੇਡਿਆ ਜਾ ਰਿਹਾ ਸੀ ਤਾਂ ਖਿਡਾਰੀਆਂ ਦੇ ਨਾਲ-ਨਾਲ ਦਰਸ਼ਕ ਵੀ ਬੋਲ ਰਹੇ ‘ਦੱਸਾ ਮਾਰ ਦੱਸਾ’ ਐੱਮਐੱਸਜੀ ਭਾਰਤੀ ਖੇਲ ਗਾਓਂ ’ਚ ਚੱਲ ਰਹੇ ਮੁਕਾਬਲਿਆਂ ਦੌਰਾਨ ਫਾਈਨਲ ’ਚ ਪੁੱਜੀ ਪੰਜਾਬ ਦੀ ਟੀਮ ਦਾ ਕਪਤਾਨ ਪੁਸ਼ਪਿੰਦਰ ਸਿੰਘ ਰੋਮੀ ਇੰਸਾਂ ਰਹਿੰਦਾ ਭਾਵੇਂ ਹੁਣ ਮਾਨਸਾ ਸ਼ਹਿਰ ’ਚ ਹੈ ਪਰ ਉਸ ਨੂੰ ਆਪਣੇ ਗੁਲਸਟਿੱਕ ਖੇਡਦੇ ਨੂੰ ਆਪਣੇ ਨਾਨਕੇ ਪਿੰਡ ਰੰਘੜਿਆਲ ਦੀਆਂ ਉਨ੍ਹਾਂ ਗਲੀਆਂ ਦਾ ਚੇਤਾ ਆ ਜਾਂਦਾ ਹੈ, ਜਿੱਥੇ ਉਹ ਆਪਣੇ ਦੋਸਤਾਂ ਨਾਲ ਗੁੱਲੀ ਡੰਡਾ ਖੇਡਦਾ ਸੀ ‘ਸੱਚ ਕਹੂੰ’ ਨਾਲ ਗੱਲਬਾਤ ਕਰਦਿਆਂ ਰੋਮੀ ਦੱਸਦਾ ਹੈ ਕਿ ਬਚਪਨ ’ਚ ਖੇਡਿਆ ਗੁੱਲੀ ਡੰਡਾ ਹੁਣ ਗੁਲਸਟਿੱਕ ’ਚ ਕੰਮ ਆ ਰਿਹਾ ਹੈ ਪਿੰਡ ਧਿੰਗੜ ਦਾ ਸੰਦੀਪ ਸਿੰਘ ਇੰਸਾਂ ਤੇ ਗੁਰਮੀਤ ਸਿੰਘ ਇੰਸਾਂ ਵੀ ਅੱਜ ਉਸ ਵੇਲੇ ਮਾਣ ਮਹਿਸੂਸ ਕਰ ਰਹੇ ਸੀ ਕਿ ਜਦੋਂ ਕੌਮਾਂਤਰੀ ਪੱਧਰ ਦੀਆਂ ਸਹੂਲਤਾਂ ਵਾਲੇ ਖੇਡ ਮੈਦਾਨ ’ਚ ਖੇਡ ਰਹੀ। Gulstick Game

ਇਹ ਵੀ ਪੜ੍ਹੋ : Punjab University Chandigarh: ਪੰਜਾਬ ਯੂਨੀਵਰਸਿਟੀ ਤੋਂ ਬੁਰੀ ਖਬਰ, ਵਿਦਿਆਰਥੀ ਨਾਲ ਹੋਈ ਅਣਹੋਣੀ

ਪੰਜਾਬ ਦੀ ਟੀਮ ਦਾ ਹਿੱਸਾ ਬਣੇ ਮਾਨਸਾ ਦੇ ਨਾਲ ਲੱਗਦੇ ਪਿੰਡ ਜਵਾਹਰਕੇ ’ਚ ਜੰਮ-ਪਲ ਕੇ ਵੱਡੇ ਹੋਏ ਬਲਜਿੰਦਰ ਸਿੰਘ ਬੰਟੀ ਇੰਸਾਂ ਨੇ ਵੀ ਕਦੇ ਸੋਚਿਆ ਨਹੀਂ ਸੀ ਕਿ ਬਚਪਨ ’ਚ ਜੋ ਖੇਡ ਸਿਰਫ ਟਾਈਮ ਪਾਸ ਲਈ ਖੇਡਦੇ ਸੀ, ਉਸਦੇ ਹੀ ਰੂਪ ਨੂੰ ਸੁਧਾਰ ਕੇ ਬਣਨ ਵਾਲੀ ਗੁਲਸਟਿੱਕ ’ਚ ਜਿੱਤਣ ’ਤੇ ਟ੍ਰਾਫੀਆਂ ਮਿਲਣਗੀਆਂ ਯੂਪੀ ਦੀ ਟੀਮ ਦੇ ਕਪਤਾਨ ਅਨੁਜ ਇੰਸਾਂ ਨੇ ਦੱਸਿਆ ਕਿ ਉਹ ਸ਼ਾਮਲੀ ਦੀਆਂ ਗਲੀਆਂ ’ਚ ਗੁੱਲੀ ਡੰਡਾ ਤੇ ਕ੍ਰਿਕਟ ਖੇਡਦੇ ਸੀ ਤੇ ਹੁਣ ਬਚਪਨ ਦੀ ਉਹੀ ਖੇਡ ਖੇਡਦਿਆਂ ਨੂੰ ਨਾ ਸਿਰਫ ਬਚਪਨ ਚੇਤੇ ਆ ਰਿਹਾ ਹੈ, ਸਗੋਂ ਮਾਣ ਵੀ ਮਹਿਸੂਸ ਹੋ ਰਿਹਾ ਹੈ ਕਿ ਅੱਜ ਆਪਣੇ ਸੂਬੇ ਦੀ ਟੀਮ ਦੀ ਨੁਮਾਇੰਦਗੀ ਕਰਨ ਦਾ ਮੌਕਾ ਮਿਲਿਆ ਇਸ ਤੋਂ ਇਲਾਵਾ ਯੂਪੀ ਦੀ ਟੀਮ ਦੇ ਰਾਜਨ ਇੰਸਾਂ, ਰਵੀ ਇੰਸਾਂ ਤੇ ਸੁਮਿਤ ਇੰਸਾਂ ਨੇ ਵੀ ਗੁਲਸਟਿੱਕ ਨੂੰ ਹੁਣ ਆਪਣੀ ਹਰਮਨ-ਪਿਆਰੀ ਖੇਡ ਦੱਸਦਿਆਂ ਕਿਹਾ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਗੁੱਲੀ ਡੰਡੇ ਦੀ ਖੇਡ ’ਚ ਕ੍ਰਿਕਟ ਤੇ ਬੇਸਬਾਲ ਦਾ ਰਲੇਵਾਂ ਕਰਕੇ ਗੁਲਸਟਿੱਕ ਖੇਡ ਇਜ਼ਾਦ ਕਰ ਦਿੱਤੀ, ਜੋ ਹੁਣ ਹਰਮਨ-ਪਿਆਰੀ ਖੇਡ ਬਣ ਗਈ ਹੈ। Gulstick Game

