ਸਤਿਸੰਗ - Sach Kahoon Punjabi

MSG Bhandara: ਕਣ-ਕਣ ਛਾਈਆਂ ਅਵਤਾਰ ਦਿਵਸ ਦੀਆਂ ਖੁਸ਼ੀਆਂ, ਦੇਸ਼-ਵਿਦੇਸ਼ ’ਚ ਸਾਧ-ਸੰਗਤ ਨੇ ਮਨਾਇਆ ਪਵਿੱਤਰ ਭੰਡਾਰਾ
ਸਰਸਾ (ਸੱਚ ਕਹੂੰ ਨਿਊਜ਼/ਸੁਨੀਲ)। MSG Bhandara: ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ 59ਵਾਂ ਅਵਤਾਰ ਦਿਵਸ ਦੇਸ਼ ਵਿਦੇਸ਼ ’ਚ ਐਮਐਸਜੀ ਭੰਡਾਰੇ ਦੇ ਰੂਪ ’ਚ ਮਨਾਇਆ ਗਿਆ। ਹੁੰਮਸ ਭਰੀ ਗਰਮੀ ਦੇ ਬਾਵਜ਼ੂਦ ਸ਼ਾਹ ਸਤਿਨਾਮ ਜੀ-ਸ਼ਾਹ ਮਸਤਾਨਾ ਜੀ ਧਾਮ ਡੇਰਾ ਸੱਚਾ ਸੌਦਾ ਸਰਸਾ ’ਚ ਹੋਏ ਨਾਮਚਰਚਾ ਸਤਿਸੰਗ ਭੰਡਾਰੇ ’ਚ ਲੱਖਾਂ ਦੀ ਗਿਣਤੀ ’ਚ ਸਾਧ-ਸੰਗਤ ਨੱਚਦੇ ਤੇ ਗਾਉਂਦੇ ਹੋਏ ਪਹੁੰਚੀ। ਕਿਤੇ ਢੋਲ ਦੀ ਤਾਲ ’ਤੇ ਸੰਗਤ ਨੱਚ ਰਹੀ ਸੀ ਤਾਂ ਕਿਤੇ ਬੈਂਡ ਸਾਜ਼ਾਂ ਦੀ ਧੁੰਨਾਂ ’ਤੇ ਸੰਗਤ ਨੱਚ ਗਾ ਰਹੀ ਸੀ। ਖੁਸ਼ੀ ਦੇ ਨਾਲ-ਨਾਲ ਸਾਧ-ਸੰਗਤ ਨੇ ਐੱਮਐੱਸਜੀ ਅਵਤਾਰ ਭੰਡਾਰੇ ਨੂੰ ਮਾਨਵਤਾ ਦੇ ਕਾਰਜ਼ ਕਰਕੇ ਮਨਾਇਆ। ਨਾਮਚਰਚਾ ਸਤਿਸੰਗ ਪ੍ਰੋਗਰਾਮ ਦੌਰਾਨ ਕਲਾਥ ਬੈਂਕ ਮੁਹਿੰਮ ਤਹਿਤ 59 ਜ਼ਰੂਰਤਮੰਦ ਪਰਿਵਾਰਾਂ ਨੂੰ ਕੱਪੜੇ ਵੰਡੇ ਗਏ। ਨਾਮਚਰਚਾ ਸਤਿਸੰਗ ਦੌਰਾਨ ਪੂਜਨੀਕ ਗੁਰੂ ਜੀ ਨੇ ਸਭ ਤੋਂ ਪਹਿਲਾਂ ਸਮੂਹ ਸਾਧ-ਸੰਗਤ ਤੇ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਫਰਮਾਇਆ ਕਿ ਅੱਜ ਦਾ ਦਿਨ ਸਾਡੇ ਦੇਸ਼ ਲਈ ਬਹੁਤ ਵੱਡਾ ਦਿਨ ਹੈ।

15 ਅਗਸਤ 1947 ਦਾ ਉਹ ਦਿਨ ਜਦੋਂ ਦੇਸ਼ ਆਜਾਦ ਹੋਇਆ। ਸਾਡੇ ਸ਼ੂਰਵੀਰ, ਯੋਧਿਆਂ, ਸਵਤੰਤਰਤਾ ਸੈਨਾਨੀ, ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ। ਉਨ੍ਹਾਂ ਸਾਰਿਆਂ ਨੂੰ ਅਸੀਂ ਸੈਲਿਊਟ ਕਰਦੇ ਹਾਂ। ਅਜਿਹੇ ਮਹਾਨ ਯੋਧਿਆਂ ਦੀਆਂ ਆਤਮਾਵਾਂ ਦਾ ਮਾਲਕ ਆਪਣੀ ਕ੍ਰਿਪਾ ਨਾਲ ਸ਼ਾਹ ਮਸਤਾਨਾ ਜੀ-ਸ਼ਾਹ ਸਤਿਨਾਮ ਜੀ ਦਾਤਾ, ਓਮ, ਹਰਿ ਭਲਾ ਕਰੇ। ਪੂਜਨੀਕ ਗੁਰੂ ਜੀ ਨੇ ਅੱਗੇ ਫਰਮਾਇਆ ਕਿ ਸਾਡਾ ਦੇਸ਼ ਤਰੱਕੀ ਕਰ ਰਿਹਾ ਹੈ, ਭਵਿੱਖ ’ਚ ਹੋਰ ਜ਼ਿਆਦਾ ਤਰੱਕੀ ਕਰੇ ਤੇ ਸਾਰੇ ਸੁਖੀ ਰਹਿਣ। ਨਾਮਚਰਚਾ ਸਤਿਸੰਗ ਦੌਰਾਨ ਪੂਜਨੀਕ ਗੁਰੂ ਜੀ ਦੇ ਜਨਮ ਸਬੰਧੀ ਡਾਕਿਊਮੈਂਟਰੀ ਵੀ ਸਾਧ-ਸੰਗਤ ਨੂੰ ਦਿਖਾਈ ਗਈ। ਐੱਮਐਸਜੀ ਅਵਤਾਰ ਭੰਡਾਰੇ ਦਾ ਜਿਕਰ ਕਰਦਿਆਂ ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਇਸ ਦਿਨ ਨੂੰ ਐਮਐਸਜੀ ਭੰਡਾਰੇ ਦੇ ਰੂਪ ’ਚ ਮਨਾਉਂਦੀ ਹੈ ਕਿਉਂਕਿ ਇਹ ਐਮਐਸਜੀ ਭੰਡਾਰਾ ਖੁੱਦ ਸ਼ਾਹ ਸਤਿਨਾਮ ਜੀ ਮਹਾਰਾਜ਼ ਨੇ ਸ਼ੁਰੂ ਕੀਤਾ। ਇਸ ਤੋਂ ਪਹਿਲਾਂ ਸਮੂਹ ਸਾਧ-ਸੰਗਤ ਨੇ ਪਵਿੱਤਰ ਨਾਅਰਾ ਬੋਲਕੇ ਪੂਜਨੀਕ ਗੁਰੂ ਜੀ ਨੂੰ ਅਵਤਾਰ ਦਿਵਸ ਦੀਆਂ ਵਧਾਈਆਂ ਦਿੱਤੀਆਂ।

ਇਹ ਵੀ ਪੜ੍ਹੋ : Faridkot Tree Plantation: ਫਰੀਦਕੋਟ ਜ਼ਿਲ੍ਹੇ ’ਚ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ 6595 ਪੌਦੇ ਲਾਏ

ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਆਪਣੇ ਸਤਿਗੁਰੂ ਦੇ ਪਰੋਪਕਾਰਾਂ ਦਾ ਕਰਜ਼ਾ ਨਹੀਂ ਚੁਕਾਇਆ ਜਾ ਸਕਦਾ। ਪਰਮਾਤਮਾ ਦਾ ਨਾਮ ਅਨਮੋਲ ਹੈ, ਕਬੀਰ ਜੀ ਦੇ ਸਮੇਂ ਤਾਂ ਪ੍ਰੀਖਿਆ ਲਈ ਜਾਂਦੀ ਸੀ, ਫਿਰ ਜਾ ਕੇ ਗੁਰੂਮੰਤਰ ਮਿਲਦਾ ਸੀ। ਪਰ ਇਸ ਕਲਿਯੁੱਗ ’ਚ ਕੋਈ ਪ੍ਰੀਖਿਆ ਨਹੀਂ, ਬਸ ਆ ਕੇ ਸਤਿਸੰਗ ’ਚ ਬੈਠ ਜਾਓ ਤੇ ਰਾਮ-ਨਾਮ ਦਾ ਜਾਪ ਕਰੋ। ਰਾਮ-ਨਾਮ ਦਾ ਜਾਪ ਕਰਨ ਨਾਲ ਚੁਟਕਿਆਂ ’ਚ ਨਸ਼ਾ ਤੇ ਹੋਰ ਬੁਰਾਈਆਂ ਛੁੱਟ ਜਾਂਦੀਆਂ ਹਨ। ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਰਾਮ-ਨਾਮ ਜਪਣ ਨਾਲ ਆਤਮਬਲ ਜਾਗਦਾ ਹੈ ਤੇ ਓਮ, ਹਰੀ, ਅੱਲ੍ਹਾ, ਗੌਡ ਦੇ ਦਰਸ਼ਨਾਂ ਦੇ ਲਾਇਕ ਬਣ ਜਾਓਗੇ। ਜੋ ਬਚਨਾਂ ’ਤੇ ਅਮਲ ਕਰਦਾ ਹੈ, ਉਹ ਓਮ ਦੇ ਨਜ਼ਾਰੇ ਲੂਟਦਾ ਹੈ। ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੂੰ ਹਮੇਸ਼ਾ ਹੀ ਇੱਕ ਗੱਲ ਸਿਖਾਈ ਜਾਂਦੀ ਹੈ ਕਿ ਸੱਚ ਹੀ ਬੋਲਣਾ ਹੈ, ਕਦੇ ਝੂਠ ਨਹੀਂ ਬੋਲਣਾ। ਡੇਰਾ ਸੱਚਾ ਸੌਦਾ ਇੱਕ ਅਜਿਹਾ ਦਰ ਹੈ, ਜਿੱਥੇ ਜਾਤ-ਪਾਤ ਦਾ ਕੋਈ ਮਤਲਬ ਨਹੀਂ ਹੈ।

ਇੱਥੇ ਹਰ ਕੋਈ ਮਿਲਕੇ ਇੱਕਠੇ ਰਹਿੰਦਾ ਹੈ ਤੇ ਸਾਰੇ ਧਰਮਾਂ ਦਾ ਸਨਮਾਨ ਕਰਨਾ ਸਿਖਾਇਆ ਜਾਂਦਾ ਹੈ

ਇੱਥੇ ਧਰਮ ਤੇ ਜਾਤ-ਪਾਤ ਦਾ ਕੋਈ ਚੱਕਰ ਹੀ ਨਹੀਂ ਹੈ ਕਿਉਂਕਿ ਸਾਰੇ ਇੱਕ ਮਾਲਕ ਦੇ ਬੱਚੇ ਹਨ। ਡੇਰਾ ਸੱਚਾ ਸੌਦਾ ਦਾ ਇੱਕ-ਇੱਕ ਸੇਵਾਦਾਰ ਮਾਨਵਤਾ ਨੂੰ ਸਮਰਪਿਤ ਹੈ। ਸਾਧ-ਸੰਗਤ ਪਰਹਿਤ ਪਰਮਾਰਥ ਕਰਕੇ ਦੀਨ-ਦੁਖੀਆਂ ਦੀ ਮੱਦਦ ਕਰਦੀ ਹੈ। ਜਿਸ ਕੋਲ ਘਰ ਨਹੀਂ ਹੈ, ਉਸ ਨੂੰ ਘਰ ਬਣਾ ਕੇ ਦਿੰਦੀ ਹੈ, ਜਿਸ ਕੋਲ ਖਾਣ ਨੂੰ ਨਹੀਂ ਹੈ, ਉਸ ਨੂੰ ਰਾਸ਼ਨ ਦਿੰਦੀ ਹੈ। ਇਸ ਤਰ੍ਹਾਂ ਸਾਧ-ਸੰਗਤ 176 ਮਾਨਵਤਾ ਭਲਾਈ ਦੇ ਕਾਰਜ਼ਾਂ ’ਚ ਲਗਾਤਾਰ ਲੱਗੀ ਹੋਈ ਹੈ। ਡੇਰਾ ਸੱਚਾ ਸੌਦਾ ’ਚ ਸਾਧ-ਸੰਗਤ ਨੂੰ ਤਨ-ਮਨ-ਧਨ ਨਾਲ ਪਰਹਿਤ ਪਰਮਾਰਥ ਕਰਨ ਦੀ ਸਿੱਖਿਆ ਦਿੱਤੀ ਜਾਂਦੀ ਹੈ। ਦੱਸ ਦੇਈਏ ਕਿ 14 ਅਗਸਤ ਨੂੰ ਪੂਜਨੀਕ ਗੁਰੂ ਜੀ ਦੇ ਪਵਿੱਤਰ ਅਵਤਾਰ ਦਿਵਸ ਦੀ ਖੁਸ਼ੀ ’ਚ ਦੇਸ਼-ਵਿਦੇਸ਼ ’ਚ ਪੌਧਾ ਰੋਪਣ ਅਭਿਆਨ ਚਲਾਇਆ ਗਿਆ, ਜਿੱਥੇ ਕਰੋੜਾਂ ਸਾਧ-ਸੰਗਤ ਨੇ ਪੌਧੇ ਲਾ ਕੇ ਵਾਤਾਵਰਨ ਸੰਭਾਲ ਦਾ ਸੰਦੇਸ਼ ਦਿੱਤਾ ਤੇ ਪੌਦਿਆਂ ਦੀ ਸੰਭਾਲ ਦੀ ਜ਼ਿੰਮੇਵਾਰੀ ਵੀ ਖੁੱਦ ਸੰਭਾਲੀ। MSG Bhandara

MSG Bhandara: ਸਲਾਬਤਪੁਰਾ ’ਚ ਪਵਿੱਤਰ ਭੰਡਾਰਾ ਸ਼ੁਰੂ, ਦੇਖੋ ਸਿੱਧਾ ਪ੍ਰਸਾਰਣ
ਸਲਾਬਤਪੁਰਾ (ਸੁਖਜੀਤ ਮਾਨ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਐੱਮਐੱਸਜੀ ਅਵਤਾਰ ਮਹੀਨੇ ਦੀ ਖੁਸ਼ੀ ’ਚ ਪੰਜਾਬ ਦੀ ਸਾਧ-ਸੰਗਤ ਵੱਲੋਂ ਅੱਜ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਡੇਰਾ ਰਾਜਗੜ੍ਹ ਸਲਾਬਤਪੁਰਾ ਵਿਖੇ ਪਵਿੱਤਰ ਭੰਡਾਰਾ ਮਨਾਇਆ ਜਾ ਰਿਹਾ ਹੈ। ਪਵਿੱਤਰ ਭੰਡਾਰੇ ਦਾ ਪ੍ਰੋਗਰਾਮ ਸ਼ੁਰੂ ਹੋ ਚੁੱਕਾ ਹੈ।

ਸਲਾਬਤਪੁਰਾ। ਪਵਿੱਤਰ ਭੰਡਾਰੇ ਮੌਕੇ ਪਹੁੰਚ ਰਹੀ ਤੇ ਨੱਚ ਕੇ ਪਵਿੱਤਰ ਐਮਐਸਜੀ ਅਵਤਾਰ ਮਹੀਨੇ ਦੀਆਂ ਖੁਸ਼ੀਆਂ ਮਨਾਉਂਦੀ ਹੋਈ ਸਾਧ-ਸੰਗਤ। ਤਸਵੀਰਾਂ: ਸੁਖਜੀਤ ਮਾਨ

ਹੁੰਮਸ ਭਰੀ ਗਰਮੀ ਦੇ ਬਾਵਜੂਦ ਵੱਡੀ ਗਿਣਤੀ ’ਚ ਸਾਧ-ਸੰਗਤ ਪੁੱਜੀ ਹੋਈ ਹੈ । ਸੰਗਤ ਵੱਲੋਂ ਇੱਕ-ਦੂਜੇ ਨੂੰ ਪਵਿੱਤਰ ਅਵਤਾਰ ਮਹੀਨੇ ਦੀਆਂ ਵਧਾਈਆਂ ਦਿੱਤੀਆਂ ਗਈਆਂ। ਕਵੀਰਾਜ ਵੀਰਾਂ ਵੱਲੋਂ ਖੁਸ਼ੀਆਂ ਭਰੇ ਸ਼ਬਦ-ਭਜਨ ਬੋਲੇ ਜਾ ਰਹੇ ਹਨ, ਜਿੰਨਾ 'ਤੇ ਸਾਧ ਸੰਗਤ ਵੱਲੋਂ ਨੱਚ ਕੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ। ਪਵਿੱਤਰ ਭੰਡਾਰੇ ਦੀ ਖੁਸ਼ੀ ’ਚ ਮੁੱਖ ਪੰਡਾਲ ਨੂੰ ਬਹੁਤ ਹੀ ਸੁੰਦਰ ਤਰੀਕੇ ਨਾਲ ਰੰਗਦਾਰ ਲੜੀਆਂ ਤੇ ਰੰਗੋਲੀ ਨਾਲ ਸਜਾਇਆ ਗਿਆ ਹੈ ।

ਇਸ ਮੌਕੇ ਪੂਜਨੀਕ ਗੁਰੂ ਜੀ ਦੀ ਪਵਿੱਤਰ ਅਗਵਾਈ ਵਿੱਚ ਚਲਾਏ ਜਾ ਰਹੇ ਮਾਨਵਤਾ ਭਲਾਈ ਦੇ 176 ਕਾਰਜਾਂ ਤਹਿਤ ਭਲਾਈ ਕਾਰਜ ਵੀ ਕੀਤੇ ਜਾਣਗੇ । ਅੱਜ ਸਵੇਰ ਤੋਂ ਵੀ ਵੱਡੀ ਗਿਣਤੀ ਵਿੱਚ ਸਾਧ-ਸੰਗਤ ਪੁੱਜਣੀ ਸ਼ੁਰੂ ਹੋ ਗਈ ਸੀ। ਪਵਿੱਤਰ ਭੰਡਾਰੇ ਦਾ ਪ੍ਰੋਗਰਾਮ ਸ਼ੁਰੂ ਹੋਣ ਤੱਕ ਪੂਰਾ ਪੰਡਾਲ ਭਰ ਚੁੱਕਾ ਸੀ ਤੇ ਸਾਧ-ਸੰਗਤ ਦਾ ਆਉਣਾ ਲਗਾਤਾਰ ਜਾਰੀ ਹੈ।