MSG Bhartiya Khel Gaon: ਯੋਧਾ ਸੰਦੀਪ ਇੰਸਾਂ ਦੇ ‘ਦੱਸਿਆਂ’ ਨੇ ਪੰਜਾਬ ਦੇ ਚਿਹਰੇ ’ਤੇ ਵਜਾਏ 10:10
ਸਰਸਾ (ਸੁਖਜੀਤ ਮਾਨ)। ਕ੍ਰਿਕਟ ਦੀ ਖੇਡ ’ਚ ਬੱਲੇਬਾਜ਼ਾਂ ਵੱਲੋਂ ਚੌਕੇ-ਛੱਕੇ ਲਾਉਣ ਦੀਆਂ ਗੱਲਾਂ ਤਾਂ ਆਮ ਹੀ ਛਿੜਦੀਆਂ ਨੇ ਪਰ ਅੱਜ ਐੱਮਐੱਸਜੀ ਭਾਰਤੀ ਖੇਲ ਗਾਓਂ ’ਚ ਲੱਗਦੇ ‘ਦੱਸਿਆਂ’ ਨੇ ਦਰਸ਼ਕ ਨੱਚਣ ਲਾ ਦਿੱਤੇ ਮੌਕਾ ਸੀ ਪੰਜਾਬ ਅਤੇ ਯੂਪੀ ਦੀਆਂ ਟੀਮਾਂ ਦਰਮਿਆਨ ਗੁਲਸਟਿੱਕ ਦੇ ਫਾਈਨਲ ਮੈਚ ਦਾ ਇਸ ਮੈਚ ’ਚੋਂ ਜੇਤੂ ਰਹੀ ਪੰਜਾਬ ਦੀ ਟੀਮ ਦਾ ਮੁੱਖ ਆਕਰਸ਼ਣ ਖਿਡਾਰੀ ਮਾਨਸਾ ਜ਼ਿਲ੍ਹੇ ਦੇ ਪਿੰਡ ਧਿੰਗੜ ਦਾ ਸੰਦੀਪ ਇੰਸਾਂ ਰਿਹਾ। ਸੰਦੀਪ ਨੇ ਨਾ ਸਿਰਫ ਟੀਮ ਲਈ ਚੰਗੇ ਰਸ਼ (ਰਨ) ਬਣਾਏ, ਸਗੋਂ ਯੂਪੀ ਦੀ ਟੀਮ ਦੇ ਦੋ ਯੋਧਿਆਂ ਨੂੰ ਲਗਾਤਾਰ ‘ਈਟ ਆਊਟ’ ਕਰਕੇ ਮੈਚ ਦਾ ਪਾਸਾ ਹੀ ਪਲਟ ਦਿੱਤਾ ਟਾਸ ਜਿੱਤ ਕੇ ਪੰਜਾਬ ਦੀ ਟੀਮ ਦੇ ਓਪਨਰ ਵਜੋਂ ਮੈਦਾਨ ’ਚ ਆਏ ਯੋਧੇ ਸੰਦੀਪ ਇੰਸਾਂ ਨੇ ਪਹਿਲੇ ਹੀ ਪੈਕ ’ਚ ਦੱਸਾ ਲਾ ਕੇ ਆਪਣੇ ਇਰਾਦੇ ਜ਼ਾਹਿਰ ਕਰ ਦਿੱਤੇ ਕਿ ਉਹ ਇਸ ਫਾਈਨਲ ਮੈਚ ’ਚ ਵਿਰੋਧੀ ਟੀਮ ਨੂੰ ਫਸਵੀਂ ਟੱਕਰ ਦੇਣਗੇ ਸੰਦੀਪ ਨੇ ਪੂਰੇ ਮੈਚ ਦੌਰਾਨ 4 ਦੱਸੇ ਲਾਉਣ ਤੋਂ ਇਲਾਵਾ ਅੱਠੇ, ਛੱਕੇ ਅਤੇ ਚੌਕੇ ਲਾ ਕੇ ਆਪਣੀ ਟੀਮ ਲਈ 78 ਰਸ਼ਾਂ ਦਾ ਯੋਗਦਾਨ ਦਿੱਤਾ।

ਸੰਦੀਪ ਦੀ ਤੂਫਾਨੀ ਪਾਰੀ ਦੌਰਾਨ ਯੂਪੀ ਦੇ ਗੁੱਲਰ ਪ੍ਰੈਸ਼ਰ ਨਾ ਝਲਦਿਆਂ ਕਈ ਵਾਰ ‘ਗੁੱਲ ਆਊਟ’ (ਵਾਈਡ) ਸੁੱਟਦੇ ਰਹੇ, ਜਿਸ ਨਾਲ ਕਈ ਵਾਧੂ ਰਸ਼ ਵੀ ਪੰਜਾਬ ਦੀ ਟੀਮ ਦੇ ਹਿੱਸੇ ਜੁੜੇ ਯੂਪੀ ਦੀ ਟੀਮ ਦੇ ਯੋਧੇ ਜਦੋਂ ਟੀਚੇ ਦਾ ਪਿੱਛਾ ਕਰਨ ਲਈ ਮੈਦਾਨ ’ਚ ਆਏ ਤਾਂ ਯੂਪੀ ਦੀ ਟੀਮ ਦੇ ਕਪਤਾਨ ਅਨੁਜ ਇੰਸਾਂ ਨੇ ਵੀ ਸੰਦੀਪ ਇੰਸਾਂ ਵਾਂਗ ਪਹਿਲੇ ਹੀ ਪੈਕ ’ਚ ‘ਦੱਸਾ’ ਜੜ੍ਹ ਦਿੱਤਾ, ਜਿਸ ਤੋਂ ਲੱਗਣ ਲੱਗਿਆ ਸੀ ਕਿ ਯੂਪੀ ਦੀ ਟੀਮ ਮੈਚ ਨੂੰ ਜਿੱਤਣ ਲਈ ਪੂਰਾ ਹਮਲਾਵਰ ਰੁਖ ਅਪਣਾਏਗੀ, ਪਰ ਉਸੇ ਹੀ ਪੈਕ ’ਚ ਕਪਤਾਨ ‘ਈਟ ਆਊਟ’ ਹੋ ਗਏ ਤਾਂ ਪੰਜਾਬ ਦੀ ਟੀਮ ਦਾ ਰਾਹ ਹੋਰ ਪੱਧਰਾ ਹੋ ਗਿਆ ਮੈਚ ’ਚੋਂ ਜਿੱਤ ਪੰਜਾਬ ਦੇ ਹੱਥ ਉਸ ਵੇਲੇ ਪੱਕੇ ਤੌਰ ’ਤੇ ਹੀ ਆ ਗਈ ਸੀ ਜਦੋਂ ਸੰਦੀਪ ਇੰਸਾਂ ਨੇ ਆਪਣੀ ਹਰਫਨਮੌਲਾ ਖੇਡ ਦਿਖਾਉਂਦਿਆਂ ਬਿਹਤਰ ਗੁੱਲਰ ਦਾ ਰੋਲ ਅਦਾ ਕਰਦਿਆਂ ਇੱਕ ਹੀ ਪੈਕ ’ਚ ਲਗਾਤਾਰ ਦੋ ਯੋਧਿਆਂ ਨੂੰ ‘ਈਟ ਆਊਟ’ ਕਰਕੇ ਵਾਪਸ ਭੇਜ ਦਿੱਤਾ ਹਾਲਾਂਕਿ ਸੰਦੀਪ ਇੰਸਾਂ ਹੈਟ੍ਰਿਕ ਬਣਾਉਣ ਤੋਂ ਖੁੰਝ ਗਏ, ਪਰ ਆਪਣੀ ਟੀਮ ਲਈ ਬਣਾਏ 78 ਰਸ਼ਾਂ ਤੋਂ ਇਲਾਵਾ ਦੋ ਯੋਧਿਆਂ ਨੂੰ ਆਊਟ ਕਰਕੇ ਟੀਮ ਨੂੰ ਫਾਈਨਲ ਮੈਚ ਜਿਤਾਉਣ ’ਚ ਅਹਿਮ ਭੂਮਿਕਾ ਨਿਭਾਈ। MSG Bhartiya Khel Gaon

ਇਹ ਵੀ ਪੜ੍ਹੋ : Pakke Makan Punjab: ਇਨ੍ਹਾਂ ਲੋਕਾਂ ਨੂੰ ਹੁਣ ਮਕਾਨ ਬਣਾਉਣਾ ਹੋਇਆ ਸੌਖਾ, ਪੱਕੇ ਮਕਾਨਾਂ ਦਾ ਤਾਜ਼ਾ ਅਪਡੇਟ

ਪੂਜਨੀਕ ਗੁਰੂ ਜੀ ਦੀ ਰਹਿਮਤ ਸਦਕਾ ਹੋਇਆ ਸੰਭਵ : ਸੰਦੀਪ ਇੰਸਾਂ

ਸੰਦੀਪ ਇੰਸਾਂ ਨੇ ਦੱਸਿਆ ਕਿ ਪੰਜਾਬ ਦੀ ਟੀਮ ’ਚ ਖੇਡਦਿਆਂ ਉਸ ਵੱਲੋਂ ਕੀਤਾ ਗਿਆ ਬਿਹਤਰ ਪ੍ਰਦਰਸ਼ਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਦਇਆ ਰਹਿਮਤ ਸਦਕਾ ਹੀ ਸੰਭਵ ਹੋਇਆ ਹੈ ਉਸ ਨੇ ਦੱਸਿਆ ਕਿ ਜਦੋਂ ਸਾਲ 2013 ’ਚ ਪਹਿਲੀ ਵਾਰ ਗੁਲਸਟਿੱਕ ਖੇਡਿਆ ਸੀ ਤਾਂ ਟ੍ਰਾਇਲ ਦੌਰਾਨ ਉਹ ਗੁਲਸਟਿੱਕ ’ਚ ਵੀ ਗੁੱਲੀ ਡੰਡੇ ਵਾਂਗ ਹੀ ਖੇਡਿਆ ਸੀ ਸਮੇਂ-ਸਮੇਂ ਸਿਰ ਪੂਜਨੀਕ ਗੁਰੂ ਜੀ ਵੱਲੋਂ ਖਿਡਾਰੀਆਂ ਨੂੰ ਦਿੱਤੇ ਜਾਂਦੇ ਖੇਡ ਟਿਪਸਾਂ ਅਤੇ ਲਗਾਤਾਰ ਅਭਿਆਸ ਸਦਕਾ ਹੀ ਉਹ ਆਪਣੀ ਖੇਡ ’ਚ ਨਿਖਾਰ ਲਿਆਇਆ, ਜਿਸ ਦੀ ਬਦੌਲਤ ਅੱਜ ਫਾਈਨਲ ਮੈਚ ’ਚ ਬਿਹਤਰ ਖੇਡ ਦਿਖਾਉਣ ’ਚ ਮੱਦਦ ਮਿਲੀ।

MSG Bhartiya Khel Gaon: ਹਰਿਆਣਾ ਓਵਰਆਲ ਚੈਂਪੀਅਨ, ਪੰਜਾਬ ਉੱਪ ਜੇਤੂ
ਸਰਸਾ (ਸੱਚ ਕਹੂੰ ਨਿਊਜ਼/ਸੁਨੀਲ ਵਰਮਾ)। ਐੱਮਐੱਸਜੀ ਭਾਰਤੀ ਖੇਡ ਗਾਂਵ ’ਚ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਕਮੇਟੀ ਦੇ ਗਰਵ ਦਿਵਸ ਨੂੰ ਸਮਰਪਿਤ ਦੋ ਰੋਜ਼ਾ ਰਾਸ਼ਟਰੀ ਖੇਡ ਮੁਕਾਬਲੇ ਸ਼ਨਿੱਚਰਵਾਰ ਨੂੰ ਰੋਮਾਂਚਕ ਮੁਕਾਬਲਿਆਂ ਹਰਿਆਣਾ ਨੇ ਚੈਂਪੀਅਨ ਦਾ ਖਿਤਾਬ ਹਾਸਲ ਕੀਤਾ ਤੇ ਪੰਜਾਬ ਉੱਪ ਜੇਤੂ ਰਿਹਾ ਖੇਡਾਂ ’ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਹਜ਼ੂਰੀ ਨੇ ਖਿਡਾਰੀਆਂ ਤੇ ਖੇਡ ਪ੍ਰੇਮੀਆਂ ਦਾ ਉਤਸ਼ਾਹ ਕਈ ਗੁਣਾ ਵਧਾ ਦਿੱਤਾ ਮੁਕਾਬਲੇ ’ਚ ਵੱਖ-ਵੱਖ ਸੂਬਿਆਂ ਦੀਆਂ ਟੀਮਾਂ ਨੇ ਸ਼ਾਨਦਾਰ ਖੇਡ ਹੁਨਰ ਦਾ ਪ੍ਰਦਰਸ਼ਨ ਕੀਤਾ ਅੰਤਿਮ ਦਿਨ ਗੁਲਸਟਿੱਕ, ਬਾਸਕਿਟਬਾਲ, ਅੰਨ੍ਹਾ ਝੋਟਾ, ਦੌੜ, ਰੀਲੇਅ ਰੇਸ, ਜੈਵਲਿਨ ਥ੍ਰੋ ਤੇ ਵੰਨ ਲੈੱਗ ਰੇਸ ਸਮੇਤ ਕਈ ਖੇਡਾਂ ਦੇ ਫਾਈਨਲ ਮੁਕਾਬਲੇ ਕਰਵਾਏ ਗਏ ਪੂਰੇ ਮੁਕਾਬਲੇ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਹਰਿਆਣਾ ਦੀ ਟੀਮ ਨੇ 82 ਅੰਕ ਹਾਸਲ ਕਰਕੇ ਓਵਰ ਆਲ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ, ਜਦੋਂਕਿ ਪੰਜਾਬ ਦੀ ਟੀਮ 72 ਅੰਕਾਂ ਨਾਲ ਰਨਰਅੱਪ ਰਹੀ ਮੁਕਾਬਲੇ ਦੀ ਸਮਾਪਤੀ ਮੌਕੇ ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਨਾਂ ਦੇ ਇੰਚਾਰਜ ਚਰਨਜੀਤ ਸਿੰਘ ਇੰਸਾਂ, ਹੈੱਡ ਕੋਚ ਨਵਜੀਤ ਭੁੱਲਰ ਸਮੇਤ ਪ੍ਰਬੰਧਨ ਕਮੇਟੀ ਦੇ ਹੋਰ ਮੈਂਬਰਾਂ ਨੇ ਜੇਤੂ ਤੇ ਉੱਪ ਜੇਤੂ ਟੀਮਾਂ ਨੂੰ ਟਰਾਫ਼ੀ ਤੇ ਟੋਕਨ ਆਫ਼ ਲਵ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਖਿਡਾਰੀਆਂ ਦਾ ਹੌਸਲਾ ਵਧਾਇਆ।