ਜ਼ਿੰਮੇਵਾਰ ਸੇੇਵਾਦਾਰਾਂ ਨੇ ਦੱਸਿਆ ਕਿ ਭਲਕੇ ਮਨਾਏ ਜਾ ਰਹੇ ਪਵਿੱਤਰ ਐੱਮਐੱਸਜੀ ਭੰਡਾਰੇ ’ਤੇ ਵੱਡੀ ਗਿਣਤੀ ’ਚ ਸਾਧ-ਸੰਗਤ ਪਹੁੰਚ ਰਹੀ ਹੈ, ਜਿਸ ਨੂੰ ਮੱਦੇਨਜ਼ਰ ਰੱਖਦਿਆਂ ਵੱਖ-ਵੱਖ ਸੰਮਤੀਆਂ ਦੇ ਸੇਵਾਦਾਰਾਂ ਵੱਲੋਂ ਪਿਛਲੇ ਦਿਨ ਤੋਂ ਹੀ ਆਪਣੀਆਂ ਡਿਊਟੀਆਂ ਸੰਭਾਲ ਲਈਆਂ ਸਨ। ਸਾਧ-ਸੰਗਤ ਦੇ ਬੈਠਣ ਲਈ ਪੰਡਾਲ ਅਤੇ ਵਾਹਨਾਂ ਲਈ ਪਾਰਕਿੰਗ ਆਦਿ ਦੇ ਮੁਕੰਮਲ ਇੰਤਜ਼ਾਮ ਕੀਤੇ ਗਏ ਹਨ ਤਾਂ ਜੋ ਸਾਧ-ਸੰਗਤ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆਵੇ। ਮੁੱਖ ਪੰਡਾਲ ਨੂੰ ਮਨਮੋਹਕ ਤਰੀਕੇ ਨਾਲ ਸਜਾਇਆ ਗਿਆ ਹੈ।

ਦੱਸਣਯੋਗ ਹੈ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ 15 ਅਗਸਤ 1967 ਨੂੰ ਅਵਤਾਰ ਧਾਰਨ ਕੀਤਾ ਸੀ। ਡੇਰਾ ਸੱਚਾ ਸੌਦਾ ਦੀ ਦੇਸ਼-ਵਿਦੇਸ਼ਾਂ ’ਚ ਵਸਦੀ ਸਾਧ-ਸੰਗਤ ਇਸ ਪੂਰੇ ਮਹੀਨੇ ਨੂੰ ਪੂਰੇ ਚਾਵਾਂ ਤੇ ਖੁਸ਼ੀਆਂ ਨਾਲ ਮਾਨਵਤਾ ਭਲਾਈ ਦੇ ਕਾਰਜ ਕਰਕੇ ਮਨਾਉਂਦੀ ਹੈ। ਪੂਜਨੀਕ ਗੁਰੂ ਜੀ ਦੀ ਪਵਿੱਤਰ ਅਗਵਾਈ ’ਚ ਸਾਧ-ਸੰਗਤ ਮਾਨਵਤਾ ਭਲਾਈ ਦੇ 176 ਕਾਰਜ ਕਰ ਰਹੀ ਹੈ।

Malout Naam Charcha News: ਬਲਾਕ ਮਲੋਟ ਦੀ ਬਲਾਕ ਪੱਧਰੀ ਨਾਮ-ਚਰਚਾ ਹੋਈ
Malout Naam Charcha News: (ਮਨੋਜ) ਮਲੋਟ। ਬਲਾਕ ਮਲੋਟ ਦੀ ਬਲਾਕ ਪੱਧਰੀ ਭਾਈਆਂ ਦੀ ਨਾਮ-ਚਰਚਾ ਜੋਨ ਨੰਬਰ 5 ਦੀ ਸੱਚੀ ਪ੍ਰੇਮੀ ਸੰਮਤੀ ਅਤੇ ਸਮੂਹ ਸਾਧ-ਸੰਗਤ ਭਾਈਆਂ ਵੱਲੋਂ ਸ਼੍ਰੀ ਕ੍ਰਿਸ਼ਨਾ ਧਰਮਸ਼ਾਲਾ ਵਿੱਚ ਕਰਵਾਈ ਜੋ ਕਿ ਸ਼ਰਧਾ ਅਤੇ ਅਨੁਸ਼ਾਸ਼ਮਈ ਢੰਗ ਨਾਲ ਸੰਪੰਨ ਹੋਈ। ਜਿਸ ਵਿੱਚ ਬਲਾਕ ਮਲੋਟ ਦੇ ਭਾਈਆਂ ਨੇ ਭਾਰੀ ਗਿਣਤੀ ਵਿੱਚ ਪਹੁੰਚ ਕੇ ਗੁਰੂ ਜੱਸ ਸਰਵਣ ਕੀਤਾ। ਬਲਾਕ ਪ੍ਰੇਮੀ ਸੇਵਕ ਅਨਿਲ ਕੁਮਾਰ ਇੰਸਾਂ ਨੇ ਪਵਿੱਤਰ ਸ਼ਾਹੀ ਨਾਅਰਾ ਲਾ ਕੇ ਨਾਮ-ਚਰਚਾ ਦੀ ਸ਼ੁਰੂਆਤ ਕਰਨ ਤੋਂ ਬਾਅਦ ਵੱਖ-ਵੱਖ ਕਵੀਰਾਜ ਵੀਰਾਂ ਨੇ ਸ਼ਬਦਬਾਣੀ ਸੁਣਾਈ।

ਇਹ ਵੀ ਪੜ੍ਹੋ: ਪੂਜਨੀਕ ਗੁਰੂ ਜੀ ਨੇ ਸਾਲ 2026 ’ਚ ਕਰਵਾਏ ਇਹ ਪ੍ਰਣ, ਹਰ ਸ਼ਰਧਾਲੂ ਨੂੰ ਇਨ੍ਹਾਂ ਬਚਨਾਂ ਦੀ ਹੋਣੀ ਚਾਹੀਦੀ ਹੈ ਜਾਣਕਾਰੀ

ਇਸ ਮੌਕੇ ਭਾਈਆਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਰਿਕਾਰਡਿਡ ਬਚਨਾਂ ਨੂੰ ਵੀ ਸ਼ਰਧਾਪੂਰਵਕ ਸਰਵਣ ਕੀਤਾ। ਇਸ ਮੌਕੇ ਸੱਚੇ ਨਮਰ ਸੇਵਾਦਾਰ ਰਾਹੁਲ ਇੰਸਾਂ ਨੇ ਡੇਰਾ ਸੱਚਾ ਸੌਦਾ ਦੀਆਂ ਚੱਲ ਰਹੀਆਂ ਮਾਨਵਤਾ ਭਲਾਈ ਦੀਆਂ ਗਤੀਵਿਧੀਆਂ ਬਾਰੇ ਹਾਜ਼ਰ ਭਾਈਆਂ ਨੂੰ ਵਿਸਤਾਰ ਸਹਿਤ ਜਾਣਕਾਰੀ ਦਿੱਤੀ ਅਤੇ ਸੇਵਾ ਕਾਰਜਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।

ਇਸ ਮੌਕੇ ਸੱਚੇ ਨਮਰ ਸੇਵਾਦਾਰ ਬਲਰਾਜ ਸਿੰਘ ਇੰਸਾਂ, ਬਲਵਿੰਦਰ ਸਿੰਘ ਇੰਸਾਂ, ਰਿੰਕੂ ਇੰਸਾਂ ਤੋਂ ਇਲਾਵਾ ਜੋਨ 4 ਦੇ ਪ੍ਰੇਮੀ ਸੇਵਕ ਡਾ.ਇਕਬਾਲ ਇੰਸਾਂ, ਜੋਨ 5 ਦੇ ਪ੍ਰੇਮੀ ਸੇਵਕ ਬਲਵੰਤ ਇੰਸਾਂ ਤੋਂ ਇਲਾਜ ਜੋਨ 5 ਦੀ ਸੱਚੀ ਪ੍ਰੇਮੀ ਸੰਮਤੀ ਦੇ ਸੇਵਾਦਾਰ ਗੋਪਾਲ ਇੰਸਾਂ, ਸੋਹਣ ਲਾਲ ਇੰਸਾਂ, ਸੁਨੀਲ ਫੁਟੇਲਾ ਇੰਸਾਂ, ਅੰਸ਼ ਇੰਸਾਂ, ਤਾਰਾ ਚੰਦ ਇੰਸਾਂ, ਗੋਲਡੀ ਇੰਸਾਂ ਤੋਂ ਇਲਾਵਾ ਜੋਨ 5 ਦੇ ਸੇਵਾਦਾਰ ਅਨਿਲ ਕੁਮਾਰ ਇੰਸਾਂ, ਹਨੀ ਇੰਸਾਂ, ਭੋਲਾ ਇੰਸਾਂ, ਗੰਗਾ ਸਿੰਘ ਇੰਸਾਂ, ਡਾ.ਬਲਜੀਤ ਇੰਸਾਂ, ਮਲਕੀਤ ਇੰਸਾਂ, ਸੁਨੀਲ ਬਿੱਟੂ ਇੰਸਾਂ, ਸੁਨੀਲ ਇੰਸਾਂ, ਮਦਨ ਲਾਲ ਇੰਸਾਂ, ਹਰਸ਼ ਇੰਸਾਂ, ਸੁਨੀਲ ਸੇਠੀ ਇੰਸਾਂ, ਬਿੱਟੂ ਸੋਨੀ ਇੰਸਾਂ, ਰਾਜਾ ਇੰਸਾਂ, ਬਬਲਾ ਇੰਸਾਂ, ਜੱਸਾ ਸ਼ਰਮਾ ਇੰਸਾਂ ਆਦਿ ਮੌਜ਼ੂਦ ਸਨ।

Saint Dr MSG: ਅਸੂਲਾਂ ’ਤੇ ਚੱਲਣਾ ਜ਼ਰੂਰੀ : ਪੂਜਨੀਕ ਗੁਰੂ ਜੀ
Saint Dr MSG: ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਪਰਮਾਤਮਾ ਦਾ ਜੋ ਧਿਆਨ ਲਾਉਂਦੇ ਹਨ, ਉਹ ਸਾਰੇ ਛਲ ਕਪਟ, ਬੁਰਾਈਆਂ ਤੋਂ ਦੂਰ ਹੋ ਜਾਂਦੇ ਹਨ ਜੇਕਰ ਇਨਸਾਨ ਪਰਮਾਤਮਾ ਦਾ ਧਿਆਨ ਕਰਦਾ ਹੈ ਤਾਂ ਉਹ ਤੁਹਾਡਾ ਧਿਆਨ ਰੱਖਦਾ ਹੈ ਪਰ ਇਹ ਘੋਰ ਕਲਿਯੁਗ ਹੈ, ਇੱਥੇ ਲੋਕ ਬਹੁਤ ਚਲਾਕ ਹਨ, ਜੋ ਪਰਮਾਤਮਾ ਨੂੰ ਖਿਡੌਣਾ ਸਮਝਦੇ ਹਨ ਜੋ ਪਰਮਾਤਮਾ ਨੂੰ ਖਿਡੌਣਾ ਸਮਝਦੇ ਹਨ ਇੱਕ ਦਿਨ ਉਹ ਖੁਦ ਖਿਡੌਣਾ ਬਣ ਜਾਂਦੇ ਹਨ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਅਸੂਲਾਂ ‘ਤੇ ਚੱਲਣਾ ਅਤੀ ਜ਼ਰੂਰੀ ਹੈ, ਜਦੋਂ ਤਕ ਇਨਸਾਨ ਅਸੂਲਾਂ ‘ਤੇ ਨਹੀਂ ਚਲਦਾ, ਪਰਮਾਤਮਾ ਨੂੰ ਹਾਸਲ ਨਹੀਂ ਕਰ ਸਕਦਾ ਦਿਖਾਵਾ ਕਰਨਾ ਅੱਜ ਦੇ ਇਨਸਾਨ ਦੀ ਫਿਤਰਤ (ਆਦਤ) ਬਣ ਗਈ ਹੈ  ਅੱਜ ਦੇ ਘੋਰ ਕਲਿਯੁਗ ‘ਚ ਲੋਕ ਦਿਖਾਵਾ ਜ਼ਿਆਦਾ ਕਰਦੇ ਹਨ, ਹਕੀਕਤ ‘ਚ ਮਾਲਕ ਦੇ ਨਾਮ ‘ਤੇ ਚਲਦੇ ਬਹੁਤ ਘੱਟ ਹਨ ਜਦੋਂ ਤੱਕ  ਦਿਖਾਵਾ ਖ਼ਤਮ ਨਹੀਂ ਹੋਵੇਗਾ, ਮਾਲਕ ਦੀਆਂ ਅੰਦਰੂਨੀ ਤੇ ਬਾਹਰੀ ਖੁਸ਼ੀਆਂ ਹਾਸਲ ਨਹੀਂ ਹੁੰਦੀਆਂ ਹਰ ਇਨਸਾਨ ਚਾਹੁੰਦਾ ਹੈ ਕਿ ਉਸ ਨੂੰ ਸੁਖ ਸ਼ਾਂਤੀ ਮਿਲੇ ਖਾਣ-ਪੀਣ ‘ਚ ਲੋਕ ਇੰਨੇ ਮਸਤ ਹਨ ਕਿ ਉਹ ਅੱਲ੍ਹਾ ਵਾਹਿਗੁਰੂ ਦੀ ਮਸਤੀ ਨੂੰ ਹਾਸਲ ਨਹੀਂ ਕਰ ਸਕਦੇ ਜੋ ਲੋਕ ਵਿਸ਼ੇ ਵਿਕਾਰ, ਕਾਮ-ਵਾਸਨਾ, ਕ੍ਰੋਧ, ਮੋਹ, ਲੋਭ, ਹੰਕਾਰ , ਮਨ ਤੇ ਮਾਇਆ ‘ਚ ਮਸਤ ਹਨ, ਉਨ੍ਹਾਂ ਦੇ ਅੰਦਰ ਪਰਮਾਤਮਾ ਦੇ ਪਿਆਰ ਮੁਹੱਬਤ ਦਾ ਅੰਮ੍ਰਿਤ ਨਹੀਂ ਆਉਂਦਾ ਕੁਝ ਲੋਕ ਗੰਦਗੀ ਦੇ ਕੀੜੇ ਵਾਂਗ ਗੰਦਗੀ ‘ਚ ਹੀ ਇੰਨਾ ਮਸਤ ਹੋ ਜਾਂਦੇ ਹਨ ਕਿ ਉਨ੍ਹਾਂ ‘ਤੇ ਪੀਰ-ਫ਼ਕੀਰ ਦੇ ਬਚਨਾਂ ਦਾ ਕੋਈ ਅਸਰ ਨਹੀਂ ਹੁੰਦਾ ਸੰਤ ਸਮਝਾਉਂਦੇ ਰਹਿੰਦੇ ਹਨ ਪਰ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਹੀ ਸਹੀ ਹਨ।

ਇਹ ਵੀ ਪੜ੍ਹੋ: Saint MSG: ਨੇਕੀ-ਭਲਾਈ ਦੇ ਰਾਹ ’ਤੇ ਚੱਲਣਾ ਸਿਖਾਉਂਦੇ ਹਨ ਸੰਤ : ਪੂਜਨੀਕ ਗੁਰੂ ਜੀ

ਆਪ ਜੀ ਫ਼ਰਮਾਉਂਦੇ ਹਨ ਕਿ ਅਜਿਹਾ ਨਹੀਂ ਕਰਨਾ ਚਾਹੀਦਾ ਜਦੋਂ ਆਦਮੀ ਇਨਸਾਨੀਅਤ ਤੋਂ ਗਿਰ ਜਾਂਦਾ  ਹੈ ਤਾਂ ਸਾਰੀਆਂ ਖੁਸ਼ੀਆਂ ਚਲੀਆਂ ਜਾਂਦੀਆਂ ਹਨ, ਇੱਕ ਦਿਨ ਉਹ ਆਪਣੇ ਲਈ ਦੁੱਖਾਂ ਦਾ ਕਾਰਨ ਬਣ ਜਾਦਾ ਹੈ ਆਪ ਜੀ ਨੇ ਫ਼ਰਮਾਇਆ ਕਿ ਮਾਲਕ ਇਸ਼ਾਰਾ ਦਿੰਦਾ ਹੈ ਕਿ ਇਨਸਾਨ ਸੁਧਰ ਜਾਵੇ ਹੁਣ ਤਾਂ ਅਜਿਹਾ ਘੋਰ ਕਲਿਯੁਗ ਆਇਆ ਹੈ ਕਿ ਜਦੋਂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਸਭ ਕੁਝ ਸਿੱਧਾ ਅਖਵਾ ਦਿੰਦੇ ਹਨ ਤਦ ਵੀ ਇਨਸਾਨ ਸੁਧਰਨ ਦਾ ਨਾਂਅ ਨਹੀਂ ਲੈਂਦਾ

ਆਪ ਜੀ ਫ਼ਰਮਾਉਂਦੇ ਹਨ ਕਿ ਜਦੋਂ ਦੁੱਖ ਆਵੇਗਾ ਤਾਂ ਤੜਫ਼ੋਗੇ, ਅਜਿਹੇ-ਅਜਿਹੇ ਰੋਗ ਲੱਗਦੇ ਹਨ ਕਿ ਇਨਸਾਨ ਬੇਵੱਸ ਹੋ ਜਾਂਦਾ ਹੈ  ਉਹ ਰੋਗ ਪਰਮਾਤਮਾ ਨਹੀਂ ਲਗਾਉਂਦਾ ਸਗੋਂ ਇਨਸਾਨ ਆਪਣੇ ਕਰਮਾਂ ਨਾਲ ਖੁਦ ਲਗਵਾਉਂਦਾ ਹੈ ਇਸ ਲਈ ਕਦੇ ਬੁਰੇ ਕਰਮ ਨਾ ਕਰੋ, ਬੁਰੇ ਕਰਮ ਕਰ ਚੁੱਕੇ ਹੋ ਤਾਂ ਉਨ੍ਹਾਂ ਲਈ ਤੌਬਾ ਕਰੋ, ਬੁਰਾਈਆਂ ਨੂੰ ਛੱਡ ਦਿਓ, ਕਿਉਂਕਿ ਜਦੋਂ ਤੱਕ ਬੁਰਾਈਆਂ ਨਹੀਂ ਛੱਡਦੇ ਮਾਲਕ ਦੇ ਹਰਿਰਸ ਨੂੰ ਤੁਸੀਂ ਹਾਸਲ ਨਹੀਂ ਕਰ ਸਕਦੇ ਆਪਣੇ ਅੰਦਰ ਬਦਲਾਅ ਲਿਆਓ,

ਆਪਣੇ ਵਿਚਾਰਾਂ ‘ਚ, ਵਿਵਹਾਰ ‘ਚ ਬਦਲਾਅ ਲਿਆਓ, ਪੀਰ-ਫ਼ਕੀਰ ਦੇ ਬਚਨਾਂ ‘ਤੇ ਅਮਲ ਕਰੋ ਯਕੀਨਨ ਜ਼ਿੰਦਗੀ ‘ਚ ਉਹ ਖੁਸ਼ੀਆਂ ਮਿਲਣਗੀਆਂ ਜਿਸ ਦੀ ਤੁਸੀਂ ਕਦੇ ਕਲਪਨਾ ਵੀ ਨਹੀਂ ਕੀਤੀ ਹੋਵੇਗੀ ਸੰਤ ਦਾ ਕੰਮ ਤਾਂ ਸਮਝਾਉਣਾ ਹੈ, ਜੋ ਲੋਕ ਬੁਰੇ ਕੰਮਾਂ ‘ਚ ਮਸਤ ਹਨ, ਉਨ੍ਹਾਂ ਬੁਰੇ ਕਰਮਾਂ ਨੂੰ ਛੱਡ ਕੇ ਅਸਲ ‘ਚ ਅੰਦਰ-ਬਾਹਰੋਂ ਇੱਕੋ ਜਿਹੇ ਨਹੀਂ ਹੋ ਜਾਂਦੇ, ਤਦ ਤੱਕ ਮਾਲਕ ਦੀਆਂ ਖੁਸ਼ੀਆਂ ਹਾਸਲ ਨਹੀਂ ਹੋਣਗੀਆਂ ਆਪ ਜੀ ਨੇ ਫ਼ਰਮਾਇਆ ਕਿ ਜੇਕਰ ਤੁਸੀਂ ਗੁਰੂ, ਪੀਰ-ਫ਼ਕੀਰ ਦੇ ਬਚਨਾਂ ‘ਤੇ ਯਕੀਨ ਨਹੀਂ ਕਰਦੇ, ਤਾਂ ਆਪਣੇ ਕਰਮਾਂ ਦਾ ਬੋਝ ਤੁਸੀਂ ਉਠਾਉਂਦੇ ਰਹੋਗੇ ਇਸ ਲਈ ਪੀਰ ਫ਼ਕੀਰ ਸਮਝਾਉਂਦੇ ਰਹਿੰਦੇ ਹਨ, ਜੇਕਰ ਤੁਸੀਂ ਬਚਨਾਂ ‘ਤੇ ਅਮਲ ਕਰ ਲੈਂਦੇ ਹੋ ਤਾਂ ਕੋਈ ਕਮੀ ਨਹੀਂ ਰਹਿੰਦੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.

Saint MSG: ਨੇਕੀ-ਭਲਾਈ ਦੇ ਰਾਹ ’ਤੇ ਚੱਲਣਾ ਸਿਖਾਉਂਦੇ ਹਨ ਸੰਤ : ਪੂਜਨੀਕ ਗੁਰੂ ਜੀ
ਨੇਕੀ-ਭਲਾਈ ਦੇ ਰਾਹ ’ਤੇ ਚੱਲਣਾ ਸਿਖਾਉਂਦੇ ਹਨ ਸੰਤ : ਪੂਜਨੀਕ ਗੁਰੂ ਜੀ

Saint MSG: ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਸੰਤ, ਪੀਰ-ਫ਼ਕੀਰ ਸਾਰਿਆਂ ਨੂੰ ਨੇਕੀ-ਭਲਾਈ ਦੇ ਰਾਹ ’ਤੇ ਚੱਲਣਾ ਸਿਖਾਉਂਦੇ ਹਨ ਅੱਲ੍ਹਾ, ਵਾਹਿਗੁਰੂ, ਰਾਮ ਵੱਲੋਂ ਉਹ ਸੰਸਾਰ ’ਚ ਸਮਝਾਉਣ ਲਈ ਆਉਂਦੇ ਹਨ ਉਨ੍ਹਾਂ ਦਾ ਮਕਸਦ ਜੀਵ ਨੂੰ ਭਗਤੀ-ਇਬਾਦਤ ਦਾ ਰਾਹ ਦੱਸ ਕੇ ਆਵਾਗਮਨ ਤੋਂ ਮੋਕਸ਼-ਮੁਕਤੀ ਦਿਵਾਉਣਾ ਹੈ ਇਸ ਸੰਸਾਰ ’ਚ ਜਦੋਂ ਤੱਕ ਜੀਵਨ ਹੈ ਉਦੋਂ ਤੱਕ ਗ਼ਮ, ਚਿੰਤਾ ਨਾ ਹੋਵੇ, ਅਜ਼ਾਦੀ ਨਾਲ, ਖੁਸ਼ੀਆਂ ਨਾਲ ਜ਼ਿੰਦਗੀ ਗੁਜ਼ਾਰ ਸਕੋਂ, ਇਸ ਲਈ ਸਾਰਿਆਂ ਦਾ ਮਾਰਗ-ਦਰਸ਼ਨ ਕਰਨਾ ਹੈ। ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ

Saint MSG

ਬੁਰਾਈਆਂ ਅਤੇ ਚੰਗਿਆਈਆਂ ’ਚੋਂ ਤੁਸੀਂ ਜਿਸ ਨਾਲ ਵੀ ਸਬੰਧ ਰੱਖੋਗੇ, ਤੁਸੀਂ ਉਹੋ-ਜਿਹੇ ਹੀ ਬਣ ਜਾਓਗੇ।

ਜ਼ਿੰਦਗੀ ’ਚ ਚੰਗੇ, ਨੇਕ ਲੋਕਾਂ ਦਾ ਸੰਗ ਕਰੋ

ਇਸ ਲਈ ਜ਼ਿੰਦਗੀ ’ਚ ਚੰਗੇ, ਨੇਕ ਲੋਕਾਂ ਦਾ ਸੰਗ ਕਰੋ, ਜੋ ਲੋਕ ਪਰਮਾਰਥ ’ਚ ਤੁਹਾਡਾ ਸਹਿਯੋਗ ਨਹੀਂ ਕਰਦੇ, ਉਹ ਤੁਹਾਡੇ ਆਪਣੇ ਨਹੀਂ ਹਨ ਇਸ ਬਾਰੇ ਆਪ ਜੀ ਇੱਕ ਉਦਾਹਰਨ ਰਾਹੀਂ ਸਮਝਾਉਂਦੇ ਹਨ ਕਿ ਇੱਕ ਧਨਾਢ ਆਦਮੀ ਦੇ ਚਾਰ ਲੜਕੇ ਸਨ ਉਹ ਆਦਮੀ ਭਗਤੀ-ਇਬਾਦਤ ਕਰਨ ਵਾਲਾ ਸੀ ਇੱਕ ਵਾਰ ਕਿਸੇ ਆਮ ਫ਼ਕੀਰ ਨੇ ਸੁਣਿਆ ਕਿ ਇੱਕ ਧਨਾਢ ਆਦਮੀ ਭਗਤ ਹੈ ਉਹ ਉਸ ਕੋਲ ਗਿਆ ਅਤੇ ਉਸ ਤੋਂ ਪੁੱਛਿਆ ਕਿ ਤੁਹਾਡੇ ਕਿੰਨੇ ਲੜਕੇ ਹਨ? ਉਸ ਨੇ ਕਿਹਾ ਕਿ ਮੇਰੇ ਦੋ ਲੜਕੇ ਹਨ ਉਸ ਨੂੰ ਬੜੀ ਹੈਰਾਨੀ ਹੋਈ ਕਿ ਮੈਂ ਇਸ ਨੂੰ ਭਗਤ ਸਮਝ ਕੇ ਆਇਆ ਹਾਂ ਅਤੇ ਇਹ ਤਾਂ ਝੂਠ ਬੋਲ ਰਿਹਾ ਹੈ

ਜਦੋਂਕਿ ਇਸ ਦੇ ਤਾਂ ਚਾਰ ਲੜਕੇ ਹਨ ਉਹ ਆਖਣ ਲੱਗਿਆ ਕਿ ਤੁਸੀਂ ਤਾਂ ਰੂਹਾਨੀਅਤ ਨੂੰ ਮੰਨਣ ਵਾਲੇ ਹੋ ਪਰ ਤੁਸੀਂ ਤਾਂ ਝੂਠ ਬੋਲ ਰਹੇ ਹੋ ਉਹ ਕਹਿਣ ਲੱਗਿਆ ਕਿ ਪਰਮਾਰਥ ’ਚ ਮੇਰੇ ਦੋ ਲੜਕੇ ਹੀ ਸਹਿਯੋਗ ਕਰਦੇ ਹਨ ਬਾਕੀ ਦੋ ਉਹ ਹਨ ਜੋ ਸ਼ਰਾਬ, ਮਾਸ ਖਾਣ ਵਾਲੇ, ਬੁਰੇ ਕਰਮ ਕਰਨ ਵਾਲੇ ਹਨ, ਇਸ ਲਈ ਉਹ ਮੇਰੇ ਹੁੰਦੇ ਹੋਏ ਵੀ ਮੇਰੇ ਨਹੀਂ ਹਨ, ਮੈਂ ਉਨ੍ਹਾਂ ਨੂੰ ਮੰਨਦਾ ਹੀ ਨਹੀਂ ਕਿ ਉਨ੍ਹਾਂ ਨੇ ਮੇਰੇ ਘਰ ਜਨਮ ਲਿਆ ਹੈ ਪਰ ਉਹ ਦੋ ਲੜਕੇ ਹਨ ਜੋ ਰਾਮ-ਨਾਮ ’ਚ, ਨੇਕੀ-ਭਲਾਈ, ਪਰਮਾਰਥ ’ਚ ਤਨ, ਮਨ, ਧਨ ਨਾਲ ਮੇਰਾ ਵਧ-ਚੜ੍ਹਕੇ ਸਹਿਯੋਗ ਕਰਦੇ ਹਨ ਇਸ ਲਈ ਮੈਂ ਕਹਿੰਦਾ ਹਾਂ ਕਿ ਮੇਰੇ ਦੋ ਹੀ ਲੜਕੇ ਹਨ ਅਸਲ ’ਚ ਇਸ ਸੰਸਾਰ ’ਚ ਆ ਕੇ ਜੋ ਪਰਮਾਰਥ ਕਰਦਾ ਹੈ

ਇਹ ਵੀ ਪੜ੍ਹੋ: ‘ਨਸੀਬਾਂ ਵਾਲੇ ਜੀਵ ਹੁੰਦੇ ਹਨ ਜੋ ਇਸ ਕਲਿਯੁੱਗ ’ਚ ਮਾਲਕ ਦੇ ਨੂਰੀ ਸਰੂਪ ਦੇ ਦਰਸ਼ਨ ਕਰਦੇ ਹਨ’

ਉਹ ਹੀ ਸੱਚਾ ਸਾਥੀ ਹੈ ਨਹੀਂ ਤਾਂ ਪਸ਼ੂ ਹੈ, ਕਿਉਂਕਿ ਪਸ਼ੂ ਹਮੇਸ਼ਾ ਆਪਣੇ ਲਈ ਸੋਚਦਾ ਹੈ ਉਵੇਂ ਹੀ ਜੇਕਰ ਤੁਸੀਂ ਪਰਮਾਰਥ ਨਹੀਂ ਕਰਦੇ ਤਾਂ ਇਨਸਾਨ ਹੁੰਦੇ ਹੋਏ ਵੀ ਤੁਸੀਂ ਪਸ਼ੂ ਹੋ ਇਸ ਲਈ ਪਰਮਾਰਥ ਕਰਨਾ ਚਾਹੀਦਾ ਹੈ, ਪਰਮਾਰਥ ਭਾਵ ਪਰਾਇਆ ਹਿੱਤ, ਦੂਜਿਆਂ ਬਾਰੇ ਸੋਚਣਾ ਖੁਦ ਨੂੰ ਛੱਡ ਕੇ ਦੂਜਿਆਂ ਦੀ ਮੱਦਦ ਕਰੋ ਸ੍ਰਿਸ਼ਟੀ ’ਚ ਕੋਈ ਵੀ ਦੁਖੀ ਹੈ, ਕੋਈ ਪਰੇਸ਼ਾਨ ਹੈ ਤੁਸੀਂ ਉਸ ਦੀ ਮੱਦਦ ਕਰੋ ਜੇਕਰ ਤੁਸੀਂ ਉਸ ਦੀ ਮੱਦਦ ਕਰੋਗੇ ਤਾਂ ਅੱਲ੍ਹਾ, ਰਾਮ, ਮਾਲਕ ਤੁਹਾਡੀ ਮੱਦਦ ਕਰੇਗਾ ਜੇਕਰ ਤੁਸੀਂ ਉਨ੍ਹਾਂ ਲਈ ਸੋਚੋਗੇ ਤਾਂ ਮਾਲਕ ਤੁਹਾਡੇ ਲਈ ਸੋਚੇਗਾ ਇਸ ਲਈ ਆਪਣੇ ਹਿਰਦੇ ਨੂੰ ਪਰਮਾਰਥ ਲਈ ਹਮੇਸ਼ਾ ਤਿਆਰ ਰੱਖੋ ਜੇਕਰ ਤੁਸੀਂ ਦਾਨ ਕਰਨਾ ਚਾਹੁੰਦੇ ਹੋ ਤਾਂ ਉੱਥੇ ਕਰੋ ਜਿੱਥੇ ਜ਼ਰੂਰਤ ਹੈ।

Saint MSG: ਬੁਰੀਆਂ ਆਦਤਾਂ ਕਰਦੀਆਂ ਨੇ ਇਨਸਾਨ ਨੂੰ ਪਰਮਾਤਮਾ ਤੋਂ ਦੂਰ : ਸੰਤ ਐਮਐਸਜੀ
Saint MSG: ਸਰਸਾ (ਸੱਚ ਕਹੂੰ ਨਿਊਜ਼) | ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਜਿਹੋ ਜਿਹੀ ਆਦਤ ਪੈ ਜਾਂਦੀ ਹੈ ਤਾਂ ਉਸ ਨੂੰ ਛੱਡਣਾ ਬਹੁਤ ਵੱਡੀ ਗੱਲ ਹੁੰਦੀ ਹੈ ਮਨ ਜਿਹੋ-ਜਿਹੀ ਗੱਲ ਇੱਕ ਵਾਰ ਫੜ ਲੈਂਦਾ ਹੈ ਤਾਂ ਇਨਸਾਨ ਨੂੰ ਉਨ੍ਹਾਂ ਖਿਆਲਾਂ ’ਚ ਸਾਰੀ ਉਮਰ ਲਾਈ ਰੱਖਦਾ ਹੈ ਪਰ ਆਪਣੀਆਂ ਆਦਤਾਂ ਦੀ ਵਜ੍ਹਾ ਨਾਲ ਇਨਸਾਨ ਨੂੰ ਬਹੁਤ ਵਾਰ ਸੰਸਾਰ ’ਚ ਸ਼ਰਮਿੰਦਾ ਹੋਣਾ ਪੈਂਦਾ ਹੈ ਅਤੇ ਅੱਲ੍ਹਾ, ਮਾਲਕ ਤੋਂ ਦੂਰ ਹੋ ਜਾਂਦਾ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਦੇ ਅੰਦਰ ਬੁਰੀਆਂ ਆਦਤਾਂ ਹੁੰਦੀਆਂ ਹਨ ਅਤੇ ਇਹ ਹੋ ਹੀ ਨਹੀਂ ਸਕਦਾ ਕਿ ਸਤਿਸੰਗੀ ਨੂੰ ਇਹ ਪਤਾ ਨਾ ਹੋਵੇ ਕਿ ਉਸ ਅੰਦਰ ਕੀ ਬੁਰਾ ਹੈ, ਕੀ ਸਹੀ? ਅਤੇ ਅੰਦਰੋਂ ਉਸ ਦੀ ਜ਼ਮੀਰ, ਉਸ ਦਾ ਸਤਿਗੁਰੂ ਅਵਾਜ਼ ਨਾ ਦੇਵੇ ਕਿ ਹੁਣ ਤੂੰ ਸਹੀ ਕਰ ਰਿਹਾ ਹੈਂ ਅਤੇ ਹੁਣ ਤੂੰ ਗਲਤ ਕਰ ਰਿਹਾ ਹੈਂ

100 ਫੀਸਦੀ ਮਾਲਕ ਅੰਦਰੋਂ ਖਿਆਲ਼ ਦਿੰਦਾ ਹੈ ਇਹ ਗੱਲ ਵੱਖਰੀ ਹੈ ਕਿ ਲੋਕ ਆਪਣੀ ਜ਼ਮੀਰ ਦੀ ਆਵਾਜ਼ ਨੂੰ ਦਬਾ ਦਿੰਦੇ ਹਨ ਇਨਸਾਨ ਅਜਿਹਾ ਕਰਦਾ ਹੈ ਤਾਂ ਉਸ ਨੂੰ ਪੂਰੀਆਂ ਖੁਸ਼ੀਆਂ ਵੀ ਨਹੀਂ ਮਿਲਦੀਆਂ ਫਿਰ ਇਨਸਾਨ ਰੋਂਦਾ, ਤੜਫ਼ਦਾ ਹੈ ਇਸ ਲਈ ਭਾਈ! ਆਪਣੇ ਅੰਦਰ ਨਿਗ੍ਹਾ ਮਾਰੋ ਤੁਹਾਡੇ ਅੰਦਰੋਂ ਛੱਡਣ ਵਾਲੀ ਚੀਜ਼ ਹੈ ਤੁਹਾਡੇ ਔਗੁਣ, ਬੁਰਾਈਆਂ।

ਇਹ ਵੀ ਪੜ੍ਹੋ: ...ਜਦੋਂ ਪੂਜਨੀਕ ਬੇਪਰਵਾਹ ਜੀ ਨੇ ਤੀਜੀ ਬਾਡੀ ਬਾਰੇ ਬਚਨ ਫ਼ਰਮਾਏ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਦੂਜਿਆਂ ਦੀ ਬਜਾਇ ਆਪਣੇ ਅੰਦਰ ਦੀਆਂ ਬੁਰਾਈਆਂ, ਔਗੁਣਾਂ ਨੂੰ ਵੇਖਣਾ ਚਾਹੀਦਾ ਹੈ ਅਤੇ ਦੂਜਿਆਂ ਅੰਦਰ ਗੁਣ ਵੇਖਣੇ ਚਾਹੀਦੇ ਹਨ, ਕਿਉਂਕਿ ਜੋ ਤੁਸੀਂ ਬਾਹਰੋਂ ਵੇਖਦੇ ਹੋ ਉਹ ਤੁਹਾਡੇ ਅੰਦਰ ਆਉਂਦਾ ਹੈ ਅਤੇ ਜੋ ਅੰਦਰੋਂ ਵੇਖਦੇ ਹੋ ਉਹ ਨਿਕਲ ਜਾਂਦਾ ਹੈ ਇਸ ਲਈ ਅੰਦਰ ਦੀਆਂ ਬੁਰਾਈਆਂ ਨੂੰ ਵੇਖੋ ਤਾਂ ਕਿ ਉਹ ਬੁਰਾਈਆਂ ਨਿੱਕਲ ਜਾਣ ਜੇਕਰ ਤੁਸੀਂ ਆਪਣੇ ਗੁਣਾਂ ’ਤੇ ਇਤਰਾਉਣ ਲੱਗੇ, ਮਾਣ-ਵਡਿਆਈ ਕਰਨ ਲੱਗੇ ਤਾਂ ਉਹ ਗੁਣ ਚਲੇ ਜਾਣਗੇ, ਕਿਉਂਕਿ ਤੁਸੀਂ ਹੰਕਾਰ ’ਚ ਆ ਜਾਓਗੇ ਇਸ ਲਈ ਆਪਣੇ ਅੰਦਰ ਦੀਆਂ ਬੁਰਾਈਆਂ ’ਤੇ ਨਿਗ੍ਹਾ ਮਾਰੋ ਬੁਰਾਈਆਂ ਨੂੰ ਕੱਢ ਦਿਓ ਅਤੇ ਦੂਜਿਆਂ ਦੇ ਗੁਣਾਂ ਨੂੰ ਗ੍ਰਹਿਣ ਕਰ ਲਓ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