ਥਰਡ ਅੰਪਾਇਰ ਦੀ ਸਹੂਲਤ ਰਹੀ ਮੁਕਾਬਲੇ ਦੀ ਖਾਸੀਅਤ

ਰਾਸ਼ਟਰੀ ਖੇਡ ਮੁਕਾਬਲੇ ਦੀ ਖਾਸੀਅਤ ਥਰਡ ਅੰਪਾਇਰ ਦੀ ਵਿਸ਼ੇਸ਼ ਵਿਵਸਥਾ ਰਹੀ ਇਸ ਅਨੋਖੀ ਵਿਵਸਥਾ ਨੇ ਮੁਕਾਬਲਿਆਂ ਦੀ ਰੌਚਕਤਾ ਹੋਰ ਵਧਾ ਦਿੱਤਾ ਉੱਧਰ, ਸੱਚੇ ਨਿਮਰ ਸੇਵਾਦਾਰਾਂ ਨੇ ਆਪਣੇ-ਆਪਣੇ ਸੂਬਿਆਂ ਦੀਆਂ ਟੀਮਾਂ ਦਾ ਹੌਸਲਾ ਵਧਾਉਣ ਲਈ ਖਿਡਾਰੀਆਂ ਨੂੰ ਨਗਦ ਪੁਰਸਕਾਰ ਦੇ ਕੇ ਉਤਸ਼ਾਹਿਤ ਕੀਤਾ ਖੇਡ ਮੈਦਾਨ ’ਚ ਦਰਸ਼ਕਾਂ ਤੇ ਸਮਰੱਥਕਾਂ ਦੀ ਹੌਸਲਾ ਅਫ਼ਜਾਈ ਦਰਮਿਆਨ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।

ਮਹਿਲਾ ਵਰਗ ’ਚ ਦਿਸਿਆ ਖਿਡਾਰਨਾਂ ਦੇ ਜ਼ੌਹਰ

ਮਹਿਲਾ ਵਰਗ ਦੇ ਕਿਡਸ ਏਜ ਵਾਰੀਅਰਸ ਦੀ 30 ਮੀਟਰ ਵੰਨ ਲੱੈਗ ਰੇਸ ’ਚ ਲਿਟਲ ਰੋਜਿਜ ਦੀ ਆਰੋਹੀ ਅੱਵਲ ਰਹੀ, ਜਦੋਂਕਿ ਹਰਿਆਣਾ ਦੀ ਮੰਨਤ ਦੂਜੇ ਸਥਾਨ ’ਤੇ ਰਹੀ 4*50 ਮੀਟਰ ਰੀਲੇਅ ਰੇਸ ’ਚ ਲਿਟਲ ਰੋਜਿਜ ਦੀ ਟੀਮ ਨੇ ਪਹਿਲਾ ਤੇ ਪੰਜਾਬ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਟੀਨ ਏਜ ਵਾਰੀਅਰਸ ਦੀ 50 ਮੀਟਰ ਵੰਨ ਲੈੱਗ ਰੇਸ ’ਚ ਲਿਟਲ ਰੋਜਿਜ ਦੀ ਸਮੀਧੀ ਅੱਵਲ ਤੇ ਪੰਜਾਬ ਦੀ ਤਰਨਪ੍ਰੀਤ ਦੂਜੇ ’ਤੇ ਰਹੀ ਉੱਧਰ 4*100 ਮੀਟਰ ਰੀਲੇਅ ਰੇਸ ’ਚ ਲਿਟਲ ਰੋਜਿਜ ਦੀ ਟੀਮ ਪਹਿਲੇ ਤੇ ਹਰਿਆਣਾ ਦੀ ਟੀਮ ਦੂਜੇ ਸਥਾਨ ’ਤੇ ਰਹੀ ਮਹਿਲਾ ਵਰਗ ਦੀ 800 ਮੀਟਰ ਦੌੜ ’ਚ ਦੋਵੇਂ ਚੋਟੀ ਸਥਾਨਾਂ ’ਤੇ ਹਰਿਆਣਾ ਦਾ ਕਬਜ਼ਾ ਰਿਹਾ ਹਰਿਆਣਾ ਦੀ ਕੋਮਲ ਅੱਵਲ ਤੇ ਸਮ੍ਰਿਤੀ ਦੂਜੇ ’ਤੇ ਰਹੀ ਜੈਵਲਿਨ ਥ੍ਰੋ ’ਚ ਪੰਜਾਬ ਦੀ ਸੁਖਦੀਪ ਨੇ ਪਹਿਲਾ ਤੇ ਹਰਿਆਣਾ ਦੀ ਵੰਸ਼ਿਕਾ ਨੇ ਦੂਜਾ ਸਥਾਨ ਪਾ੍ਰਪਤ ਕੀਤਾ ਸੀਨੀਅਰ ਵਰਗ (ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਕਮੇਟੀ) ’ਚ 800 ਮੀਟਰ ਦੌੜ ’ਚ ਪੰਜਾਬ ਦੀ ਤਰਮਨ ਕੌਰ ਪਹਿਲਾ ਤੇ ਦਿੱਲੀ ਦੀ ਸਿਮਰਨ ਦੂਜੇ ’ਤੇ ਰਹੀ ਵੰਨ ਲੈੱਗ ਰੇਸ ’ਚ ਉੱਤਰ ਪ੍ਰਦੇਸ਼ ਦੀ ਆਂਚਲ ਅੱਵਲ ਤੇ ਹਰਿਆਣਾ ਦੀ ਨੀਸ਼ੂ ਦੂਜੇ ’ਤੇ ਰਹੀ 4*100 ਮੀਟਰ ਰੀਲੇਅ ਰੇਸ ’ਚ ਹਰਿਆਣਾ ਦੀ ਟੀਮ ਨੇ ਪਹਿਲਾ ਤੇ ਉੱਤਰ ਪ੍ਰਦੇਸ਼ ਦੀ ਟੀਮ ਨੇ ਦੂਜੇ ਸਥਾਨ ਪ੍ਰਾਪਤ ਕੀਤਾ ਮਹਿਲਾ ਸੀਨੀਅਰ ਵਰਗ ਦੇ ਬਾਸਕਿਟਬਾਲ ਮੁਕਾਬਲੇ ’ਚ ਪੰਜਾਬ ਦੀ ਟੀਮ ਜੇਤੂ ਰਹੀ, ਜਦੋਂਕਿ ਹਰਿਆਣਾ ਦੀ ਟੀਮ ਉੱਪ ਜੇਤੂ ਬਣੀ ਅੰਨ੍ਹਾ ਝੋਟਾ ’ਚ ਹਰਿਆਣਾ ਦੀ ਟੀਮ ਨੇ ਪਹਿਲਾ ਤੇ ਪੰਜਾਬ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ।