Dera Sacha Sauda News: ਨਾਮ ਵਾਲੇ ਜੀਵਾਂ ਲਈ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਇਲਾਹੀ ਬਚਨ
ਜਦੋਂ-ਜਦੋਂ ਧਰਤੀ ’ਤੇ ਮਨੁੱਖੀ ਕਦਰਾਂ-ਕੀਮਤਾਂ ਨੇ ਦਮ ਤੋੜਿਆ, ਉਦੋਂ-ਉਦੋਂ ਖੁਦ ਖੁਦਾ ਖੁਦ ਗੁਰੂ ਰੂਪ ’ਚ ਮਾਨਵਤਾ ਨੂੰ ਸਹੀ ਰਾਹ ਵਿਖਾਉਣ ਲਈ ਧਰਤ ’ਤੇ ਅਵਤਾਰ ਲੈਂਦੇ ਰਹੇ। ਸੱਚੇ ਸੰਤ ਫਕੀਰ ਮਾਲਕ ਦੇ ਹੁਕਮਾਂ ਅਨੁਸਾਰ ਸਮਾਜ ਅਤੇ ਸਿ੍ਰਸ਼ਟੀ ਦੇ ਉਧਾਰ ਕਰਦੇ ਹਨ ਅਜਿਹੀ ਹੀ ਅਲੌਕਿਕ ਜੋਤ ਸੰਮਤ ਬਿਕਰਮੀ 1948 ਭਾਵ ਸੰਨ 1891 ’ਚ ਕੱਤਕ ਮਹੀਨੇ ਦੀ ਪੁੰਨਿਆ ਦੇ ਦਿਨ ਇਸ ਧਰਤ ’ਤੇ ਪ੍ਰਗਟ ਹੋਈ ਪਿੰਡ ਕੋਟੜਾ, ਤਹਿਸੀਲ ਗੰਧੇਅ ਰਿਆਸਿਤ ਕਲਾਇਤ (ਬਲੋਚਿਸਤਾਨ) ’ਚ ਪੂਜਨੀਕ ਪਿਤਾ ਸ੍ਰੀ ਪਿੱਲਾ ਮੱਲ ਜੀ ਦੇ ਘਰ, ਪੂਜਨੀਕ ਮਾਤਾ ਤੁਲਸਾਂ ਬਾਈ ਜੀ ਦੀ ਪਵਿੱਤਰ ਕੁੱਖੋਂ ਜਨਮੇ ‘ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ’ ਨੇ ਲੋਕਾਂ ਨੂੰ ਰਾਮ-ਨਾਮ ਨਾਲ ਹੀ ਨਹੀਂ ਜੋੜਿਆ ਸਗੋਂ ਪਰਮਾਤਮਾ ਨੂੰ ਪਾਉਣ ਦਾ ਆਸਾਨ ਅਤੇ ਅਸਲ ਮਾਰਗ ਵੀ ਵਿਖਾਇਆ। ਆਪ ਜੀ ਨੇ 29 ਅਪਰੈਲ 1948 ਨੂੰ ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਦੀ ਨੀਂਹ ਰੱਖੀ ਅਤੇ ਧਰਮ, ਜਾਤ, ਮਜਹਬ ਦੇ ਫੇਰ ’ਚ ਉਲਝੇ ਮਨੁੱਖ ਨੂੰ ਰੂਹਾਨੀਅਤ, ਸੂਫੀਅਤ ਦੀ ਅਸਲੀਅਤ ਤੋਂ ਜਾਣੂੰ ਕਰਵਾ ਕੇ ਇਨਸਾਨੀਅਤ ਦਾ ਪਾਠ ਪੜ੍ਹਾਇਆ ।

ਆਪ ਜੀ ਦੀਆਂ ਪਵਿੱਤਰ ਸਿੱਖਿਆਵਾਂ ਦੀ ਬਦੌਲਤ ਡੇਰਾ ਸੱਚਾ ਸੌਦਾ ਨੇ ਪੂਰੇ ਵਿਸ਼ਵ ’ਚ ਸਰਵਧਰਮ ਸੰਗਮ ਦੀ ਵੱਖਰੀ ਪਛਾਣ ਬਣਾਈ ਹੈ। ਪੂਜਨੀਕ ਬੇਪਰਵਾਹ ਸਾੲੀਂ ਜੀ ਦਾ ਸੰਦੇਸ਼ ਹੈ ਕਿ ਪਰਮਾਤਮਾ ਇੱਕ ਹੈ ਅਤੇ ਉਸ ਨੂੰ ਹਾਸਲ ਕਰਨ ਲਈ ਪੈਸਾ, ਬਾਹਰੀ ਵਿਖਾਵਾ ਜਾਂ ਪਖੰਡ ਦੀ ਲੋੜ ਨਹੀਂ ਹੈ ਸਗੋਂ ਪਰਮਾਤਮਾ ਨੂੰ ਪਾਉਣ ਲਈ ਹਿਰਦੇ ’ਚ ਸੱਚੀ ਸ਼ਰਧਾ ਅਤੇ ਪਰਮਾਤਮਾ ਨੂੰ ਪਾਉਣ ਦੀ ਤੜਫ ਅਤੇ ਪ੍ਰੇਮ ਦੀ ਜ਼ਰੂਰਤ ਹੈ।

ਨਾਮ ਵਾਲੇ ਜੀਵ ਦਾ ਇੱਕ ਪੈਰ ਇੱਥੇ ਅਤੇ ਦੂਜਾ ਸੱਚਖੰਡ ’ਚ

‘‘ਇੱਕ ਵਾਰ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਪੂਜਨੀਕ ਬਾਬਾ ਸਾਵਣ ਸਿੰਘ ਜੀ ਮਹਾਰਾਜ ਦੇ ਚਰਨਾਂ ’ਚ ਅਰਜ਼ ਕੀਤੀ, ‘‘ਸਾੲੀਂ ਜੀ! ਰਸਤੇ ’ਚ ਬਹੁਤ ਚੜ੍ਹਾਈਆਂ ਹਨ, ਵੱਡੀ ਡੂੰਘਾਈਆਂ ਹਨ, ਕਿਤੇ ਤਿ੍ਰਕੁਟੀ, ਕਿਤੇ ਭੰਵਰ ਗੁਫਾ, ਅਨੇਕ ਮੰਜ਼ਿਲਾਂ ਹਨ ਅਸੀਂ ਕਿਵੇਂ ਲੋਕਾਂ ਨੂੰ ਸਮਝਾਵਾਂਗੇ? ਅਭਿਆਸੀ ਤਾਂ ਇਨ੍ਹਾਂ ’ਚ ਫਸ ਜਾਣਗੇ ਕਿਵੇਂ ਨਿਕਲਣਗੇ? ਇਨ੍ਹਾਂ ਚੱਕਰਾਂ ’ਚ ਨਾ ਫਸਾਓ ਸਾਨੂੰ ਤਾਂ ਕੁਝ ਅਜਿਹਾ ਨਾਮ ਦਿਓ, ਜਿਸ ਨੂੰ ਵੀ ਦੇਈਏੇ ਉਸ ਦਾ ਇੱਕ ਪੈਰ ਇੱਥੇ (ਧਰਤੀ ’ਤੇ) ਅਤੇ ਦੂਜਾ ਸੱਚਖੰਡ ’ਚ ਹੋਵੇ ਵਿੱਚ ਵਾਲੇ ਚੱਕਰਾਂ ਨੂੰ ਖਤਮ ਕਰੋ ਜੇਕਰ ਜੀਵ ਲਗਨ ਨਾਲ ਨਾਮ ਸਿਮਰਨ ਕਰੇ ਤਾਂ ਉਸ ਨੂੰ ਕਿਤੇ ਰੁਕਾਵਟ ਨਾ ਆਵੇ ਅਤੇ ਮਾਲਕ ਦੇ ਦਰਸ਼-ਦੀਦਾਰ ਤੱਕ ਪਹੰੁਚ ਜਾਵੇ ਰਸਤੇ ’ਚ ਸਟੇਸ਼ਨ ’ਤੇ ਗੱਡੀ ਰੋਕਣੀ ਨਾ ਪਵੇ, ਐਕਸਪ੍ਰੈੱਸ ਹੀ ਬਣ ਜਾਵੇ’’ ਪੂਜਨੀਕ ਬਾਬਾ ਜੀ ਨੇ ਫਰਮਾਇਆ, ‘‘ਠੀਕ ਹੈ ਭਾਈ’, ਤੇਰੀ ਇਹ ਗੱਲ ਵੀ ਮਨਜ਼ੂਰ ਹੈ’’ ‘‘ਪੂਜਨੀਕ ਸਾਈਂ ਜੀ ਨੇ ਇੱਕ ਵਾਰ ਫਿਰ ਅਰਜ਼ ਕਰਦਿਆਂ ਕਿਹਾ, ਸੱਚੇ ਪਾਤਸ਼ਾਹ ਜੀ! ਅਸੀਂ ਕੋਈ ਨਵਾਂ ਧਰਮ ਨਹੀਂ ਚਲਾਉਣਾ ਚਾਹੁੰਦੇ।

‘‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਨਾਅਰਾ ਬੋਲਣਾ ਚਾਹੁੰਦੇ ਹਾਂ ਜਿਸ ਨੂੰ ਸਾਰੇ ਧਰਮਾਂ ਵਾਲੇ ਮੰਨਣ’’ ਬਾਬਾ ਸਾਵਣ ਸ਼ਾਹ ਜੀ ਨੇ ਫਰਮਾਇਆ, ‘‘ਹੇ ਮਸਤਾਨਾ! ਤੁਹਾਡੀ ਮੌਜ, ਤੁਹਾਡੇ ਲਈ, ‘‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’’ ਮਨਜ਼ੂਰ ਕੀਤਾ ਇਹ ਨਾਅਰਾ ਸਾਰੀ ਦੁਨੀਆ ’ਚ ਹੀ ਨਹੀਂ ਸਗੋਂ ਦੋਵਾਂ ਜਹਾਨਾਂ ’ਚ ਕੰਮ ਕਰੇਗਾ।’’

ਫਕੀਰ ਦੇ ਬਚਨ, ਪੁੱਤਰ ਤਾਂ ਹੋਵੇਗਾ, ਪਰ ਉਹ ਦੁਨੀਆ ਤਾਰਨ ਆਵੇਗਾ

ਆਪ ਜੀ ਦੇ ਪੂਜਨੀਕ ਪਿਤਾ ਜੀ ਆਪਣੇ ਪਿੰਡ ’ਚ ਮਠਿਆਈ ਦੀ ਦੁਕਾਨ ਕਰਦੇ ਪੂਜਨੀਕ ਮਾਤਾ-ਪਿਤਾ ਜੀ ਬੇਹੱਦ ਧਾਰਮਿਕ ਬਿਰਤੀ ਅਤੇ ਪਰਮਾਤਮਾ ਦੇ ਸ਼ਰਧਾਵਾਨ ਭਗਤ ਸਨ ਘਰ ’ਚ ਚਾਰ ਲੜਕੀਆਂ ਪੈਦਾ ਹੋਈਆਂ, ਪਰ ਪੁੱਤਰ ਪ੍ਰਾਪਤੀ ਦੀ ਇੱਛਾ ਉਨ੍ਹਾਂ ਨੂੰ ਹਰ ਸਮੇਂ ਸਤਾਉਂਦੀ ਰਹਿੰਦੀ ਪਿੰਡ ’ਚ ਆਉਣ ਵਾਲੇ ਜੋ ਵੀ ਸਾਧੂ-ਮਹਾਤਮਾ ਉਨ੍ਹਾਂ ਨੂੰ ਮਿਲਦੇ, ਉਹ ਸੱਚੇ ਦਿਲੋਂ ਉਨ੍ਹਾਂ ਦੀ ਸੇਵਾ ਕਰਦੇ ਅਤੇ ਉਨ੍ਹਾਂ ਸਾਹਮਣੇ ਪੁੱਤਰ ਪ੍ਰਾਪਤੀ ਦੀ ਇੱਛਾ ਵੀ ਪ੍ਰਗਟ ਕਰਦੇ। ਇੱਕ ਵਾਰ ਉਨ੍ਹਾਂ ਦੀ ਭੇਂਟ ਇੱਕ ਮਸਤ ਮੌਲਾ ਫਕੀਰ ਨਾਲ ਹੋਈ ਪੂਜਨੀਕ ਮਾਤਾ ਜੀ ਨੇ ਫਕੀਰ ਦੀ ਭਰਪੂਰ ਸੇਵਾ ਕੀਤੀ ਅਤੇ ਪੁੱਤਰ ਪ੍ਰਾਪਤੀ ਦੀ ਇੱਛਾ ਪ੍ਰਗਟਾਈ ਪੂਜਨੀਕ ਮਾਤਾ ਜੀ ਦੀ ਸੇਵਾ ਤੋਂ ਪ੍ਰਭਾਵਿਤ ਹੋ ਕੇ ਫਕੀਰ ਨੇ ਕਿਹਾ ਕਿ ਮਾਤਾ ਜੀ, ਪੁੱਤਰ ਤਾਂ ਤੁਹਾਡੇ ਘਰ ਜਨਮ ਲੈ ਲਵੇਗਾ ਪਰ ਉਹ ਦੁਨੀਆ ਨੂੰ ਤਾਰਨ ਲਈ ਆਵੇਗਾ, ਤੁਹਾਡੇ ਕੰਮ ਨਹੀਂ ਆਵੇਗਾ, ਜੇਕਰ ਮਨਜ਼ੂਰ ਹੋਵੇ ਤਾਂ ਦੱਸੋ ਪੂਜਨੀਕ ਮਾਤਾ ਜੀ ਨੇ ਉਸ ਫਕੀਰ ਦੇ ਬਚਨਾਂ ’ਤੇ ਆਪਣੀ ਸਹਿਮਤੀ ਪ੍ਰਗਟਾਉਂਦਿਆਂ ਕਿਹਾ, ‘‘ਸਾਨੂੰ ਅਜਿਹਾ ਪੁੱਤਰ ਵੀ ਮਨਜ਼ੂਰ ਹੈ।’’

‘ਇਲਾਹੀ ਬਚਨ’ ਜੋ ਹੋਏ ‘ਸੱਚ’

‘‘ਅਸੀਂ ਸੱਤ ਸਾਲ ਬਾਅਦ ਫਿਰ ਤੀਜੀ ਬਾਡੀ ਦੇ ਰੂਪ ’ਚ ਆਵਾਂਗੇ’’

1960 ’ਚ ਪੂਜਨੀਕ ਬੇਪਰਵਾਹ ਸਾੲੀਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਚੋਲਾ ਬਦਲਣ ਤੋਂ ਪਹਿਲਾਂ ਸਾਰੇ ਸੇਵਾਦਾਰਾਂ ਨੂੰ ਬਚਨ ਫ਼ਰਮਾਏ ‘‘ਅਸੀਂ ਸੱਤ ਸਾਲ ਬਾਅਦ ਫਿਰ ਤੀਜੀ ਬਾਡੀ ਦੇ ਰੂਪ ’ਚ ਆਵਾਂਗੇ!’’ ਪੂਜਨੀਕ ਮਸਤਾਨਾ ਜੀ ਮਹਾਰਾਜ ਦੇ ਚੋਲਾ ਬਦਲਣ ਤੋਂ ਸੱਤ ਸਾਲ ਬਾਅਦ 1967 ’ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸ੍ਰੀ ਗੁਰੂਸਰ ਮੋਡੀਆ (ਰਾਜਸਥਾਨ) ’ਚ ਅਵਤਾਰ ਧਾਰਨ ਕੀਤਾ।

‘ਜਦੋਂ ਤੀਜੀ ਬਾਡੀ ’ਚ ਆਵਾਂਗੇ, ਰੋਜ਼ਾਨਾ ਬਦਲ-ਬਦਲ ਕੇ ਕੱਪੜੇ ਪਾਵਾਂਗੇ’

ਇੱਕ ਵਾਰ ਪੂਜਨੀਕ ਸ਼ਾਹ ਮਸਤਾਨਾ ਜੀ ਮਹਾਰਾਜ ਨੂੰ ਕਿਸੇ ਪ੍ਰੇਮੀ ਨੇ ਅਰਜ਼ ਕੀਤੀ, ਸਾੲੀਂ ਜੀ ਤੁਸੀਂ ਸੇਵਾਦਾਰਾਂ ਨੂੰ ਸੋਨਾ, ਚਾਂਦੀ, ਨਵੇਂ-ਨਵੇਂ ਕੱਪੜੇ ਵੰਡਦੇ ਹੋ, ਪਰ ਖੁਦ ਪਾਟੇ ਅਤੇ ਟਾਂਕੇ ਲੱਗੇ ਕੱਪੜੇ ਪਾਉਂਦੇ ਹੋ ਉਦੋਂ ਪੂਜਨੀਕ ਬੇਪਰਵਾਹ ਜੀ ਨੇ ਫ਼ਰਮਾਇਆ, ‘‘ਪੁੱਤਰ! ਫਿਕਰ ਨਾ ਕਰ, ਜਦੋਂ ਤੀਜੀ ਬਾਡੀ ’ਚ ਆਵਾਂਗੇ ਤਾਂ ਰੋਜ਼ਾਨਾ ਬਦਲ-ਬਦਲ ਕੇ ਕੱਪੜੇ ਪਾਇਆ ਕਰਾਂਗੇ, ਕਾਲ ਦੀ ਲਿੱਦ ਕੱਢ ਦਿਆਂਗੇ’’ ਰੂਹਾਨੀ ਜਾਮ ਦੇ ਸਮੇਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਵੱਖ-ਵੱਖ ਤਰ੍ਹਾਂ ਦੀਆਂ ਪੁਸ਼ਾਕਾਂ ਪਾਈਆਂ ਤਾਂ ਸਾਧ-ਸੰਗਤ ਨੇ ਪੂਜਨੀਕ ਬੇਪਰਵਾਹ ਜੀ ਦੇ ਉਪਰੋਕਤ ਬਚਨਾਂ ਨੂੰ ਸੱਚ ਹੁੰਦੇ ਹੋਏ ਵੇਖਿਆ।

‘ਅਸੀਂ ਤਾਂ ਮਕਾਨ ਬਣਵਾਉਂਦੇ ਹਾਂ, ਤੀਜੀ ਬਾਡੀ ਬਣੇ-ਬਣਾਏ ਮਕਾਨ ਜ਼ਮੀਨ ’ਤੇ ਉਤਾਰੇਗੀ’

ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਕਾਨ ਬਣਵਾਉਂਦੇ ਅਤੇ ਫਿਰ ਡਿਗਵਾ ਦਿੰਦੇ ਅਤੇ ਫਿਰ ਬਣਵਾ ਦਿੰਦੇ ਕਿਸੇ ਪ੍ਰੇਮੀ ਨੇ ਸਾੲੀਂ ਜੀ ਨੂੰ ਇਸ ਬਾਰੇ ਅਰਜ਼ ਕੀਤੀ ਕਿ ਸਾਈ ਜੀ ਤੁਸੀਂ ਅਜਿਹਾ ਕਿਉਂ ਕਰਦੇ ਹੋ? ਤਾਂ ਸਾਈ ਜੀ ਨੇ ਫਰਮਾਇਆ ਕਿ ‘‘ਪੁੱਤਰ ਅਸੀਂ ਤਾਂ ਮਕਾਨ ਬਣਵਾਉਂਦੇ ਹਾਂ, ਤੀਜੀ ਬਾਡੀ ਬਣੇ-ਬਣਾਏ ਮਕਾਨ ਧਰਤੀ ’ਤੇ ਉਤਾਰੇਗੀ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ ਅੱਜ ਸਾਰੀ ਸਾਧ-ਸੰਗਤ ਜਾਣਦੀ ਹੈ ਕਿ ਪੂਜਨੀਕ ਗੁਰੂ ਜੀ ਦੀ ਰਹਿਨੁਮਾਈ ’ਚ ਇੱਥੇ ਕੁਝ ਘੰਟਿਆਂ ’ਚ ਹੀ ਵੱਡੀਆਂ-ਵੱਡੀਆਂ ਇਮਾਰਤਾਂ ਖੜ੍ਹੀਆਂ ਹੋ ਜਾਂਦੀਆਂ ਹਨ ਅਤੇ ਹਮੇਸ਼ਾ ਲੋਕ ਇਹ ਕਹਿੰਦੇ ਹਨ, ਪੂਜਨੀਕ ਗੁਰੂ ਜੀ ਬਿਲਡਿੰਗ ਬਣਵਾਉਂਦੇ ਨਹੀਂ ਹਨ ਸਗੋਂ ਅਸਮਾਨ ਤੋਂ ਬਣੀ-ਬਣਾਈ ਜ਼ਮੀਨ ’ਤੇ ਉਤਾਰਦੇ ਹਨ।

‘ਇਸ ਥਾਂ ’ਤੇ ਸੱਚਖੰਡ ਦਾ ਨਮੂਨਾ ਬਣੇਗਾ’

ਜਿਸ ਥਾਂ ਅੱਜ ਸ਼ਾਹ ਸਤਿਨਾਮ ਜੀ ਧਾਮ ਹੈ, ਕਿਸੇ ਸਮੇਂ ਇੱਥੇ ਵੱਡੇ-ਵੱਡੇ ਰੇਤ ਦੇ ਟਿੱਲੇ ਹੋਇਆ ਕਰਦੇ ਸਨ ਇੱਕ ਵਾਰ ਪੂਜਨੀਕ ਬੇਪਰਵਾਹ ਜੀ ਨੇਜੀਆ ਖੇੜਾ ਸਥਿਤ ਆਸ਼ਰਮ ਤੋਂ ਵਾਪਸ ਸਰਸਾ ਵੱਲ ਆ ਰਹੇ ਸਨ ਉਸੇ ਦੌਰਾਨ ਉਨ੍ਹਾਂ ਟਿੱਲਿਆਂ ’ਤੇ ਰੁਕੇ ਅਤੇ ਬਚਨ ਫਰਮਾਏ, ‘‘ਇਸ ਜਗ੍ਹਾ ’ਤੇ ਸੱਚਖੰਡ ਦਾ ਨਮੂਨਾ ਬਣੇਗਾ, ਚਾਰੇ ਪਾਸੇ ਬਾਗ-ਬਹਾਰਾਂ ਹੋਣਗੀਆਂ, ਨੇਜੀਆ ਤੋਂ ਸ਼ਹਿਰ ਤੱਕ ਸੰਗਤ ਹੀ ਸੰਗਤ ਹੋਵੇਗੀ ਉੱਪਰੋਂ ਥਾਲੀ ਸੁੱਟੀਏ ਤਾਂ ਹੇਠਾਂ ਨਹੀਂ ਡਿੱਗੇਗੀ ਸੰਗਤ ਦੇ ਸਿਰਾਂ ਉੱਪਰ ਹੀ ਰਹਿ ਜਾਵੇਗੀ’’ ਰੂਹਾਨੀ ਬਚਨਾਂ ਦੀ ਸੱਚਾਈ ਅੱਜ ਸਭ ਦੇ ਸਾਹਮਣੇ ਹੈ। ਪੂਜਨੀਕ ਗੁਰੂ ਜੀ ਨੇ ਇਸ ਜਗ੍ਹਾ ’ਤੇ ਸ਼ਾਹ ਸਤਿਨਾਮ ਜੀ ਧਾਮ ਬਣਵਾਇਆ ਪੂਜਨੀਕ ਗੁਰੂ ਜੀ ਨੇ ਇੱਥੇ ਹਰ ਪਾਸੇ ਫਲ-ਫੁੱਲ ਉਗਾਏ ਜਿਨ੍ਹਾਂ ’ਚੋਂ ਕਈ ਬੂਟੇ ਵਿਗਿਆਨਕਾਂ ਅਨੁਸਾਰ ਸਿਰਫ ਠੰਢੀ ਥਾਂ ’ਤੇ ਹੀ ਸੰਭਵ ਹਨ ਪਰ ਦਰਬਾਰ ’ਚ ਸਾਰੇ ਦਰੱਖਤ ਲਹਿਰਾ ਰਹੇ ਹਨ ਜਿਨ੍ਹਾਂ ਨੂੰ ਵੇਖ ਕੇ ਵਿਗਿਆਨਕ ਵੀ ਹੈਰਾਨ ਹਨ।

‘ਅਜਿਹਾ ਸਮਾਂ ਆਵੇਗਾ ਜਦੋਂ ਹਾਥੀ ’ਤੇ ਚੜ੍ਹ ਕੇ ਦਰਸ਼ਨ ਦਿਆਂਗੇ’

ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਸ਼ਾਹ ਮਸਤਾਨਾ ਜੀ ਧਾਮ ’ਚ ਬਚਨ ਫਰਮਾਏ ਕਿ ‘‘ਹੁਣ ਤਾਂ ਮੌਜ ਤੁਹਾਡੇ ਵਿਚ ਫਿਰ ਰਹੀ ਹੈ, ਫਿਰ ਅਜਿਹਾ ਸਮਾਂ ਆਵੇਗਾ ਜਦੋਂ ਹਾਥੀ ’ਤੇ ਚੜ੍ਹੇ ਹੋਣਗੇ ਫਿਰ ਵੀ ਦਰਸ਼ਨ ਨਹੀਂ ਹੋਇਆ ਕਰਨਗੇ!’’ ਪੂਜਨੀਕ ਗੁਰੂ ਜੀ ਦੀ ਸ਼ਾਹੀ ਸਟੇਜ ਜਿਸ ਦੀ ਉੱਚਾਈ ਹਾਥੀ ਦੀ ਉੱਚਾਈ ਤੋਂ ਵੀ ਜ਼ਿਆਦਾ ਹੈ ਅਤੇ ਸਤਿਸੰਗ ਦੇ ਸਮੇਂ ’ਤੇ ਪੂਜਨੀਕ ਗੁਰੂ ਜੀ ਇਸ ਸਟੇਜ ਨੂੰ ਚਲਾ ਕੇ ਸਾਧ-ਸੰਗਤ ਨੂੰ ਦਰਸ਼ਨ ਦਿੰਦੇ ਹਨ ਅਤੇ ਕਈ ਸਤਿਸੰਗਾਂ ’ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਹਾਥੀ ’ਤੇ ਸਵਾਰ ਹੋ ਕੇ ਵੀ ਸਾਧ-ਸੰਗਤ ਨੂੰ ਦਰਸ਼ਨਾਂ ਨਾਲ ਨਿਹਾਲ ਕੀਤਾ ਹੈ।

‘ਜਦੋਂ ਤੀਜੀ ਬਾਡੀ ’ਚ ਆਵਾਂਗੇ, ਤੂਫਾਨੀ ਰੂਪ ’ਚ ਕੰਮ ਕਰਾਂਗੇ

ਇੱਕ ਵਾਰ ਇੱਕ ਸੇਵਾਦਾਰ ਨੇ ਅਰਜ਼ ਕੀਤੀ, ਸਾੲੀਂ ਜੀ ਤੁਸੀਂ ਹਮੇਸ਼ਾ ਤੀਜੀ ਬਾਡੀ ’ਚ ਆਉਣ ਦੀ ਗੱਲ ਕਰਦੇ ਹੋ ਤਾਂ ਸਾਨੂੰ ਕਿਵੇਂ ਪਤਾ ਲੱਗੇਗਾ ਕਿ ਤੁਸੀਂ ਤੀਜੀ ਬਾਡੀ ’ਚ ਆਏ ਹੋ ਇਸ ’ਤੇ ਪੂਜਨੀਕ ਬੇਪਰਵਾਹ ਜੀ ਨੇ ਫ਼ਰਮਾਇਆ, ‘‘ਪੁੱਤਰ, ਜਦੋਂ ਸੂਰਜ ਚੜ੍ਹਦਾ ਹੈ ਤਾਂ ਸਭ ਨੂੰ ਪਤਾ ਲੱਗਦਾ ਹੈ ਜਦੋਂ ਤੀਜੀ ਬਾਡੀ ’ਚ ਆਵਾਂਗੇ, ਤੂਫਾਨੀ ਰੂਪ ’ਚ ਕੰਮ ਕਰਾਂਗੇ, ਸੱਚੇ ਸੌਦੇ ਦੀ ਚਾਰੇ ਪਾਸੇ ਰੜ ਮੱਚ ਜਾਵੇਗੀ, ਤਾਂ ਸਮਝਣਾ ਅਸੀਂ ਹੀ ਆਏ ਹਾਂ ਅੱਜ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਅਗਵਾਈ ’ਚ ਸਾਧ-ਸੰਗਤ ਪੂਰੇ ਵਿਸ਼ਵ ’ਚ 142 ਮਾਨਵਤਾ ਭਲਾਈ ਦੇ ਕਾਰਜ ਜ਼ੋਰ-ਸ਼ੋਰ ਨਾਲ ਕਰ ਰਹੀ ਹੈ ਮਾਨਵਤਾ ਭਲਾਈ ਕਾਰਜਾਂ ’ਚ ਅਨੇਕਾਂ ਰਿਕਾਰਡ ਗਿਨੀਜ਼ ਬੁੱਕ, ਏਸ਼ੀਆ ਬੁੱਕ ਅਤੇ ਬੁੱਕ ਆਫ ਰਿਕਾਰਡ ’ਚ ਦਰਜ ਹਨ ਖੂਨਦਾਨ ਕਰਨਾ, ਲੋੜਵੰਦਾਂ ਨੂੰ ਮਕਾਨ ਬਣਾ ਕੇ ਦੇਣਾ, ਬੇਟੀਆਂ ਦਾ ਵਿਆਹ ਕਰਵਾਉਣਾ, ਸੁਖਦੁਆ ਸਮਾਜ ਅਤੇ ਵੇਸਵਾਵਾਂ ਦਾ ਉੱਧਾਰ, ਵੇਸਵਾਪੁਣੇ ’ਚ ਫਸੀਆਂ ਲੜਕੀਆਂ ਨੂੰ ਸਮਾਜ ਦੀ ਮੁੱਖ ਧਾਰਾ ’ਚ ਲਿਆ ਕੇ ਅਤੇ ਆਪਣੀ ਬੇਟੀ ਬਣਾ ਕੇ ਸ਼ੁੱਭ ਦੇਵੀ ਦਾ ਦਰਜਾ ਦੇਣਾ ਵਰਗੇ ਅਨੋਖੇ ਕਾਰਜ ਪੂਜਨੀਕ ਗੁਰੂ ਜੀ ਨੇ ਹੀ ਕੀਤੇ ਹਨ।

ਪੂਜਨੀਕ ਸਾਈਂ ਜੀ ਦਾ ਅਨੋਖਾ ਨਾਮ ਪ੍ਰਚਾਰ, ਵਿਖਾਈਆਂ ਅਨੋਖੀਆਂ ਖੇਡਾਂ

ਪਹਿਲਾਂ ਇਮਾਰਤਾਂ ਬਣਵਾਉਣੀਆਂ ਤੇ ਫਿਰ ਢੁਹਾ ਦੇਣੀਆਂ

ਆਪ ਜੀ ਨੇ ਸਭ ਤੋਂ ਪਹਿਲਾਂ ਡੇਰਾ ਸੱਚਾ ਸੌਦਾ, ਸਰਸਾ ਦਾ ਨਿਰਮਾਣ ਕਰਵਾਇਆ ਇਸ ’ਚ ਆਪ ਜੀ ਨੇ ਅਤਿ ਸੁੰਦਰ ਇਮਾਰਤਾਂ ਬਣਵਾਈਆਂ ਅਤੇ ਫਿਰ ਅਚਾਨਕ ਇਨ੍ਹਾਂ ਨੂੰ ਢੁਹਾ ਦਿੱਤਾ ਆਪ ਜੀ ਨੇ ਵੱਖ-ਵੱਖ ਥਾਵਾਂ ’ਤੇ ਕਈ ਆਸ਼ਰਮ ਬਣਵਾਏ ਇਨ੍ਹਾਂ ਆਸ਼ਰਮਾਂ ’ਚ ਜਾ ਕੇ ਆਪ ਜੀ ਨੇ ਸਤਿਸੰਗ ਕੀਤੇ ਅਤੇ ਲੋਕਾਂ ਨੂੰ ਰਾਮ-ਨਾਮ ਨਾਲ ਜੋੜਿਆ ਡੇਰਾ ਸੱਚਾ ਸੌਦਾ ਗਦਰਾਨਾ, ਘੁੱਕਿਆਂਵਾਲੀ ਅਤੇ ਚੋਰਮਾਰ ਆਸ਼ਰਮਾਂ ਨੂੰ ਢੁਹਾ ਕੇ ਆਪ ਜੀ ਨੇ ਇਨ੍ਹਾਂ ਦਾ ਦੁਬਾਰਾ ਨਿਰਮਾਣ ਕਰਵਾਇਆ ਇਸ ਤਰ੍ਹਾਂ ਆਪ ਜੀ ਨੇ ਆਪਣੀਆਂ ਅਨੋਖੀਆਂ ਖੇਡਾਂ ਵਿਖਾ ਕੇ ਲੋਕਾਂ ਨੂੰ ਨਾਮ-ਦਾਨ ਦਿੱਤਾ ਅਤੇ ਕੁੱਲ ਮਾਲਕ ਨਾਲ ਜੋੜਿਆ।

ਸੀਆਈਡੀ ਅਧਿਕਾਰੀ ਦਾ ਤੋੜਿਆ ਭਰਮ, ਰੂਹਾਨੀ ਤਾਕਤ ਵੇਖ ਹੋਇਆ ਨਤਮਸਤਕ

ਪੂਜਨੀਕ ਮਸਤਾਨਾ ਜੀ ਦੀਆਂ ਖੇਡਾਂ ਕੋਈ ਸਮਝ ਨਹੀਂ ਸਕਦਾ ਅਜਿਹਾ ਹੀ ਇੱਕ ਕਰਿਸ਼ਮਾ ਉਦੋਂ ਹੋਇਆ ਜਦੋਂ ਸੰਨ 1958 ’ਚ ਪੂਜਨੀਕ ਸਾਈਂ ਜੀ ਦਿੱਲੀ ’ਚ ਕਿਸੇ ਸਤਿਸੰਗੀ ਦੇ ਨਿਵਾਸ ਸਥਾਨ ’ਤੇ ਠਹਿਰੇ ਹੋਏ ਸਨ ਇੱਥੇ ਰਾਤ ਨੂੰ ਰੋਜ਼ਾਨਾ ਪੂਜਨੀਕ ਮਸਤਾਨਾ ਜੀ ਮਜ਼ਲਸ ਵੀਕਰਦੇ ਇਸ ਦੌਰਾਨ ਜਦੋਂ ਦਿੱਲੀ ਦੇ ਸੀਆਈਡੀ ਵਿਭਾਗ ਨੂੰ ਪਤਾ ਲੱਗਾ ਕਿ ਇੱਥੇ ਇੱਕ ਮਸਤ ਫਕੀਰ ਆਇਆ ਹੋਇਆ ਹੈ, ਜੋ ਸੋਨਾ, ਚਾਂਦੀ, ਨੋਟ ਵੰਡਦਾ ਹੈ, ਮਕਾਨ ਵੀ ਨਵੇਂ ਬਣਵਾਉਂਦਾ ਹੈ ਅਤੇ ਢੁਹਾਉਦਾ ਵੀ ਹੈ ਅਜਿਹਾ ਕਰਨ ਲਈ ਉਸ ਕੋਲ ਪੈਸਾ ਕਿੱਥੋਂ ਆਉਂਦਾ ਹੈ? ਉਸ ਰਾਜ਼ ਦਾ ਖੁਲਾਸਾ ਹੋਣਾ ਚਾਹੀਦਾ ਹੈ ਅੰਤਰਯਾਮੀ ਸਤਿਗੁਰੂ ਜੀ ਨੇ ਸ਼ਾਮ ਦੇ ਸਮੇਂ ਇੱਕ ਸੇਵਾਦਾਰ ਨੂੰ ਕਿਹਾ, ‘‘ਜਾ ਕੇ ਵੇਖੋ ਟੋਕਰੀ ’ਚ ਕਿੰਨੇ ਮਾਲਟੇ ਪਏ ਹਨ?’’ ਉਸ ਨੇ ਦੱਸਿਆ ਕਿ ਪੰਜ-ਛੇ ਰੱਖੇ ਹੋਏ ਹਨ।

ਆਪ ਜੀ ਨੇ ਸੇਵਾਦਾਰ ਨੂੰ ਕਿਹਾ, ‘‘ਦਸ ਮਾਲਟੇ ਟੋਕਰੇ ’ਚ ਪੂਰੇ ਕਰ ਦਿਓ’’ ਰਾਤ ਨੂੰ ਮਜ਼ਲਸ ’ਚ ਸੀਆਈਡੀ ਦੇ 10 ਅਧਿਕਾਰੀ ਅਤੇ ਕਰਮਚਾਰੀ ਸਿਵਲ ਡਰੈਸ ’ਚ ਸਾਧ-ਸੰਗਤ ਦਰਮਿਆਨ ਵੱਖ-ਵੱਖ ਥਾਂ ਬੈਠ ਗਏ ਮਜ਼ਲਸ ਸ਼ੁਰੂ ਹੋਈ ਪੂਜਨੀਕ ਮਸਤਾਨਾ ਜੀ ਥੋੜ੍ਹੀ ਦੇਰ ਬਾਅਦ ਸਟੇਜ ’ਤੇ ਪਧਾਰੇ ਅਤੇ ਫਰਮਾਇਆ ਕਿ ਸਾਧ-ਸੰਗਤ ਜੀ ਅੱਜ ਮਜ਼ਲਸ ’ਚ ਸੀਆਈਡੀ ਦੇ ਅਧਿਕਾਰੀ ਵੀ ਆਏ ਹੋਏ ਹਨ ਉਹ ਬਾਹਰ ਦੀ ਸੀਆਈਡੀ ਹੈ, ਅਸੀਂ ਅੰਦਰ ਦੇ ਸੀਆਈਡੀ ਇਹ ਸੁਣ ਕੇ ਉਹ ਲੋਕ ਹੈਰਾਨ ਰਹਿ ਗਏ ਕਿ ਇਨ੍ਹਾਂ ਨੂੰ ਕਿਵੇਂ ਪਤਾ ਲੱਗਾ, ਕਿਉਂਕਿ ਉਨ੍ਹਾਂ ਦੀ ਗੱਲ ਤਾਂ ਗੁਪਤ ਸੀ ਪੂਜਨੀਕ ਮਸਤਾਨਾ ਜੀ ਨੇ ਕਿਹਾ, ‘‘ਵਰੀ! ਘਬਰਾਓ ਨਾ, ਆਪਣਾ ਦੋਵਾਂ ਦਾ ਮਹਿਕਮਾ ਇੱਕ ਹੀ ਹੈ ਅਸੀਂ ਆਪਣਾ ਕੰਮ ਕਰਦੇ ਹਾਂ ਤੁਸੀਂ ਆਪਣਾ ਕਰੋ ਤੁਹਾਨੂੰ ਮਾਲਟਾ ਖਵਾਉਂਦੇ ਹਾਂ’’ ਸੇਵਾਦਾਰਾਂ ਤੋਂ ਮਾਲਟਿਆਂ ਵਾਲੀ ਟੋਕਰੀ ਮੰਗਵਾਈ ਅਤੇ ਆਪ ਜੀ ਨੇ ਆਪਣੇ ਪਵਿੱਤਰ ਕਰ-ਕਮਲਾਂ ਨਾਲ ਸੀਆਈਡੀ ਵਾਲਿਆਂ ਨੂੰ ਇਕੱਲੇ-ਇਕੱਲੇ ਨੂੰ ਸੱਦ ਕੇ ਇੱਕ-ਇੱਕ ਮਾਲਟਾ ਦਿੱਤਾ।