ਪੁਰਸ਼ ਵਰਗ ’ਚ ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ

ਪੁਰਸ਼ ਵਰਗ ਦੇ ਕਿਡਸ ਏਜ ਵਾਰੀਅਰਸ ਮੁਕਾਬਲਿਆਂ ’ਚ ਵੀ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ 4*50 ਮੀਟਰ ਰੀਲੇਅ ਰੇਸ ’ਚ ਬਟਰ ਲਾਇਨ ਦੀ ਟੀਮ ਪਹਿਲਾ ਤੇ ਹਰਿਆਣਾ ਦੀ ਟੀਮ ਦੂਜੇ ’ਤੇ ਰਹੀ ਵੰਨ ਲੈੱਗ ਰੇਸ ’ਚ ਬਟਰ ਲਾਇਨ ਦੇ ਕਾਰਤਿਕ ਨੇ ਪਹਿਲਾ ਤੇ ਹਰਿਆਣਾ ਦੇ ਕੁਸ਼ਮੀਤ ਨੇ ਦੂਜਾ ਸਥਾਨ ਹਾਸਲ ਕੀਤਾ ਟੀਨਏਜ ਵਾਰੀਅਰਸ ਦੀ 4*100 ਮੀਟਰ ਰੀਲੇਅ ਰੇਸ ’ਚ ਉੱਤਰ ਪ੍ਰਦੇਸ਼ ਦੀ ਟੀਮ ਪਹਿਲਾ ਤੇ ਹਰਿਆਣਾ ਦੀ ਟੀਮ ਦੂਜੇ ਸਥਾਨ ਰਹੀ ਵੰਨ ਲੈੱਗ ਰੇਸ ’ਚ ਉੱਤਰ ਪ੍ਰਦੇਸ਼ ਦੇ ਗੁਰਵੰਸ਼ ਪਹਿਲਾ ਤੇ ਦਿੱਲੀ ਦੇ ਇਵਿਆਨ ਦੂਜੇ ’ਤੇ ਰਹੇ 800 ਮੀਟਰ ਦੌੜ ’ਚ ਬਟਰ ਲਾਇਨ ਦੇ ਜੀਵਨ ਨੇ ਪਹਿਲਾ, ਜਦੋਂਕਿ ਪੰਜਾਬ ਦੇ ਸੁਖਵਿੰਦਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਸੀਨੀਅਰ ਵਰਗ (ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਕਮੇਟੀ) ਦੀ 800 ਮੀਟਰ ਦੌੜ ’ਚ ਹਰਿਆਣਾ ਦੇ ਬੰਟੀ ਅੱਵਲ ਤੇ ਪੰਜਾਬ ਦੇ ਕਰਨਵੀਰ ਦੂਜੇ ’ਤੇ ਰਹੇ ਜੈਵਲਿਨ ਥ੍ਰੋ ’ਚ ਪੰਜਾਬ ਦੇ ਖਿਡਾਰੀਆਂ ਦਾ ਦਬਦਬਾ ਵੇਖਣ ਨੂੰ ਮਿਲਿਆ।

ਇਕਬਾਲ ਨੇ ਪਹਿਲਾ ਤੇ ਸੁਖਬੀਰ ਨੇ ਦੂਜਾ ਸਥਾਨ ਹਾਸਲ ਕੀਤਾ ਵੰਨ ਲੱੈਗ ਰੇਸ ’ਚ ਹਰਿਆਣਾ ਦੇ ਮਨੋਜ ਪਹਿਲਾ ਤੇ ਰਾਜਸਥਾਨ ਦੇ ਅਸ਼ਵਿਨੀ ਦੂਜੇ ’ਤੇ ਰਹੇ 4*100 ਮੀਟਰ ਰੀਲੇਅ ਰੇਸ ’ਚ ਹਰਿਆਣਾ ਦੀ ਟੀਮ ਨੇ ਪਹਿਲਾ ਤੇ ਉੱਤਰ ਪ੍ਰਦੇਸ਼ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਗੁਲਸਟਿੱਕ ਮੁਕਾਬਲੇ ’ਚ ਪੰਜਾਬ ਦੀ ਟੀਮ ਪਹਿਲੇ ਤੇ ਉੱਤਰ ਪ੍ਰਦੇਸ਼ ਦੀ ਟੀਮ ਦੂਜੇ ’ਤੇ ਰਹੀ ਉੱਧਰ ਪੁਰਸ਼ ਵਰਗ ਦੇ ਬਾਸਕਿਟਬਾਲ ਮੁਕਾਬਲੇ ’ਚ ਵੀ ਪੰਜਾਬ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕੀਤਾ, ਜਦੋਂਕਿ ਰਾਜਸਥਾਨ ਦੀ ਟੀਮ ਦੂਜੇ ਸਥਾਨ ’ਤ ਰਹੀ।

ਖੇਡ ਪ੍ਰਤਿਭਾਵਾਂ ਲਈ ਯਾਦਗਾਰ ਬਣੇ ਮੁਕਾਬਲੇ

ਦੋ ਦਿਨਾਂ ਤੱਕ ਚੱਲੇ ਇਸ ਰਾਸ਼ਟਰੀ ਖੇਡ ਮੁਕਾਬਲੇ ’ਚ ਵੱਖ-ਵੱਖ ਸੂਬਿਆਂ ਦੇ ਖਿਡਾਰੀਆਂ ਨੇ ਖੇਡ ਭਾਵਨਾ ਤੇ ਅਨੁਸ਼ਾਸਨ ਦਾ ਸ਼ਾਨਦਾਰ ਸਬੂਤ ਦਿੱਤਾ ਰੋਮਾਂਚਕ ਮੁਕਾਬਲਿਆਂ, ਖਿਡਾਰੀਆਂ ਦੇ ਜੋਸ਼ ਤੇ ਦਰਸ਼ਕਾਂ ਦਾ ਹੌਸਲਾਅਫ਼ਜਾਈ ਨੇ ਐੱਮਐੱਸਜੀ ਭਾਰਤੀ ਖੇਡ ਗਾਂਵ ਨੂੰ ਖੇਡ ਉਤਸਵ ’ਚ ਬਦਲ ਦਿੱਤਾ ਮੁਕਾਬਲੇ ਦੀ ਸਮਾਪਤੀ ’ਤੇ ਜੇਤੂ ਖਿਡਾਰੀਆਂ ਤੇ ਟੀਮ ਨੂੰ ਸਨਮਾਨਿਤ ਕੀਤਾ ਗਿਆ ਤੇ ਭਵਿੱਖ ’ਚ ਵੀ ਖੇਡ ਪ੍ਰਤਿਭਾਵਾਂ ਨੂੰ ਅੱਗੇ ਵਧਾਉਣ ਦਾ ਸੰਦੇਸ਼ ਦਿੱਤਾ ਗਿਆ।