ਉੱਥੇ 10 ਮਾਲਟੇ ਪੂਰੇ ਕਰਨ ਵਾਲੇ ਸੇਵਾਦਾਰ ਨੂੰ ਵੀ ਸਮਝ ’ਚ ਆ ਗਿਆ ਕਿ ਸੱਚੇ ਦਾਤਾ ਜੀ ਨੇ ਪਹਿਲਾਂ ਹੀ ਇੰਨੇ ਮਾਲਟੇ ਕਿਉਂ ਟੋਕਰੀ ’ਚ ਰਖਵਾਏ ਸਨ ਸੀਆਈਡੀ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਵੀ ਭਰਮ ਦੂਰ ਹੋ ਗਿਆ ਅਤੇ ਉਹ ਸਮਝ ਗਏ ਕਿ ਇਹ ਕੋਈ ਰੂਹਾਨੀ ਤਾਕਤ ਹੈ ਅਤੇ ਇੱਥੇ ਸਿਰਫ ਰੂਹਾਨੀਅਤ ਦਾ ਹੀ ਵਪਾਰ ਹੁੰਦਾ ਹੈ ਆਖਰ ’ਚ ਪੂਜਨੀਕ ਸਾੲੀਂ ਨੂੰ ਧੰਨ-ਧੰਨ ਕਹਿੰਦੇ ਹੋਏ ਉਹ ਲੋਕ ਵਾਪਸ ਚਲੇ ਗਏ।

ਬਾਬਾ ਜੀ! ਤਾਂ ਗਧਿਆਂ-ਊਠਾਂ ਨੂੰ ਵੀ ਬੂੰਦੀ ਖਵਾਉਂਦੇ ਹਨ

ਪੂਜਨੀਕ ਮਸਤਾਨਾ ਜੀ ਹਮੇਸ਼ਾ ਗਰੀਬੀ ਦੇ ਵੇਸ ’ਚ ਰਹਿੰਦੇ ਸਨ, ਜਦੋਂਕਿ ਸਾਧ-ਸੰਗਤ ’ਚ ਨੋਟ, ਕੱਪੜਾ, ਸੋਨਾ-ਚਾਂਦੀ ਵੰਡਦੇ ਰਹਿੰਦੇ ਕਦੇ-ਕਦੇ ਤਾਂ ਆਸ਼ਰਮ ਦਾ ਸਾਮਾਨ ਬਾਹਰ ਕਢਵਾ ਕੇ ਸਾਧ-ਸੰਗਤ ’ਚ ਲੁਟਾ ਦਿੰਦੇ। ਆਪ ਜੀ ਸੇਵਾਦਾਰਾਂ ਦੀ ਆਪਸ ’ਚ ਕੁਸ਼ਤੀ ਕਰਵਾਉਂਦੇ ਰਹਿੰਦੇ ਹਾਰਨ ਵਾਲੇ ਨੂੰ ਆਪ ਹੀਰਾ ਕਹਿੰਦੇ ਕਈ ਵਾਰ ਹਾਰਨ ਵਾਲੇ ਨੂੰ ਜਿੱਤਣ ਵਾਲੇ ਤੋਂ ਦੁੱਗਣਾ ਇਨਾਮ ਦਿੰਦੇ ਇਨਾਮ ’ਚ ਵੀ ਸੋਨਾ-ਚਾਂਦੀ ਅਤੇ ਰੁਪਏ ਦਿੱਤੇ ਜਾਂਦੇ ਆਪ ਜੀ ਆਸ਼ਰਮ ਦੇ ਬਾਹਰ ਸਫੈਦ ਚਾਦਰ ਵਿਛਵਾ ਦਿੰਦੇ ਅਤੇ ਉਸ ਦੇ ਉੱਪਰ ਬੁੰਦੀ ਰੱਖ ਦਿੰਦੇ ਇਹ ਬੁੰਦੀ ਉਨ੍ਹਾਂ ਗਧਿਆਂ, ਬਲਦਾਂ ਅਤੇ ਊਠਾਂ ਨੂੰ ਖਵਾਈ ਜਾਂਦੀ ਜੋ ਦਰਬਾਰ ਦਾ ਸਾਮਾਨ ਢੋਂਹਦੇ ਸਨ।

ਇਹ ਵੇਖ ਕੇ ਲੋਕ ਹੈਰਾਨ ਰਹਿ ਜਾਂਦੇ ਅਤੇ ਕਹਿੰਦੇ ਕਿ ਇਹ ਬਾਬਾ! ਤਾਂ ਗਧਿਆਂ ਊਠਾਂ ਨੂੰ ਵੀ ਬੁੰਦੀ ਖਵਾਉਂਦੇ ਹਨ ਕਈ ਵਾਰ ਤਾਂ ਆਪ ਜੀ ਕੁੱਤਿਆਂ, ਬੱਕਰੀਆਂ ਅਤੇ ਗਊਆਂ ਦੇ ਸਰੀਰ ’ਤੇ ਨੋਟਾਂ ਦਾ ਹਾਰ ਬੰਨ੍ਹ ਕੇ ਉਨ੍ਹਾਂ ਨੂੰ ਭਜਾ ਦਿੰਦੇ ਵੇਖਦੇ ਹੀ ਵੇਖਦੇ ਲੋਕ ਨੋਟ ਤੋੜਨ ਲਈ ਉਨ੍ਹਾਂ ਪਿੱਛੇ ਭੱਜਦੇ ਲੋਕਾਂ ਨੂੰ ਜਦੋਂ ਪਤਾ ਲੱਗਦਾ ਕਿ ਕੋਈ ਫਕੀਰ ਸੋਨਾ-ਚਾਂਦੀ ਅਤੇ ਪੈਸੇ ਲੁਟਾਉਂਦਾ ਹੈ ਤਾਂ ਲੋਕ ਆਸ਼ਰਮ ’ਚ ਮਸਤਾਨਾ ਜੀ ਨੂੰ ਮਿਲਣ ਚਲੇ ਆਉਂਦੇ।

ਪਾਥੀਆਂ ਅਤੇ ਲੱਕੜਾਂ ਵੀ ਵੇਚਦੇ, ਗਾਹਕਾਂ ਨਾਲ ਸਤਿਗੁਰੂ ਦੀ ਚਰਚਾ ਵੀ ਕਰਦੇ

ਡੇਰਾ ਸੱਚਾ ਸੌਦਾ ਆਸ਼ਰਮ ’ਚ ਹੱਕ-ਹਲਾਲ ਦੀ ਖਾਣ ’ਤੇ ਹੀ ਜ਼ੋਰ ਦਿੱਤਾ ਜਾਂਦਾ ਹੈ ਇਸ ਲਈ ਆਸ਼ਰਮ ਦੇ ਸਾਰੇ ਸੇਵਾਦਾਰ ਮਿਲ ਕੇ ਸਖ਼ਤ ਮਿਹਨਤ ਕਰਦੇ ਹਨ ਇੱਕ ਵਾਰ ਪੂਜਨੀਕ ਮਸਤਾਨਾ ਜੀ ਮਹਾਰਾਜ ਨੇ ਗੋਹੇ ਦੀਆਂ ਪਾਥੀਆਂ ਬਣਵਾਈਆਂ ਅਤੇ ਉਨ੍ਹਾਂ ਨੂੰ ਬਜ਼ਾਰ ’ਚ ਵੇਚਣ ਦਾ ਆਦੇਸ਼ ਦਿੱਤਾ ਪਾਥੀਆਂ ਇੱਕ ਜੀਪ ’ਚ ਭਰ ਦਿੱਤੀਆਂ ਗਈਆਂ ਪਾਥੀਆਂ ਵੇਚਣ ਲਈ ਉਨ੍ਹਾਂ ਸੇਵਾਦਾਰਾਂ ਨੂੰ ਜੀਪ ਦੇ ਨਾਲ ਭੇਜਿਆ ਗਿਆ, ਜਿਨ੍ਹਾਂ ਨੇ ਵਧੀਆ ਕੱਪੜੇ ਅਤੇ ਸੋਨੇ ਦੇ ਗਹਿਣੇ ਪਾਏ ਹੋਏ ਸਨ ਉਨ੍ਹਾਂ ਨੇ ਸਰਸਾ ਸ਼ਹਿਰ ਦੀਆਂ ਗਲੀਆਂ ’ਚ ਆਵਾਜ਼ਾਂ ਮਾਰ-ਮਾਰ ਪਾਥੀਆਂ ਵੇਚੀਆਂ।

ਇਸ ਤਰ੍ਹਾਂ ਸੁੰਦਰ ਕੱਪੜਿਆਂ ’ਚ ਪਾਥੀਆਂ ਵੇਚਦੇ ਸੇਵਾਦਾਰਾਂ ਨੂੰ ਵੇਖ ਲੋਕ ਹੈਰਾਨੀ ’ਚ ਪੈ ਜਾਂਦੇ ਆਪ ਜੀ ਸੇਵਾਦਾਰਾਂ ਨੂੰ ਬਜ਼ਾਰ ’ਚ ਲੱਕੜਾਂ ਵੇਚਣ ਲਈ ਵੀ ਭੇਜਦੇ ਨਾਲ ਉਨ੍ਹਾਂ ਨੂੰ ਇੱਕ ਰੇਡੀਓ ਦੇ ਦਿੰਦੇ ਅਤੇ ਫਰਮਾਉਂਦੇ, ਸ਼ਹਿਰ ਦੇ ਚੌਂਕ ’ਚ ਬੈਠ ਕੇ ਰੇਡੀਓ ਵਜਾਉਣਾ ਅਤੇ ਦੋ ਰੁਪਏ ਦੀ ਲੱਕੜ ਅੱਠ ਆਨੇ ’ਚ ਵੇਚਣੀ ਫਿਰ ਲੱਕੜ ਖਰੀਦਣ ਵਾਲਿਆਂ ਦੇ ਘਰ ਛੱਡ ਕੇ ਆਉਣੀ ਆਪ ਜੀ ਦੇ ਹੁਕਮਾਂ ਅਨੁਸਾਰ ਸੇਵਾਦਾਰ ਅਜਿਹਾ ਹੀ ਕਰਦੇ ਗ੍ਰਾਹਕਾਂ ਨੂੰ ਇਹ ਵੇਖ ਕੇ ਹੈਰਾਨੀ ਹੋਣ ਲੱਗੀ ਉਨ੍ਹਾਂ ਨੇ ਪੁੱਛਿਆ, ਤੁਸੀਂ ਅਜਿਹਾ ਕਿਉਂ ਕਰਦੇ ਹੋ? ਸੇਵਾਦਾਰ ਦੱਸਦੇ ਕਿ ਡੇਰਾ ਸੱਚਾ ਸੌਦਾ ਵਾਲੇ ਪੂਜਨੀਕ ਮਸਤਾਨਾ ਜੀ ਮਹਾਰਾਜ ਦਾ ਹੁਕਮ ਹੈ ਇਸ ਤਰ੍ਹਾਂ ਸੇਵਾਦਾਰ ਲੱਕੜ ਛੱਡਣ ਦੇ ਬਹਾਨੇ ਪੂਰੇ ਰਸਤੇ ਸਤਿਗੁਰੂ ਦੀ ਚਰਚਾ ਕਰਦੇ ਜਾਂਦੇ ਸਾਰੇ ਸ਼ਹਿਰ ’ਚ ਇਸ ਗੱਲ ਦੀ ਖੂਬ ਚਰਚਾ ਹੋਣ ਲੱਗੀ ਅਤੇ ਲੋਕ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਦਰਸ਼ਨ ਕਰਨ ਆਸ਼ਰਮ ’ਚ ਆਉਣ ਲੱਗੇ ਅਤੇ ਰਾਮ-ਨਾਮ ਨਾਲ ਜੁੜਨ ਲੱਗੇ।

ਸਾਈਂ ਜੀ ਖੁਦ ਨੂੰ ਕਿਹਾ ਕਰਦੇ ‘ਗਰੀਬ ਮਸਤਾਨਾ’

ਰੂਹਾਨੀ ਸੰਤ, ਪੀਰ, ਫਕੀਰ ਕਦੇ ਆਪਣੇ-ਆਪ ਨੂੰ ਵੱਡਾ ਨਹੀਂ ਕਹਿੰਦੇ ਉਹ ਹਮੇਸ਼ਾ ਖੁਦ ਨੂੰ ਛੋਟਾ ਕਹਾਉਂਦੇ ਹਨ ਪੂਜਨੀਕ ਮਸਤਾਨਾ ਜੀ ਮਹਾਰਾਜ ਵੀ ਆਪਣੇ-ਆਪ ਨੂੰ ਗਰੀਬ ਮਸਤਾਨਾ ਕਿਹਾ ਕਰਦੇ ਆਪ ਜੀ ਦਾ ਸਖ਼ਤ ਹੁਕਮ ਸੀ ਕਿ ਉਨ੍ਹਾਂ ਨੂੰ ਕੋਈ ਵੀ ਵਡਿਆਈ ਵਾਲੇ ਸ਼ਬਦਾਂ ਨਾਲ ਨਾ ਬੁਲਾਵੇ ਜੇਕਰ ਕੋਈ ਵਿਅਕਤੀ ਇਸ ਤਰ੍ਹਾਂ ਦਾ ਸ਼ਬਦ ਵਰਤਦਾ ਤਾਂ ਆਪ ਜੀ ਉਸ ’ਤੇ ਬਹੁਤ ਨਰਾਜ਼ ਹੁੰਦੇ ਇੱਕ ਵਾਰ ਤਿੰਨ ਸੇਵਾਦਾਰ ਆਪ ਜੀ ਨੂੰ ਸ਼ਾਹ ਮਸਤਾਨਾ ਸ਼ਹਿਨਸ਼ਾਹਾਂ ਦਾ ਸ਼ਹਿਨਸ਼ਾਹ ਕਹਿ ਕੇ ਚਲੇ ਗਏ ਆਪ ਜੀ ਨੇ ਉਨ੍ਹਾਂ ਨੂੰ ਥਾਣੇ ’ਚ ਫੜਵਾ ਦਿੱਤਾ ਬਾਅਦ ’ਚ ਸੇਵਾਦਾਰ ਭੇਜ ਕੇ ਉਨ੍ਹਾਂ ਨੂੰ ਛੁਡਵਾ ਲਿਆਏ ਪੁਲਿਸ ਅਧਿਕਾਰੀ ਅਜਿਹਾ ਕੇਸ ਸੁਣ ਕੇ ਬਹੁਤ ਪ੍ਰਭਾਵਿਤ ਹੋਏ ਉਹ ਆਪ ਜੀ ਦੇ ਦਰਸ਼ਨ ਕਰਨ ਲਈ ਡੇਰਾ ਸੱਚਾ ਸੌਦਾ ’ਚ ਆਏ ਆਪ ਜੀ ਇਸ ਤਰ੍ਹਾਂ ਦੀਆਂ ਅਨੋਖੀਆਂ ਖੇਡਾਂ ਖੇਡ ਕੇ ਜੀਵਾਂ ਦਾ ਭਲਾ ਕਰਦੇ।

18 ਅਪਰੈਲ 1960 ਨੂੰ ਬਦਲਿਆ ਚੋਲਾ, ਇਹ ਸਾਡਾ ਹੀ ਰੂਪ ਹੈ

28 ਫਰਵਰੀ 1960 ਨੂੰ ਆਪ ਜੀ ਨੇ ਸ੍ਰੀ ਜਲਾਲਆਣਾ ਸਾਹਿਬ ਦੇ ਜੈਲਦਾਰ ਪੂਜਨੀਕ ਸਰਦਾਰ ਵਰਿਆਮ ਸਿੰਘ ਜੀ ਅਤੇ ਪੂਜਨੀਕ ਮਾਤਾ ਆਸ ਕੌਰ ਜੀ ਦੇ ਲਾਡਲੇ ਹਰਬੰਸ ਸਿੰਘ ਜੀ (ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਬੱਚਪਨ ਦਾ ਸ਼ੁੱਭ ਨਾਮ) ਨੂੰ ਆਪਣਾ ਉੱਤਰਾ-ਅਧਿਕਾਰੀ ਐਲਾਨ ਕਰਕੇ ਡੇਰਾ ਸੱਚਾ ਸੌਦਾ ਦੀ ਗੁਰਗੱਦੀ ’ਤੇ ਬਿਰਾਜਮਾਨ ਕੀਤਾ ਅਤੇ ਉਨ੍ਹਾਂ ਨੂੰ ਰੂਹਾਨੀਅਤ ਅਤੇ ਡੇਰਾ ਸੱਚਾ ਸੌਦਾ ਦੀ ਵਾਗਡੋਰ ਸੌਂਪ ਦਿੱਤੀ।