ਆਫ਼ਤ ’ਚ ਰਾਹਤ ਲਈ ਦੌੜਨ ਵਾਲੇ ਸੇਵਾਦਾਰਾਂ ਨੇ ਖੇਡ ਮੈਦਾਨ ’ਚ ਵੀ ਦਿਖਾਏ ਜ਼ੌਹਰ

ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਕਮੇਟੀ ਦਾ ਗਠਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਕੁਦਰਤੀ ਆਫ਼ਤਾਂ ਦੌਰਾਨ ਜ਼ਰੂਰਤਮੰਦਾਂ ਤੱਕ ਰਾਹਤ ਪਹੁੰਚਾਉਣ ਦੇ ਉਦੇਸ਼ ਨਾਲ ਕੀਤਾ ਗਿਆ ਸੀ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫ਼ੇਅਰ ਕਮੇਟੀ ਪੂਜਨੀਕ ਗੁਰੂ ਜੀ ਦੇ ਪਵਿੱਤਰ ਐੱਮਐੱਸਜੀ ਅਵਤਾਰ ਮਹੀਨੇ ਅਗਸਤ ’ਚ ਸੇਵਾ ਕਾਰਜਾਂ ਪ੍ਰਤੀ ਜਜ਼ਬਾ ਦਿਖਾਉਂਦਿਆਂ ਆਪਣਾ ਗਰਵ ਦਿਵਸ ਮਨਾਉਂਦੀ ਹੈ ਇਸ ਮੌਕੇ ਸੇਵਾਦਾਰਾਂ ’ਚ ਖੇਡ ਭਾਵਨਾ ਨੂੰ ਵਧਾਉਣ ਤੇ ਉਨ੍ਹਾਂ ਨੂੰ ਸਰੀਰਕ ਤੌਰ ’ਤੇ ਫਿੱਟ ਰੱਖਣ ਲਈ ਵੱਖ-ਵੱਖ ਖੇਡ ਮੁਕਾਬਲੇ ਕਰਵਾਏ ਜਾਂਦੇ ਹਨ ਖਾਸ ਗੱਲ ਇਹ ਰਹੀ ਕਿ ਜੋ ਸੇਵਾਦਾਰ ਹੜ੍ਹ, ਭੂਚਾਲ ਤੇ ਹੋਰ ਕੁਦਰਤੀ ਆਫ਼ਤਾਂ ਦੇ ਸਮੇਂ ਜ਼ਰੂਰਤਮੰਦਾਂ ਦੀ ਮੱਦਦ ਲਈ ਸਭ ਤੋਂ ਅੱਗੇ ਖੜ੍ਹੇ ਨਜ਼ਰ ਆਉਂਦੇ ਹਨ, ਉਹੀ ਸੇਵਾਦਾਰ ਖੇਡ ਦੇ ਮੈਦਾਨ ’ਚ ਵੀ ਆਪਣੀ ਊਰਜਾ, ਅਨੁਸ਼ਾਸਨ ਤੇ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ ਦੋ ਰੋਜ਼ਾ ਰਾਸ਼ਟਰੀ ਖੇਡ ਮੁਕਾਬਲੇ ’ਚ ਵੱਖ-ਵੱਖ ਸੂਬਿਆਂ ਤੋਂ ਪਹੁੰਚੇ ਖਿਡਾਰੀਆਂ ਨੇ ਪੂਰੇ ਜੋਸ਼ ਤੇ ਖੇਡ ਭਾਵਨਾ ਨਾਲ ਮੁਕਾਬਲਿਆਂ ’ਚ ਹਿੱਸਾ ਲਿਆ ਤੇ ਸਾਬਤ ਕੀਤਾ ਕਿ ਸੇਵਾ ਦੇ ਨਾਲ ਖੇਡ ਦੇ ਮੈਦਾਨ ’ਚ ਵੀ ਉਹ ਕਿਸੇ ਤੋਂ ਪਿੱਛੇ ਨਹੀਂ ਹਨ।

ਇਹ ਵੀ ਪੜ੍ਹੋ : Punjab News: ਰੱਖੜੀ ਦੇ ਤਿਉਹਾਰ ਨੇ ਪੰਜਾਬ ਦੇ ਨਸ਼ਾ ਮੁਕਤੀ ਕੇਂਦਰਾਂ 'ਚ ਪਰਿਵਾਰਾਂ ਨੂੰ ਜੋੜਿਆ, ਨਸ਼ਾ ਮੁਕਤੀ ਅਤੇ ਉਮੀਦ ਦਾ ਸੰਦੇਸ਼ ਕੀਤਾ ਮਜ਼ਬੂਤ

ਗੁੱਲੀ ਡੰਡਾ ਤੋਂ ਕਿਵੇਂ ਬਣਿਆ ‘ਗੁਲ ਸਟਿੱਕ’

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਪੁਰਾਤਨ ਖੇਡ ਗੁੱਲੀ-ਡੰਡਾ ਨੂੰ ਆਧੁਨਿਕਤਾ ਦੇ ਰੰਗ ’ਚ ਰੰਗਦਿਆਂ ਨਵੇਂ ਨਿਯਮਾਂ ਨਾਲ ਨਵੀਂ ਖੇਡ ‘ਗੁਲਸਟਿੱਕ’ ਇਜ਼ਾਦ ਕੀਤੀ ਇਹ ਨਵੀਂ ਖੇਡ ਬੇਸਬਾਲ, ਕ੍ਰਿਕਟ ਤੇ ਗੁੱਲੀ ਡੰਡਾ ਦੇ ਮਿਸ਼ਰਨ ਦਾ ਰੂਪ ਹੈ ਖੇਡ ਨੂੰ ਰੌਚਕ ਬਣਾਉਣ ਲਈ ਇਸ ’ਚ ਅਜਿਹੇ ਨਿਯਮ ਬਣਾਏ ਗਏ, ਜਿਸ ਨੂੰ ਦਰਸ਼ਕਾਂ ਨੇ ਵੀ ਖੂਬ ਪਸੰਦ ਕੀਤਾ ਜਿਵੇਂ ਕ੍ਰਿਕਟ ’ਚ ਗੇਂਦ ਸੁੱਟਣ ਵਾਲੇ ਨੂੰ ਬਾਲਰ ਬੋਲਿਆ ਜਾਂਦਾ ਹੈ ਤੇ ਉਸੇ ਤਰਜ਼ ’ਤੇ ਇਸ ਖੇਡ ’ਚ ਗੁਲ ਸੁੱਟਣ ਵਾਲੇ ਨੂੰ ਗੁੱਲਰ ਕਿਹਾ ਜਾਂਦਾ ਹੈ ਗੁੱਲਰ ਦਾ ਸਾਹਮਣਾ ਕਰਨ ਵਾਲੇ ਵਿਰੋਧੀ ਟੀਮ ਦੇ ਖਿਡਾਰੀਆਂ ਨੂੰ ਯੋਧਾ ਕਿਹਾ ਜਾਂਦਾ ਹੈ ਗੁੱਲਰ ਯੋਧੇ ਨੂੰ ਆਊਟ ਕਰਨ ਲਈ ਲੇਪੋਲ ਨੂੰ ਨਿਸ਼ਾਨਾ ਬਣਾ ਕੇ ਗੁੱਲੀ ਨੂੰ ਸੁੱਟਦਾ ਹੈ ਤੇ ਯੋਧਾ ਗੁੱਲੀ ਨੂੰ ਹਿੱਟ ਕਰਦਾ ਹੈ ਤੇ ਜੀਐੱਸ ਏਰੀਆ ’ਚ ਦੌੜ ਕੇ ਅੰਕ ਲੈਂਦਾ ਹੈ, ਜਿਸ ਨੂੰ ਰਸ਼ ਕਹਿੰਦੇ ਹਨ ਮੈਦਾਨ ’ਚ ਤੈਨਾਤ 9 ਖਿਡਾਰੀ, ਜਿਨ੍ਹਾਂ ਨੂੰ ਰਸ਼ ਸੇਵਰ ਕਿਹਾ ਜਾਂਦਾ ਹੈ, ਗੁੱਲ ਨੂੰ ਰੋਕਦੇ ਹਨ।

ਇਸ ’ਚ ਗੁੱਲੀ ਨੂੰ ਹਿੱਟ ਕਰਕੇ ਚੌਕਾ, ਛੱਕਾ, ਅੱਠਾ ਤੇ ਦੱਸਾ (ਦਸ ਰਸ਼) ਵੀ ਪ੍ਰਾਪਤ ਕੀਤੇ ਜਾ ਸਕਦੇ ਹਨ ਯੋਧੇ ਕੋਲ ਦੋ ਸਟਿੱਕਾਂ ਹੁੰਦੀਆਂ ਹਨ, ਕ੍ਰਿਕਟ ਦੇ ਓਵਰ ਦੇ ਸਥਾਨ ’ਤੇ ਇਸ ’ਚ ਪੈਕ ਹੁੰਦੇ ਹਨ ਇਸ ਖੇਡ ’ਚ ਯੋਧਾ ਗੁੱਲਰ ਵੱਲੋਂ ਸੁੱਟੀ ਗੁੱਲ ਨੂੰ ਹਿੱਟ ਕਰਦਾ ਹੈ ਤੇ ਭੱਜ ਕੇ ਰਸ਼ ਬਣਾਉਂਦਾ ਹੈ ਜਿੱਥੇ ਗੁੱਲ ਸੇਵਰ ਗੁੱਲ ਨੂੰ ਰੋਕਦਾ ਹੈ, ਉਥੇ ਫਿਰ ਗੁੱਲ ਰੱਖੀ ਜਾਂਦੀ ਹੈ ਤੇ ਇਸ ਵਾਰ ਯੋਧਾ ਅੱੈਸ ਸਟਿੱਕ ਨਾਲ ਗੁੱਲ ਨੂੰ ਹਿੱਟ ਕਰਕੇ ਰਸ਼ ਲੈਂਦਾ ਹੈ ਖੇਡ ’ਚ ਅੰਪਾਇਰ ਦੀ ਭੂਮਿਕਾ ਨਿਭਾਉਣ ਵਾਲੇ ਨੂੰ ਡਿਸਾਈਡਰ ਕਿਹਾ ਜਾਂਦਾ ਹੈ, ਜਿਸ ’ਚ ਦੋ ਡਿਸਾਈਡਰ ਮੈਦਾਨ ’ਚ ਤੇ ਤੀਜਾ ਥਰਡ ਡਿਸਾਈਡਰ ਦੀ ਭੂਮਿਕਾ ਨਿਭਾਉਂਦਾ ਹੈ ਦੱਸ ਦਈਏ ਕਿ ਨਵੀਂ ਤੇ ਪੁਰਾਣੀ ਪੀੜ੍ਹੀ ਦੋਵਾਂ ਨੂੰ ਪੁਰਾਤਨ ਤੇ ਆਧੁਨਿਕਤਾ ਦੇ ਸੁਮੇਲ ਵਾਲੀ ਖੇਡ ਖੂਬ ਪਸੰਦ ਆ ਰਹੀ ਹੈ ਇਸੇ ਤਰ੍ਹਾਂ ਪੁਰਾਤਨ ਖੇਡ ‘ਅੰਨ੍ਹਾ-ਝੋਟਾ’ ਨੂੰ ਵੀ ਨਵਾਂ ਰੂਪ ਦਿੱਤਾ ਗਿਆ ਹੈ ਪੂਜਨੀਕ ਗੁਰੂ ਜੀ ਨੇ ਕਬੱਡੀ, ਦੌੜ, ਕੁਸ਼ਤੀ ਤੇ ਜਿਮਨਾਸਟਿਕ ਦੇ ਸੁਮੇਲ ਵਾਲੀ ‘ਰੁਮਾਲ ਛੂਹ’ ਖੇਡ ਨੂੰ ਵੀ ਨਵਾਂ ਰੂਪ ਦਿੱਤਾ ਹੈ, ਜੋ ਕਿ ਬਹੁਤ ਪ੍ਰਸਿੱਧ ਹੋਈ ਹੈ।

Haryana News: ਹਰਿਆਣਾ ’ਚ ਕੂੜੇ ਤੋਂ ਪੈਦਾ ਹੋਵੇਗੀ ਬਿਜਲੀ, ਹਿਸਾਰ, ਅੰਬਾਲਾ, ਫਰੀਦਾਬਾਦ ਤੇ ਗੁਰੂਗ੍ਰਾਮ ਚ ਲੱਗਣਗੇ ਪਲਾਂਟ
Haryana News: ਚੰਡੀਗੜ੍ਹ, (ਸੱਚ ਕਹੂੰ ਨਿਊਜ਼/ਹਿੰ.ਸ.)। ਹਰਿਆਣਾ ਸਰਕਾਰ ਨੇ ਸ਼ਹਿਰੀ ਕੂੜਾ ਪ੍ਰਬੰਧਨ ਨੂੰ ਆਧੁਨਿਕ ਬਣਾਉਣ ਵੱਲ ਵੱਡਾ ਕਦਮ ਚੁੱਕਦਿਆਂ ਸੂਬੇ ਵਿੱਚ ਚਾਰ ਇੰਟੀਗ੍ਰੇਟਡ ਵੇਸਟ-ਟੂ-ਐਨਰਜੀ ਪਲਾਂਟ ਸਥਾਪਤ ਕਰਨ ਲਈ ਸਮਝੌਤਾ ਮੈਮੋਰੈਂਡਮ (ਐਮਓਯੂ) ’ਤੇ ਦਸਤਖ਼ਤ ਕੀਤੇ ਹਨ। ਇਹ ਪਲਾਂਟ ਹਿਸਾਰ, ਅੰਬਾਲਾ, ਫਰੀਦਾਬਾਦ ਅਤੇ ਗੁਰੂਗ੍ਰਾਮ ਕਲੱਸਟਰਾਂ ਵਿੱਚ ਸਥਾਪਤ ਕੀਤੇ ਜਾਣਗੇ। ਇਨ੍ਹਾਂ ਦੇ ਚਾਲੂ ਹੋਣ ਤੋਂ ਬਾਅਦ ਰੋਜ਼ਾਨਾ ਕੁੱਲ 5 ਹਜ਼ਾਰ ਟਨ ਕੂੜੇ ਦੀ ਵਿਗਿਆਨਕ ਢੰਗ ਨਾਲ ਪ੍ਰੋਸੈਸਿੰਗ ਕੀਤੀ ਜਾਵੇਗੀ ਅਤੇ ਇਸ ਤੋਂ 50 ਮੈਗਾਵਾਟ ਊਰਜਾ ਪੈਦਾ ਕਰਨ ਦਾ ਟੀਚਾ ਹੈ।

ਨੂੰਹ ਵਿੱਚ ਐਮਓਯੂ ਸਾਈਨ ਹੋਣ ਤੋਂ ਬਾਅਦ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਇਹ ਪ੍ਰੋਜੈਕਟ ਹਰਿਆਣਾ ਦੇ ਸ਼ਹਿਰਾਂ ਨੂੰ ਸਾਫ਼, ਸਿਹਤਮੰਦ ਅਤੇ ਆਧੁਨਿਕ ਬਣਾਉਣ ਦੀ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਹਨ। ਇਨ੍ਹਾਂ ਪਲਾਂਟਾਂ ਦੀ ਸਥਾਪਨਾ ਆਇਲ ਗ੍ਰੀਨ ਐਨਰਜੀ ਲਿਮਟਿਡ ਵੱਲੋਂ ਕੀਤੀ ਜਾਵੇਗੀ, ਜੋ ਆਇਲ ਇੰਡੀਆ ਲਿਮਟਿਡ ਦੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ ਹੈ।