ਆਪ ਜੀ ਦਾ ਸ਼ੁਭ ਨਾਮ ਸਤਿਨਾਮ ਸਿੰਘ ਜੀ ਰੱਖ ਦਿੱਤਾ ਆਪ ਜੀ ਨੇ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਵੱਲ ਇਸ਼ਾਰਾ ਕਰਦਿਆਂ ਸਾਧ-ਸੰਗਤ ਨੂੰ ਬਚਨ ਫਰਮਾਏ, ‘‘ਭਾਵੇਂ ਤੁਹਾਨੂੰ ਕੋਈ ਸੋਨੇ ਦੇ ਭਾਂਡੇ ਬਣਵਾ ਦੇਵੇ, ਸੋਨੇ ਦੀ ਧਰਤੀ ਬਣਵਾ ਦੇਵੇ ਜਾਂ ਸੋਨੇ ਦਾ ਮੰਜਾ ਬਣਵਾ ਦੇਵੇ, ਪਰੰਤੂ ਤੁਸੀਂ ਕਿਸੇ ਦੇ ਪਿੱਛੇ ਨਹੀਂ ਲੱਗਣਾ ਅਸੀਂ ਇਨ੍ਹਾਂ ਨੂੰ ਆਤਮਾ ਤੋਂ ਪਰਮਾਤਮਾ ਕੀਤਾ ਹੈ, ਸਤਿਗੁਰੂ ਬਣਵਾਇਆ ਹੈ ਇਹ ਸਾਡਾ ਹੀ ਰੂਪ ਹਨ ਇਨ੍ਹਾਂ ਨੂੰ ਸਾਡੇ ਤੋਂ ਵੀ ਵਧ ਕੇ ਸਮਝਣਾ ਹੈ’’ ਡੇਰਾ ਸੱਚਾ ਸੌਦਾ ਦੇ ਉੱਜਵਲ ਭਵਿੱਖ ਬਾਰੇ ਆਪ ਜੀ ਨੇ ਅਨੇਕਾਂ ਇਲਾਹੀ ਬਚਨ ਫਰਮਾਏ ਅਤੇ 18 ਅਪਰੈਲ 1960 ਨੂੰ ਚੋਲਾ ਬਦਲ ਲਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

London Naam Charcha: ਲੰਦਨ ਦੀ ਸਾਧ-ਸੰਗਤ ਵੱਲੋਂ ਬਲਾਕ ਪੱਧਰੀ ਨਾਮ ਚਰਚਾ ਕੀਤੀ
London Naam Charcha: (ਸੱਚ ਕਹੂੰ ਨਿਊਜ਼) ਲੰਦਨ। ਪਵਿੱਤਰ ਐੱਮਐੱਸਜੀ ਗੁਰਮੰਤਰ ਭੰਡਾਰੇ ਮਹੀਨੇ ਦੀ ਖੁਸ਼ੀ ’ਚ ਇੰਗਲੈਂਡ ਦੇ ਬਲਾਕ ਲੰਦਨ ਦੀ ਸਾਧ-ਸੰਗਤ ਵੱਲੋਂ ਬਲਾਕ ਪੱਧਰੀ ਨਾਮ ਚਰਚਾ ਗਰੀਨਫੋਰਡ, ਲੰਦਨ ਵਿਖੇ ਕੀਤੀ ਗਈ। ਨਾਮ-ਚਰਚਾ ’ਚ ਸਾਧ-ਸੰਗਤ ਹੁੰਮ-ਹੁੰਮਾ ਕੇ ਪਹੁੰਚੀ। ਇਸ ਮੌਕੇ ਸੱਚੇ ਨਿਮਰ ਸੇਵਾਦਾਰ, ਸੱਚੀ ਪ੍ਰੇਮੀ ਸੰਮਤੀ, ਐੱਮਐੱਸਜੀ ਆਈਟੀ ਵਿੰਗ ਦੇ ਸੇਵਾਦਾਰ ਅਤੇ ਸਾਧ-ਸੰਗਤ ਹਾਜ਼ਰ ਸੀ। ਨਾਮ ਚਰਚਾ ਦੀ ਕਾਰਵਾਈ ਬਲਾਕ ਪ੍ਰੇਮੀ ਸੇਵਕ ਕਰਮਜੀਤ ਇੰਸਾਂ ਨੇ ਚਲਾਈ।

ਇਹ ਵੀ ਪੜ੍ਹੋ: Cleanliness Drive London: ਇੰਗਲੈਂਡ ਦੇ ਬਲਾਕ ਲੰਦਨ ਦੀ ਸਾਧ-ਸੰਗਤ ਨੇ ਚਲਾਇਆ ਸਫਾਈ ਅਭਿਆਨ

ਇਸ ਤੋਂ ਬਾਅਦ ਕਵੀਰਾਜਾਂ ਨੇ ਭਜਨਾਂ ਰਾਹੀਂ ਸਤਿਗੁਰੂ ਦੀ ਮਹਿਮਾ ਦਾ ਗੁਣਗਾਨ ਕੀਤਾ। ਨਾਮ ਚਰਚਾ ਦੇ ਅਖੀਰ ’ਚ ਜਿੰਮੇਵਾਰਾਂ ਨੇ ਸਾਧ-ਸੰਗਤ ਨੂੰ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ 175 ਮਾਨਵਤਾ ਭਲਾਈ ਕਾਰਜਾਂ ਨੂੰ ਵਧ-ਚੜ੍ਹ ਕੇ ਕਰਨ ਲਈ ਪ੍ਰੇਰਿਤ ਕੀਤਾ।

MSG Gurumantar Bhandara: ਧੂਮਧਾਮ ਨਾਲ ਮਨਾਇਆ ਗਿਆ MSG ਗੁਰੂਮੰਤਰ ਭੰਡਾਰਾ
ਜ਼ਰੂਰਤਮੰਦ ਨੂੰ ਮਿਲਿਆ ਸਹਾਰਾ, ਪੰਛੀਆਂ ਲਈ 353 ਪਾਣੀ ਦੇ ਕਟੋਰੇ ਵੰਡੇ

MSG Gurumantar Bhandara: ਸਰਸਾ (ਸੱਚ ਕਹੂੰ ਨਿਊਜ਼)। ਸ਼ਾਹ ਸਤਿਨਾਮ ਜੀ-ਸ਼ਾਹ ਮਸਤਾਨਾ ਜੀ ਧਾਮ ’ਚ ਸ਼ਰਧਾ, ਸੇਵਾ ਤੇ ਮਾਨਵਤਾ ਦਾ ਅਨੋਖਾ ਸੰਗਮ ਵੇਖਣ ਨੂੰ ਮਿਲਿਆ, ਜਦੋਂ ਐਮਐਸਜੀ ਗੁਰੂਮੰਤਰ ਭੰਡਾਰਾ ਧੂਮਧਾਮ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ’ਤੇ ਸ਼ਰਧਾਲੂਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ ਤੇ ਗੁਰੂ ਜੀ ਪ੍ਰਤੀ ਆਪਣੀ ਆਸਥਾ ਪ੍ਰਗਟ ਕੀਤੀ। ਪ੍ਰੋਗਰਾਮ ਦਾ ਮੁੱਖ ਉਦੇਸ਼ ਸਮਾਜ ਸੇਵਾ ਤੇ ਮਾਨਵਤਾ ਭਲਾਈ ਸੀ। ਭੰਡਾਰੇ ਦੌਰਾਨ 53 ਅਤਿ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ, ਜਿਸ ਨਾਲ ਕਈ ਘਰਾਂ ’ਚ ਖੁਸ਼ੀਆਂ ਦੀ ਰੌਸ਼ਨੀ ਪਹੁੰਚੀ। MSG Gurumantar Bhandara

ਇਹ ਖਬਰ ਵੀ ਪੜ੍ਹੋ : Iran US Israel War: ਕੁਵੈਤ ਹਵਾਈ ਅੱਡੇ ’ਤੇ ਈਰਾਨ ਦਾ ਡਰੋਨ ਹਮਲਾ, ਟੈਂਕ ਨੂੰ ਲੱਗੀ ਅੱਗ

ਡੇਰਾ ਸ਼ਰਧਾਲੂਆਂ ਨੇ ਦੱਸਿਆ ਕਿ ਸੇਵਾ ਕਾਰਜ਼ ਹੀ ਸੱਚੀ ਭਗਤੀ ਹੈ ਤੇ ਇਸ ਭਾਵਨਾ ਨਾਲ ਇਹ ਪਹਿਲ ਕੀਤੀ ਗਈ। ਨਾਲ ਹੀ ਪੰਛੀਆਂ ਲਈ 353 ਪਾਣੀ ਦੇ ਕਟੋਰੇ ਵੰਡੇ ਗਏ, ਤਾਂਕਿ ਵੱਧਦੀ ਗਰਮੀ ’ਚ ਪੰਛੀਆਂ ਨੂੰ ਪਾਣੀ ਦੀ ਕਮੀ ਦਾ ਸਾਹਮਣਾ ਨਾ ਕਰਨਾ ਪਵੇ। ਜਿਵੇਂ ਇਨਸਾਨਾਂ ਨੂੰ ਪਾਣੀ ਦੀ ਜ਼ਰੂਰਤ ਹੁੰਦੀ ਹੈ, ਉਵੇਂ ਹੀ ਪੰਛੀਆਂ ਲਈ ਵੀ ਪਾਣੀ ਬਹੁਤ ਜ਼ਰੂਰੀ ਹੈ। ਗਰਮੀ ਦੇ ਮੌਸਮ ’ਚ ਅਕਸਰ ਪੰਛੀਆਂ ਨੂੰ ਪਾਣੀ ਨਹੀਂ ਮਿਲ ਪਾਉਂਦਾ, ਜਿਸ ਨਾਲ ਉਨ੍ਹਾਂ ਦੀ ਜਾਨ ਨੂੰ ਖਤਰਾ ਹੋ ਜਾਂਦਾ ਹੈ। ਅਜਿਹੇ ’ਚ ਕਟੋਰੇ ਵੰਡ ਕੇ ਲੋਕਾਂ ਨੂੰ ਆਪਣੇ ਘਰਾਂ ਦੀਆਂ ਛੱਤਾਂ ਤੇ ਵਿਹੜਿਆਂ ’ਚ ਪਾਣੀ ਰੱਖਣ ਲਈ ਪ੍ਰੇਰਿਤ ਕੀਤਾ ਗਿਆ।

ਇਸ ਸੇਵਾ ਕਾਰਜ਼ ਰਾਹੀਂ ਸਮਾਜ਼ ਨੂੰ ਇਹ ਸੰਦੇਸ਼ ਦਿੱਤਾ ਗਿਆ ਕਿ ਜੀਵ-ਜੰਤੂਆਂ ਦੀ ਸੇਵਾ ਵੀ ਉਨ੍ਹੀਂ ਹੀ ਜ਼ਰੂਰੀ ਹੈ ਜਿਨੀ ਮਾਨਵਤਾ ਦੀ। ਨਾਲ ਹੀ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਨਿਯਮਿਤ ਰੂਪ ਨਾਲ ਇਨ੍ਹਾਂ ਕਟੋਰਿਆਂ ’ਚ ਸਾਫ ਪਾਣੀ ਭਰਨ, ਤਾਂਕਿ ਪੰਛੀਆਂ ਨੂੰ ਰਾਹਤ ਮਿਲ ਸਕੇ। ਐਮਐਸਜੀ ਗੁਰੂਮੰਤਰ ਭੰਡਾਰੇ ਦੇ ਇਸ ਪ੍ਰੋਗਰਾਮ ਨੇ ਇੱਕ ਵਾਰ ਫਿਰ ਇਹ ਸਾਬਤ ਕਰ ਦਿੱਤਾ ਕਿ ਸੱਚੀ ਭਗਤੀ ਸਿਰਫ ਪੂਜਾ ਤੱਕ ਸੀਮਤ ਨਹੀਂ ਹੈ, ਬਲਕਿ ਹਰ ਜੀਵ ਪ੍ਰਤੀ ਦਇਆ ਤੇ ਸੇਵਾ ਭਾਵਨਾ ਹੀ ਉਸ ਦਾ ਅਸਲੀ ਸਵਰੂਪ ਹੈ। ਇਸ ਮੌਕੇ ’ਤੇ ਪੂਜਨੀਕ ਗੁਰੂ ਜੀ ਦੇ ਅਨਮੋਲ ਬਚਨਾਂ ਨੂੰ ਸੁਣਾਇਆ ਗਿਆ।

ਇਸ ਮੌਕੇ ’ਤੇ ਨਸ਼ਾ ਮੁਕਤੀ ਸਬੰਧੀ ਵੀ ਜਾਗਰੂਕਤਾ ਫੈਲਾਉਣ ’ਤੇ ਵਿਸ਼ੇਸ਼ ਜੋਰ ਦਿੱਤਾ ਗਿਆ। ਪੂਜਨੀਕ ਗੁਰੂ ਜੀ ਦੇ ਪ੍ਰੇਰਨਾਦਾਇਕ ਸ਼ਬਦਾਂ ਨੂੰ ਸੁਣਾਉਂਦੇ ਹੋਏ ਸੰਦੇਸ਼ ਦਿੱਤਾ ਗਿਆ। ‘ਦੇਸ਼ ਕੀ ਜਵਾਨੀ, ਡ੍ਰਗ ਦੀ ਨਾਦਾਨੀ ਛੋੜੋ’। ਇਸ ਸੰਦੇਸ਼ ਨੇ ਹਾਜ਼ਰ ਲੋਕਾਂ, ਖਾਸ ਕਰਕੇ ਨੌਜਵਾਨਾਂ ਨੂੰ ਡੂੰਘਾ ਪ੍ਰਭਾਵਿਤ ਕੀਤਾ। ਡੇਰਾ ਸ਼ਰਧਾਲੂਆਂ ਨੇ ਕਿਹਾ ਕਿ ਨਸ਼ਾ ਨਾ ਸਿਰਫ ਵਿਅਕਤੀ ਸਗੋਂ ਪੂਰੇ ਪਰਿਵਾਰ ਤੇ ਸਮਾਜ ਨੂੰ ਤਬਾਹ ਕਰਦਾ ਹੈ। ਇਸ ਲਈ ਸਾਨੂੰ ਮਿਲਕੇ ਇਸ ਖਿਲਾਫ਼ ਆਵਾਜ਼ ਚੁੱਕਣੀ ਚਾਹੀਦੀ ਹੈ ਤੇ ਇੱਕ ਸਿਹਤਮੰਦ, ਜਾਗਰੂਕ ਸਮਾਜ ਦਾ ਨਿਰਮਾਂਣ ਕਰਨਾ ਚਾਹੀਦਾ ਹੈ। ਪ੍ਰੋਗਰਾਮ ਦੇ ਆਖਰ ’ਚ ਸਾਰਿਆਂ ਨੇ ਮਿਲਕੇ ਸਮਾਜ ਸੇਵਾ ਤੇ ਨਸ਼ਾ ਮੁਕਤ ਭਾਰਤ ਬਣਾਉਣ ਦਾ ਪ੍ਰਣ ਲਿਆ। ਇਸ ਭੰਡਾਰੇ ਨੇ ਨਾ ਸਿਰਫ ਲੋਕਾਂ ਨੂੰ ਭੋਜਨ ਕਰਵਾਇਆ, ਸਗੋਂ ਮਾਨਵਤਾ, ਏਕਤਾ ਤੇ ਜਾਗਰੂਕਤਾ ਦਾ ਸੰਦੇਸ਼ ਵੀ ਦਿੱਤਾ।

MSG ਗੁਰੂਮੰਤਰ ਭੰਡਾਰੇ ਸਬੰਧੀ ਆਈ ਵੱਡੀ ਜਾਣਕਾਰੀ, ਹੁਣੇ ਪੜ੍ਹੋ
MSG Gurumantar Bhandara: ਸਰਸਾ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਸਰਸਾ ਤੋਂ ਪਵਿੱਤਰ ਐਮਐਸਜੀ ਭੰਡਾਰੇ ਸਬੰਧੀ ਜ਼ਰੂਰੀ ਜਾਣਕਾਰੀ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਮਿਤੀ 25 ਮਾਰਚ 2026 ਨੂੰ ਸ਼ਾਹ ਸਤਿਨਾਮ ਜੀ-ਸ਼ਾਹ ਮਸਤਾਨਾ ਜੀ ਧਾਮ, ਡੇਰਾ ਸੱਚਾ ਸੌਦਾ ਵਿਖੇ ਐਮਐਸਜੀ ਗੁਰੂਮੰਤਰ ਭੰਡਾਰਾ ਸ਼ਰਧਾ ਨਾਲ ਮਨਾਇਆ ਜਾਵੇਗਾ। ਇਸ ਪਵਿੱਤਰ ਮੌਕੇ ’ਤੇ ਭੰਡਾਰੇ ਦਾ ਸਮਾਂ ਸਵੇਰੇ 9:00 ਦਾ ਰਹੇਗਾ। MSG Gurumantar Bhandara

ਜ਼ਿਕਰਯੋਗ ਹੈ ਕਿ 25 ਮਾਰਚ 1973 ਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਪੂਜਨੀਕ ਬੇਪਰਵਾਹ ਸ਼ਾਹ ਸਤਿਨਾਮ ਜੀ ਮਹਾਰਾਜ ਨੇ ਗੁਰੂਮੰਤਰ ਦੀ ਅਨਮੋਲ ਦਾਤ ਬਖਸ਼ੀ ਸੀ। ਇਸ ਤਰ੍ਹਾਂ ਡੇਰਾ ਸੱਚਾ ਸੌਦਾ ਦੇ ਸੰਸਥਾਪਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ਼ ਤੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ਼ ਨੇ ਵੀ ਮਾਰਚ ਮਹੀਨੇ ’ਚ ਹੀ ਗੁਰੂਮੰਤਰ ਦੀ ਅਨਮੋਲ ਦਾਤ ਪ੍ਰਾਪਤ ਕੀਤੀ ਸੀ। ਇਸ ਲਈ ਦੇਸ਼-ਵਿਦੇਸ਼ ਦੀ ਕਰੋੜਾਂ ਸਾਧ-ਸੰਗਤ ਇਸ ਪੂਰੇ ਮਹੀਨੇ ਨੂੰ ਪਵਿੱਤਰ ਐਮਐਸਜੀ ਗੁਰੂਮੰਤਰ ਭੰਡਾਰੇ ਦੇ ਰੂਪ ’ਚ ਮਾਨਵਤਾ ਭਲਾਈ ਦੇ 175 ਕਾਰਜ਼ ਕਰਕੇ ਮਨਾਉਂਦੀ ਹੈ। MSG Gurumantar Bhandara

ਇਹ ਖਬਰ ਵੀ ਪੜ੍ਹੋ : MSG Bhandara: ਰਾਜਸਥਾਨ ਦੀ ਸਾਧ-ਸੰਗਤ ਨੇ ਮਨਾਇਆ ਪਵਿੱਤਰ ਭੰਡਾਰਾ

‘‘ਬੇਟਾ, ਤੁਹਾਡੀ ਫੋਟੋ ਤਾਂ ਅੱਗੇ ਸੱਚਖੰਡ ਪਹੁੰਚ ਗਈ ਹੈ’’
ਸਨ 1989 ਦੀ ਗੱਲ ਹੈ। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ਼ ਨੇ ਸੇਵਾਦਾਰਾਂ ਨੂੰ ਪਾਣੀ ਵਾਲੀ ਡਿੱਗੀ ’ਚੋਂ ਪਾਣੀ ਕੱਢ ਕੇ ਦਰਖੱਤਾਂ ਨੂੰ ਦੇਣ ਦਾ ਬਚਨ ਫਰਮਾਇਆ। ਉਸ ਸਮੇਂ ਕਲਿਆਣ ਨਗਰ ਅਤੇ ਸਰਸਾ ਸ਼ਹਿਰ ਦੀਆਂ ਕੁਝ ਭੈਣਾਂ ਵੀ ਸੇਵਾ ਕਰਨ ਲੱਗ ਗਈਆਂ, ਸ਼ਾਮ ਦੀ ਮਜਲਿਸ ਤੋਂ ਬਾਅਦ ਸ਼ਹਿਨਸ਼ਾਹ ਜੀ ਸੇਵਾ ਕਰ ਰਹੀਆਂ ਮਾਤਾ-ਭੈਣਾਂ ਕੋਲ ਆਏ ਅਤੇ ਫਰਮਾਉਣ ਲੱਗੇ, ‘‘ਬੇਟਾ, ਤੁਸੀਂ ਬਹੁਤ ਹੀ ਸੇਵਾ ਕੀਤੀ ਹੈ।’’ (Param Pita Ji) ਪੂਜਨੀਕ ਪਰਮ ਪਿਤਾ ਜੀ ਨੇ ਉਨ੍ਹਾਂ ਨੂੰ ਪ੍ਰਸ਼ਾਦ ਦਿੱਤਾ।

ਸੇਵਾਦਾਰ ਭੈਣਾਂ ਨੇ ਪੂਜਨੀਕ ਪਰਮ ਪਿਤਾ ਜੀ ਨਾਲ ਆਪਣੀ ਫੋਟੋ ਖਿਚਾਉਣ ਲਈ ਅਰਜ ਕੀਤੀ। ਸਾਰੀਆਂ ਭੈਣਾਂ ਪੂਜਨੀਕ ਪਰਮ ਪਿਤਾ ਜੀ ਦੇ ਪਵਿੱਚਰ ਚਰਨ-ਕਮਲਾਂ ’ਚ ਬੈਠ ਗਈਆਂ ਅਤੇ ਫੋਟੋ ਖਿਚਵਾਈ। ਕੁਝ ਦਿਨਾਂ ਬਾਅਦ ਪਤਾ ਲੱਗਿਆ ਕਿ ਫੋਟੋ ਸਹੀ ਨਹੀਂ ਖਿੱਚੀ ਗਈ। ਇਹ ਸੁਣ ਕੇ ਪੂਜਨੀਕ ਪਰਮ ਪਿਤਾ ਜੀ ਕੋਲ ਆ ਕੇ ਭੈਣਾਂ ਰੋਣ ਲੱਗੀਆਂ। ਤੱਦ ਪੂਜਨੀਕ ਪਰਮ ਪਿਤਾ ਜੀ ਨੇ ਬਚਨ ਫਰਮਾਇਆ, ‘‘ਬੇਟਾ, ਤੁਹਾਡੀ ਫੋਟੋ ਤਾਂ ਅੱਗੇ ਸੱਚਖੰਡ ਪਹੁੰਚ ਗਈ ਹੈ।’’ ਇਹ ਗੱਲ ਸੁਣ ਕੇ ਸਾਰੀਆਂ ਭੈਣਾਂ ਬਹੁਤ ਖੁਸ਼ ਹੋ ਗਈਆਂ।

ਸ੍ਰੀਮਤੀ ਸ਼ਾਂਤੀ ਦੇਵੀ, ਸਰਸਾ (ਹਰਿਆਣਾ)

‘‘ਬੇਟਾ, ਗੁਰੂ ਤਾਂ ਪ੍ਰੇਮ ਦਾ ਹੀ ਭੁੱਖਾ ਹੁੰਦਾ ਹੈ ਨਾ ਕਿ ਖਾਣ-ਪੀਣ ਦਾ’’

ਇੱਕ ਦਿਨ ਸਰਸਾ ਸ਼ਹਿਰ ਦੇ ਇੱਕ ਸਤਿਸੰਗੀ ਨੇ ਪੂਜਨੀਕ ਪਰਮ ਪਿਤਾ ਜੀ ਅੱਗੇ ਆਪਣੇ ਘਰ ਪਵਿੱਤਰ ਚਰਨ-ਕਮਲ ਪਾਉਣ ਦੀ ਅਰਜ ਕੀਤੀ। ਪੂਜਨੀਕ ਪਰਮ ਪਿਤਾ ਜੀ ਨੇ ਉਸ ਦੀ ਤੜਫ ਨੂੰ ਦੇਖਦੇ ਹੋਏ ਉਸ ਦੀ ਅਰਜ ਮਨਜ਼ੂਰ ਕੀਤੀ ਅਤੇ ਅਗਲੇ ਹੀ ਦਿਨ ਉਸ ਦੇ ਘਰ ਚਲੇ ਗਏ। ਆਪਣੇ ਪਿਆਰੇ ਸਤਿਗੁਰੂ ਨੂੰ ਆਪਣੇ ਘਰ ਆਏ ਦੇਖ ਉਸ ਸਤਿਸੰਗੀ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਉਹ ਸਤਿਸੰਗੀ ਏਨਾ ਗਰੀਬ ਸੀ ਕਿ ਪੂਜਨੀਕ ਪਰਮ ਪਿਤਾ ਜੀ ਨੂੰ ਖਵਾਉਣ ਲਈ ਉਸ ਦੇ ਘਰ ’ਚ ਕੁਝ ਨਹੀਂ ਸੀ। ਉਹ ਪੂਜਨੀਕ ਪਰਮ ਪਿਤਾ ਜੀ ਕੋਲ ਆ ਕੇ ਰੋਣ ਲੱਗਾ ਅਤੇ ਕਹਿਣ ਲੱਗਾ, ‘‘ਪਿਤਾ ਜੀ, ਮੇਰੇ ਕੋਲ ਆਪ ਜੀ ਨੂੰ ਖਵਾਉਣ ਲਈ ਕੁਝ ਵੀ ਨਹੀਂ।’’

Read Also : ਜਦੋਂ ਪੂਜਨੀਕ ਪਰਮ ਪਿਤਾ ਜੀ ਨੇ ਫਰਮਾਇਆ, ਖੜ੍ਹ’ਜੋ ਭਾਈ! ਖੜ੍ਹ’ਜੋ, ਸਾਡੀ ਇੱਕ ਗੱਲ ਸੁਣ ਕੇ ਜਾਣਾ

ਇਸ ‘ਤੇ ਪੂਜਨੀਕ ਪਰਮ ਪਿਤਾ ਜੀ ਨੇ ਬਚਨ ਫਰਮਾਇਆ, ‘‘ਬੇਟਾ, ਗੁਰੂ ਤਾਂ ਪ੍ਰੇਮ ਦਾ ਹੀ ਭੁੱਖਾ ਹੁੰਦਾ ਹੈ ਨਾ ਕਿ ਖਾਣ-ਪੀਣ ਦਾ। ਤੂੰ ਚਿੰਤਾ ਨਾ ਕਰ। ਸਾਨੂੰ ਕਿਸੇ ਵੀ ਚੀਜ ਦੀ ਜ਼ਰੂਰਤ ਨਹੀਂ ਹੈ।’’ ਫੇਰ ਪੂਜਨੀਕ ਪਰਮ ਪਿਤਾ ਜੀ ਉਸ ਨੂੰ ਆਪਣੇ ਕੋਲ ਬਿਠਾ ਕੇ ਉਸ ਨਾਲ ਖੂਬ ਗੱਲਾਂ ਕੀਤੀਆਂ ਅਤੇ ਬਹੁਤ ਖੁਸ਼ੀਆਂ ਬਖਸ਼ ਕੇ ਉਥੋਂ ਡੇਰੇ ਲਈ ਰਵਾਨਾ ਹੋ ਗਏ। ਇਸ ਤਰ੍ਹਾਂ ਉਸ ਸਤਿਸੰਗੀ ਦੀ ਇੱਛਾ ਨੂੰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਨੇ ਪੂਰਾ ਕੀਤਾ।

Dera Sacha Sauda: ਸੱਚੇ ਦਾਤਾ ਰਹਿਬਰ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਜਿੰਨੇ ਗੁਣ ਗਾਈਏ, ਓਨੇ ਹੀ ਘੱਟ : ਪੂਜਨੀਕ ਗੁਰੂ ਜੀ
Dera Sacha Sauda: (ਸੱਚ ਕਹੂੰ ਨਿਊਜ਼) ਸਰਸਾ। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਅੱਜ ਪੂਰੀ ਸਾਧ-ਸੰਗਤ ਦੇ ਚਿਹਰੇ ਖੁਸ਼ੀ ਨਾਲ ਖਿੜੇ ਹੋਏ ਹਨ ਅਤੇ ਇਸ ਸਭ ਪਿੱਛੇ ਸ਼ਾਹ ਮਸਤਾਨਾ-ਸ਼ਾਹ ਸਤਿਨਾਮ ਜੀ ਦਾਤਾ ਰਹਿਬਰ ਦਾ ਰਹਿਮੋ-ਕਰਮ ਹੈ ਅਤੇ ਮਾਲਕ ਅੱਗੇ ਇਹੀ ਦੁਆ ਹੈ ਕਿ ਪਰਮ ਪਿਤਾ ਪਰਮਾਤਮਾ ਤੁਹਾਨੂੰ ਹਰ ਖੁਸ਼ੀ ਨਾਲ ਨਿਵਾਜ਼ੇ, ਜੋ ਬਚਨਾਂ ਦਾ ਪੱਕਾ ਰਹੇ, ਦ੍ਰਿੜ ਯਕੀਨ ਰੱਖੇ, ਉਨ੍ਹਾਂ ਨੂੰ ਕੋਈ ਕਮੀ ਤਾਂ ਕੀ ਮੰਗਣ ਲਈ ਸੋਚਣ ਤੱਕ ਦੀ ਵੀ ਨੌਬਤ ਨਾ ਆਵੇ। ਸੱਚੇ ਦਾਤਾ ਰਹਿਬਰ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਜਿੰਨੇ ਗੁਣ ਗਾਈਏ, ਓਨੇ ਹੀ ਘੱਟ ਹਨ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਪੂਜਨੀਕ ਮਾਤਾ ਆਸ ਕੌਰ ਜੀ ਅਤੇ ਪੂਜਨੀਕ ਪਿਤਾ ਵਰਿਆਮ ਸਿੰਘ ਜੀ ਦੇ ਘਰ ਸ੍ਰੀ ਜਲਾਲਆਣਾ ਸਾਹਿਬ ਵਿਖੇ ਅਵਤਾਰ ਲਿਆ ਉਹ ਧਰਤੀ, ਉਹ ਜਗ੍ਹਾ ਧੰਨ-ਧੰਨ ਕਹਿਣ ਦੇ ਕਾਬਿਲ ਹੈ।

ਪੂਜਨੀਕ ਗੁਰੂ ਜੀ ਅੱਗੇ ਫ਼ਰਮਾਉਂਦੇ ਹਨ ਕਿ ਅਸੀਂ ਅਤੇ ਸਾਡੀ ਸਾਧ-ਸੰਗਤ ਧੰਨ ਹੈ, ਜਿਸ ਦਾਤਾ ਨੇ ਸਾਨੂੰ ਚਰਨੀਂ ਲਾਇਆ। ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਧੰਨ ਕਰਨ ਵਾਲੇ ਇੱਕ ਕਣ ਨੂੰ, ਇੱਕ ਕਤਰੇ ਨੂੰ ਸਮੁੰਦਰ ਹੀ ਨਹੀਂ ਮਹਾਂਸਾਗਰ ਬਣਾ ਦਿੰਦੇ ਹਨ ਇੱਕ ਨੂਰ ਦੇ ਜ਼ਰੇ ਨੂੰ ਸੂਰਜ ਹੀ ਨਹੀਂ ਕਰੋੜਾਂ ਸੂਰਜਾਂ ਦੀ ਤਰ੍ਹਾਂ ਚਮਕਾ ਦਿੰਦੇ ਹਨ, ਤਾਂ ਅਜਿਹੇ ਮੁਰਸ਼ਿਦ-ਏ-ਕਾਮਿਲ ਦਾਤਾ ਰਹਿਬਰ ਦਾ ਅਰਬਾਂ-ਖਰਬਾਂ ਵਾਰ ਗੁਣਗਾਨ ਗਾਈਏ, ਸਿਜਦਾ ਕਰੀਏ, ਨਮਨ ਕਰੀਏ ਓਨਾ ਘੱਟ ਹੈ ਗੁਣ ਗਾਉਣੇ ਜ਼ਰੂਰੀ ਹਨ,

‘ਅਸੀਂ ਸਾਂ, ਅਸੀਂ ਹਾਂ ਅਤੇ ਅਸੀਂ ਹੀ ਰਹਾਂਗੇ’

ਪਰ ਜੇਕਰ ਸਾਰੀ ਉਮਰ ਗੁਣ ਗਾਉਂਦੇ ਰਹੀਏ ਤਾਂ ਵੀ ਮੁਰਸ਼ਿਦ ਦਾ ਕਰਜ਼ ਉਤਾਰਿਆਂ ਨਹੀਂ ਜਾ ਸਕਦਾ ਅਸੀਂ ਸਾਰੇ ਧੰਨ ਹੋਏ ਕਿਉਂਕਿ ਦਾਤਾ ਰਹਿਬਰ ਦੇ ਦਰਸ਼ਨ ਕੀਤੇ ਉਸ ਪਰਮ ਪਿਤਾ ਪਰਮਾਤਮਾ ਨੇ ਧੰਨ ਬਣਾਏ ਤਾਂ ਹੀ ਧੰਨ ਹੋਏ ਨਹੀਂ ਤਾਂ ਪਤਾ ਨਹੀਂ ਕਿਹੜਾ ਜੀਵ ਕਿੱਥੇ ਭਟਕ ਰਿਹਾ ਸੀ ਪਤਾ ਨਹੀਂ ਕਿੰਨੇ ਯੁੱਗਾਂ ਤੋਂ ਆਤਮਾ ਭਟਕ ਰਹੀ ਸੀ ਅਤੇ ਜੇਕਰ ਉਹ (ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ) ਨਾ ਆਉਂਦੇ ਤਾਂ ਆਤਮਾ ਭਟਕਦੀ ਹੀ ਰਹਿ ਜਾਂਦੀ ਸ਼ਾਹ ਸਤਿਨਾਮ ਜੀ ਦਾਤਾ ਦਾ ਜਿੰਨਾ ਗੁਣਗਾਨ ਗਾਈਏ, ਉਨ੍ਹਾਂ ਘੱਟ ਹੈ ਪਰਮ ਪਿਤਾ ਜੀ ਨੇ ‘ਅਸੀਂ ਸਾਂ, ਅਸੀਂ ਹਾਂ ਅਤੇ ਅਸੀਂ ਹੀ ਰਹਾਂਗੇ’ ਦੇ ਬਚਨ ਕਰਕੇ ਰੂਹਾਨੀਅਤ ਦਾ ਇਤਿਹਾਸ ਹੀ ਬਦਲ ਦਿੱਤਾ।

ਇਹ ਵੀ ਪੜ੍ਹੋ: New Year ’ਤੇ Saint Dr. MSG ਦੇ ਪਵਿੱਤਰ ਬਚਨ

ਪੂਜਨੀਕ ਗੁਰੂ ਜੀ ਅੱਗੇ ਫ਼ਰਮਾਉਂਦੇ ਹਨ ਕਿ ਸਤਿਗੁਰੂ ਮੌਲਾ ਨੇ ਹਰ ਤਰ੍ਹਾਂ ਨਾਲ ਆਪਣੇ ਬੱਚਿਆਂ ਦੀ ਸੰਭਾਲ ਕੀਤੀ, ਕਰ ਰਹੇ ਹਨ ਅਤੇ ਅਰਬਾਂ-ਖਰਬਾਂ ਗੁਣਾ ਜ਼ਿਆਦਾ ਕਰਨਗੇ ਜੋ ਬਚਨਾਂ ’ਤੇ ਅਮਲ ਕਰਨਗੇ। ਪੂਜਨੀਕ ਗੁਰੂ ਜੀ ਨੇ ਸਾਧ-ਸੰਗਤ ਨੂੰ ਬਚਨਾਂ ’ਤੇ ਪੱਕੇ ਰਹਿਣ ਅਤੇ ਦ੍ਰਿੜ ਯਕੀਨ ਰੱਖਣ ਦਾ ਸੱਦਾ ਦਿੱਤਾ। ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਅਜਿਹਾ ਕਲਿਯੁੱਗ ਦਾ ਸਮਾਂ ਹੈ ਜਿਸ ਵਿੱਚ ਮਨ, ਮਾਇਆ, ਕਾਮ ਵਾਸਨਾ, ਕ੍ਰੋਧ, ਲੋਭ, ਮੋਹ, ਹੰਕਾਰ ਦਾ ਬੋਲ-ਬਾਲਾ ਹੈ ਅਤੇ ਇਹ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ।

ਪੂਜਨੀਕ ਗੁਰੂ ਜੀ ਅੱਗੇ ਫ਼ਰਮਾਉਂਦੇ ਹਨ ਕਿ ਉਹ ਬੱਚੇ ਕਿਸਮਤ ਵਾਲੇ ਹਨ, ਜੋ ਗੁਰਮੰਤਰ ਲੈ ਕੇ ਰਾਮ-ਨਾਮ ਦਾ ਜਾਪ ਕਰ ਰਹੇ ਹਨ ਅਤੇ ਉਹ ਬੱਚੇ ਬਹੁਤ ਹੀ ਕਿਸਮਤ ਵਾਲੇ ਹਨ, ਜਿਨ੍ਹਾਂ ਦੇ ਮਾਂ-ਬਾਪ ਨੇ ਉਨ੍ਹਾਂ ਨੂੰ ਗੁਰਮੰਤਰ ਦਵਾ ਦਿੱਤਾ ਖਾਨਦਾਨੀ ਸੇਵਾਦਾਰ, ਖਾਨਦਾਨੀ ਸਤਿਸੰਗੀ ਨੂੰ ਅਸੀਂ ਸੈਲੂਟ ਕਰਦੇ ਹਾਂ। ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਪੂਜਨੀਕ ਪਰਮ ਪਿਤਾ ਜੀ ਨੇ ਡਰਨਾ ਨਹੀਂ ਸਿਖਾਇਆ, ਝੁਕਣਾ ਸਿਖਾਇਆ ਹੈ, ਲੜਨਾ ਨਹੀਂ ਸਿਖਾਇਆ, ਪ੍ਰੇਮ ਕਰਨਾ ਸਿਖਾਇਆ ਹੈ, ਅਹਿੰਸਾ ’ਚ ਰਹਿਣਾ ਸਿਖਾਇਆ ਹੈ, ਹਿੰਸਾ ਕਰਨਾ ਨਹੀਂ ਸਿਖਾਇਆ ਇਸ ਤੋਂ ਇਲਾਵਾ ਸਾਧ-ਸੰਗਤ ਨੂੰ ਬੇਗਰਜ਼ ਪ੍ਰੇਮ ਕਰਨਾ ਸਿਖਾਇਆ ਹੈ ਆਤਮਾ ਦਾ ਪਰਮਾਤਮਾ ਨਾਲ ਇਸ਼ਕ ਕਰਨਾ ਸਿਖਾਇਆ ਹੈ ਆਤਮਿਕ ਇਸ਼ਕ ’ਚ ਜੋ ਨਸ਼ਾ ਹੁੰਦਾ ਹੈ ਉਹ ਬਾ-ਕਮਾਲ, ਗਜ਼ਬ, ਜ਼ਬਰਦਸਤ ਹੁੰਦਾ ਹੈ। Dera Sacha Sauda