ਮੁੱਖ ਮੰਤਰੀ ਨੇ ਦੱਸਿਆ ਕਿ ਹਿਸਾਰ ਕਲੱਸਟਰ ਵਿੱਚ ਹਿਸਾਰ, ਹਾਂਸੀ, ਫਤਿਹਾਬਾਦ ਅਤੇ ਜੀਂਦ ਦੇ ਸ਼ਹਿਰੀ ਸਥਾਨਕ ਸਰਕਾਰਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇੱਥੇ ਰੋਜ਼ਾਨਾ 500 ਟਨ ਕੂੜੇ ਦੀ ਪ੍ਰੋਸੈਸਿੰਗ ਕਰਕੇ ਘੱਟੋ-ਘੱਟ 5 ਮੈਗਾਵਾਟ ਊਰਜਾ ਪੈਦਾ ਕਰਨ ਦੀ ਉਮੀਦ ਹੈ। ਅੰਬਾਲਾ ਕਲੱਸਟਰ ਵਿੱਚ ਅੰਬਾਲਾ, ਯਮੁਨਾਨਗਰ ਅਤੇ ਪੰਚਕੂਲਾ ਸ਼ਾਮਲ ਹੋਣਗੇ। ਇੱਥੇ ਰੋਜ਼ਾਨਾ 900 ਟਨ ਕੂੜੇ ਦੀ ਪ੍ਰੋਸੈਸਿੰਗ ਅਤੇ 9 ਮੈਗਾਵਾਟ ਊਰਜਾ ਉਤਪਾਦਨ ਦਾ ਟੀਚਾ ਹੈ।

ਫਰੀਦਾਬਾਦ ਕਲੱਸਟਰ ਵਿੱਚ ਰੋਜ਼ਾਨਾ 1,600 ਟਨ ਕੂੜੇ ਦੀ ਪ੍ਰੋਸੈਸਿੰਗ ਹੋਵੇਗੀ ਅਤੇ ਇਸ ਤੋਂ ਘੱਟੋ-ਘੱਟ 16 ਮੈਗਾਵਾਟ ਊਰਜਾ ਪੈਦਾ ਹੋਵੇਗੀ। ਜਦਕਿ ਗੁਰੂਗ੍ਰਾਮ ਕਲੱਸਟਰ ਵਿੱਚ ਸਭ ਤੋਂ ਵੱਧ ਸਮਰੱਥਾ ਵਾਲਾ ਪਲਾਂਟ ਲਗਾਇਆ ਜਾਵੇਗਾ, ਜਿੱਥੇ ਰੋਜ਼ਾਨਾ 2 ਹਜ਼ਾਰ ਟਨ ਕੂੜੇ ਦੀ ਪ੍ਰੋਸੈਸਿੰਗ ਕਰਕੇ 20 ਮੈਗਾਵਾਟ ਊਰਜਾ ਪੈਦਾ ਕਰਨ ਦੀ ਉਮੀਦ ਹੈ।

ਇਹ ਵੀ ਪੜ੍ਹੋ: BJP Punjab News: ਭਾਜਪਾ ਪੰਜਾਬ ਦੇ ਇੰਚਾਰਜ ਡਾ. ਸਤੀਸ਼ ਪੂਨੀਆ 31 ਅਗਸਤ ਤੋਂ ਪੰਜਾਬ ਦੌਰੇ ’ਤੇ

ਚਾਰੇ ਪਲਾਂਟਾਂ ਦੇ ਅਕਤੂਬਰ 2028 ਤੱਕ ਚਾਲੂ ਹੋਣ ਦੀ ਉਮੀਦ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ਰਾਹੀਂ ਕੂੜੇ ਨੂੰ ਸਮੱਸਿਆ ਦੀ ਬਜਾਏ ਊਰਜਾ ਅਤੇ ਉਪਯੋਗੀ ਸਰੋਤ ਵਿੱਚ ਬਦਲਣ ਦੀ ‘ਵੈਸਟ ਟੂ ਵੈਲਥ’ ਸੋਚ ਨੂੰ ਅਮਲੀ ਰੂਪ ਦਿੱਤਾ ਜਾਵੇਗਾ। ਸੈਣੀ ਨੇ ਕਿਹਾ ਕਿ ਪਲਾਂਟਾਂ ਵਿੱਚ ਕੂੜੇ ਦੀ ਪਹਿਲਾਂ ਪੂਰਵ-ਪ੍ਰੋਸੈਸਿੰਗ ਕੀਤੀ ਜਾਵੇਗੀ। ਗਿੱਲੇ ਕੂੜੇ ਤੋਂ ਬਾਇਓਗੈਸ ਤਿਆਰ ਕਰਨ ਲਈ ਕੰਪਰੈੱਸਡ ਬਾਇਓਗੈਸ ਪਲਾਂਟ ਦੀ ਵਿਵਸਥਾ ਹੋਵੇਗੀ, ਜਦਕਿ ਰੀਸਾਈਕਲ ਨਾ ਹੋ ਸਕਣ ਵਾਲੇ ਸੁੱਕੇ ਕੂੜੇ ਨੂੰ ਵੇਸਟ-ਟੂ-ਐਨਰਜੀ ਪਲਾਂਟ ਵਿੱਚ ਪ੍ਰੋਸੈਸ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਸਰਕਾਰ ਦਾ ਉਦੇਸ਼ ਸਿਰਫ਼ ਕੂੜਾ ਸਾੜਨਾ ਨਹੀਂ, ਸਗੋਂ ਵਿਗਿਆਨਕ ਅਤੇ ਟਿਕਾਊ ਢੰਗ ਨਾਲ ਇਸ ਦਾ ਨਿਪਟਾਰਾ ਕਰਨਾ ਹੈ। ਵਾਤਾਵਰਣ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਪਲਾਂਟਾਂ ਵਿੱਚ ਉੱਚ ਵਾਤਾਵਰਣਕ ਮਾਪਦੰਡਾਂ ਦੀ ਪਾਲਣਾ ਯਕੀਨੀ ਬਣਾਈ ਜਾਵੇਗੀ। ਮੁੱਖ ਮੰਤਰੀ ਨੇ ਦੱਸਿਆ ਕਿ ਇਨ੍ਹਾਂ ਪ੍ਰੋਜੈਕਟਾਂ ਨੂੰ ਕੇਂਦਰ ਸਰਕਾਰ ਦੇ ‘ਅਰਬਨ ਚੈਲੇਂਜ ਫੰਡ’ ਤਹਿਤ ਵਿੱਤੀ ਸਹਾਇਤਾ ਮਿਲੇਗੀ। ਕੁੱਲ ਪੂੰਜੀਗਤ ਲਾਗਤ ਦਾ 25 ਫੀਸਦੀ ਕੇਂਦਰ ਸਰਕਾਰ, 25 ਫੀਸਦੀ ਰਾਜ ਸਰਕਾਰ ਅਤੇ ਸ਼ਹਿਰੀ ਸਥਾਨਕ ਸਰਕਾਰਾਂ ਵੱਲੋਂ ਸਾਂਝਾ ਕੀਤਾ ਜਾਵੇਗਾ, ਜਦਕਿ ਬਾਕੀ 50 ਫੀਸਦੀ ਰਾਸ਼ੀ ਆਇਲ ਗ੍ਰੀਨ ਐਨਰਜੀ ਲਿਮਟਿਡ ਵੱਲੋਂ ਨਿਵੇਸ਼ ਕੀਤੀ ਜਾਵੇਗੀ। ਇਸ ਮੌਕੇ ਕੇਂਦਰੀ ਰਾਜ ਮੰਤਰੀ ਰਾਓ ਇੰਦਰਜੀਤ ਸਿੰਘ ਸਮੇਤ ਹਰਿਆਣਾ ਸਰਕਾਰ ਦੇ ਕਈ ਮੰਤਰੀ ਅਤੇ ਸੀਨੀਅਰ ਅਧਿਕਾਰੀ ਮੌਜੂਦ ਰਹੇ।